ਨਵਾਜ਼ ਸਰੀਫ਼ ਦੀ ਬੇੜੀ ਇਕ ਫ਼ਿਰ ਅੱਧ ਵਿਚਕਾਰ ਡੁੱਬੀ

ਪਨਾਮਾਗੇਟ ਘੁਟਾਲੇ ਕਾਰਨ ਗੱਦੀ ਪਈ ਛੱਡਣੀ

ਇਸਲਾਮਾਬਾਦ 28 ਜੁਲਾਈ (ਏਜੰਸੀਆਂ) ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ ਸ਼ਰੀਫ਼ ਨੂੰ ਅੱਜ ਸੁਪਰੀਮ ਕੋਰਟ ਨੇ ਪਨਾਮਾਗੇਟ ਘੁਟਾਲੇ ਵਿੱਚ ਸ਼ਮੂਲੀਅਤ ਹੋਣ ਕਾਰਨ ਅਯੋਗ ਕਰਾਰ ਦੇ ਦਿੱਤਾ ਹੈ। ਇਸ ਤੋਂ ਬਾਅਦ ਉਨਾਂ ਨੇ ਆਪਣਾ ਅਹੁਦਾ ਛੱਡ ਦਿੱਤਾ ਹੈ। ਹੁਣ ਸਭ ਦੀਆਂ ਨਜ਼ਰਾਂ ਇਸ ਗੱਲ਼ ‘ਤੇ ਲੱਗੀਆਂ ਹਨ ਕਿ ਨਵਾਂ ਪ੍ਰਧਾਨ ਮੰਤਰੀ ਕੌਣ ਹੋਣਗੇ। ਪੰਜ ਜੱਜਾਂ ਦੇ ਬੈਂਚ ਵੱਲੋਂ ਇਹ ਫ਼ੈਸਲਾ ਸ਼ਰੀਫ਼ ਵੱਲੋਂ 1990 ਦੌਰਾਨ ਪ੍ਰਧਾਨ ਮੰਤਰੀ ਹੁੰਦੇ ਹੋਏ ਲੰਡਨ ਵਿੱਚ ਜਾਇਦਾਦਾਂ ਖ਼ਰੀਦ ਖਰੀਦਣ ਦੇ ਕੇਸ ਵਿੱਛ ਸੁਣਾਇਆ ਹੈ। ਇਸ ਦਾ ਖੁਲਾਸਾ ਬੀਤੇ ਵਰੇ ਦੌਰਾਨ ਲੀਕ ਹੋਏ ਪਨਾਮਾ ਪੇਪਰਜ਼ ਵਿੱਚ ਹੋਇਆ ਸੀ। ਇਨਾਂ ਵਿੱਚ ਸ਼ਰੀਫ਼ ਦੇ ਬੱਚਿਆਂ ਵੱਲੋਂ ਕਾਰੋਬਾਰ ਚਲਾਏ ਜਾਣ ਬਾਰੇ ਪਤਾ ਲੱਗਿਆ ਸੀ। ਇਸ ਸਬੰਧੀ ਜਾਂਚ ਲਈ ਸੁਪਰੀਮ ਕੋਰਟ ਵੱਲੋਂ ਇਸੇ ਸਾਲ ਮਈ ਵਿੱਚ ਸਾਂਝਾ ਪੜਤਾਲੀਆ ਟੀਮ (ਜੇ ਆਈ ਟੀ) ਬਣਾਈ ਸੀ। ਇਸ ਟੀਮ ਨੇ ਸ਼ਰੀਫ਼ ਤੇ ਉਸ ਦੇ ਪਰਿਵਾਰ ਵਿਰੁੱਧ ਆਪਣੀ ਜਾਂਚ ਰਿਪੋਰਟ 10 ਜੁਲਾਈ ਨੂੰ ਦਾਇਰ ਕੀਤੀ ਸੀ।

