ਨਗਰ ਕੌਂਸਲ ਜਗਰਾਉਂ ਦੇ ਪ੍ਰਧਾਨ ਦਾ ਪੁੱਤਰ ਡਕੈਤੀ ਮਾਮਲੇ ਵਿੱਚ ਗਿ੍ਰਫ਼ਤਾਰ

ਜਗਰਾਉਂ,15 ਜੂਨ (ਚਰਨਜੀਤ ਸਿੰਘ ਸਰਨਾ/ਰਜਨੀਸ਼ ਬਾਂਸਲ) ਪਿਛਲੇ ਪੰਜ ਜੂਨ ਨੂੰ ਜਗਰਾਉਂ ਸ਼ਹਿਰ ਤੋਂ ਘਰ ਵਿੱਚ ਦਾਖਲ ਹੋ ਕੇ 20 ਲੱਖ ਰੁਪਏ ਦਾ ਡਾਕਾ ਮਾਰਨ ਵਾਲੇ ਤਿੰਨ ਹੋਰ ਵਿਅਕਤੀਆਂ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ। ਇਸ ਵਿੱਚ ਅਹਿਮ ਗੱਲ ਇਹ ਹੈ ਕਿ ਪੁਲਿਸ ਨੇ ਅੱਜ ਜਿੰਨਾਂ ਨੂੰ ਗਿ੍ਰਫ਼ਤਾਰ ਕੀਤਾ ਹੈ ਉਨਾਂ ਵਿੱਚ ਨਗਰ ਕੌਂਸਲ ਜਗਰਾਉਂ ਦੇ ਅਕਾਲੀ ਪ੍ਰਧਾਨ ਦਾ ਲੜਕਾ ਉਮੇਸ ਵੀ ਸ਼ਾਮਲ ਹੈ। ਜ਼ਿਲਾ ਪੁਲਿਸ ਮੁੱਖੀ ਲੁਧਿਆਣਾ ਦਿਹਾਤੀ ਸੁਰਜੀਤ ਸਿੰਘ ਨੇ ਦੱਸਿਆ ਕਿ ਮਿਤੀ 5 ਜੂਨ 2017 ਨੂੰ ਸ੍ਰੀ ਜਤਿੰਦਰ ਬੇਰੀ ਪੁੱਤਰ ਸ੍ਰੀ ਰਾਮ ਰਛਪਾਲ ਬੇਰੀ ਵਾਸੀ ਕੱਚਾ ਮਲਕ ਰੋਡ ਜਗਰਾਉਂ ਦੇ ਘਰ ਦਾਖਲ ਹੋ ਕੇ ਉਸ ਦੀਆਂ ਦੋ ਬੇਟੀਆਂ ਮਹਿਕ ਅਤੇ ਹਿਮਾਨੀ ਨੂੰ ਘਰੇ ਬੰਧਕ ਬਣਾਕੇ 20 ਲੱਖ ਰੁਪੈ ਦਾ ਡਾਕਾ ਮਾਰ ਕੇ ਫਰਾਰ ਹੋਣ ਵਾਲੇ ਗੈਗ ਵਿੱਚ ਮੁੱਖ ਸੂਤਰਧਾਰ ਹੀ ਉਮੇੇਸ਼ ਕੁਮਾਰ ਸੀ, ਜਿਸਨੇ ਡਕੈਤੀ ਲਈ ਆਪਣੇ ਸਾਥੀਆਂ ਨਾਲ  ਸਾਰੀ ਯੋਜਨਾ ਬਣਾਈ ਅਤੇ ਅਖੀਰ ਤੱਕ ਰੈਕੀ ਕਰਕੇ ਡਕੈਤੀ ਨੂੰ ਸਫਲ ਬਣਾਇਆ। ਇਸ ਮਾਮਲੇ ਵਿੱਚ ਵਿੱਚ ਨੋਟਬੰਦੀ ਦੇ ਦੌਰਾਨ ਉਮੇਸ਼ ਕੁਮਾਰ ਨੇ ਵੱਡੀ ਰਕਮ ਜਤਿੰਦਰ ਬੇਰੀ ਦੀ ਬਦਲੀ ਕਰਵਾ ਕੇ ਦਿੱਤੀ। ਉਸ ਸਮੇਂ ਤੋਂ ਇੰਨਾਂ ਦਾ ਆਪਸ ਵਿੱਚ ਪੈਸਿਆ ਦਾ ਕਾਫੀ ਲੈਣ-ਦੇਣ ਸੀ ਅਤੇ ਇੱਕ ਦੂਸਰੇ ਦੀ ਆਰਥਿਕ ਸਥਿਤੀ ਬਾਰੇ ਚੰਗੀ ਤਰਾਂ ਜਾਣੂ ਸਨ। ਕਰੀਬ ਦੋ ਮਹੀਨੇ ਪਹਿਲਾ ਹ ੀ ਉਮੇਸ ਨੇ ਆਪਣੇ ਸਾਥੀ ਲਖਵੀਰ ਸਿੰਘ ਲੱਖਾ ਨਿਵਾਸੀ ਸਵੱਦੀ ਕਲਾਂ ਅਤੇ ਪਰਮਜੀਤ ਸਿੰਘ ਨਿਵਾਸੀ ਜਗਰਾਉਂ  ਨਾਲ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਯੋਜਨਾ ਬਣਾਈ।

