ਪੰਜਾਬ ਸਰਕਾਰ ਨੇ ਵਧਾਇਆ ਕਿਰਾਇਆ ਬੱਸਾਂ ਦਾ ਕਿਰਾਇਆ

ਪਟਿਆਲਾ 17 ਜੂਨ (ਪ.ਬ.) ਪੰਜਾਬ ਦੀ ਸੱਤਾ ‘ਚ ਆਈ ਕਾਂਗਰਸ ਸਰਕਾਰ ਜਿਥੇ ਆਮ ਜਨਤਾ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ‘ਚ ਅਸਮਰਥਤਾ ਜਤਾ ਰਹੀ ਹੈ, ਉਥੇ ਹੀ ਦੂਜੇ ਪਾਸੇ ਆਮ ਜਨਤਾ ਦੀਆਂ ਮੁਸ਼ਕਲਾਂ ‘ਚ ਵਾਅਦਾ ਕਰਦੀ ਵੀ ਨਜ਼ਰ ਆ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸੱਤਾਧਾਰੀ ਸਰਕਾਰ ਵਲੋਂ ਪੀ. ਆਰ. ਟੀ. ਸੀ. ਦੀਆਂ ਬੱਸਾਂ ਦਾ ਕਿਰਾਇਆ ਵਧਾ ਕੇ ਲੋਕਾਂ ਨੂੰ ਇਕ ਹੋਰ ਵੱਡਾ ਝਟਕਾ ਦਿੱਤਾ ਗਿਆ। ਜਿਸ ਕਾਰਨ ਰੋਜ਼ਾਨਾਂ ਬੱਸਾਂ ‘ਚ ਸਫਰ ਕਰਨ ਵਾਲੇ ਲੋਕਾਂ ਨੂੰ ਹੁਣ ਸਫਰ ਕਰਨ ਲਈ ਜੇਬ ‘ਚੋਂ ਵਾਧੂ ਪੈਸੇ ਖਰਚ ਕਰਨੇ ਪੈਣਗੇ।

ਸਾਧਾਰਨ ਬੱਸਾਂ ਦੇ ਕਿਰਾਏ 1 ਰੁਪਏ 2 ਪੈਸੇ ਪ੍ਰਤੀ ਕਿਲੋਮੀਟਰ, ਸੈਕੰਡ ਕਲਾਸ ਏ. ਸੀ. ਬੱਸਾਂ ਦੇ ਕਿਰਾਏ 1 ਰੁਪਏ 22 ਪੈਸੇ ਪ੍ਰਤੀ ਕਿਲੋਮੀਟਰ , ਲਗਜ਼ਰੀ ਬੱਸਾਂ ਦਾ ਕਿਰਾਇਆ 2 ਰੁਪਏ 4 ਪੈਸੇ ਪ੍ਰਤੀ ਕਿਲੋਮੀਟਰ ਤੇ ਪਹਿਲੇ ਦਰਜੇ ਦੀਆਂ ਏ. ਸੀ. ਬੱਸਾਂ ਦਾ ਕਿਰਾਇਆ 1 ਰੁਪਏ 83 ਪੈਸੇ ਪ੍ਰਤੀ ਕਿਲੋਮੀਟਰ ਨਿਰਧਾਰਿਤ ਕੀਤਾ ਗਿਆ ਹੈ। ਇਸ ਮਾਮਲੇ ‘ਚ ਲੋਕ ਖੁਦ ਨੂੰ ਲੁੱਟਿਆ ਹੋਇਆ ਮਹਿਸੂਸ ਕਰ ਰਹੇ ਹਨ ਕਿਉਂਕਿ ਉਨਾਂ ਦਾ ਕਹਿਣਾ ਹੈ ਕਿ ਜੋ ਸਰਕਾਰ ਮਹਿੰਗਾਈ ਨੂੰ ਘੱਟ ਕਰਨ ਦੇ ਵਾਅਦੇ ਕਰ ਕੇ ਸੱਤਾ ‘ਚ ਆਈ ਉਹ ਹੁਣ ਖੁਦ ਪਿਛਲੀ ਅਕਾਲੀ ਸਰਕਾਰ ਵਾਲੇ ਕੰਮ ਕਰ ਰਹੀ ਹੈ।

Unusual
Roadways
PUNJAB
Punjab Government