ਇਸ ਰਿਪੋਰਟ ਵਿੱਚ ਸ਼ਰੀਫ਼ ਤੇ ਉਸ ਦੇ ਪਰਿਵਾਰ ‘ਤੇ ਲੱਗੇ ਦੋਸ਼ ਸਹੀ ਸਾਬਤ ਹੋਏ। ਅਦਾਲਤ ਨੇ ਨਵਾਜ਼ ਸ਼ਰੀਫ਼ ਤੋਂ ਇਲਾਵਾ ਕੈਪਟਨ ਸਫ਼ਦਰ, ਮਰੀਅਮ ਨਵਾਜ਼, ਹਸਨ ਨਵਾਜ਼, ਹੁਸੈਨ ਨਵਾਜ਼ ਵਿਰੁੱਧ ਕੇਸ ਚਲਾਉਣ ਦੇ ਹੁਕਮ ਦਿੱਤੇ ਹਨ। ਹਾਲਾਂਕਿ, ਸਾਬਕਾ ਪ੍ਰਧਾਨ ਮੰਤਰੀ ਦੇ ਭਰਾ ਸ਼ਾਹਬਾਜ਼ ਹੁਸੈਨ ਇਸ ਮਾਮਲੇ ਵਿੱਚ ਬਚ ਗਏ ਹਨ। ਇਸ ਤੋਂ ਬਾਅਦ ਇਹ ਚਰਚਾ ਦਾ ਨਵਾਂ ਵਿਸ਼ਾ ਬਣ ਗਿਆ ਹੈ ਕਿ ਹੁਣ ਅਗਲਾ ਪ੍ਰਧਾਨ ਮੰਤਰੀ ਕੌਣ ਹੋਵੇਗਾ? ਮੁਸਲਿਮ ਲੀਗ ਦੇ ਖੇਮੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਪਰਵੇਜ਼ ਮੁਸ਼ੱਰਫ਼ ਵੱਲੋਂ ਸ਼ਾਹਬਾਜ਼ ਸ਼ਰੀਫ਼ ਨੂੰ ਪੇਸ਼ਕਸ਼ ਤੋਂ ਇਲਾਵਾ ਰਾਹੀਲ ਸ਼ਰੀਫ਼ ਤੇ ਜਨਰਲ ਕਮਰ ਜਾਵੇਦ ਬਾਜਵਾ ਦੇ ਨਾਵਾਂ ਬਾਰੇ ਚਰਚਾ ਛਿੜੀ ਹੋਈ ਹੈ। ਸਟੀਲ ਦੇ ਵੱਡੇ ਕਾਰੋਬਾਰੀ ਤੇ ਸਿਆਸਤਦਾਨ ਨਵਾਜ ਸ਼ਰੀਫ਼ ਪਾਕਿਸਤਾਨ ਦੇ ਤਿੰਨ ਵਾਰ ਪ੍ਰਧਾਨ ਮੰਤਰੀ ਬਣੇ ਸਨ। ਪਾਕਿਸਤਾਨ ਦੇ ਪ੍ਰਧਾਨ ਮੰਤਰੀਆਂ ਬਾਰੇ ਦਿਲਚਸਪ ਪੱਖ ਇਹ ਵੀ ਹੈ ਕਿ ਇਨਾਂ ਵਿੱਚੋਂ ਕੋਈ ਵੀ ਇੱਕ ਵਾਰ ਆਪਣਾ ਕਾਰਜਕਾਲ ਪੂਰਾ ਨਹੀਂ ਕਰ ਸਕਿਆ।