ਅੱਗੇ ਲਖਵੀਰ ਸਿੰਘ ਅਤੇ ਪਰਮਜੀਤ ਸਿੰਘ ਨੇ ਮੋਗਾ ਜ਼ਿਲੇ ਦੇ ਰਹਿਣ ਵਾਲੇ ਨੀਲੂ ਅਤੇ ਮਨੀ ਨਿਵਾਸੀ ਜਗਰਾਉਂ ਜਗਰਾਉਂ ਨੂੰ ਯੋਜਨਾ ਵਿੱਚ ਸ਼ਾਮਲ ਕੀਤਾ ਅਤੇ ਉਨਾਂ ਦੇ ਅੱਗੇ ਮਨਿੰਦਰਦੀਪ ਸਿੰਘ ਉਰਫ ਲਵਲੀ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਭਿੰਡਰ ਕਲਾਂ ਜ਼ਿਲਾ ਮੋਗਾ ਨੂੰ ਲਿਆ। ਇਸ ਤਰਾਂ ਇਸ ਯੋਜਨਾ ਵਿੱਚ 11 ਲੋਕ ਸ਼ਾਮਲ ਹੋਏ। ਉਮੇਸ ਦੀ ਇੰਨਾਂ ਨਾਲ ਇਹ ਡੀਲ ਸੀ ਕਿ ਉਹ ਡਕੈਤੀ ਦੇ ਪੈਸੇ ਵਿੱਚੋਂ ਉਸਨੂੰ ਹਿੰਸਾ ਦੇਣਗੇ ਪਰ ਉਸਦਾ ਨਾਮ ਸਾਹਮਣੇ ਨਹੀ ਆਏਗਾ ਪਰ ਗਿ੍ਰਫਤਾਰ ਕੀਤੇ ਦੋਸੀਆਂ ਵਿੱਚ ਮਨਿੰਦਰਦੀਪ ਸਿੰਘ ਉਰਫ਼ ਲਵਲੀ ਪੁੱਤਰ ਗੁਰਪੀ੍ਰਤ ਸਿੰਘ ਭਿੰਡਰ ਕਲਾਂ ਜ਼ਿਲਾ ਮੋਗਾ, ਮਨੀ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਅਜੀਤ ਨਗਰ ਜਗਰਾਉਂ ਜ਼ਿਲਾ ਲੁਧਿਆਣਾ, ਵਰਿੰਦਰ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਨੇੜੇ 5 ਨੰਬਰ ਚੂੰਗੀ ਜਗਰਾਉਂ, ਸੁੱਖਾ ਸਿੰਘ  ਉਰਫ਼ ਗੋਰਾ ਪੁੱਤਰ ਸਤਨਾਮ ਸਿੰਘ ਵਸੀ ਕੋਠੇ ਖੰਜੂਰਾ ਜਗਰਾਉਂ ਪਾਸੋਂ ਕੀਤੀ ਗਈ ਪੁੱਛਗਿਛ ਵਿੱਚ ਉਮੇਸ਼ ਕੁਮਾਰ ਨਿਵਾਸੀ ਜਗਰਾਉਂ, ਲਖਵੀਰ ਸਿੰਘ ਲੱਖਾ ਨਿਵਾਸੀ ਸਵੱਦੀ ਕਲਾਂ ਅਤੇ ਪਰਮਜੀਤ ਸਿੰਘ ਨਿਵਾਸੀ ਜਗਰਾਉਂ ਮਨੂੰ ਬੱਸ ਅੱਡੇ ਦੇ ਨਜ਼ਦੀਕ ਤੋਂ ਗਿ੍ਰਫ਼ਤਾਰ ਕਰ ਲਿਆ ਹੈ

Jagraon
Crime
Robbery