ਦਾਦੇ ਨੇ ਸਾਰੇ ਪਰਿਵਾਰ ਨੂੰ ਸਾੜ ਕੇ ਕੀਤੀ ਖੁਦਕੁਸ਼ੀ

ਸੁਜਾਨਪੁਰ 21 ਜੁਲਾਈ (ਪ.ਪ.) ਅੱਜ ਦੇ ਰਾਤ 11 ਵਜੇ  ਸਹੁਰੇ ਵਲੋਂ ਆਪਣੇ ਹੀ ਪੁੱਤਰ, ਨੂੰਹ ਅਤੇ ਪੌਤੀ ‘ਤੇ ਪੈਟਰੋਲ ਸੁੱਟ ਕੇ ਅੱਗ ਲੱਗਾ ਕੇ ਹੱਤਿਆ ਕਰਨ ਦੀ ਕੌਸ਼ਿਸ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੇ ਚਲਦੇ ਪੁਲਸ ਨੇ ਜਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਪਠਾਨਕੋਟ ‘ਚ ਦਾਖ਼ਲ ਕਰਵਾਇਆ ਗਿਆ, ਪਰ ਹਾਲਤ ਗੰਭੀਰ ਹੁੰਦੇ ਹੋਏ ਡਾਕਟਰਾਂ ਨੇ ਤਿੰਨਾਂ ਨੂੰ ਅੰਮਿ੍ਰਤਸਰ ਰੈਫਰ ਕਰ ਦਿੱਤਾ। ਸੂਤਰਾਂ ਅਨੁਸਾਰ ਥਾਣਾ ਮੁਖੀ ਹਰਕਿ੍ਰਸ਼ਨ ਨੇ ਦੱਸਿਆ ਕਿ ਇਲਾਜ ਦੌਰਾਨ ਨੰਨੀ ਬੱਚੀ ਮਨਕਿਰਤ 1 ਸਾਲ ਪੁੱਤਰੀ ਸੇਵਾ ਸਿੰਘ ਅਤੇ ਸੇਵਾ ਸਿੰਘ ਪੁੱਤਰ ਮਨਜੀਤ ਸਿੰਘ ਆਪਣੇ ਜਖ਼ਮਾਂ ਦਾ ਤਾਵ ਨਾ ਸਹਿੰਦੇ ਦੋਵਾਂ ਦੀ ਮੌਤ ਹੋ ਗਈ। ਜਦਕਿ ਜਖ਼ਮੀ ਦੀ ਪਹਿਚਾਣ ਬਲਜੀਤ ਕੌਰ ਪਤਨੀ ਸੇਵਾ ਸਿੰਘ ਦੇ ਰੂਪ ‘ਚ ਹੋਈ ਹੈ।

ਪੀੜਤ ਬਲਜੀਤ ਕੌਰ ਪਤਨੀ ਸੇਵਾ ਸਿੰਘ ਨੇ ਪੁਲਸ ਨੂੰ ਆਪਣੇ ਬਿਆਨ ‘ਚ ਦੱਸਿਆ ਕਿ ਉਨਾਂ ਨੇ ਇਕ ਟਰੈਕਟਰ ਕਿਸ਼ਤਾਂ ‘ਤੇ ਲਿਆ ਹੋਇਆ ਸੀ ਅਤੇ ਉਹ ਸਮੇ ‘ਤੇ ਉਸ ਦੀ ਕਿਸ਼ਤ ਦਿੰਦੇ ਸੀ, ਪਰ ਉਸ ਦਾ ਸਹੁਰਾ ਹੁਣ ਉਨਾਂ ਤੋਂ ਟਰੈਕਟਰ ਦੀ ਮੰਗ ਕਰ ਰਿਹਾ ਸੀ। ਜਿਸ ਦੇ ਚਲਦੇ ਬੀਤੀ ਦੇਰ ਰਾਤ 11 ਵਜੇ ਉਹ ਆਪਣੇ ਪਤੀ ਅਤੇ ਲੜਕੀ ਦੇ ਨਾਲ ਖਾਣਾ ਖਾਣ ਦੇ ਬਾਅਦ ਸੋ ਰਹੇ ਸੀ ਕਿ ਮੇਰਾ ਸਹੁਰਾ ਮਨਜੀਤ ਸਿੰਘ ਹੱਥ ‘ਚ ਪੈਟਰੋਲ ਨਾਲ ਭਰਿਆ ਜੱਗ ਲੈ ਕੇ ਆਇਆ ਅਤੇ ਸਾਡੇ ਉਪਰ ਸੁੱਟ ਕੇ ਸਾਨੂੰ ਅੱਗ ਲਗਾ ਦਿੱਤੀ। ਜਿਸ ਨਾਲ ਮੈਂ, ਮੇਰਾ ਪਤੀ ਤੇ ਮੇਰੀ ਲੜਕੀ ਬੁਰੀ ਤਰਾਂ ਨਾਲ ਝੁਲਸ ਗਈ। ਜਿਸ ਦੇ ਚਲਦੇ ਸਾਨੂੰ ਸਿਵਲ ਹਸਪਤਾਲ ਪਠਾਨਕੋਟ ਪਹੁੰਚਾਇਆ ਗਿਆ।

ਥਾਣਾ ਮੁਖੀ ਨੇ ਦੱਸਿਆ ਕਿ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਸੀ। ਉਨਾਂ ਦੱਸਿਆ ਕਿ ਦੋਸ਼ੀ ਦਾਦਾ ਮਨਜੀਤ ਸਿੰਘ ਵਲੋਂ ਵੀ ਨਹਿਰ ਵਿਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ ਹੈ। ਜਿਸ ਦੇ ਚਲਦੇ ਪੁਲਸ ਵਲੋਂ ਦੋਸ਼ੀ ਦੀ ਲਾਸ਼ ਯੂ. ਬੀ. ਡੀ. ਸੀ ਪਾਵਰ ਹਾਊਸ ਨਹਿਰ ਦੇ ਪੌਨਾ ਨੰਬਰ-3 ਤੋਂ ਬਰਾਮਦ ਕਰ ਲਈ ਹੈ। ਜਿਸ ਦੇ ਚਲਦੇ ਪੁਲਸ ਨੇ ਵੱਖ ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ਼ ਕਰ ਲਿਆ ਹੈ।

PUNJAB
Crime
Murder
suicide