‘ਪੰਜਾਬ ਦਾ ਸ਼ੇਰ‘ ਕਹੇ ਜਾਣ ਵਾਲੇ ਨਵਾਜ਼ ਸ਼ਰੀਫ ਰਿਕਾਰਡ ਤਿੰਨ ਵਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣੇ, ਪਰ ਹਰ ਵਾਰ ਕਿਸੇ ਨਾ ਕਿਸੇ ਕਾਰਨ ਕਾਰਜਕਾਲ ਪੂਰਾ ਨਹੀਂ ਕਰ ਸਕੇ। ਕਦੇ ਰਾਸ਼ਟਰਪਤੀ ਕਾਰਜਕਾਲ ਰਾਹੀਂ, ਫਿਰ ਫੌਜ ਅਤੇ ਹੁਣ ਨਿਆਪਾਲਿਕਾ ਵਲੋਂ ਉਨਾਂ ਦੀ ਸੱਤਾ ਤੋਂ ਬੇਦਖਲ ਕੀਤਾ ਗਿਆ। ਪਾਕਿਸਤਾਨ ਦੇ ਸਭ ਤੋਂ ਰਸੂਖਦਾਰ ਸਿਆਸੀ ਪਰਿਵਾਰ ਅਤੇ ਸੱਤਾਧਾਰੀ ਪਾਰਟੀ ਪੀ. ਐਮ. ਐਲ.-ਐਨ ਦੇ ਮੁਖੀਆ ਸ਼ਰੀਫ ਜੂਨ 2013 ‘ਚ ਤੀਜੇ ਕਾਰਜਕਾਲ ‘ਚ ਸੱਤਾ ‘ਤੇ ਕਾਬਜ਼ ਹੋਣ ਤੋਂ ਬਾਅਦ ਤੋਂ ਸਾਰੀਆਂ ‘ਸੁਨਾਮੀ‘ ਤੋਂ ਪਾਰ ਪਾਉਣ ‘ਚ ਸਫਲ ਰਹੇ, ਪਰ ਪਨਾਮਾਗੇਟ ਮਾਮਲੇ ‘ਚ ਸੁਪਰੀਮ ਕੋਰਟ ਨੇ ਉਨਾਂ ਨੂੰ ਅਯੋਗ ਕਰਾਰ ਦਿੱਤਾ, ਜੋ ਉਨਾਂ ਦੇ ਕੈਰੀਅਰ ਲਈ ਬਹੁਤ ਵੱਡਾ ਝਟਕਾ ਹੈ। ਚੋਟੀ ਦੀ ਅਦਾਲਤ ਦੇ ਫੈਸਲੇ ਤੋਂ ਬਾਅਦ ਪਾਕਿਸਤਾਨ ਅਜਿਹੇ ਸਮੇਂ ਰਾਜਨੀਤਕ ਸੰਕਟ ‘ਚ ਚਲਾ ਗਿਆ, ਜਦੋਂ ਉਹ ਅਰਥਵਿਵਸਥਾ ਦੀ ਬੁਰੀ ਹਾਲਤ ਅਤੇ ਵੱਧਦੇ ਵੱਖਵਾਦ ਦਾ ਸਾਹਮਣਾ ਕਰ ਰਿਹਾ ਹੈ।

