ਕਾਲਾ ਐਤਵਾਰ

ਵੱਖ ਵੱਖ ਸੜਕ ਹਾਦਸਿਆਂ ’ਚ 12 ਦੀ ਮੌਤ

ਪੱਟੀ/ਲੋਹੀਆਂ ਖਾਸ/ ਬਹਾਦਰਗੜ/ ਤਲਵੰਡੀ ਭਾਈ  18 ਜੂਨ(ਪਵਨ ਧਵਨ/ ਐਮ. ਐਸ ਸਿੱਧੂ/ ਸੁਖਬੀਰ ਸਿੰਘ ਤਲਵਾੜ/ ਮੁਲਤਾਨੀ): ਪੱਟੀ -ਤਰਨ-ਤਾਰਨ ਰੋਡ ਉਪਰ ਮਾਹੀ ਪੈਲਸ ਕੈਰੋਂ ਦੇ ਨਜਦੀਕ ਕਾਰ ਅਤੇ ਮੋਟਰ ਸਾਈਕਲ ਦੀ ਆਪਸੀ ਟੱਕਰ ਦੋਰਾਨ ਦੋ ਮਾਸੂਮ ਭੈਣ-ਭਰਾਵਾਂ ਅਤੇ ਮਾਮੇ ਦੀ ਗਈ ਜਾਣ ਜਦ ਕੇ ਮਿ੍ਰਤਕ ਬੱਚਿਆਂ ਦੀ ਮਾਤਾ ਗੰਭੀਰ ਜਖਮੀ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਥਾਣਾਂ ਸਦਰ ਪੱਟੀ ਇੰਚਾਂ:ਇੰਸ:ਰਾਜੇਸ਼ ਕੁਮਾਰ ਕੱਕੜ ਅਤੇ ਚੌਕੀ ਕੈਂਰੋ ਦੇ ਇੰਚਾਂ: ਚਰਨ ਸਿੰਘ ਘਟਨਾ ਸਥਾਨ ਤੇ ਪੁੱਜੇ ਅਤੇ ਮਿ੍ਰਤਕਾਂ ਦੀਆਂ ਲਾਸ਼ਾਂ ਕਬਜੇ ਚੋਂ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਸਰਕਾਰੀ ਹਸਪਤਾਲ ਪੱਟੀ ਵਿਖੇ ਮਿ੍ਰਤਕਾ ਦਾ ਪੋਸਟ ਮਾਰਟਮ ਕਰਾਉਣ ਮੌਕੇ ਮਿ੍ਰਤਕ ਜੋਗਾ ਸਿੰਘ ਦੇ ਪਿਤਾ ਸੁਖਵਿੰਦਰ ਸਿੰਘ ਨੇ ਦੱਸਿਆਂ ਕੇ ਮੇਰਾ ਲੜਕਾ ਬੱਚਿਆਂ ਨੂੰ ਛੁੱਟੀਆਂ ਹੋਣ ਕਰਕੇ ਪੁਲੀਸ ਥਾਣਾਂ ਖੇਮਕਰਨ ਅਧੀਨ ਪੈਂਦੇ ਪਿੰਡ ਕਲਸ ਵਿਖੇ ਆਪਣੀ ਭੈਣ ਅਤੇ ਬੱਚਿਆਂ ਨੂੰ ਸਕੂਲ ਦੀਆਂ ਛੁੱਟੀਆਂ ਮੌਕੇ ਲੈਣ ਲਈ ਗਿਆ ਸੀ ਅੱਜ ਜਦ ਉਹ ਆਪਣੀ ਭੈਣ ਗੁਰਮੀਤ ਕੌਰ ਪਤਨੀ ਪ੍ਰੇਮ ਸਿੰਘ,ਭਾਣਜੀ ਪੁਨੀਤ ਕੌਰ(1 ਸਾਲ) ਪੁੱਤਰੀ ਪ੍ਰੇਮ ਸਿੰਘ,ਅਤੇ ਸੁਖਮਨਦੀਪ ਸਿੰਘ(6 ਸਾਲ) ਪੁੱਤਰ ਪ੍ਰੇਮ ਸਿੰਘ ਨੂੰ ਆਪਣੇ ਹੀਰੋਂ ਹਾਡਾਂ ਮੋਟਰ ਸਾਈਕਲ ਨੰ: ਪੀ.ਬੀ.46 ਐਚ.ਸੀ 7155 ਉਪਰ ਲੈ ਕੇ ਆ ਰਿਹਾ ਸੀ ਜਦ ਉਹ ਪਿੰਡ ਤੋਂ ਥੋੜੀ ਹੀ ਨੇੜੇ ਮਾਹੀ ਪੈਲਸ ਕੈਰੋਂ ਕੋਲ ਪੁੱਜਾ ਤਾਂ ਤਰਨ-ਤਾਰਨ ਵੱਲੋਂ ਆ ਰਹੀ ਏ ਸਟਾਰ ਕਾਰ ਪੀ.ਬੀ 49 ਏ 5336 ਨੇ ਮੋਟਰ ਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਮੇਰਾ ਲੜਕਾ ਜੋਗਾ ਸਿੰਘ ਅਤੇ ਉਸ ਦੀ ਭਾਣਜੀ ਪੁਨੀਤ ਕੋਰ, ਭਾਣਜਾ ਸੁਖਮਨਦੀਪ ਸਿੰਘ ਦੀ ਮੌਤ ਹੋ ਗਈ ਅਤੇ ਮੇਰੀ ਲੜਕੀ ਗੁਰਮੀਤ ਕੌਰ ਗੰਭੀਰ ਰੂਪ ਵਿੱਚ ਜਖਮੀ ਹੋ ਗਈ ਜਿਸ ਨੂੰ ਇਲਾਜ ਲਈ ਸੰਧੂ ਹਸਪਤਾਲ ਪੱਟੀ ਵਿਖੇ ਭਰਤੀ ਕਰਾਇਆ ਗਿਆ ਹੈ।ਇਸ ਮੌਕੇ ਥਾਣਾਂ ਸਦਰ ਪੱਟੀ ਦੇ ਇੰਚਾਂ: ਰਾਜੇਸ਼ ਕੁਮਾਰ ਕੱਕੜ ਨੇ ਦੱਸ਼ਿਆਂ ਕੇ ਲਾਸ਼ਾਂ ਦਾ ਪੋਸਟ ਮਾਰਟਮ ਕਰਾੳੇਣ ਲਈ ਸਰਕਾਰੀ ਹਸਪਤਾਲ ਪੱਟੀ ਵਿਖੇ ਭੇਜ ਦਿੱਤਾਂ ਗਿਆ ਹੈ ਅਤੇ ਮਿ੍ਰਤਕ ਦੇ ਪਿਤਾ ਸੁਖਵਿੰਦਰ ਸਿੰਘ ਦੇ ਬਿਆਨਾ ਤੇ ਦੋਸ਼ੀ ਕਾਰ ਚਾਲਕ ਵਿੱਰੁਧ 304 ਏ, 338/337/427/ ਧਰਾਵਾਂ ਅਧੀਨ ਪ੍ਰਚਾ ਦਰਜ ਕਰ ਲਿਆ ਹੈ।ਕਾਰ ਅਤੇ ਮੋਟਰ ਸਾਈਕਲ ਨੂੰ ਕਬਜੇ ਚੋਂ ਲੈ ਲਿਆ ਹੈ।ਇਸ ਮੌਕੇ ਵਿਧਾਨ ਸਭਾ ਹਲਕਾ ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਵੱਲੋਂ ਸੜਕ ਦੁਰਘਟਨਾ ਦੋਰਾਨ  ਤਿੰਨ ਕੀਮਤੀ ਜਾਨਾ ਜਾਣ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।

