ਫ਼ੌਜ ਦਾ ਹੈਲੀਕਾਪਟਰ ਹੋਇਆ ਹਾਦਸਾ ਗ੍ਰਸਤ

ਜੋਧਪੁਰ 6 ਜੁਲਾਈ (ਏਜੰਸੀਆਂ) : ਰਾਜਸਥਾਨ ਦੇ ਜੋਧਪੁਰ ਨੇੜੇ ਬਾਲੇਸਰ ‘ਚ ਫ਼ੌਜ ਦਾ ਐਮ.ਆਈ-23 ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਹੈ। ਇਸ ਵਿੱਚ ਸਵਾਰ ਫ਼ੌਜ ਦੇ ਤਿੰਨ ਜਵਾਨ ਸਹੀ ਸਲਾਮਤ ਦੱਸੇ ਜਾ ਰਹੇ ਹਨ। ਜਹਾਜ਼ ਡਿੱਗਣ ਤੋਂ ਬਾਅਦ ਇਲਾਕੇ ਦੇ ਲੋਕ ਵੱਡੇ ਪੱਧਰ ‘ਤੇ ਇਸ ਨੂੰ ਦੇਖਣ ਪੁੱਜੇ। ਲੋਕਾਂ ਦਾ ਕਹਿਣਾ ਹੈ ਕਿ ਜਹਾਜ਼ ਡਿੱਗਣ ਸਮੇਂ ਵੱਡਾ ਧਮਾਕਾ ਹੋਇਆ। ਇਸ ਤੋਂ ਬਾਅਦ ਉਹ ਇੱਥੇ ਪੁੱਜੇ। ਲੋਕਾਂ ਦਾ ਕਹਿਣਾ ਹੈ ਕਿ ਹਾਦਸੇ ਵਾਲੀ ਥਾਂ ‘ਤੇ ਕਾਫੀ ਸਮਾਂ ਅੱਗ ਲੱਗੀ ਰਹੀ। ਪੁਲਿਸ ਨੇ ਹਾਦਸੇ ਵਾਲੀ ਥਾਂ ਨੂੰ ਘੇਰ ਲਿਆ ਤਾਂ ਕਿ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰੇ।

ਤਕਨੀਕੀ ਮਾਹਰਾਂ ਦਾ ਕਹਿਣਾ ਹੈ ਕਿ ਇੰਜਨ ‘ਚ ਤਕਨੀਕੀ ਖਰਾਬੀਆਂ ਕਾਰਨ ਇਹ ਹਾਦਸਾ ਵਾਪਰਿਆ ਹੈ। ਇਹ ਜਹਾਜ਼ ਕਾਫੀ ਪੁਰਾਣਾ ਹੋ ਚੁੱਕਾ ਹੈ। ਦੱਸਣਯੋਗ ਹੈ ਕਿ ਮਿੱਗ ਜਹਾਜ਼ ਪਹਿਲਾਂ ਵੀ ਵੱਡੇ ਪੱਧਰ ‘ਤੇ ਡਿੱਗਦੇ ਰਹੇ ਹਨ। ਸਰਕਾਰ ਦੀ ਇਸ ਲਈ ਤਿੱਖੀ ਅਲੋਚਨਾ ਵੀ ਹੋਈ ਹੈ। ਸੰਸਦ ‘ਚ ਵੀ ਮਾਮਲਾ ਗੂੰਜਦਾ ਰਿਹਾ ਪਰ ਇਸ ਦੇ ਬਾਵਜੂਦ ਕੋਈ ਅਹਿਮ ਕਦਮ ਸਰਕਾਰ ਵੱਲੋਂ ਨਹੀਂ ਚੁੱਕੇ ਗਏ।

accident
Helicopter
Indian Army
Air Force