ਮੋਦੀ ਦੇ ਅਮਰੀਕਾ ਦੌਰੇ ਮੌਕੇ ਸਿੱਖ ਜਥੇਬੰਦੀਆਂ ਵਲੋਂ ਰੋਹ ਭਰਪੂਰ ਮੁਜ਼ਾਹਰਾ

ਟਰੰਪ ਨਾਲ ਮੀਟਿੰਗ ਮੌਕੇ ਵਾਈਟ ਹਾਊਸ ਦੇ ਬਾਹਰ ਗੂੰਜੇ ਮੋਦੀ ਗੋ ਬੈਕ ਦੇ ਨਾਅਰੇ 

ਅੰਮਿ੍ਰਤਸਰ 27 ਜੂਨ (ਨਰਿੰਦਰ ਪਾਲ ਸਿੰਘ) ਅਮਰੀਕਨ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ  ਦਰਮਿਆਨ ਹਥਿਆਰਾਂ ਦੇ ਵਪਾਰ ਸਮਝੋਤੇ ਦੀ ਗੱਲਬਾਤ ਦੇ ਵਿਰੋਧ ਵਿੱਚ ਸ਼੍ਰੌਮਣੀ ਅਕਾਲੀ ਦਲ ਅੰਮਿ੍ਰਤਸਰ ਅਮਰੀਕਾ, ਯੂਥ ਅਕਾਲੀ ਦਲ ਅੰਮਿ੍ਰਤਸਰ, ਇਸਟ ਕੋਸਟ ਕੋਅਰਡੀਨੇਸ਼ਨ ਕਮੇਟੀ, ਸਿੱਖ ਯੂਥ ਆਫ ਅਮਰੀਕਾ, ਦੁਆਬਾ ਸਿੱਖ ਐਸੋਸੀਏਸ਼ਨ,ਸਿੱਖ ਫਾਰ ਜਸਟਿਸ, ਗੁਰੂਦੁਆਰਾ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਅਤੇ ਸਮੂਹ ਗੁਰੂਦੁਆਰਾ ਟਰਾਈ ਸਟੇਟ ਪ੍ਰਬੰਧਕ ਕਮੇਟੀ, ਪੰਥਕ ਜੱਥੇਬੰਦੀਆਂ ਵੱਲੋੰ ਵਾਈਟ ਹਾਊਸ ਦੇ ਬਾਹਰ ਮੋਦੀ ਗੋ ਬੈਕ, ਨਾਜੀ ਮੋਦੀ ਹਿਟਲਰ ਮੋਦੀ, ਆਰ.ਐਸ.ਐਸ ਮੁਰਦਾਬਾਦ ਦੇ ਨਾਹਰੇ, ਖਾਲਿਸਤਾਨ ਜਿੰਦਾਬਾਦ , ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ, ਸ.ਸਿਮਰਨਜੀਤ ਸਿੰਘ ਮਾਨ ਜਿੰਦਾਬਾਦ ਦੀ ਲਗਾਤਾਰ ਜੋਰਦਾਰ ਨਾਅਰੇਬਾਜੀ ਕੀਤੀ ਗਈ ।