ਅੱਜ ਦੁਪਹਿਰ ਫਿਰੋਜਪੁਰ ਜਲੰਧਰ ਨੈਸ਼ਨਲ ਹਾਈਵੇ ‘ਤੇ ਇੱਕ ਬੜੀ ਭਿਆਨਕ ਟੱਕਰ ‘ਚ 4 ਜਾਣਿਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ , ਮੌਕੇ ਤੋਂ ਮਿਲੀ ਜਾਣਕਾਰੀ ਦੌਰਾਨ ਲੋਹੀਆਂ ਤੋਂ 10 ਕਿੱਲੋਮੀਟਰ ਅੱਗੇ ਪਿੰਡ ਮੱਲੀਵਾਲ ਦੇ ਨਜ਼ਦੀਕ ਨਕੋਦਰ ਵੱਲ ਜਾਂਦੀ ਤੇਜ਼ ਰਫ਼ਤਾਰ ਮਹਿੰਦਰਾ ਐਗਜਾਇਲੋ ਗੱਡੀ ਨੰ . ਪੀ.ਬੀ. 08 ਬੀ.ਜੇ 8333 ਸਪੀਡ ਬ੍ਰੇਕਰਾਂ ਤੋਂ ਉੱਛਲਦੀ ਹੋਈ ਸਾਹਮਣੇ ਤੋਂ ਆ ਰਹੇ ਟਰੱਕ ਨੰ. ਪੀ.ਬੀ. 02 . 9986 ਨਾਲ ਜਾ ਟਕਰਾਈ । ਇਸੇ ਦੌਰਾਨ ਦੋ ਬੱਚਿਆਂ ਸਮੇਤ ਇੱਕ ਔਰਤ ਅਤੇ ਇੱਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਪੰਜ ਜਾਣੇ ਗੰਭੀਰ ਜ਼ਖਮੀਂ ਹੋ ਗਏ, ਜਿਨਾਂ ਨੂੰ ਨਕੋਦਰ ਅਤੇ ਜਲੰਧਰ ਨਿੱਜੀ ਹਸਪਤਾਲਾਂ ‘ਚ ਦਾਖ਼ਲ ਕਰਵਾਇਆ ਗਿਆ । ਜ਼ਿਕਰਯੋਗ ਹੈ ਕਿ ਐਕਸੀਡੈਂਟਾਂ ਦੀ ਗਿਣਤੀ ਵਿੱਚ ਵਾਧਾ ਹੋਣ ਦਾ ਕਾਰਣ ਸਪੀਡ ਬ੍ਰੇਕਰ ਬਣੇ ਹਨ ,ਕਿਉਂਕਿ ਮੇਨ ਹਾਈਵੇ ‘ਤੇ ਬਣੇ ਇਨਾਂ ਸਪੀਡ ਬ੍ਰੇਕਰਾਂ ਦੇ ਕਾਰਣ ਪਹਿਲਾਂ ਵੀ ਇੱਕ ਮੌਤ ਹੋ ਚੁੱਕੀ ਹੈ ਅਤੇ ਹੁਣ ਇਹ ਲੋਕਾਂ ਦੀ ਜਾਨ ਦਾ ਖੌਅ ਬਣੇ ਹੋਏ ਹਨ । 

