ਹੁਣ ਪੁਲਿਸ ਵਾਲੀਆਂ ਕੁੜੀਆਂ ਥਾਣਿਆਂ ’ਚ ਹੀ ਨਹੀਂ ਸੁਰੱਖਿਅਤ, ਪੱਖਿਆਂ ਨਾਲ ਲਟਕਣ ਲੱਗੀਆਂ

ਜੋਧਾਂ/ ਲਲਤੋਂ 10 ਜੂਨ ( ਜਗਜੀਤ ਬਿੱਟੂ/ ਸੁਖਵਿੰਦਰ ਸਿੰਘ ਅੱਬੂਵਾਲ/ ਦਲਜੀਤ ਸਿੰਘ ਰੰਧਾਵਾ / ਦੇਵ ਸਰਾਭਾ) ਪੁਲਸ ਜਿਲਾ ਲੁਧਿਆਣਾ ਦਿਹਾਤੀ ਅਧੀਨ ਪੈਂਦੇ ਥਾਣਾ ਜੋਧਾਂ ਵਿਖੇ  ਮਹਿਲਾ ਕਾਸਟੇਬਲ ਨੇ  ਥਾਣੇ ਦੇ ਮੁਨਸੀ ਵੱਲੋਂ ਤੰਗ ਪ੍ਰੇਸ਼ਾਨ ਕਰਨ ਉਪਰੰਤ ਥਾਣੇ ਦੇ ਅੰਦਰ ਹੀ ਬਣੇ ਮਹਿਲਾ ਕਮਰੇ ਵਿੱਚ ਲੱਗੇ ਪੱਖੇ ਨਾਲ ਆਪਣੇ ਦੁਪੱਟੇ ਨਾਲ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ। ਮੌਕੇ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਮਹਿਲਾ ਕਾਸਟੇਬਲ  ਅਮਨਪੀ੍ਰਤ ਕੌਰ ਪੁੱਤਰੀ ਕੁਲਵੰਤ ਸਿੰਘ ਵਾਸੀ  ਖੰਡੂਰ ਹਾਲਬਾਦ  ਨਵੀ ਅਬਾਦੀ ਅਕਾਲਗੜ ਜੋ ਕਿ  ਥਾਣਾ ਜੋਧਾਂ ਵਿਖੇ ਬਿਤੌਰ ਕਾਸਟੇਬਲ ਆਪਣੀ ਡਿਊਟੀ ਨਿਭਾ ਰਹੀ ਸੀ  ਪ੍ਰਤੂੰ ਥਾਣੇ ਦੇ ਮੁੱਖ ਮੁਨਸੀ ਨਿਰਭੈ ਸਿੰਘ ਗਰੇਵਾਲ ਵੱਲੋਂ ਉਕਤ ਲੜਕੀ ਨੂੰ ਕਥਿਤ ਅਕਸਰ ਤੰਗ ਪ੍ਰੇਸ਼ਾਨ ਕੀਤਾ ਜਾਦਾ ਸੀ  ਜਿਸ ਦੀ ਸ਼ਿਕਾਇਤ ਉਕਤ ਲੜਕੀ ਨੇ ਕਥਿਤ ਡੀਐਸਪੀ  ਦੇ ਪੇਸ਼ ਹੋ ਕੇ ਕੀਤੀ  ਅਤੇ ਗੱਲਬਾਤ ਸੁਣਨ ਤੋਂ ਬਾਅਦ ਅਮਨਪ੍ਰੀਤ ਕੌਰ ਨੂੰ ਡਿਪਟੀ ਸਹਿਬ ਵੱਲੋਂ ਥਾਣਾ ਦਾਖਾ ਵਿਖੇ ਡਿਊਟੀ ਤੇ ਤਾਇਨਾਤ ਕਰ ਦਿੱਤਾ ਗਿਆ ਪ੍ਰਤੂੰ ਬੀਤੀ ਕੱਲ ਉਕਤ ਮੁਨਸੀ ਨੇ ਫਿਰ ਤੋਂ ਅਮਨਪ੍ਰੀਤ ਕੌਰ ਨੂੰ  ਕਥਿਤ ਥਾਣਾ ਜੋਧਾਂ ਵਿਖੇ ਹਾਜ਼ਰ ਹੋਣ ਲਈ ਕਿਹਾ ਜਿਸ ਕਾਰਨ ਬੀਤੀ ਕੱਲ ਅਮਨਪ੍ਰੀਤ ਕੌਰ ਥਾਣਾ ਜੋਧਾਂ ਵਿਖੇ ਆਪਣੀ ਡਿਊਟੀ ਤੇ ਹਾਜ਼ਰ ਹੋਈ ਉਸੇ ਦਿਨ ਸ਼ਾਮ ਤੱਕ ਉਕਤ ਲੜਕੀ  ਨੇ ਥਾਣੇ ਅੰਦਰ ਬਣੇ ਮਹਿਲਾ ਕਮਰੇ ਵਿਚ ਜਾ ਕੇ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ।

ਇਸ ਸਮੇ ਮਿ੍ਰਤਕ ਲੜਕੀ ਦੇ ਭਰਾ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਮੇਰੇ ਪਿਤਾ ਜੀ  ਕੁਲਵੰਤ ਸਿੰਘ ਵੀ ਪੁਲਸ ਮਹਿਕਮੇ ਵਿਚ ਸੇਵਾ ਨਿਭਾਦਿਆ ਦੀ  ਮੌਤ ਹੋ ਗਈ ਸੀ। ਜਿਸ ਕਾਰਨ ਤਰਸ ਦੇ ਅਧਾਰ ਤੇ ਸਰਕਾਰ ਨੇ ਮੇਰੀ ਮਾਤਾ ਪਰਮਜੀਤ ਕੌਰ ਨੂੰ ਪੁਲਸ ਮਹਿਕਮੇ ਵਿਚ ਸੇਵਾ ਕਰਨ ਦਾ ਮੌਕਾ ਦਿੱਤਾ ਪਰ ਅਫ਼ਸ਼ੋਸ ਮੇਰੀ ਮਾਤਾ (ਪਰਮਜੀਤ ਕੌਰ) ਵੀ ਸਾਨੂੰ ਤਿੰਨ ਭੈਣ ਭਰਾਵਾਂ ਨੂੰ ਰੋਦਿਆਂ ਕੁਰਲਾਉਦਿਆ ਛੱਡਕੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਉਸ ਤੋਂ ਉਪਰੰਤ ਸਰਕਾਰ ਨੇ ਸਾਡੇ ਘਰ ਦੀ ਮਾਲੀ ਹਾਲਤ ਦੇਖਕੇ ਅਤੇ ਤਰਸ ਦੇ ਅਧਾਰ ਤੇ ਮੇਰੀ ਭੈਣ ਅਮਨਪ੍ਰੀਤ ਕੌਰ  ਨੂੰ ਪੁਲਸ ਮਹਿਕਮੇ ਦੀ ਸੇਵਾ ਨਿਭਾਉਣ ਲਈ ਬਿਤੌਰ ਕਾਂਸਟੇਬਲ ਨਿਯੁਕਤ ਕੀਤਾ ਪਰ ਇਸ ਮਹਿਕਮੇ ਦੇ ਦਰਿੰਦੇ ਨਿਰਭੈ ਸਿੰਘ ਗਰੇਵਾਲ ਕਥਿਤ ਮੁਨਸੀ ਜੋਧਾਂ ਨੇ ਮੇਰੀ ਭੈਣ ਅਮਨਪ੍ਰੀਤ ਕੌਰ ਨੂੰ ਮਾਰਕੇ ਪੱਖੇ ਨਾਲ ਲਟਕਾ ਕੇ ਆਤਮ ਹੱਤਿਆ ਕੀਤੇ ਜਾਣ ਦਾ ਡਰਾਮਾ ਰਚਿਆ। ਪੁਲਸ ਵੱਲੋਂ ਆਪਣਾ ਮੁਲਾਜਮਾਂ ਨੂੰ ਬਚਾਉਣ ਲਈ ਕੀਤੀ ਜਾਦੀ ਡਰਾਮੇਬਾਜੀ ਅਤੇ ਇੰਨਸਾਫ ਨਾ ਮਿਲਦਾ ਦੇਖ ਮਿ੍ਰਤਕ ਦੇ ਰਿਸ਼ਤੇਦਾਰਾਂ ਅਤੇ ਹਮਦਰਦੀਆਂ ਨੇ ਥਾਣੇ ਅੱਗੇ ਰੋਡ ਜਾਮ ਕਰਕੇ ਧਰਨਾ ਦੇ ਦਿੱਤਾ ਅਤੇ ਮੰਗ ਕੀਤੀ ਕਿ ਮੁਨਸੀ ਨਿਰੈਭ ਸਿੰਘ ਗਰੇਵਾਲ ਕਥਿਤਜੋ ਕੇ ਪੁਲਸ ਦੀ ਸਹਿ ਤੇ ਫਰਾਰ ਹੋ ਚੁੱਕਾ ਹੈ ਨੂੰ ਗਿ੍ਰਫ਼ਤਾਰ ਕੀਤਾ ਜਾਵੇ ਅਤੇ ਥਾਣਾ ਮੁੱਖੀ ਮੋਹਨ ਦਾਸ ਨੂੰ ਸਿਸਪੈਂਡ ਕੀਤਾ ਜਾਵੇ।

ਅਲੱਗ-ਅਲੱਗ ਸਿਆਸੀ ਪਾਰਟੀਆਂ ਦੇ ਨੁਮਾਇੰਦਿਆ ਨੇ ਪੁਲਸ ਖਿਲਾਫ਼ ਆਪਣੀ ਭੜਾਸ ਕੱਢੀ ਆਖ਼ਰ ਹਲਕਾ ਦਾਖਾ ਦੇ ਵਿਧਾਇਕ ਐਚ.ਐਚ.ਫੂਲਕਾ ਨੇ  ਐਸ.ਐਸ਼.ਪੀ .ਲੁਧਿਆਣਾ ਦਿਹਾਤੀ ਨੂੰ ਮੌਕੇ ਤੇ ਲੋਕਾਂ ਵਿਚ ਹਾਜ਼ਰ ਹੋਣ ਲਈ ਕਿਹਾ ਅਤੇ ਐਸਐਸਪੀ ਨੇ ਮੌਕਾ ਸਾਂਭਦਿਆ ਧਰਨਾਕਾਰੀਆਂ ਵੱਲੋਂ ਕੀਤੀਆਂ ਗਈਆਂ ਆਪਣੀਆਂ ਮੰਗਾਂ ਮਨਾਉਣ ਲਈ ਮੁਨਸੀ ਨਿਰਭੈ ਸਿੰਘ ਗਰੇਵਾਲ ਨੂੰ ਗਿ੍ਰਫਤਾਰ ਕਰਨ,ਐਸ.ਐਚ.ਓ.ਜੋਧਾਂ ਨੂੰ  ਲਾਈਨਹਾਜ਼ਰ ਕਰਨ ਅਤੇ ਮਿ੍ਰਤਕ ਲੜਕੀ ਦਾ ਪੋਸਟਮਾਰਟਮ ਸੀਨੀਅਰ ਡਾਕਟਰਾਂ ਦੇ ਪੈਨਲਾਂ ਤੋਂ ਕਰਵਾਉਣ ਲਈ ਸਹਿਮਤੀ ਪ੍ਰਗਟਾਈ ਅਤੇ  ਐਸਐਚਓ  ਮੋਹਨ ਦਾਸ ਨੂੰ ਲਾਇਨਹਾਜ਼ਰ ਕਰ ਦਿਤਾ ਜਦਕਿ ਮੁਨਸੀ ਨਿਰਭੈ ਸਿੰਘ ਗਰੇਵਾਲ ਨੂੰ ਦੁਜੇ ਦਿਨ ਸ਼ਾਮ ਤੱਕ ਗਿ੍ਰਫ਼ਤਾਰ ਕਰਨ ਦਾ ਭਰੋਸਾ ਦੇ ਕਿ  ਐਸ.ਐਸ.ਪੀ ਨੇ ਇਸ ਕੇਸ ਦੀ ਜਾਂਚ ਪੋਸਟਮਾਰਟਮ ਦੀ ਰਿਪੋਟ ਆਉਣ ਤੋਂ ਬਾਅਦ ਕਰਵਾਉਣ ਲਈ ਕਿਹਾ ਕਿ ਜਿਹੜਾ ਵੀ ਦੋਸ਼ੀ ਇਸ ਕੇਸ ਨਾਲ ਸਬੰਧਿਤ ਹੋਵੇਗਾ ਉਸਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਕੇ  ਪੀੜਤ ਪਰਿਵਾਰ ਨੂੰ ਇੰਨਸਾਫ ਦਿਵਾਇਆ ਜਾਵੇਗਾ।

Unusual
PUNJAB