ਭਾਰਤੀ ਸਰਹੱਦ ’ਚ ਵੜੇ ਚੀਨੀ ਫ਼ੌਜੀ, ਕੀਤੇ ਦੋ ਬੰਕਰ ਤਬਾਹ

ਨਵੀਂ ਦਿੱਲੀ 26 ਜੂਨ (ਏਜੰਸੀਆਂ) ਸਿੱਕਿਮ ਸੈਕਟਰ ‘ਚ ਭਾਰਤ-ਚੀਨ ਸਰਹੱਦ ‘ਤੇ ਤਾਇਨਾਤ ਜਵਾਨਾਂ ਤੇ ਚੀਨੀ ਫੌਜੀਆਂ ਦੇ ਵਿਚਕਾਰ ਝੜਪ ਹੋ ਗਈ ਹੈ। ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਨੇ ਭਾਰਤ ਦੇ ਸਿੱਕਿਮ ਸੈਕਟਰ ‘ਚ ਵੜ ਕੇ ਦੋ ਬੰਕਰ ਤਬਾਹ ਕਰ ਦਿੱਤੇ। ਜਾਣਕਾਰੀ ਮੁਤਾਬਕ ਦੋਵਾਂ ਦੇਸ਼ਾਂ ਦੇ ਫੌਜੀਆਂ ਦੇ ਵਿਚਕਾਰ ਇਹ ਖਿਚੋਤਾਣ ਸਿੱਕਿਮ ਦੇ ਡੋਕਾ ਲਾ ਜਨਰਲ ਏਰੀਆ ‘ਚ ਪਿਛਲੇ ਦੱਸ ਦਿਨਾਂ ਤੋਂ ਚੱਲ ਰਹੀ ਹੈ। ਨਾਲ ਹੀ ਚੀਨੀ ਫੌਜੀਆਂ ਨੇ ਕੈਲਾਸ਼ ਦੇ ਮਾਨਸਰੋਵਰ ਯਾਤਰਾ ‘ਤੇ ਜਾ ਰਹੇ ਸ਼ਰਧਾਲੂਆਂ ਦੇ ਜੱਥੇ ਨੂੰ ਵੀ ਰੋਕ ਦਿੱਤਾ।

ਇਸ ਇਲਾਕੇ ‘ਚ ਚੀਨੀ ਫੌਜੀਆਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਭਾਰਤੀ ਫੌਜੀਆਂ ਨੂੰ ਬਹੁਤ ਸੰਘਰਸ਼ ਕਰਨਾ ਪੈ ਰਿਹਾ ਹੈ। ਕੰਟਰੋਲ ਲਾਈਨ ‘ਤੇ ਚੀਨੀਆਂ ਨੂੰ ਰੋਕਣ ਲਈ ਭਾਰਤੀ ਫੌਜੀਆਂ ਨੇ ਕਤਾਰ ਬਣਾਈ ਹੋਈ ਹੈ। ਚੀਨੀ ਫੌਜੀਆਂ ਨੇ ਡੋਕਾ ਇਲਾਕੇ ‘ਚ ਦੋ ਭਾਰਤੀ ਬੰਕਰਾਂ ਨੂੰ ਤਬਾਹ ਵੀ ਕਰ ਦਿੱਤਾ ਹੈ। 20 ਜੂਨ ਨੂੰ ਫੌਜੀ ਅਧਿਕਾਰੀਆਂ ਦੇ ਵਿਚਕਾਰ ਮੀਟਿੰਗ ਵੀ ਹੋਈ ਸੀ ਪਰ ਤਣਾਅ ਹਾਲੇ ਬਰਕਰਾਰ ਹੈ।

Unusual
Border
china
Indian Army