ਦੇਸ਼ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ‘ਚ ਸਮਰੱਥ ਨੇਤਾ ਦੇ ਤੌਰ ‘ਤੇ ਛਵੀ ਰੱਖਣ ਵਾਲੇ ਸ਼ਰੀਫ ਪਨਾਮਾ ਪੇਪਰਸ ਦੇ ਸਾਹਮਣੇ ਆਉਣ ਤੋਂ ਬਾਅਦ ਸਮੱਸਿਆਵਾਂ ‘ਚ ਘਿਰ ਗਏ। ਸ਼ਰੀਫ ਅਤੇ ਉਨਾਂ ਦੇ ਪਰਿਵਾਰ ‘ਤੇ ਵਿਦੇਸ਼ ‘ਚ ਨਾਜਾਇਜ਼ ਤਰੀਕੇ ਨਾਲ ਜਾਇਦਾਦ ਬਣਾਉਣ ਅਤੇ ਟੈਕਸ ਚੋਰਾਂ ਦੀ ਪਨਾਹਗਾਹ ਦੇ ਤੌਰ ‘ਤੇ ਪਛਾਣ ਰੱਖਣ ਵਾਲੇ ਬਿ੍ਰਟਿਸ਼ ਵਰਜਿਨ ਆਈਲੈਂਡ ‘ਚ ਕੰਪਨੀਆਂ ਖੋਲਣ ਦਾ ਦੋਸ਼ ਹੈ। ਸੁਪਰੀਮ ਕੋਰਟ ਨੇ ਸ਼ਰੀਫ ਅਤੇ ਉਨਾਂ ਦੇ ਪਰਿਵਾਰ ਖਿਲਾਫ ਲੱਗੇ ਦੋਸ਼ਾਂ ਦੀ ਜਾਂਚ ਲਈ ਸਾਂਝੀ ਜਾਂਚ ਟੀਮ (ਜੇ.ਆਈ.ਟੀ) ਬਣਾਉਣ ਦਾ ਫੈਸਲਾ ਕੀਤਾ। ਸ਼ਰੀਫ, ਉਨਾਂ ਦੇ ਪੁੱਤਰ ਹਸਨ ਅਤੇ ਹੁਸੈਨ, ਧੀ ਮਰੀਅਮ ਅਤੇ ਭਰਾ ਤੇ ਪੰਜਾਬ ਦੇ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ ਜੇ.ਆਈ.ਟੀ ਸਾਹਮਣੇ ਪੇਸ਼ ਹੋਏ। ਜੇ.ਆਈ.ਟੀ ਨੇ ਬੀਤੀ 10 ਜੁਲਾਈ ਨੂੰ ਆਪਣੀ ਰਿਪੋਰਟ ਚੋਟੀ ਦੀ ਅਦਾਲਤ ਨੂੰ ਸੌਂਪ ਦਿੱਤੀ ਸੀ। ਜੇ.ਆਈ.ਟੀ ਨੇ ਮਾਮਲਾ ਦਰਜ ਕਰਨ ਦੀ ਸਿਫਾਰਿਸ਼ ਕੀਤੀ ਸੀ। ਸ਼ਰੀਫ ਨੇ ਜੇ.ਆਈ.ਟੀ ਦੀ ਰਿਪੋਰਟ ਨੂੰ ਰੱਦ ਕਰਦਿਆਂ ਇਸ ਨੂੰ ਬੇਬੁਨਿਆਦ ਦੋਸ਼ਾਂ ਦਾ ਪੁਲਿੰਦਾ ਕਰਾਰ ਦਿੱਤਾ ਸੀ ਅਤੇ ਅਹੁਦਾ ਛੱਡਣ ਤੋਂ ਇਨਕਾਰ ਕੀਤਾ ਸੀ।

 

ਛੋਟਾ ਸਰੀਫ਼ ਹੋਵੇਗਾ ਪਾਕਿ ਦਾ ਪ੍ਰਧਾਨ ਮੰਤਰੀ

ਪਨਾਮਾਗੇਟ ਮਾਮਲੇ ‘ਚ ਦੋਸ਼ੀ ਠਹਿਰਾਏ ਜਾਣ ਦੇ ਬਾਅਦ ਨਵਾਜ਼ ਸ਼ਰੀਫ ਦੀ ਕੁਰਸੀ ਚਲੀ ਗਈ ਹੈ। ਨਵਾਜ਼ ਸ਼ਰੀਫ ਦੇ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਣ ਦੇ ਬਾਅਦ ਹੁਣ ਉਨਾਂ ਦੇ ਛੋਟੇ ਭਰਾ ਸ਼ਹਬਾਜ਼ ਸ਼ਰੀਫ ਦੇਸ਼ ਦੇ ਪ੍ਰਧਾਨ ਮੰਤਰੀ ਹੋਣਗੇ। ਨਵਾਜ਼ ਸ਼ਰੀਫ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੀ ਉੱਚ ਪੱਧਰੀ ਬੈਠਕ ‘ਚ ਸ਼ਹਬਾਜ਼ ਨੂੰ ਪ੍ਰਧਾਨ ਮੰਤਰੀ ਬਣਾਉਣ ਦਾ ਫੈਸਲਾ ਲਿਆ ਗਿਆ ਹੈ। ਹਾਲਾਂਕਿ ਅਜੇ ਸ਼ਾਹਬਾਜ਼ ਪਾਕਿਸਤਾਨੀ ਸੰਸਦ ਦੇ ਨਿਚਲੇ ਸਦਨ ਨੈਸ਼ਨਲ ਐਸੰਬਲੀ ਦੇ ਮੈਂਬਰ ਨਹੀਂ ਹਨ, ਜਿਸ ਕਾਰਨ ਉਹ ਤੁਰੰਤ ਪ੍ਰਧਾਨ ਮੰਤਰੀ ਨਹੀਂ ਬਣ ਸਕਦੇ।

