ਮਨਿੰਦਰ ਪੰਧੇਰ ਤੇ ਸੁਰਿੰਦਰ ਕੋਹਲੀ ਨੂੰ ਫ਼ਾਂਸੀ ਦੀ ਸਜ਼ਾ

ਗਾਜ਼ਿਆਬਾਦ 24 ਜੁਲਾਈ (ਏਜੰਸੀਆਂ) ਸੀਬੀਆਈ ਕੋਰਟ ਨੇ ਸੋਮਵਾਰ ਨੂੰ ਮਸ਼ਹੂਰ ਨਿਠਾਰੀ ਕਾਂਡ ‘ਚ ਬਿਜ਼ਨੈਸਮੈਨ ਮਨਿੰਦਰ ਸਿੰਘ ਪੰਧੇਰ ਤੇ ਉਸ ਦੀ ਮਦਦ ਕਰਨ ਵਾਲੇ ਸੁਰਿੰਦਰ ਕੋਹਲੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਇਨਾਂ ‘ਤੇ ਬਲਾਤਕਾਰ ਤੇ ਕਤਲ ਦੇ ਮਾਮਲੇ ਦਰਜ ਸੀ। ਵਿਸ਼ੇਸ਼ ਜੱਜ ਪਵਨ ਕੁਮਾਰ ਤਿ੍ਰਪਾਠੀ ਨੇ ਬਲਾਤਕਾਰ, ਕਤਲ, ਅਗਵਾ ਤੇ ਸ਼ਾਜਿਸ਼ ਮਾਮਲੇ ‘ਚ ਇਹ ਸਜ਼ਾ ਸੁਣਾਈ ਹੈ। ਇਸ ਮਾਮਲੇ ‘ਚ 2014 ਬਾਅਦ ਹੁਣ ਤੱਕ 55 ਤਰੀਕਾਂ ‘ਤੇ ਸੀਬੀਆਈ ਵੱਲੋਂ 46 ਗਵਾਹ ਪੇਸ਼ ਕੀਤੇ ਗਏ ਸੀ ਜਦੋਂਕਿ ਮਨਿੰਦਰ ਸਿੰਘ ਪੰਧੇਰ ਨੇ ਇੱਕ ਗਵਾਹ ਪੇਸ਼ ਕੀਤਾ ਸੀ। ਅਦਾਲਤ ਨੇ ਸਾਰੀਆਂ ਦਲੀਲਾਂ ਸੁਣਨ ਪਿੱਛੋਂ ਸੁਰਿੰਦਰ ਸਿੰਘ ਕੋਹਲੀ ਨੂੰ ਅਗਵਾ, ਹੱਤਿਆ, ਸਬੂਤ ਮਿਟਾਉਣ ਤੇ ਹੱਤਿਆ ਮਗਰੋਂ ਬਲਾਤਕਾਰ ਦੀ ਕੋਸ਼ਿਸ਼ ਦਾ ਦੋਸ਼ੀ ਠਹਿਰਾਇਆ ਹੈ।

ਦੱਸਣਯੋਗ ਹੈ ਕਿ ਸਾਲ 2006 ‘ਚ ਨੋਇਡਾ ਦੇ ਨਿਠਾਰੀ ਪਿੰਡ ‘ਚ ਕੋਠੀ ਨੰਬਰ ਡੀ-5 ਤੋਂ ਜਦੋਂ ਕੰਕਾਲ ਮਿਲਣੇ ਸ਼ੁਰੂ ਹੋਏ, ਤਾਂ ਪੂਰੇ ਦੇਸ਼ ‘ਚ ਸਨਸਨੀ ਫੈਲ ਗਈ। ਬਾਅਦ ‘ਚ ਸੀਬੀਆਈ ਨੂੰ ਜਾਂਚ ਦੌਰਾਨ ਮਨੁੱਖੀ ਹੱਡੀਆਂ ਦੇ ਹਿੱਸੇ ਤੇ 40 ਅਜਿਹੇ ਪੈਕੇਟ ਮਿਲੇ ਸੀ। ਇਸ ‘ਚ ਮਨੁੱਖੀ ਅੰਗਾਂ ਨੂੰ ਭਰ ਕੇ ਨਾਲੇ ‘ਚ ਸੁੱਟਿਆ ਗਿਆ ਸੀ। ਇਸ ਮਗਰੋਂ ਕੋਠੀ ਦੇ ਮਾਲਕ ਮਨਿੰਦਰ ਸਿੰਘ ਪੰਧੇਰ ਤੇ ਉਸ ਦੇ ਨੌਕਰ ਸੁਰਿੰਦਰ ਕੋਹਲੀ ਨੂੰ ਪੁਲਿਸ ਨੇ ਗਿ੍ਰਫ਼ਤਾਰ ਕਰ ਲਿਆ ਸੀ। ਇਸ ਮਾਮਲੇ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ 7 ਮਈ, 2006 ‘ਚ ਪਾਇਲ ਨਾਂ ਦੀ ਕੁੜੀ ਲਾਪਤਾ ਹੋ ਗਈ ਸੀ।

Unusual
Crime
Court Case
CBI