ਕਰਜ਼ੇ ਤੋਂ ਪ੍ਰੇਸ਼ਾਨ ਦੋ ਕਿਸਾਨਾਂ ਨੇ ਕੀਤੀ ਖੁਦਕੁਸ਼ੀ

ਸੰਗਰੂਰ/ਤਪਾ ਮੰਡੀ 16 ਜੁਲਾਈ (ਹਰਬੰਸ ਸਿੰਘ ਮਾਰਡੇ/ਕੁਲਸ਼ੀਰ ਅੋਜਲਾ ) ਨੇੜਲੇ ਪਿੰਡ ਰਾਮਗੜ ਜਵੰਧਿਆਂ ਵਿਖੇ ਇੱਕ ਕਿਸਾਨ ਵੱਲੋਂ ਕਰਜੇ ਦੇ ਬੋਝ ਦੇ ਚੱਲਦਿਆਂ ਜਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।ਜਾਣਕਾਰੀ ਅਨੁਸਾਰ ਪਿੰਡ ਰਾਮਗੜ ਜਵੰਧਿਆਂ ਦੇ ਕਿਸਾਨ ਗੁਰਮੇਲ ਸਿੰਘ ਉਰਫ ਹੈਪੀ (28) ਇੱਕ ਛੋਟਾ ਕਿਸਾਨ ਸੀ ਜਿਸ ਪਾਸ ਕਰੀਬ 2 ਏਕੜ ਜਮੀਨ ਸੀ ਜਿਸ ਦੀ ਵਾਹੀ ਵੀ ਉਹ ਖੁਦ ਕਰਦਾ ਸੀ ਅਤੇ ਉਸ ਦੇ ਕਮਾਈ ਨਾਲ ਹੀ ਉਸ ਦੇ ਪਰਿਵਾਰ ਦਾ ਬੜੀ ਮੁਸ਼ਕਿਲ ਨਾਲ ਗੁਜ਼ਾਰਾ ਹੁੰਦਾ ਸੀ। ਕਿਸਾਨ ਗੁਰਮੇਲ ਸਿੰਘ ਸਿਰ ਆੜਤੀਏ ਅਤੇ ਬੈਂਕ ਦਾ ਕਾਫੀ ਕਰਜਾ ਸੀ. ਜਿਸ ਕਰਕੇ ਅਕਸਰ ਉਹ ਪ੍ਰੇਸ਼ਾਨ ਰਹਿੰਦਾ ਸੀ। ਇਸੇ ਪ੍ਰੇਸ਼ਾਨੀ ਦੇ ਚਲਦਿਆਂ ਗੁਰਮੇਲ ਸਿੰਘ ਹੈਪੀ ਨੇ ਕੋਈ ਜਹਿਰੀਲੀ ਵਸਤੂ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ॥ਪਿੰਡ ਦੇ ਸਰਪੰਚ ਸੁਖਮਿੰਦਰ ਸਿੰਘ ਲੀਲਾ ਵੱਲੋਂ ਮਿ੍ਰਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸੁਨਾਮ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ। ਥਾਣਾ ਛਾਜਲੀ ਦੀ ਪੁਲਿਸ ਨੇ ਮਿ੍ਰਤਕ ਦੇ ਵਾਰਿਸਾਂ ਦੇ ਬਿਆਨਾ ‘ਤੇ 174 ਦੀ ਕਾਰਵਾਈ ਕਰ ਦਿੱਤੀ ਹੈ।

ਪਿੰਡ ਮਹਿਤਾ ਦੇ ਇੱਕ ਕਿਸਾਨ ਨੇ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਸਪਰੇਅ ਪੀਕੇ ਅਪਣੀ ਜੀਵਨ ਲੀਲਾ ਖਤਮ ਕੀਤੇ ਜਾਣ ਦੀ ਜਾਣਕਾਰੀ ਮਿਲੀ ਹੈ। ਪਿੰਡ ਦੇ ਸਰਪੰਚ ਸ਼ਮਸੇਰ ਸਿੰਘ, ਸਰਪਿੰਦਰ ਸਿੰਘ, ਪਾਲਾ ਸਿੰਘ, ਤੇਜਿੰਦਰ ਸਿੰਘ, ਬਿੰਦਰ ਸਿੰਘ ਫੋਜੀ, ਰਾਮ ਸਿੰਘ ਰਮਨਬਾਸ, ਜਸਪਾਲ ਸਿੰਘ ਪੰਚ ਹੋਰਾਂ ਦਾ ਕਹਿਣਾ ਹੈ ਕਿ ਪਰਵਿੰਦਰ ਸਿੰਘ (27) ਪੁੱਤਰ ਸੇਵਕ ਸਿੰਘ ਕਈ ਦਿਨਾਂ ਤੋਂ ਪ੍ਰੇਸ਼ਾਨ ਰਹਿ ਰਿਹਾ ਸੀ ਕਿਉਂਕਿ ਉਸ ਪਾਸ 7 ਏਕੜ ਜਮੀਨ ਠੇਕੇ ‘ਤੇ ਲੈਕੇ ਵਾਹੀ ਕਰ ਰਿਹਾ ਸੀ ਅਤੇ 7 ਏਕੜ ਜੱਦੀ ਜਾਇਦਾਦ ਸੀ,ਪਿਛਲੇ ਦਿਨੀਂ ਪਈ ਭਾਰੀ ਬਾਰਿਸ਼ ਕਾਰਨ ਉਸ ਦੀ ਝੋਨੇ ਅਤੇ ਨਰਮੇ ਦੀ ਫਸਲ ‘ਚ ਬਾਰਿਸ਼ ਦਾ ਪਾਣੀ ਭਰ ਜਾਣ ਕਾਰਨ ਬਰਬਾਦ ਹੋ ਗਈ,ਠੇਕੇ ਦੇ ਵੀ ਰੁਪੈ ਨਹੀਂ ਮੋੜੇ ਗਏ। ਰਾਤ ਸ਼ਮੇਂ ਉਹ ਘਰੋਂ ਖੇਤ ਚਲਾ ਗਿਆ ਅਤੇ ਜਾਕੇ ਸਪਰੇਅ ਵਾਲੀ ਦਵਾਈ ਪੀਕੇ ਆਤਮਹੱਤਿਆਂ ਕਰ ਲਈ,ਘਟਨਾ ਦਾ ਪਤਾ ਲੱਗਦੈ ਹੀ ਪਰਿਵਾਰਿਕ ਅਤੇ ਪਿੰਡ ਨਿਵਾਸੀਆਂ ਨੇ ਬੇਹੋਸ਼ੀ ਦੀ ਹਾਲਤ ‘ਚ ਇਥੋਂ ਦੇ ਪ੍ਰਾਈਵੇਟ ਕਲੀਨਿਕ ‘ਚ ਦਾਖਲ ਕਰਵਾਇਆ,ਪਰ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਆਦੇਸ਼ ਹਸਪਤਾਲ ਰੈਫਰ ਕਰ ਦਿੱਤਾ ਗਿਆ,ਪਰ ਰਾਸਤੇ ‘ਚ ਦਮ ਤੋੜ ਗਿਆ। ਘਟਨਾ ਦਾ ਪਤਾ ਲੱਗਦੈ ਹੀ ਇੰਸਪੈਕਟਰ ਸ਼ਮਸ਼ੇਰ ਸਿੰਘ ਐਸ.ਐਚ.ਓ.ਦੀ ਅਗਵਾਈ ‘ਚ ਪੁੱਜੀ ਪੁਲਸ ਪਾਰਟੀ ਨੇ ਸੇਵਕ ਸਿੰਘ ਪੁੱਤਰ ਸੁਖਦੇਵ ਸਿੰਘ ਦੇ ਬਿਆਨਾਂ ‘ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਮਿ੍ਰਤਕ ਅਪਣੇ ਪਿੱਛੇ ਵਿਧਵਾ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ।

farmer
suicide