ਕਰਜੇ ਦੀ ਮਾਰ ਹੇਠ ਆਏ ਨੌਜਵਾਨ ਕਿਸਾਨ ਤੇ ਮਜ਼ਦੂਰ ਨੇ ਕੀਤੀ ਖੁਦਕੁਸ਼ੀ

ਬਰਨਾਲਾ/ਤਪਾ ਮੰਡੀ/ਭਦੌੜ 14 ਜੁਲਾਈ  ਕਰਜੇ ਦਾ ਮਾਰ ਹੇਠ ਆਏ ਨੇੜਲੇ ਪਿੰਡ ਕਾਹਨਕੇ ਦੇ ਇੱਕ ਨੌਜਵਾਨ ਕਿਸਾਨ ਨੇ ਜਹਿਰੀਲੀ ਦਵਾਈ ਪੀ ਕੇ ਆਪਣੇ ਜੀਵਨ ਲੀਲਾ ਖਤਮ ਕਰ ਲਈ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਨੇੜਲੇ ਪਿੰਡ ਕਾਹਨਕੇ ਦੇ ਕਰਜੇ ਦੇ ਬੋਝ ਹੇਠ ਦੱਬੇ ਂਿੲੱਕ ਨੌਜਵਾਨ ਕਿਸਾਨ ਗੁਰਪ੍ਰੀਤ ਸਿੰਘ (28) ਨੇ ਜਹਿਰੀਲੀ ਦਵਾਈ ਪੀ ਕੇ ਮੌਤ ਨੂੰ ਗਲੇ ਲਗਾ ਲਿਆ ਹੈ। ਛੋਟੇ ਕਿਸਾਨ ਗੁਰਪ੍ਰੀਤ ਸਿੰਘ ਕੋਲ ਸਿਰਫ 2-3 ਏਕੜ ਜਮੀਨ ਸੀ, ਪਰ ਪਿਛਲੇ ਸਾਲਾਂ ਦੌਰਾਨ ਫਸਲ ਦਾ ਝਾੜ ਘੱਟ ਹੋਣ ਕਰਕੇ ਉਸਦੇ ਸਿਰ ’ਤੇ ਕਰਜੇ ਦੀ ਪੰਡ ਲਗਾਤਾਰ ਭਾਰੀ ਹੁੰਦੀ ਗਈ, ਜਿਸ ਕਾਰਨ ਉਸਦਾ ਆਪਣੀ ਪਤਨੀ ਨਾਲ ਵੀ ਕਲੇਸ਼ ਚੱਲਦਾ ਰਹਿੰਦਾ ਸੀ ਅਤੇ ਕਰਜੇ ਦੇ ਬੋਝ ਹੇਠ ਦੱਬੇ ਗੁਰਪ੍ਰੀਤ ਸਿੰਘ ਦਾ ਆਖਰ ਆਪਣੀ ਪਤਨੀ ਨਾਲੋਂ ਰਿਸਤਾ ਵੀ ਟੁੱਟ ਚੁੱਕਾ ਸੀ।

ਕਰਜੇ ਦੇ ਬੋਝ ਕਾਰਨ ਘਰ ਵਿੱਚ ਕਲੇਸ਼ ਦੇ ਚੱਲਦਿਆਂ ਅੱਜ ਗੁਰਪ੍ਰੀਤ ਸਿੰਘ ਵੱਲੋਂ ਫਸਲਾਂ ’ਤੇ ਛਿੜਕਣ ਲਈ ਲਿਆਂਦੀ ਕੀੜੇਮਾਰ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ। ਜਿਕਰਯੋਗ ਹੈ ਕਿ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਛੋਟੇ ਕਿਸਾਨਾਂ ਦਾ 2 ਲੱਖ ਰੁਪਏ ਦਾ ਕਰਜਾ ਮੁਆਫ ਕੀਤੇ ਜਾਣ ਕੀਤੇ ਜਾਣ ਦੇ ਬਾਵਜੂਦ ਵੀ ਕਿਸਾਨਾਂ ਦੀਆਂ ਖੁਦਕੁਸੀ ਦਾ ਸਿਲਸਿਲਾ ਰੁਕ ਨਹੀਂ ਰਿਹਾ। ਕੈਪਟਨ ਸਰਕਾਰ ਦੇ ਕਰੀਬ 4 ਮਹੀਨਿਆਂ ਦੇ ਕਾਰਜ ਕਾਲ ਵਿੱਚ 100 ਤੋਂ ਜਿਆਦਾ ਕਿਸਾਨਾਂ ਨੇ ਕਰਜੇ ਨੂੰ ਲੈ ਕੇ ਖੁਦਕਸ਼ੀਆਂ ਕੀਤੀਆਂ ਜਾ ਚੁਕੀਆਂ ਹਨ। 

ਥਾਣਾ ਸ਼ਹਿਣਾ ਅਧੀਨ ਪੈਂਦੇ ਪਿੰਡ ਮੌੜ ਨਾਭਾ ਵਿਖੇ ਇੱਕ ਮਜਦੂਰ ਨੇ ਆਪਣੇ ਹੀ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਮਜਦੂਰ ਸੁਖਮੰਦਰ ਸਿੰਘ ਨੇ ਬੈਂਕ ਤੋਂ ਲਿਆ ਕਰਜਾ ਨਾ ਮੋੜ ਸਕਣ ਕਰਕੇ ਬੀਤੀ ਰਾਤ ਇਹ ਕਦਮ ਚੁਕਿਆ ਹੈ। ਪਤਾ ਲੱਗਿਆ ਹੈ ਕਿ ਸੁਖਮੰਦਰ ਸਿੰਘ ਪੁੱਤਰ ਲਾਲ ਸਿੰਘ ਵਾਸੀ ਮੌੜ ਨਾਭਾ ਨੇ ਜਿੰਦਗੀ ਦੀ ਗੁਜਰ ਬਸਰ ਕਰਨ ਲਈ ਕਿਸੇ ਬੈਂਕ ਤੋਂ ਕਰਜਾ ਲੈ ਕੇ ਇੱਕ ਛੋਟਾ ਹਾਥੀ (ਟੈਂਪੂ) ਲਿਆ ਸੀ, ਪਰੰਤੂ ਟੈਂਪੂ ਨੂੰ ਲੋੜੀਂਦਾ ਕੰਮ ਨਾਲ ਮਿਲਣ ਕਰਕੇ ਉਹ ਲਏ ਕਰਜੇ ਦੀਆਂ ਕਿਸਤਾਂ ਸਮੇਂ ਸਿਰ ਨਾ ਭਰ ਸਕਿਆ, ਜਿਸ ਕਰਕੇ ਉਸਦੇ ਸਿਰ ਕਰਜੇ ਦੀ ਪੰਡ ਭਾਰੀ ਹੁੰਦੀ ਗਈ। ਕਰਜੇ ਦੀਆਂ ਕਿਸਤਾਂ ਨਾ ਮੋੜ ਸਕਣ ਕਾਰਨ ਸੁਖਮੰਦਰ ਸਿੰਘ ਪਿਛਲੇ ਕੁਝ ਸਮੇਂ ਤੋਂ ਪ੍ਰੇਸ਼ਾਨੀ ਵਿੱਚ ਰਹਿੰਦਾ ਸੀ। ਜਿਸ ਦੇ ਚਲਦਿਆਂ ਹੀ ਉਸ ਨੇ ਬੀਤੀ ਰਾਤ ਆਪਣੇ ਹੀ ਘਰ ਵਿੱਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰ ਲਿਆ ਹੈ। 

suicide
farmer