ਮਹਾਰਾਸ਼ਟਰ ਸਰਕਾਰ ਵਲੋਂ ਕਿਸਾਨ ਕਰਜ਼ੇ ਦੀ ਮੁਆਫ਼ੀ ਦਾ ਐਲਾਨ

ਕਿਸਾਨਾਂ ਨੇ ਅੰਦੋਲਨ ਵਾਪਿਸ ਲਿਆ

ਮੁੰਬਈ 11 ਜੂਨ (ਏਜੰਸੀਆਂ): ਸ਼ਿਵ ਸੈਨਾ ਦੇ ਅਲਟੀਮੇਟਮ ਦੇ ਬਾਅਦ ਮਹਾਰਾਸ਼ਟਰ ਸਰਕਾਰ ਨੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦਾ ਐਲਾਨ ਕੀਤਾ ਹੈ। ਫੜਨਵੀਸ ਸਰਕਾਰ ਨੇ ਇਸ ਦੇ ਲਈ ਪੈਨਲ ਦਾ ਗਠਨ ਵੀ ਕੀਤਾ ਹੈ ਜੋ ਕਰਜ਼ਾ ਮੁਆਫੀ ਨੂੰ ਲਾਗੂ ਕਰਨ ਦੇ ਲਈ ਡਰਾਫਟ ਤਿਆਰ ਕਰੇਗਾ। ਸਰਕਾਰ ਨੇ ਇਸ ਫੈਸਲੇ ਦੇ ਬਾਅਦ ਕਿਸਾਨ ਨੇਤਾਵਾਂ ਨੇ ਹੁਣ ਪ੍ਰਦਰਸ਼ਨ ਨਾ ਕਰਨ ਦਾ ਫੈਸਲਾ ਲਿਆ ਹੈ। ਸ਼ਨੀਵਾਰ ਨੂੰ ਬੀ.ਜੇ.ਪੀ ਦੀ ਸਹਿਯੋਗੀ ਪਾਰਟੀ ਸ਼ਿਵਸੈਨਾ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਸੀ ਕਿ ਜਾਂ ਤਾਂ ਸਰਕਾਰ ਕਿਸਾਨਾਂ ਦਾ ਕਰਜ਼ਾ ਮੁਆਫ ਕਰੇ ਜਾਂ ਫਿਰ ਦਰਮਿਆਨ ਚੋਣਾਂ ਲਈ ਤਿਆਰ ਰਹਿਣ।

ਸੀ.ਐਮ ਦੇਵੇਂਦਰ ਫੜਨਵੀਸ ਵੀ ਬਹੁਤ ਸਮੇਂ ਤੋਂ ਕਿਸਾਨਾਂ ਨਾਲ ਗੱਲ ਕਰਕੇ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸ਼ਿਵ ਸੈਨਾ ਸੰਸਦ ਸੰਜੈ ਰਾਉਤ ਨੇ ਕਿਹਾ ਸੀ ਕਿ ਮਹਾਰਾਸ਼ਟਰ ਦੀ ਰਾਜਨੀਤੀ ‘ਚ ਜੁਲਾਈ ‘ਚ ਭੂਚਾਲ ਆਉਣ ਵਾਲਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਹਾਂਰਾਸ਼ਟਰ ਸਰਕਾਰ ਨੇ ਛੋਟੇ ਕਿਸਾਨਾਂ ਦਾ ਕਰਜ਼ਾ ਯਕਮੁਸਤ ਅਤੇ ਵੱਡੇ ਕਿਸਾਨਾਂ ਦਾ ਕਰਜ਼ਾ ਪੜਾਅ ਦਰ ਪੜਾਅ ਮੁਆਫ਼ ਕਰਨ ਸੰਬੰਧੀ ਨੀਤੀ ਘੜੀ ਹੈ।

Unusual
farmer
loan
Maharashtra