ਭਾਰਤ ਤੇ ਪਾਕਿ ਦੇ ਸਬੰਧਾਂ ਨੰੂ ਸੁਧਾਰਨ ਲਈ ਸ਼੍ਰੋਮਣੀ ਕਮੇਟੀ ਗੁਰਪੁਰਬ ਤੇ ਪਾਕਿਸਤਾਨ ਜੱਥਾ ਭੇਜਣ ਲਈ ਤਿਆਰ : ਬਡੂੰਗਰ

ਪਟਿਆਲਾ, 10 ਜੂਨ (ਜੱਸਾ ਮਾਣਕੀ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. �ਿਪਾਲ ਸਿੰਘ ਬਡੂੰਗਰ ਨੇ ਅੱਜ ਇੱਥੇ ਆਖਿਆ ਹੈ ਕਿ ਪਾਕਿਸਤਾਨ ਅਤੇ ਭਾਰਤ ਦੇ ਸੰਬੰਧਾਂ ਨੰੂ ਲੀਹ ਤੇ ਪਾਉਣ ਲਈ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲ ਕਰੇਗੀ ਤੇ ਗੁਰਪੁਰਬ ਤੇ ਪਾਕਿਸਤਾਨ ਸ੍ਰੀ ਨਨਕਾਣਾ ਸਾਹਿਬ ਸਿੱਖ ਜੱਥਾ ਭੇਜਣ ਲਈ ਭਾਰਤ ਸਰਕਾਰ ਨਾਲ ਰਾਬਤਾ ਕਾਇਮ ਹੋਵੇਗਾ।  ਪ੍ਰੋ. ਬਡੂੰਗਰ ਅੱਜ ਇੱਥੇ ਗੁਰਦੁਆਰਾ ਦੁਖਨਿਵਾਰਨ ਸਾਹਿਬ ਪਟਿਆਲਾ ਵਿਖੇ ਇੱਕ ਭਰਵੀਂ ਪ੍ਰੈਸ ਕਾਨਫਰੰਸ ਨੰੂ ਸੰਬੋਧਨ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਭਾਰਤ ਅਤੇ ਪਾਕਿਸਤਾਨ ਦੇ ਸਬੰਧਾਂ ਵਿਚ ਖਟਾਸ ਆਉਣ ਕਾਰਨ ਵਿਸਾਖੀ ਮੌਕੇ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਜਾਣ ਵਾਲੇ ਸਿੱਖ ਜੱਥੇ ਤੇ ਰੋਕ ਲਗਾ ਦਿੱਤੀ ਸੀ ਪਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਖਟਾਸ ਨੰੂ ਖਤਮ ਕਰਨ ਲਈ ਮੁੜ ਪਹਿਲ ਕਰਨ ਜਾ ਰਹੀ ਹੈ।

ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਪ੍ਰੋ. ਬਡੂੰਗਰ ਨੇ ਆਖਿਆ ਕਿ ਵਿਸਾਖੀ ਮੌਕੇ ਵੀ ਪਾਕਿਸਤਾਨ ਸਰਕਾਰ ਵੱਲੋਂ ਨਾਂਹ ਨਹੀਂ ਕੀਤੀ ਗਈ ਸੀ। ਉਨਾਂ ਆਖਿਆ ਕਿ ਹੁਣ ਇੱਕ ਵਾਰ ਫਿਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੰੂ ਦੇਖਦੇ ਹੋਏ ਗੁਰਪੁਰਬ ਤੇ ਪਾਕਿਸਤਾਨ ਜੱਥਾ ਭੇਜਣ ਲਈ ਤਿਆਰ ਹੈ। ਇਸ ਸਬੰਧੀ ਅੱਜ ਬਾਕਾਇਦਾ ਤੌਰ ਤੇ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਨੰੂ ਪੱਤਰ ਲਿਖਿਆ ਜਾ ਚੁੱਕਿਆ ਹੈ। ਪ੍ਰੋ. ਬਡੂੰਗਰ ਨੇ ਆਖਿਆ ਕਿ ਅਸੀਂ ਬਰਤਾਨੀਆ ਵਿਖੇ ਚੁਣੇ ਗਏ ਦੋ ਸਿੱਖ ਮੈਂਬਰ ਪਾਰਲੀਮੈਂਟਾਂ ਦਾ ਸਾਡੇ ਦੇਸ਼ ਦੀ ਧਰਤੀ ਤੇ ਪੁੱਜਣ ਤੇ ਭਰਵਾਂ ਸਵਾਗਤ ਕਰਾਂਗੇ। ਉਨਾਂ ਆਖਿਆ ਕਿ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਭਾਰਤੀ ਮੂਲ ਦੇ 12 ਵਿਅਕਤੀ ਬਰਤਾਨੀਆ ਵਿਖੇ ਮੈਂਬਰ ਪਾਰਲੀਮੈਂਟ ਬਣੇ ਹਨ। ਪ੍ਰੋ. ਬਡੂੰਗਰ ਨੇ ਆਖਿਆ ਕਿ ਭਾਈ ਗੁਰਮੁਖ ਸਿੰਘ ਅਤੇ ਹੋਰ ਸਾਡਾ ਸਿੱਖ ਪੰਥ ਦਾ ਹਿੱਸਾ ਹਨ, ਉਨਾਂ ਨਾਲ ਸਾਡਾ ਕੋਈ ਵੀ ਭੇਦਭਾਵ ਨਹੀਂ ਹੈ ਅਤੇ ਉਹ ਮੁੱਖ ਧਾਰਾ ਵਿਚ ਹੀ ਹਨ।  

ਉਨਾਂ ਨੇ ਇਸ ਮੌਕੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਨੰੂ ਆੜੇ ਹੱਥੀ ਲਿਆ ਅਤੇ ਆਖਿਆ ਕਿ ਨਵਜੋਤ ਸਿੱਧੂ ਸਿੱਖਾਂ ਦੀਆਂ ਬਣਾਈਆਂ ਹੋਈਆਂ ਵਿਰਾਸਤਾਂ ਬਾਰੇ ਬੇਤੁਕੀ ਬਿਆਨ ਕਰ ਰਹੇ ਹਨ, ਚੰਗਾ ਹੈ ਕਿ ਉਹ ਪਹਿਲਾਂ ਸਿੱਖੀ ਦੇ ਇਤਿਹਾਸ ਤੋਂ ਜਾਣੂ ਹੋਣ। ਇਸ ਮੌਕੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਰਨੈਲ ਸਿੰਘ ਕਰਤਾਰਪੁਰ, ਨਰਦੇਵ ਸਿੰਘ ਆਕੜੀ ਚੇਅਰਮੈਨ, ਸਕੱਤਰ ਪਰਮਜੀਤ ਸਿੰਘ ਸਰੋਆ, ਮੇਅਰ ਅਮਰਿੰਦਰ ਸਿੰਘ ਬਜਾਜ, ਲਾਭ ਸਿੰਘ ਦੇਵੀ ਨਗਰ, ਜੱਥੇਦਾਰ ਬੂਟਾ ਸਿੰਘ ਸਾਦੀਪੁਰ, ਮੈਨੇਜਰ ਅਮਰਜੀਤ ਸਿੰਘ, ਭਗਵੰਤ ਸਿੰਘ ਧੰਗੇੜਾ, ਚੈਨ ਸਿੰਘ ਅਤੇ ਹੋਰ ਵੀ ਨੇਤਾ ਹਾਜਰ ਸਨ।

SGPC
pakistan