ਦਰਬਾਰ ਸਾਹਿਬ ’ਚ ਬੀਬੀਆਂ ਦੇ ਕੀਰਤਨ ਦੀ ਅਮਰੀਕੀ ਸਿੱਖਾਂ ਵਲੋਂ ਵਕਾਲਤ

ਵਸ਼ਿੰਗਟਨ 26 ਜੁਲਾਈ (ਏਜੰਸੀਆਂ)  ਅਮਰੀਕੀ ਸਿੱਖਾਂ ਨੇ ਇਹ ਮਤਾ ਪਾਇਆ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਔਰਤਾਂ ਨੂੰ ਕੀਰਤਨ ਕਰਨ ਦਾ ਹੱਕ ਦੇਣਾ ਚਾਹੀਦਾ ਹੈ। ਇਸ ਨਾਲ ਸਿੱਖ ਧਰਮ ਹੋਰ ਮਜ਼ਬੂਤ ਹੋਵੇਗਾ। 120 ਦੇ ਕਰੀਬ ਸਿੱਖ ਨੌਜਵਾਨਾਂ ਨੇ ਅਮਰੀਕਾ ਤੇ ਕੈਨੇਡਾ ਦੇ ਸਿੱਖਾਂ ਸਾਹਮਣੇ ਇਹ ਸਵਾਲ ਉਠਾਇਆ ਹੈ ਕਿ ਸ੍ਰੀ ਹਰਿਮੰਦਰ ਸਾਹਿਬ ‘ਚ ਔਰਤਾਂ ਨੂੰ ਕੀਰਤਨ ਕਰਨ ਦੀ ਆਜ਼ਾਦੀ ਕਿਉਂ ਨਹੀਂ ਹੈ? ਇਨਾਂ ਸਾਰੇ ਨੌਜਵਾਨਾਂ ਦੀ ਉਮਰ 17 ਸਾਲ ਤੋਂ ਘੱਟ ਹੈ। ਇਹ ਕੈਂਪ ਵਸ਼ਿੰਗਟਨ ਦੀ ਗੁਰੂ ਗੋਬਿੰਦ ਸਿੰਘ ਫਾਉਂਡੇਸ਼ਨ ਵੱਲੋਂ ਲਾਇਆ ਗਿਆ ਸੀ।

ਇਸ ਮੌਕੇ ਰਾਜਵੰਤ ਸਿੰਘ ਨੇ ਕਿਹਾ ਹੈ ਕਿ ਇਹ ਸਾਫ ਹੈ ਔਰਤਾਂ ਕਰਕੇ ਸਿੱਖ ਧਰਮ ਦੁਨੀਆ ਦਾ 5ਵਾਂ ਵੱਡਾ ਧਰਮ ਹੈ। ਇਸ ਲਈ ਸਿੱਖ ਧਰਮ ਨੂੰ ਹੋਰ ਮਜ਼ਬੂਤ ਕਰਨ ਲਈ ਔਰਤਾਂ ਨੂੰ ਵਿਸ਼ੇਸ਼ ਥਾਂ ਦੇਣੀ ਚਾਹੀਦੀ ਹੈ। ਉਨਾਂ ਕਿਹਾ ਕਿ ਖਾਸ ਤੌਰ ‘ਤੇ ਦਰਬਾਰ ਸਾਹਿਬ ‘ਚ ਔਰਤਾਂ ਦਾ ਕੀਰਤਨ ਜ਼ਰੂਰੀ ਹੈ। ਇਸ ਮੌਕੇ ਸਹਿਜਨੀਤ ਕੌਰ ਨੇ ਕਿਹਾ ਕਿ ਪੰਥ ਅੱਜ ਜਿੱਥੇ ਖੜਾ ਹੈ, ਉਸ ‘ਚ ਔਰਤਾਂ ਦੇ ਯੋਗਦਾਨ ਨੂੰ ਨਹੀਂ ਭੁਲਾ ਸਕਦੇ। ਇਸ ਕਰਕੇ ਅੱਜ ਸਾਨੂੰ ਉਨਾਂ ਨੂੰ ਹਰ ਥਾਂ ਸਤਿਕਾਰ ਦੇਣ ਦੀ ਜ਼ਰੂਰਤ ਹੈ।

Unusual
Harmandir Sahib
Sikhs