ਅਜਿਹੇ ‘ਚ 45 ਦਿਨਾਂ ਲਈ ਕਿਸੇ ਹੋਰ ਵਿਅਕਤੀ ਨੂੰ ਪ੍ਰਧਾਨ ਮੰਤਰੀ ਬਣਾਇਆ ਜਾਵੇਗਾ। ਹਾਲਾਂਕਿ ਇਸ ਦੇ ਲਈ ਅਜੇ ਕੋਈ ਅਧਿਕਾਰਿਤ ਐਲਾਨ ਨਹੀਂ ਕੀਤਾ ਗਿਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਸ਼ਹਬਾਜ਼ ਦੇ ਅਹੁਦਾ ਸੰਭਾਲਣ ਤੱਕ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੂੰ ਪ੍ਰਧਾਨ ਮੰਤਰੀ ਬਣਾਇਆ ਜਾ ਸਕਦਾ ਹੈ। ਇਸ ਐਲਾਨ ਤੋਂ ਪਹਿਲਾਂ ਪੰਜਾਬ ਪ੍ਰਾਂਤ ਦੇ ਮੌਜੂਦਾ ਮੁੱਖ ਮੰਤਰੀ ਸ਼ਹਬਾਜ਼ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ‘ਚ ਸਭ ਤੋਂ ਅੱਗੇ ਦੱਸੇ ਜਾ ਰਹੇ ਸਨ। ਇਸ ਤੋਂ ਪਹਿਲਾਂ ਸ਼ਹਬਾਜ਼ ਦੇ ਇਲਾਵਾ ਰੱਖਿਆ ਮੰਤਰੀ ਖਵਾਜਾ ਆਸਿਫ, ਸੰਘੀ ਪੈਟਰੋਲੀਅਮ ਤੇ ਕੁਦਰਤੀ ਸੰਸਾਧਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਤੇ ਨੈਸ਼ਨਲ ਐਸੰਬਲੀ ਦੇ ਸਪੀਕਰ ਅਯਾਜ ਸਾਦਿਕ ਨੂੰ ਪ੍ਰਧਾਨ ਮੰਤਰੀ ਬਣਾਉਣ ਦੀ ਚਰਚਾ ਚੱਲ ਰਹੀ ਸੀ।

ਸ਼ੁੱਕਰਵਾਰ ਨੂੰ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਪਨਾਮਾ ਲੀਕ ਮਾਮਲੇ ‘ਚ ਸੰਯੁਕਤ ਜਾਂਚ ਕਮਿਸ਼ਨ ਦੀ ਰਿਪੋਰਟ ਦੇ ਅਧਾਰ ‘ਤੇ ਨਵਾਜ਼ ਸ਼ਰੀਫ ਨੂੰ ਦੋਸ਼ੀ ਕਰਾਰ ਦਿੱਤਾ। ਨਾਲ ਹੀ 5 ਜੱਜਾਂ ਦੀ ਬੈਂਚ ਨੇ ਸਰਵਸੰਮਤੀ ਨਾਲ ਸ਼ਰੀਫ ਦੇ ਖਿਲਾਫ ਫੈਸਲਾ ਦਿੰਦੇ ਹੋਏ ਉਨਾਂ ਨੂੰ ਦੋਸ਼ੀ ਠਹਿਰਾਇਆ, ਜਿਸ ਦੇ ਬਾਅਦ ਉਨਾਂ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਛੱਡਣੀ ਪਈ। ਸੁਪਰੀਮ ਕੋਰਟ ਦੇ ਫੈਸਲੇ ਤੋਂ ਪਹਿਲਾਂ ਸ਼ਹਬਾਜ਼ ਦੀ ਤਾਜਪੋਸ਼ੀ ਦੀ ਗੱਲ ਚੱਲ ਰਹੀ ਸੀ।

Unusual
pakistan
Nawaz Sharif