ਯੂ.ਪੀ. ਅਸੈਂਬਲੀ ‘ਚ ਮਿਲਿਆ ਖਤਰਨਾਕ ਵਿਸਫੋਟਕ ਪਦਾਰਥ, ਬੁਲਾਈ ਅਮਰਜੈਂਸੀ ਮੀਟਿੰਗ

ਲਖਨਊ  ਯੂ.ਪੀ. ਅਸੈਂਬਲੀ ‘ਚ ਖਤਰਨਾਕ ਵਿਸਫੋਟਕ ਪਦਾਰਥ ਮਿਲਿਆ ਹੈ। ਇਹ ਪਦਾਰਥ ਰਾਮਗੋਵਿੰਦ ਚੌਧਰੀ ਦੀ ਸੀਟ ਦੇ ਕੋਲ, ਨੀਲੇ ਰੰਗ ਦੇ ਪਾਲੀਥੀਨ ਵਿੱਚ ਪਿਆ ਹੋਇਆ ਸੀ। ਸਿਕਿਊਰਟੀ ਨੂੰ ਇਸ ਦੀ ਜਾਣਕਾਰੀ ਹੋਣ ਤੇ ਉਨਾਂ ਨੇ ਮੁੱਖ ਮੰਤਰੀ ਯੋਗੀ ਨੂੰ ਇਸ ਦੀ ਜਾਣਕਾਰੀ ਦਿੱਤੀ। ਮੁੱਖ ਮੰਤਰੀ ਯੋਗੀ ਨੇ ਵੀਰਵਾਰ ਦੀ ਸ਼ਾਮ 4 ਵਜੇ ਡੀਜੀਪੀ, ਪਿ੍ਰਸੀਪਲ ਸੈਕ੍ਰੇਟਰੀ, ਅਸੈਂਬਲੀ ਸੈਕ੍ਰੇਟਰੀ, ਏਡੀਜੀ ਲਾ ਐਂਡ ਆਰਡਰ ਸਮੇਤ ਕਈ ਸੀਨੀਅਰ ਅਫਸਰਾਂ ਦੀ ਅਮਰਜੈਂਸੀ ਮੀਟਿੰਗ ਬੁਲਾਈ ਸੀ। ਇਸ ਤੋਂ ਇਲਾਵਾ ਸ਼ੁੱਕਰਵਾਰ ਨੂੰ ਵੀ ਇਸ ਮੁੱਦੇ ‘ਤੇ ਵਿਚਾਰ-ਚਰਚਾ ਲਈ ਮੀਟਿੰਗ ਬੁਲਾਈ ਹੈ।

ਵਿਫੋਟਕ ਪਦਾਰਥ ਮਿਲਣ ਤੋਂ ਬਾਅਦ ਇਸ ਨੂੰ ਜਾਂਚ ਲਈ ਭੇਜਿਆ ਗਿਆ। ਉਥੇ ਇਸ ਦੇ ਵਿਸਫੋਟਕ ਪਦਾਰਥ ਹੋਣ ਦੀ ਪੁਸ਼ਟੀ ਹੋਈ। ਇਹ ਸਫੈਦ ਰੰਗ ਦਾ ਪਦਾਰਥ ਬਹੁਤ ਹੀ ਖਤਰਨਾਕ ਹੁੰਦਾ ਹੈ ਅਤੇ ਜਦੋਂ ਇਸ ਨੂੰ ਪਲਾਸਟਿਸਾਇਜ਼ਰ ਨਾਲ ਮਿਲਾਇਆ ਜਾਂਦਾ ਹੈ ਤਾਂ ਇਹ ਬਹੁਤ ਹੀ ਖਤਰਨਾਕ ਵਿਸਫੋਟਕ ਬਣ ਜਾਂਦਾ ਹੈ। ਇਸ ਦੀ ਥੋੜੀ ਜਿਹੀ ਮਾਤਰਾ ਹੀ ਇਕ ਕਾਰ ਨੂੰ ਪੂਰੀ ਤਰਾਂ ਤਬਾਹ ਕਰ ਦਿੰਦੀ ਹੈ। ਇਸ ਪਦਾਰਥ ਦੇ ਮਿਲਣ ਤੋਂ ਬਾਅਦ ਪੂਰੇ ਅਸੈਂਬਲੀ ਹਾਲ ਦੀ ਚੰਗੀ ਤਰਾਂ ਛਾਣਬੀਨ ਕੀਤੀ।

ਇਸ ਪਦਾਰਥ ਨੂੰ 5“ ਕਿਹਾ ਜਾਂਦਾ ਹੈ ਅਤੇ ਇਹ ਅੱਤਵਾਦੀਆਂ ਲਈ ਪਸੰਦੀਦਾ ਪਦਾਰਥ ਹੈ ਕਿਉਂਕਿ ਇਸ ਦੀ ਪਛਾਣ ਬਹੁਤ ਹੀ ਮੁਸ਼ਕਲ ਹੁੰਦੀ ਹੈ ਅਤੇ ਅਸਾਨੀ ਨਾਲ ਮਿਲ ਜਾਂਦੀ ਹੈ। 7 ਸਤੰਬਰ 2011 ਨੂੰ ਦਿੱਲੀ ਹਾਈਕੋਰਟ ‘ਚ ਹੋਏ ਬਲਾਸਟ ਵਿੱਚ ਇਸ ਪਦਾਰਥ ਦਾ ਇਸਤੇਮਾਲ ਕੀਤਾ ਗਿਆ ਸੀ। ਇਸ ਬਲਾਸਟ ਵਿੱਚ 17 ਲੋਕ ਮਾਰੇ ਗਏ ਸਨ ਅਤੇ 76 ਲੋਕ ਜ਼ਖਮੀ ਹੋ ਗਏ ਸਨ। ਜਾਂਚ ਦੌਰਾਨ ਪਤਾ ਲੱਗਾ ਸੀ ਕਿ ਇਸ ਦੀ ਬਹੁਤ ਹੀ ਘੱਟ ਮਾਤਰਾ ਦਾ ਇਸਤੇਮਾਲ ਕੀਤਾ ਗਿਆ ਸੀ ਪਰ ਨੁਕਸਾਨ ਬਹੁਤ ਜ਼ਿਆਦਾ ਹੋਇਆ ਸੀ।

Unusual
Uttar Pardesh
Punjab Assembly
Yogi Adityanath