ਬੀਤੀ ਦੇਰ ਰਾਤ ਪਿੰਡ ਧਰੇੜੀ ਜੱਟਾ ਨੇੜੇ ਹਾਦਸੇ ਦਾ ਸ਼ਿਕਾਰ ਹੋਈ ਇਕ ਇਨੋਵਾ ਗੱਡੀ ਵਿਚ ਸਵਾਰ ਸੱਸ ਤੇ ਨੂੰਹ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਪਿਤਾ ਤੇ ਪੁੱਤਰ ਸਮੇਤ ਗੱਡੀ ਵਿਚ ਸਵਾਰ ਇਕ ਹੋਰ ਸਾਥੀ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਭਰਤੀ ਕਰਵਾਇਆ ਗਿਆ। ਮਿ੍ਰਤਕ ਨੂੰਹ ਦਾ ਕਰੀਬ 7-8 ਮਹੀਨੇ ਪਹਿਲਾ ਹੀ ਵਿਆਹ ਹੋਇਆ ਸੀ ਅਤੇ ਉਸ ਦੇ ਪੇਟ ਵਿਚ ਕਰੀਬ 6 ਮਹੀਨੇ ਦਾ ਬੱਚਾ ਵੀ ਸੀ। ਜਾਣਕਾਰੀ ਅਨੁਸਾਰ ਬਹਾਦਰਗੜ-ਰਾਜਪੁਰਾ ਰੋਡ ਤੇ ਬੀਤੀ ਦੇਰ ਰਾਤ ਕਰੀਬ ਸਾਂਢੇ 12 ਵਜੇ ਰਜਿੰਦਰ ਸੱਚਦੇਵਾ ਉਸ ਦੀ ਪਤਨੀ ਸਨੇਹ ਸੱਚਦੇਵਾ, ਪੁੱਤਰ ਕਰਨ ਸੱਚਦੇਵਾ, ਨੂੰਹ ਕਾਮਨੀ ਸੱਚਦੇਵਾ ਵਾਸੀ ਭਵਾਨੀਗੜ ਜਿਲਾ ਸੰਗਰੂਰ ਅਤੇ ਇਕ ਹੋਰ ਸਾਥੀ ਪਰਦੀਪ ਸਿੰਘ ਇਨੋਵਾ ਗੱਡੀ ਤੇ ਰਾਜਪੁਰਾ ਤੋ ਇਕ ਵਿਆਹ ਪਾਰਟੀ ਵਿਚ ਸ਼ਾਮਲ ਹੋ ਕੇ ਵਾਪਸ ਆ ਰਹੇ ਸੀ। ਪਿੰਡ ਧਰੇੜੀ ਜੱਟਾ ਨੇੜੇ ਕੋਈ ਕਥਿਤ ਅਵਾਰਾ ਪਸ਼ੂ ਦੇ ਅੱਗੇ ਆਉਣ ਕਾਰਨ ਗੱਡੀ ਕੰਟਰੋਲ ਤੋ ਬਾਹਰ ਹੋ ਕੇ ਸੜਕ ਦੇ ਵਿਚਕਾਰ 3-4 ਪਲਟੀਆ ਖਾ ਗਈ। ਜਿਸ ਦੇ ਸਿੱਟੇ ਵਜੋ ਗੱਡੀ ਵਿਚ ਸਵਾਰ ਸਨੇਹ ਸੱਚਦੇਵਾ ਅਤੇ ਕਾਮਨੀ ਸੱਚਦੇਵਾ ਦੀ ਮੌਕੇ ਤੇ ਹੀ ਮੌਤ ਹੋ ਗਈ ਜਕਕਿ ਰਜਿੰਦਰ ਸੱਚਦੇਵਾ, ਕਰਨ ਸੱਚਦੇਵਾ ਅਤੇ ਪਰਦੀਪ ਸਿੰਘ ਨੂੰ ਜ਼ਖਮੀ ਹਾਲਤ ਵਿਚ ਰਜਿੰਦਰਾ ਹਸਪਤਾਲ ਭਰਤੀ ਕਰਵਾਇਆ ਗਿਆ। ਚੌਕੀ ਬਹਾਦਰਗੜ ਵਿਚ ਤਾਇਨਾਤ ਹੋਲਦਾਰ ਦੀਪ ਸਿੰਘ ਅਤੇ ਹਰਦੀਪ ਸਿੰਘ ਨੇ ਲਾਸ਼ਾ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਉਪੰਰਤ ਵਾਰਸਾ ਦੇ ਹਵਾਲੇ ਕਰ ਦਿੱਤੀਆ। 

