ਕੋਟਬੁੱਢਾਂ ਵਿਖੇ ਕਰਜੇ ਤੋਂ ਤੰਗ ਆ ਕੇ ਕਿਸਾਨ ਨੇ ਕੀਤੀ ਆਤਮਹੱਤਿਆ

ਪੱਟੀ 6 ਜੁਲਾਈ : ਹਲਕਾ ਪੱਟੀ ਦੇ ਪਿੰਡ ਕੋਟਬੁੱਢਾਂ ਵਿਖੇ ਇੱਕ ਕਿਸਾਨ ਨੇ ਸਿਰ ਚੜੇ ਕਰਜੇ ਨੂੰ ਲੈ ਕੇ ਜਹਿਰੀਲੀ ਦਵਾਈ ਪੀ ਕੇ ਜੀਵਨ ਲੀਲਾਂ ਸਮਾਪਤ ਕਰ ਲਈ ਹੈ। ਮਿ੍ਰਤਕ ਦੀ ਪਛਾਣ ਤਾਰਾਂ ਸਿੰਘ ਪੁੱਤਰ ਸਤਨਾਮ ਸਿੰਘ ਕੌਮ ਮਜਬੀ (30) ਵਜੋਂ ਹੋਈ ਹੈ।ਇਸ ਸਬੰਧੀ ਪੁਲੀਸ ਥਾਨਾ ਸਦਰ ਪੱਟੀ ਦੇ ਇੰਚਾਂ: ਇੰਸਪੈਕਟਰ ਰਾਜੇਸ਼ ਕੁਮਾਰ ਕੱਕੜ ਨੇ ਕਿਹਾ ਕੇ ਪੁਲੀਸ ਨੂੰ ਦਿੱਤੇ ਬਿਆਨਾ ਚੋਂ ਮਿ੍ਰਤਕ ਦੀ ਪਤਨੀ ਹਰਜਿੰਦਰ ਕੌਰ ਨੇ ਦੱਸਿਆ ਕੇ ਸਾਡੀ ਦੋ ਏਕੜ ਜਮੀਨ ਹਥਾੜ ਏਰੀਏ ਦਰਿਆ ਦੇ ਨਜਦੀਕ ਪੈਦੀ ਹੈ।ਜਿਸ ਵਿੱਚ ਪਾਣੀ ਆ ਜਾਣ ਕਾਰਨ ਫਸਲ ਨਹੀ ਹੁੰਦੀ ਹਰ ਸਾਲ ਨੁਕਸਾਨ ਹੋ ਜਾਦਾਂ ਹੈ।

ਇਸ ਵਾਰ ਵੀ ਬਰਸਾਤੀ ਪਾਣੀ ਨਾਲ ਜਮੀਨ ਭਰ ਜਾਣ ਕਾਰਨ ਫਸਲ ਨਹੀ ਹੋਂ ਸਕੀ।  ਜਿਸ ਕਾਰਨ ਮੇਰਾ ਪਤੀ  ਪ੍ਰੇਸ਼ਾਨੀ ਚੋਂ ਰਹਿੰਦਾ ਸੀ ਅਤੇ ਬੀਤੀ ਰਾਤ ਵੀ ਬੱਚੇ ਖਾਣ ਲਈ ਰੋਟੀ ਮੰਗ ਰਹੇ ਸਨ ਜਿਸ ਤੇ ਘਰੇਲੂ ਸੌਦੇ ਲਈ ਪੈਸੇ ਮੰਗੇ ਤਾਂ ਉਸ ਕੋਲ ਸੌਦੇ ਲਈ ਵੀ ਪੈਸੇ ਨਹੀ ਸਨ।ਜਿਸ ਤੇ ਉਹ ਸਾਰੀ ਰਾਤ ਪ੍ਰੇਸ਼ਾਨੀ ਚੋਂ ਰਿਹਾ ਸੀ ਅਤੇ ਅੱਜ ਸਵੇਰੇ ਫਸਲਾਂ ਤੇ ਸਪਰੇਅ ਕਰਨ ਵਾਲੀ ਦਵਾਈ ਪੀ ਕੇ ਅਪਣੀ ਜਾਨ ਦੇ ਦਿੱਤੀ ਹੈ।

ਇਸ ਮੌਕੇ ਮਿ੍ਰਤਕ ਤਾਰਾਂ ਸਿੰਘ ਦੇ ਭਰਾ ਰਾਜ ਸਿੰਘ ਅਤੇ ਸੁਖਜਿੰਦਰ ਸਿੰਘ ਨੇ ਦੱਸਿਆ ਕੇ ਤਾਰਾਂ ਸਿੰਘ ਦੇ ਸਿਰ ਉਪਰ ਤਿੰਨ ਲੱਖ ਰੂਪਿਆ ਲਿਮਟ ਦਾ ਕਰਜਾ ਅਤੇ ਕਰੀਬ ਢਾਈ ਲੱਖ ਰੂਪੈ ਆੜਤੀ ਅਤੇ ਲੋਕਾਂ ਦਾ ਕਰਜਾ ਸੀ।ਕਮਾਈ ਦਾ ਸਾਧਨ ਨਾ ਹੋਣ ਕਾਰਨ ਬੀਤੇ ਦਿਨੀ ਹੋਈਆ ਬਰਸਾਤਾਂ ਕਾਰਨ ਘਰ ਦੀ ਛੱਤ ਵੀ ਢਿੱਗ ਪਈ ਸੀ।ਪੁਲੀਸ ਵੱਲੋਂ ਮਿ੍ਰਤਕ ਦੀ ਪਤਨੀ ਹਰਜਿੰਦਰ ਕੌਰ ਦੇ ਬਿਆਨਾ ਤੇ 174 ਦੀ ਦੀ ਕਾਰਵਾਈ ਕਰਦਿਆਂ ਸਰਕਾਰੀ  ਹਸਪਤਾਲ ਪੱਟੀ ਤੋਂ ਪੋਸਟ ਮਾਰਟਮ ਕਰਾ ਕੇ ਲਾਂਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।ਜਿਕਰਯੋਗ ਹੈ ਕੇ ਮਿ੍ਰਤਕ ਆਪਣੇ ਮਗਰ ਪਤਨੀ ਅਤੇ ਦੋ ਨਿੱਕੀਆਂ ਬਾਲੜੀਆ ਛੱਡ ਗਿਆ ਹੈ।

suicide
farmer
PUNJAB