ਸ਼ਰਧਾਲੂਆਂ ਨੂੰ ਲਿਜਾ ਰਿਹਾ ਹੈਲੀਕਾਪਟਰ ਹਾਦਸਾਗ੍ਰਸਤ

ਬਦਰੀਨਾਥ: ਉਤਰਾਖੰਡ ਦੇ ਬਦਰੀਨਾਥ ਵਿੱਚ ਸ਼ਰਧਾਲੂਆਂ ਨੂੰ ਲਿਜਾ ਰਿਹਾ ਇੱਕ ਜਹਾਜ਼ ਕ੍ਰੈਸ਼ ਹੋ ਗਿਆ। ਇਸ ਵਿੱਚ ਇੱਕ ਇੰਜਨੀਅਰ ਦੀ ਮੌਤ ਹੋ ਗਈ। ਹੈਲੀਕਾਰਟਰ ਟੇਕ ਆਫ ਕਰਦੇ ਸਮੇਂ ਦੁਰਘਟਨਾ ਦਾ ਸ਼ਿਕਾਰ ਹੋਇਆ ਤੇ ਜਹਾਜ਼ ਚਲਾ ਰਹੇ ਮੁੱਖ ਚੀਫ ਇੰਜਨੀਅਰ ਵਿਕਰਮ ਲਾਂਬਾ ਦੀ ਮੌਕੇ ‘ਤੇ ਮੌਤ ਹੋ ਗਈ ਜਦਕਿ ਬਾਕੀ 5 ਲੋਕ ਸੁਰੱਖਿਅਤ ਹਨ। ਜਾਣਕਾਰੀ ਮੁਤਾਬਕ ਹਾਦਸਾਗ੍ਰਸਤ ਹੈਲੀਕਾਪਟਰ ਬਦਰੀਨਾਥ ਤੋਂ ਤੀਰਥ ਯਾਤਰੀਆਂ ਨੂੰ ਲਿਜਾ ਰਿਹਾ ਸੀ ਪਰ ਟੇਕ ਆਫ ਸਮੇਂ ਆਪਣਾ ਸੰਤੁਲਨ ਗਵਾ ਬੈਠਿਆ ਤੇ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਵਿੱਚ ਇੱਕ ਪਾਇਲਟ ਇੰਜਨੀਅਰ ਦੀ ਮੌਤ ਤੇ ਦੋ ਹੋਰ ਪਾਇਲਟ ਜ਼ਖਮੀ ਹੋ ਗਏ ਹਨ। ਹਾਦਸਾਗ੍ਰਸਤ ਜਹਾਜ ਅਗਸਤਾ-119 ਮੁੰਬਈ ਆਧਾਰਤ ਇੱਕ ਨਿੱਜੀ ਜਹਾਜ ਕੰਪਨੀ ਕਿ੍ਰਸਟਰ ਏਵੀਏਸ਼ਨ ਦਾ ਸੀ ਜਿਸਨੇ ਅੱਜ ਸਵੇਰੇ 7 ਵੱਜ ਕੇ 45 ਮਿੰਟ ਤੇ ਬਦਰੀਨਾਥ ਤੋਂ ਹਰਿਦੁਆਰ ਲਈ ਉਡਾਣ ਭਰੀ ਸੀ।

accident
Helicopter
Badrinath