ਭਾਰਤ-ਚੀਨ ਜੰਗ ’ਚ ਪਾਕਿ ਵੀ ਕੁੱਦਿਆ

ਨਵੀਂ ਦਿੱਲੀ 21 ਜੁਲਾਈ (ਏਜੰਸੀਆਂ) ਭਾਰਤ ਤੇ ਚੀਨ ਦਰਮਿਆਨ ਚੱਲ ਰਹੇ ਵਿਵਾਦ ਵਿੱਚ ਪਾਕਿਸਤਾਨ ਵੀ ਕੁੱਦ ਪਿਆ ਹੈ। ‘ਏਬੀਪੀ ਨਿਊਜ਼‘ ਨੂੰ ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਾਕਿਸਤਾਨ ਦੇ ਹਾਈ ਕਮਿਸ਼ਨਰ ਅਬਦੁਲ ਬਾਸਿਤ ਨੇ ਬੀਤੇ ਦਿਨੀਂ ਚੀਨ ਦੇ ਰਾਜਦੂਤ ਨਾਲ ਮੁਲਾਕਾਤ ਕੀਤੀ ਹੈ। ਇਸ ਤੋਂ ਇਲਾਵਾ ਬਾਸਿਤ ਅੱਜ ਦਿੱਲੀ ਵਿੱਚ ਭੂਟਾਨ ਦੇ ਰਾਜਦੂਤ ਨੂੰ ਵੀ ਮਿਲੇ। ਅਬਦੁਲ ਬਾਸਿਤ ਨੇ ਇਹ ਮੁਲਾਕਾਤ ਉਸ ਸਮੇਂ ਕੀਤੀ ਜਦੋਂ ਡੋਕਲਾਮ ਵਿਵਾਦ ‘ਤੇ ਭਾਰਤ ਤੇ ਚੀਨ ਵਿਚਕਾਰ ਖਿੱਚੋਤਾਣ ਵਧ ਰਹੀ ਹੈ।

ਇਸ ਕਰਕੇ ਦੋਵਾਂ ਦੇਸ਼ਾਂ ਵੱਲੋਂ ਸਰਹੱਦ ‘ਤੇ ਹਿੱਲਜੁੱਲ ਤੇਜ਼ ਹੋ ਰਹੀ ਹੈ। ਇਸ ਦੌਰਾਨ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਬੀਤੇ ਦਿਨੀਂ ਕਿਹਾ ਸੀ ਕਿ ਭੂਟਾਨ ਵਰਗੇ ਛੋਟੇ ਦੇਸ਼ ‘ਤੇ ਚੀਨ ਹਾਵੀ ਹੋ ਰਿਹਾ ਹੈ। ਉਨਾਂ ਇਹ ਵੀ ਕਿਹਾ ਸੀ ਕਿ ਜਿਵੇਂ ਭਾਰਤ ਤੇ ਚੀਨ ਦੀਆਂ ਹੱਦਾਂ ਤੈਅ ਹੋਣੀਆਂ ਹਨ। ਉਵੇਂ ਹੀ ਚੀਨ ਤੇ ਭੂਟਾਨ ਦੀ ਸਰਹੱਦ ਵੀ ਤੈਅ ਕੀਤੀ ਜਾਣੀ ਹੈ। ਸਵਰਾਜ ਦਾ ਕਹਿਣਾ ਸੀ ਕਿ ਜੇਕਰ ਚੀਨ ਵੱਲੋਂ ਭਾਰਤ ਦੀ ਸੁਰੱਖਿਆ ਨੂੰ ਪਹੁੰਚਾਇਆ ਕੋਈ ਵੀ ਨੁਕਸਾਨ ਸਹਿਣ ਨਹੀਂ ਕੀਤਾ ਜਾਵੇਗਾ।

pakistan
India
china