ਇੰਗਲੈਂਡ ਵਿਚ ਸਿੱਖਾਂ ਨੇ ਰਚਿਆ ਇਤਿਹਾਸ

ਬਰਤਾਨੀਆ ਦੇ ਇਤਿਹਾਸ ਵਿੱਚ ਪਹਿਲਾਂ ਦਸਤਾਰਧਾਰੀ ਸਿੱਖ  ਢੇਸੀ ਤੇ ਪ੍ਰੀਤ ਗਿੱਲ ਬਣੀ ਪਹਿਲੀ ਮਹਿਲਾ ਸੰਸਦ ਮੈਂਬਰ

ਲੰਡਨ 9 ਜੂਨ (ਸਰਬਜੀਤ ਸਿੰਘ ਬਨੂੜ) ਭਾਂਵੇ ਕਿ ਬਰਤਾਨੀਆਂ ਦੀਆਂ ਆਮ ਚੋਣਾਂ ਵਿਚ ਕਿਸੇ ਵੀ ਧਿਰ ਨੂੰ ਪੂਰਨ ਬੁਹਮਤ ਨਹੀਂ ਮਿਲਿਆ ਪੰਰਤੂ ਸਿੱਖਾਂ ਨੇ ਬਰਤਾਨਵੀਆ ਦੇ ਇਤਿਹਾਸ ਵਿਚ ਕਨੇਡਾ  ਤੋਂ ਬਾਦ ਆਪਣੇ ਪਹਿਲਾਂ ਦਸਤਾਰਧਾਰੀ ਸਿੱਖ ਤੇ ਪਹਿਲੀ ਸਿੱਖ ਮਹਿਲਾ ਨੂੰ ਲੇਬਰ ਪਾਰਟੀ ਦੀ ਟਿਕਟ ਤੇ ਸੰਸਦ ਅੰਦਰ ਭੇਜ ਕੇ ਇਤਿਹਾਸ  ਰਚਿਆ ਹੈ। ਭਾਰਤੀ ਮੂਲ ਦੇ ਵਰਿੰਦਰ ਸ਼ਰਮਾ ਸਾਊਥਾਲ, ਸੀਮਾ ਮਲਹੋਤਰਾ ਫੈਲਥਮ ਵੀ ਮੁੜ ਵੱਡੇ ਫਰਕ ਨਾਲ ਜਿੱਤਕੇ ਸੰਸਦ ਮੈਂਬਰ ਬਣ ਗਏ ਹਨ। 

ਬਰਤਾਨੀਆ ਵਿਚ ਕੋਈ ਵੀ ਵੱਡੀ ਪਾਰਟੀ ਬੁਹਮਤ ਅੰਕੜਾ ਪਾਰ ਨਾ ਕਰ ਸਕੀ। ਕੰਜ਼ਰਵੇਟਿਵ ਪਾਰਟੀ ਕੁਲ 650 ਸੀਟਾਂ ਵਿਚੋਂ 318 ਸੀਟਾ ਤੇ ਲੇਬਰ ਪਾਰਟੀ 261 ਸੀਟਾਂ ਤੱਕ ਹੀ ਪਹੁੰਚ ਸਕੀ। ਦੁਜੀਆਂ ਖੇਤਰੀ ਪਾਰਟੀਆਂ 35 ਤੇ 12,  ਅਜ਼ਾਦ ਉਮੀਦਵਾਰ 24 ਸੀਟਾਂ ਤੱਕ ਸਿਮਟ ਕੇ ਰਹਿ ਗਏ। ਇਸੇ ਤਰਾਂ ਕੰਜ਼ਰਵੇਟਿਵ ਪਰਟੀ ਨੂੰ ਸਰਕਾਰ ਬਣਾਉਣ ਲਈ 326 ਦਾ ਅੰਕੜਾ ਪੂਰਾ ਕਰਨ ਲਈ ਹੋਰ 8 ਸੰਸਦ ਮੈਂਬਰਾਂ ਦੀ ਜਰੂਰਤ ਪਾਵੇਗੀ ਕਿਸੇ ਵੀ ਪਾਰਟੀ ਕੋਲ ਬੁਹਮਤ ਨਾ ਹੋਣ ਕਾਰਨ ਗਠਬੰਧਨ ਲਗੜੀ ਸਰਕਾਰ ਬਣਨ ਦੇ ਅਸਾਰ ਬਣ ਗਏ ਹਨ। 

ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਵਲੋਂ ਯੂਰਪ ਤੋਂ ਬਾਹਰ ਨਿਕਲਣ ਲਈ ਕਰਵਾਏ ਰੈਂਫਰੇਡਮ ਤੋਂ ਬਾਦ ਬਣੇ ਹਲਾਤਾਂ ਤੇ ਯੂਰਪ ਤੇ ਆਪਣੇ ਜੋਰ ਨਾਲ ਚੰਗਾ ਲੈਣ ਦੇਣ ਕਰਨ ਦੇ ਲਏ ਵੱਡੇ ਜੋਖਮ ਭਰੇ ਫੈਸਲੇ ਤੋਂ ਬਾਅਦ ਸਮੇਂ ਤੋਂ ਪਹਿਲਾਂ ਪ?ਧਾਨ ਮੰਤਰੀ ਟਰੀਜਾ ਮੇਅ ਵਲੋਂ ਕਰਵਾਈਆ ਆਮ ਚੌਣਾ ਵਿਚ ਕੋਈ ਵੀ ਪਾਰਟੀ ਪੂਰਨ ਬੁਹਮਤ ਨਾ ਲੈ ਸਕੀ ਤੇ ਮੋਜੂਦਾ ਸਰਕਾਰ ਨੂੰ ਆਪਣੀਆ ਜਿੱਤੀਆ ਦਰਜਨਾਂ ਸੀਟਾਂ ਤੋਂ ਵੀ ਹੱਥ ਧੋਣਾ ਪੈ ਗਿਆ। ਕੰਜ਼ਰਵੇਟਿਵ ਪਾਰਟੀ, ਲੇਬਰ, ਐਸ ਐਨ ਪੀ, ਲਿਬਰਲ ਆਦਿ ਪਾਰਟੀਆ ਸਰਕਾਰ ਬਣਾਉਣ ਦੇ ਅੰਕੜੇ ਤੱਕ ਨਾ ਪਹੁੰਚ ਸਕੇ, ਜਿਸ ਨਾਲ ਬਰਤਾਨੀਆਂ ਵਿਚ ਲਗੜੀ ਸਰਕਾਰ ਬਣਨ ਦੇ ਅਸਾਰ ਹਨ । ਸਮੇਂ ਤੋਂ ਪਹਿਲਾਂ  ਹੋਈਆ ਆਮ ਚੌਣਾ ਵਿੱਚ ਜਿਥੇ ਮੋਜੂਦਾ ਸਰਕਾਰ ਨੂੰ ਵੱਡਾ ਨੁਕਸਾਨ ਉਠਾਉਣਾ ਪਿਆ ਉਥੇ ਸਿੱਖਾਂ ਨੇ ਆਪਣਾ ਇਤਿਹਾਸ ਰਚਣ ਵਿੱਚ ਵੱਡੀ ਕਾਮਯਾਬੀ ਦਰਜ ਕੀਤੀ ਗਈ। 

ਲੇਬਰ ਪਾਰਟੀ ਵਲੋਂ ਭਾਰਤੀ ਪੰਜਾਬੀ ਘਣੀ ਅਬਾਦੀ ਵਾਲੇ ਸਹਿਰ ਸਾਊਥਾਲ ਤੇ ਫੈਲਥਮ ਵਿਚ ਕਰਮਵਾਰ ਵਰਿੰਦਰ ਸ਼ਰਮਾ 22000 ਵੋਟਾਂ ਨਾਲ ਤੇ ਸੀਮਾ ਮਲੋਹਤਰਾ 15000 ਵੋਟਾਂ ਨਾਲ ਜਿੱਤ ਕੇ ਮੁੜ ਤੋਂ ਸੰਸਦ ਮੈਂਬਰ ਬਣ ਗਏ ਹਨ। ਲੇਬਰ ਪਾਰਟੀ ਵਲੋਂ ਛੇ ਸਿੱਖਾਂ ਨੂੰ ਦਿੱਤੀਆਂ ਸੀਟਾਂ ਵਿਚੋਂ ਤਨ ਢੇਸੀ ਸਲੋਹ ਤੋਂ 17000 ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਕੇ ਬਰਤਾਨੀਆਂ ਦੇ ਇਤਿਹਾਸ ਦੇ ਪਹਿਲੇ ਦਸਤਾਰਧਾਰੀ ਸਿੱਖ ਸੰਸਦ ਮੈਂਬਰ ਬਣ ਗਏ ਹਨ। ਇਸੇ ਤਰਾਂ ਬਰਮਿੰਘਮ ਦੇ ਐਡਬਸਟਨ ਤੋਂ ਪ?ੀਤ ਗਿੱਲ ਨੇ ਟੋਰੀ ਪਾਰਟੀ ਉਮੀਦਵਾਰ ਤੋਂ 6900 ਵੋਟਾ ਦੀ ਵੱਡੀ ਲੀਡ ਨਾਲ ਜਿੱਤ ਪ?ਾਪਤ ਕਰਕੇ ਪਹਿਲੀ ਮਹਿਲਾ ਸਿੱਖ ਸੰਸਦ ਮੈਂਬਰ ਬਣਨ ਦਾ ਇਤਿਹਾਸ ਰਚਿਆ ਹੈ।

ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਸਲੋਹ ਵਿਖੇ ਆਪਣੇ ਸਮਰਥਕਾਂ ਨਾਲ ਜਿੱਤ ਦੀ ਖੁਸ਼ੀ ਤੇ ਵਾਹਿਗੁਰੂ ਦਾ ਧੰਨਵਾਦ ਕਰਨ ਪਹੁੰਚੇ ਤਨਮਨਜੀਤ ਸਿੰਘ ਢੇਸੀ ਨੇ ਗੱਲਬਾਤ ਕਰਦਿਆ ਸਮੁੱਚੇ ਭਾਈਚਾਰੇ ਦਾ ਧੰਨਵਾਦ ਕੀਤਾ ਗਿਆ। ਤਨ ਢੇਸੀ ਨੇ ਕਿਹਾ ਕਿ ਉਹ ਸਲੋਹ ਸਹਿਰ ਦੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਤੇ ਸਲੋਹ ਦੀ ਤਰੱਕੀ  ਵਿਚ ਵੱਧ ਚੜਕੇ ਹਿੱਸਾ ਪਾਉਣਗੇ। 

ਗੁਰਦਵਾਰਾ ਸ਼੍ਰੀ ਗੁਰੂ ਸਿੰਘ ਸਭਾ ਸਲੋਹ ਦੇ ਮੁਖੀ ਸ ਜੋਗਿੰਦਰ ਸਿੰਘ ਬੱਲ, ਗੁਰਦਵਾਰਾ ਸ਼੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਮੁਖੀ ਸ ਗੁਰਮੇਲ ਸਿੰਘ ਮੱਲੀ, ਸ ਜਸਪਾਲ ਸਿੰਘ ਗ੍ਰੈਵਜੇਡ, ਬਿ੍ਰਟਿਸ਼ ਸਿੱਖ ਕੌਸ਼ਲ ਯੂ ਕੇ ਦੇ ਜਨਰਲ ਸਕੱਤਰ ਭਾਈ ਤਰਸੇਮ ਸਿੰਘ ਦਿਉਲ, ਸਿੱਖ ਫੈਡਰੇਸ਼ਨ ਯੂ ਕੇ ਦੇ ਚੈਅਰਮੈਂਨ ਭਾਈ ਅਮਰੀਕ ਸਿੰਘ ਗਿੱਲ, ਸਲੋਹ ਦੇ ਲੇਬਰ ਪਾਰਟੀ ਲੀਡਰ ਕੌਸ਼ਲਰ ਸੁਹੇਲ ਮੁਨਵਰ, ਬੀਬੀ ਕਮਲਜੀਤ ਕੋਰ ਸਲੋਹ, ਡਿਪਟੀ ਲੀਡਰ ਸਾਬੀਆ ਹੂਸੈਨ, ਕੌਸ਼ਲਰ ਸਬਨਮ ਆਗੂਆਂ ਨੇ ਲੇਬਰ ਪਾਰਟੀ ਆਗੂ ਜਰਮੀ ਕੋਰਬਿਨ ਦਾ ਧੰਨਵਾਦ ਕਰਦਿਆ ਸਮੁੱਚੇ ਸਿੱਖ ਭਾਈਚਾਰੇ ਨੂੰ ਇਤਿਹਾਸਕ ਜਿੱਤ ਤੇ ਵਧਾਈ  ਦਿੱਤੀ ਗਈ ਹੈ।

Unusual
Election 2017
England