ਐਤਵਾਰ ਸਵੇਰੇ ਇਕ ਦਰਦਨਾਕ ਸੜਕ ਹਾਦਸੇ ‘ਚ ਪਤੀ-ਪਤਨੀ ਸਮੇਤ ਤਿੰਨ ਦੀ ਮੌਤ ਅਤੇ ਪੰਜ ਲੋਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ, ਜ਼ਖਮੀਆਂ ਨੂੰ ਫਰੀਦਕੋਟ ਅਤੇ ਅੰਮਿ੍ਰਤਸਰ ਇਲਾਜ ਲਈ ਭੇਜਿਆ ਗਿਆ ਹੈ। ਇਹ ਮੰਦਭਾਗੀ ਘਟਨਾ ਐਤਵਾਰ ਸਵੇਰੇ ਉਸ ਸਮੇਂ ਵਾਪਰੀ ਜਦੋਂ ਮਹਿੰਦਰਾ ਯੂ.ਐਕਸ.ਵੀ.ਪੀ.ਬੀ.ਡੀ.ਕਿਊ-10-4816 ‘ਤੇ ਇਕ ਫਿਰੋਜ਼ਪੁਰ ਦੇ ਵਸਨੀਕ ਚਿੰਤਪੁਰਨੀ ਮਾਤਾ ਦੇ ਦਰਸ਼ਨ ਕਰਕੇ ਵਾਪਸ ਪਰਤੇ ਰਹੇ ਸਨ ਕਿ ਜ਼ੀਰਾ-ਫਿਰੋਜ਼ਪੁਰ ਰੋਡ ‘ਤੇ ਪਿੰਡ ਲੋਹਗੜ ਨੇੜੇ ਇਨਾਂ ਦੀ ਕਾਰ ਇਕ ਸਫੈਦੇ ਨਾਲ ਜਾ ਟਕਰਾਈ, ਸਿੱਟੇ ਵਰਿੰਦਰ ਕੁਮਾਰ ਪੁੱਤਰ ਨਾਨਕ ਚੰਦ ਅਤੇ ਉਸਦੀ ਪਤਨੀ  ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ।

ਅਸ਼ੋਕ ਕੁਮਾਰ ਨੂੰ ਫਰੀਦਕੋਟ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਾਦਸੇ ਵਿਚ ਜ਼ਖ਼ਮੀ ਚਾਰ ਬੱਚਿਆਂ ਨੂੰ ਅੰਮਿ੍ਰਤਸਰ ਲਈ ਭੇਜ ਦਿੱਤਾ ਗਿਆ। ਉਕਤ ਸਾਰੇ ਜਣੇ ਫਿਰੋਜ਼ਪੁਰ ਦੇ ਵਸਨੀਕ ਹਨ।

accident
PUNJAB