ਸ੍ਰੀ ਹੇਮਕੁੰਟ ਸਾਹਿਬ ਤੋਂ ਵੱਡੀ ਖ਼ਬਰ: ਇਨੋਵਾ ਗੱਡੀ ਦੇ ਹਿੱਸੇ ਅਤੇ ਪਗੜੀ ਮਿਲੀ

ਅੰਮਿ੍ਰਤਸਰ ਇਸ ਸਮੇਂ ਦੀ ਵੱਡੀ ਖ਼ਬਰ ਆ ਰਹੀ ਹੈ, ਸ੍ਰੀ ਹੇਮਕੁੰਟ ਸਾਹਿਬ ਤੋਂ। ਇਹ ਖਬਰ ਜੁੜੀ ਹੋਈ ਹੈ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੌਰਾਨ ਲਾਪਤਾ ਹੋਏ 8 ਪੰਜਾਬੀਆਂ ਨਾਲ। ਤਾਜ਼ਾ ਜਾਣਕਾਰੀ ਮੁਤਾਬਕ ਲਾਪਤਾ ਸ਼ਰਧਾਲੂਆਂ ਦੀ ਜਾਂਚ ਲਈ ਚਲਾਏ ਜਾ ਰਹੇ ਸਰਚ ਆਪਰੇਸ਼ਨ ਦੌਰਾਨ ਇਨੋਵਾ ਗੱਡੀ ਦੇ ਕੁਝ ਹਿੱਸੇ ਅਤੇ ਇਕ ਪਗੜੀ ਮਿਲੀ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਹਿੱਸੇ ਉਸੇ ਇਨੋਵਾ ਗੱਡੀ ਦੇ ਹਨ, ਜਿਸ ਵਿਚ ਬੈਠ ਕੇ ਸ਼ਰਧਾਲੂ ਯਾਤਰਾ ‘ਤੇ ਗਏ ਸਨ ਤੇ 6 ਜੁਲਾਈ ਨੂੰ ਲਾਪਤਾ ਹੋ ਗਏ ਸਨ। ਗੱਡੀ ਦੀ ਖੋਜ ਲਈ ਐੱਸ. ਡੀ. ਆਰ. ਐੱਫ. ਵੱਲੋਂ ਅਲਕਨੰਦਾ ਨਦੀ ਵਿਚ ਸਰਚ ਆਪ੍ਰੇਸ਼ਨ ਜਾਰੀ ਹੈ।

ਇੱਥੇ ਦੱਸ ਦੇਈਏ ਕਿ ਇਹ 8 ਸ਼ਰਧਾਲੂ 6 ਜੁਲਾਈ ਤੋਂ ਲਾਪਤਾ ਹਨ। ਇਹ ਸ਼ਰਧਾਲੂ ਇਨੋਵਾ ਗੱਡੀ ਲੈ ਕੇ ਇਕ ਜੁਲਾਈ ਤੋਂ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਰਵਾਨਾ ਹੋਏ ਸਨ। 6 ਜੁਲਾਈ ਨੂੰ ਗੋਵਿੰਦਘਾਟ ਤੋਂ ਫੋਨ ਕਰਕੇ ਉਨਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ। ਉਸ ਤੋਂ ਬਾਅਦ ਉਨਾਂ ਦੀ ਕੋਈ ਖੈਰ-ਖ਼ਬਰ ਨਹੀਂ ਆਈ। ਲਾਪਤਾ ਹੋਏ ਵਿਅਕਤੀਆਂ ਵਿਚ ਹਰਕੇਵਲ ਸਿੰਘ, ਪਰਮਜੀਤ ਸਿੰਘ, ਕਿਰਪਾਲ ਸਿੰਘ, ਜਸਵੀਰ ਸਿੰਘ, ਹਰਪਾਲ ਸਿੰਘ, ਵਰਿੰਦਰ ਸਿੰਘ, ਕੁਲਬੀਰ ਸਿੰਘ, ਮਹਿੰਗਾ ਸਿੰਘ ਸ਼ਾਮਲ ਹਨ।

Unusual
Hemkund Sahib