ਹੁਣ ਅੱਬਾਸੀ ਦੇ ਹੱਥ ਪਾਕਿਸਤਾਨ ਦੀ ਡੋਰ

ਇਸਲਾਮਾਬਾਦ 2 ਅਗਸਤ (ਏਜੰਸੀਆਂ)  ਨਵਾਜ਼ ਸ਼ਰੀਫ ਤੋਂ ਬਾਅਦ ਅੱਜ ਪਾਕਿਸਤਾਨ ‘ਚ ਨਵੇਂ ਪ੍ਰਧਾਨ ਮੰਤਰੀ ਦੀ ਨਿਯੁਕਤੀ ਹੋ ਗਈ। ਨਵਾਜ਼ ਦੀ ਪਾਰਟੀ ਪੀਐਮਐਲ-ਐਨ ਦੇ ਸ਼ਾਹਿਦ ਖਾਕਨ ਅੱਬਾਸੀ ਨਵੇਂ ਪ੍ਰਧਾਨ ਮੰਤਰੀ ਹੋਣਗੇ। ਸ਼ਰੀਫ 220 ਅਰਬ ਰੁਪਏ ਦੇ ਭਿ੍ਰਸ਼ਟਾਚਾਰ ਦਾ ਸਾਹਮਣਾ ਕਰ ਰਹੇ ਹਨ, ਜਿਸ ਦੀ ਤਫ਼ਤੀਸ਼ ਅਕਾਉਂਟੀਬਿਲਟੀ ਬਿਊਰੋ ਕਰ ਰਿਹਾ ਹੈ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਤੇ ਪੀਐਮਐਲ-ਐਨ ਵੱਲੋਂ ਸਰਬਸੰਮਤੀ ਨਾਲ ਚੁਣੇ ਗਏ ਅੱਬਾਸੀ ਨੇ ਕਿਹਾ ਉਹ ਨਵਾਜ਼ ਸ਼ਰੀਫ ਦੀਆਂ  ਨੀਤੀਆਂ ਨੂੰ ਅੱਗੇ ਵਧਾਉਣ ‘ਤੇ ਕੰਮ ਕਰਨਗੇ।

ਵਿਰੋਧੀ ਧਿਰ ਕਿਸੇ ਵੀ ਉਮੀਦਵਾਰ ਦੇ ਨਾਮ ‘ਤੇ ਸਹਿਮਤੀ ਬਣਾਉਣ ਲਈ ਨਾਕਾਮਯਾਬ ਰਿਹਾ। ਇਮਰਾਨ ਖਾਨ ਦੀ ਅਗਵਾਈ ਵਾਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਨੇ ਅਵਾਮੀ ਮੁਸਲਿਮ ਲੀਗ ਦੇ ਨੇਤਾ ਸ਼ੇਖ਼ ਰਸ਼ੀਦ ਦਾ ਨਾਮ ਅੱਗੇ ਕੀਤਾ ਸੀ। ਪਾਕਿਸਤਾਨ ਮੁਸਲਿਮ ਲੀਗ-ਕਿਊ ਨੂੰ ਛੱਡ ਕੇ ਕਿਸੇ ਵੀ ਹੋਰ ਪਾਰਟੀ ਨੇ ਸਹਿਯੋਗ ਨਾ ਦਿੱਤਾ। ਅਵਾਮੀ ਮੁਸਲਿਮ ਲੀਗ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨੇ ਸ਼ੁਰੂ ਕੀਤਾ ਗਿਆ ਸੀ।

pakistan
Shahid Khaqan Abbasi
Prime Minister