ਅਮਰੀਕਾ ‘ਚ ਸਿੱਖਾਂ ਦਾ ਬੋਲਬਾਲਾ

ਅਮਰੀਕਾ ਦੇ ਉਪ ਰਾਸ਼ਟਰਪਤੀ ਨੇ ਕੀਤੀ ਸਿੱਖਾਂ ਦੀ ਖੁੱਲ ਕੇ ਪ੍ਰਸੰਸਾ

ਵਾਸ਼ਿੰਗਟਨ 18 ਜੂਨ (ਏਜੰਸੀਆਂ) ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਂਸ ਨੇ ਸਿੱਖਾਂ ਦੇ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਿੱਖ ਭਾਈਚਾਰੇ ਨੂੰ ਸੈਨਿਕ ਤੇ ਸਰਕਾਰੀ ਦਫ਼ਤਰਾਂ ‘ਚ ਸਥਾਨਕ, ਰਾਜ ਤੇ ਸੰਘੀ ਪੱਧਰ ‘ਤੇ ਸੇਵਾਵਾਂ ਦਿੰਦੇ ਰਹਿਣਾ ਚਾਹੀਦਾ ਹੈ। ਪੇਂਸ ਨੇ ਇੰਡੀਆਨਾ ਪੋਲਿਸ ‘ਚ ਸਿੱਖ ਵਫਦ ਨਾਲ ਮੁਲਾਕਾਤ ਕਰਦੇ ਹੋਏ ਕਿਹਾ, ਸਿੱਖ ਭਾਈਚਾਰੇ ਤੇ ਸਿੱਖਾਂ ਦੇ ਮੁੱਦੇ ਹਮੇਸ਼ਾ ਮੇਰੇ ਦਿਲ ਦੇ ਕਰੀਬ ਰਹੇ ਹਨ ਤੇ ਮੈਂ ਹਮੇਸ਼ਾ ਹੀ ਸੰਯੁਕਤ ਰਾਜ ‘ਚ ਸਿੱਖਾਂ ਦੇ ਯੋਗਦਾਨ ਦੀ ਸ਼ਲਾਘਾ ਕਰਦਾ ਹਾਂ।

ਗੁਰਿੰਦਰ ਸਿੰਘ ਖਾਲਸਾ ਦੀ ਅਗਵਾਈ ‘ਚ ਮਿਲੇ ਇਸ ਵਫ਼ਦ ਨਾਲ ਮੁਲਾਕਾਤ ਕਰਨ ਸਮੇਂ ਉੱਪ ਰਾਸ਼ਟਰਪਤੀ ਨੇ ਸਿੱਖ ਭਾਈਚਾਰੇ ਦੀ ਭਾਗੀਦਾਰੀ ਤੇ ਉਤਸ਼ਾਹ ਦੀ ਪ੍ਰਸ਼ੰਸਾ ਕੀਤੀ। ਪੇਂਸ ਪਹਿਲੇ ਅਜਿਹੇ ਰਾਜਪਾਲ ਬਣੇ ਸਨ, ਜਿਨਾਂ ਨੇ ਸਿੱਖ ਪਰੇਡ ‘ਚ ਹਿੱਸਾ ਲਿਆ ਸੀ ਤੇ ਸਾਲ 2015 ‘ਚ ਸਿੱਖਾਂ ਨੂੰ ਸਰਵਉੱਚ ਸਨਮਾਨ ਦਿੱਤਾ ਸੀ।

Unusual
Sikhs
USA
President