ਸ਼੍ਰੌਮਣੀ ਅਕਾਲੀ ਦਲ ਅੰਮਿ੍ਰਤਸਰ ਯੂਥ ਵਿੰਗ ਅਮਰੀਕਾ ਦੇ ਪ੍ਰਧਾਨ ਅਮਨਦੀਪ ਸਿੰਘ ਵੱਲੋਂ ਪ੍ਰੈਸ ਨੂੰ ਜਾਰੀ ਕੀਤੇ ਬਿਆਨ ਅਨੁਸਾਰ ਪੰਥਕ ਜਥੇਬੰਦੀਆਂ ਵਲੋਂ ਅਮਰੀਕਨ ਮੀਡੀਆ ਅਤੇ ਅਮਰੀਕੀ ਨਾਗਰਿਕਾਂ ਅੱਗੇ ਭਾਰਤ ਅਤੇ ਨਰਿੰਦਰ ਮੋਦੀ ਦਾ ਹੈਵਾਨੀਅਤ ਭਰਿਆ ਚੇਹਰਾ ਬੇਨਕਾਬ ਕਰਦਿਆਂ ਦੱਸਿਆ ਗਿਆ ਕਿ ਭਾਰਤ ਜੋ ਕਿ ਲੋਕਤੰਤਰ ਦਾ ਸਭ ਤੋਂ ਵੱਡਾ ਮੁੱਦਈ ਹੋਣ ਦਾ ਦਾਅਵਾ ਕਰਦਾ ਹੈ ਅਸਲ ਵਿੱਚ ਉਸ ਦੇਸ਼ ਵਿੱਚ ਲੋਕਤੰਤਰ ਦਾ ਕੋਈ ਨਾਮ ਨਿਸ਼ਾਨ ਨਹੀਂ ਹੈ ।

ਭਾਰਤ ਵਿੱਚ ਇੱਕ ਫਿਰਕਾਪ੍ਰਸਤ  ਦੇਸ਼ ਵਜੋਂ ਉਭਰ ਰਿਹਾ ਹੈ ਜਿਥੇ ਬ੍ਰਾਹਮਣ ਵਸੋਂ ਅਨੁਸਾਰ ੧੫% ਹਨ ,ਜਿਨਾਂ ਨੇ ਭਾਰਤ ਦੇ ੮੫% ਮੂਲ ਲੋਕਾਂ ਦਲਿਤ, ਮੁਸਲਮਾਨ, ਸਿੱਖ, ਇਸਾਈ, ਬੋਧੀ, ਨਾਗੇ, ਗੋਰਖੇ, ਮਿਜੋਰਮ, ਸਾਊਥ ਇੰਡੀਅਨ, ਕਸ਼ਮੀਰੀ ਇਨਾਂ ਸਭ ਨੂੰ ਗੁਲਾਮ ਬਣਾਕੇ ਰੱਖਿਆ ਹੋਇਆ ਹੈ । ਸੰਸਦ, ਜੁਡੀਅਸ਼ਰੀ, ਪੁਲਿਸ, ਪ੍ਰਸ਼ਾਸ਼ਨ, ਫੌਜ ਸਭ ਤੇ ਬ੍ਰਾਹਮਣੀ ਲੋਕਾਂ ਦਾ ਕਬਜਾ ਹੈ । ਜੁਲਮ ਕਰਨ ਵਾਲੇ ਤੇ ਜਾਲਮਾਂ ਨੂੰ ਬਚਾਉਣ ਵਾਲੇ ਅਤੇ ਦੋਸ਼ੀਆਂ ਨੂੰ ਰਿਹਾਅ ਕਰਵਾਉਣ ਵਾਲੇ ਇਹੀ ਲੋਕ ਹਨ ਫੇਰ ਸਾਨੂੰ ਇਨਸਾਫ ਕਿੱਥੋਂ ਮਿਲੇਗਾ । ਹੁਣ ਇਨਾਂ ਦਾ ਚੇਹਰਾ ਸਾਰੀ ਦੁਨੀਆਂ ਅੱਗੇ ਬੇਨਕਾਬ ਕੀਤਾ ਜਾ ਰਿਹਾ ਹੈ । ਭਾਰਤ ਦੀਆਂ ਪੰਜ ਰਾਸ਼ਟਰੀ ਰਾਜਨੀਤਕ ਪਾਰਟੀਆਂ ਜੋ ਸਰਕਾਰ ਬਣਾਉਂਦੀਆਂ ਹਨ ਉਨਾਂ ਨੂੰ ਬਣਾਉਣ ਵਾਲੇ ਅਤੇ ਚਲਾਉਣ ਵਾਲੇ ਸਭ ਬ੍ਰਹਾਮਣ ਹਨ । ਇਸੇ ਲਈ ਸਰਕਾਰ ਹਮੇਸ਼ਾ ਇਨਾਂ ਦੀ ਬਣਦੀ ਹੈ ਅਤੇ ਇਹ ਲੋਕ ਰੱਝ ਕਿ ਜੁਲਮ ਕਰਦੇ ਅਤੇ ਜਾਲਮਾਂ ਦੀ ਪੁਸ਼ਤਪਨਾਹੀ ਕਰਦੇ ਹਨ ।

ਦੱਸਿਆ ਗਿਆ ਕਿ ਗੋਆ ਵਿੱਚ ੧੫੦ ਹਿੰਦੂ ਜੱਥੇਬੰਦੀਆਂ ਨੇ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦਾ ਐਲਾਨ ਕਰ ਦਿੱਤਾ ਹੈ । ਇਸਲਈ ਇਹ ਜਰੂਰੀ ਹੈ ਕਿ ਅਮਰੀਕਾ ਵੱਲੋਂ ਭਾਰਤ ਤੇ ਪਾਬੰਦੀ ਲਾ ਦਿੱਤੀ ਜਾਵੇ । ਸਾਰੇ ਰਾਜਨੀਤਕ,ਸਮਾਜਿਕ,ਆਰਥਿਕ ਅਤੇ ਵਪਾਰਕ ਰਿਸ਼ਤੇ ਭਾਰਤ ਨਾਲੋਂ ਖਤਮ ਕਰ ਦਿੱਤੇ ਜਾਣ । ਇਬਰਾਹਿਮ ਦੇ ਪਵਿੱਤਰ ਮੁਲਕ ਅਮਰੀਕਾ ਨੂੰ ਟਰੰਪ ਜਾਲਮਾਂ ਦੀ ਪੁਸ਼ਤਪਨਾਹੀ ਕਰਕੇ ਗ੍ਰਹਿਣ ਨਾਂ ਲਗਾਵੇ।ਜਿਸ ਅਮਰੀਕਾ ਨੇ ਖੁਦ ਪਹਿਲਾਂ ਮੋਦੀ ਦੇ ਅਮਰੀਕਾ ਦਾਖਲੇ ਤੇ ਪਾਬੰਦੀ ਲਾਈ ਸੀ ਹੁਣ ਪ੍ਰਧਾਨ ਮੰਤਰੀ ਬਣਕੇ ਮੋਦੀ ਪਵਿੱਤਰ ਕਿਵੇਂ ਹੋ ਗਿਆ । ਸੰਨ ੨੦੦੨ ਵਿੱਚ ਬੇਦੋਸ਼ੇ ਮੁਸਲਮਾਨਾਂ ਦੇ ਕੀਤੇ ਕਤਲਾਂ ਨੂੰ ਕਿਸਨੇ ਬਰੀ ਕਰ ਦਿੱਤਾ ਹੈ, ਤੇ ੬੦,੦੦੦ ਸਿੱਖਾਂ ਨੂੰ ਜੋ ਕਿਸਾਨੀ ਕਰਦੇ ਸਨ ਨੂੰ ਜਮੀਨਾਂ ਖੋਹਕੇ ਗੁਜਰਾਤ ਤੋਂ ਸਿੱਖਾਂ ਨੂੰ ਉਜਾੜ ਦਿੱਤਾ ਮੋਦੀ ਦੀਆਂ ਇਨਾਂ ਸਾਰੀਆਂ ਕਾਰਵਾਈਆਂ ਤੋਂ ਅਮਰੀਕਾ ਵਾਕਫ ਹੈ ਪਰ ਅਮਰੀਕਨ ਰਾਸ਼ਟਰਪਤੀ ਵੱਲੋਂ ਆਪਣੇ ਆਰਥਿਕ ਲਾਭ ਖਾਤਰ ਅਮਰੀਕਾ ਦੇ ਇਤਿਹਾਸ ਨੂੰ ਦਾਗਦਾਰ ਨਹੀ ਕਰਨਾ ਚਾਹੀਦਾ ।

ਇਸ ਸਾਰੇ ਵਿਖਾਵੇ ਨੂੰ ਪ੍ਰਧਾਨ ਸੁਰਜੀਤ ਸਿੰਘ ਖਾਲਸਾ, ਕਨਵੀਨਰ ਅੰਤਰਾਸ਼ਟਰੀ ਕੋਅਰਡੀਨੇਸ਼ਨ ਕਮੇਟੀ ਬੂਟਾ ਸਿੰਘ ਖੜੌਦ, ਸ.ਸਰਬਜੀਤ ਸਿੰਘ ਸਪੋਕਸਮੈਨ ਮੀਡੀਆ ਐਡਵਾਇਜਰ, ਜੋਗਾ ਸਿੰਘ ਪ੍ਰਧਾਨ ਨਿਊਜਰਸੀ, ਪਾਰਟੀ ਦੇ ਟਰਾਈ ਸਟੇਟ ਦੇ ਆਹੁਦੇਦਾਰ ਅਤੇ ਯੂਥ ਵਿੰਗ ਦੇ ਜੋਸ਼ੀਲੇ ਨੌਜਵਾਨ ਜਿਨਾਂ ਨੇ ਇਸ ਰੋਸ ਮੁਜਾਹਰੇ ਨੂੰ ਖਾਲਸਿਤਾਨੀ ਜਿੰਦਾਬਾਦ ਦੇ ਜਾਹੋ ਜਲਾਲ ਵਿੱਚ ਬਦਲ ਦਿੱਤਾ ਨੇ ਸ਼ਮੂਲੀਅਤ ਕੀਤੀ । ਸੰਗਤਾਂ ਨੇ ਉਚੇਚੇ ਤੌਰ ਤੇ ਨਿਊਯਾਰਕ, ਨਿਊਜਰਸੀ, ਪੈਨਸਲਵੀਨੀਆਂ, ਵਰਜੀਨੀਆ,ਫਿਲਤੋਲਫੀਆ,ਮੈਰੀਲੈਂਡ,ਕਨੈਕਟੀਕਟ ਅਤੇ ਟਰਾਈ ਸਟੇਟ ਦੇ ਵੱਖ ਵੱਖ ਹਿੱਸਿਆਂ ਤੋਂ ਪਹੁੰਚੀਆਂ, ਵਿਸ਼ੇਸ਼ ਤੌਰ ਤੇ ਟਰਾਈ ਸਟੇਟ ਦੇ ਗੁਰੂਦੁਆਰਿਆਂ ਤੋਂ ਫ੍ਰੀ ਬੱਸਾਂ ਦਾ ਇੰਤਜਾਮ ਕੀਤਾ ਗਿਆ। ਇਸ ਰੋਸ ਵਿਖਾਵੇ ਵਿੱਚ ਸ਼ਾਮਿਲ ਸੰਗਤਾਂ ਲਈ ਲੰਗਰ ਦਾ ਪ੍ਰਬੰਧ ਵਰਜੀਨੀਆ ਗੁਰੂਦੁਆਰਾ ਸਾਹਿਬ ਵੱਲੋਂ ਤੇ ਪਾਰਟੀ ਦੇ ਪ੍ਰਧਾਨ ਰੇਸ਼ਮ ਸਿੰਘ ਵਰਜੀਨੀਆ ਨੇ ਇਸ ਰੋਸ ਮੁਜਾਹਰੇ ਦੀ ਸਫਲਤਾ ਲਈ ਦਿਨ ਰਾਤ ਇੱਕ ਕੀਤਾ।

Unusual
Sikhs
USA
pm narendra modi