ਕਰਜ਼ਾ ਮੁਆਫ਼ੀ ’ਤੇ ਕੈਪਟਨ ਸਰਕਾਰ ਦਾ ਨਵਾਂ ਫ਼ਰਮਾਨ

5 ਏਕੜ ਤੋਂ ਇਲਾਵਾ ਠੇਕੇ ਤੇ ਖੇਤੀ ਕਰਨ ਵਾਲੇ ਅਤੇ ਨੌਕਰੀ ਪੇਸ਼ਾ ਕਿਸਾਨ ਨੂੰ ਨਹੀਂ ਮਿਲੇਗਾ ਲਾਭ

ਵੰਡੀ ਹੋਈ ਜ਼ਮੀਨ ਵਾਲੇ ਕਿਸਾਨ ਵੀ ਨਹੀਂ ਆਉਣਗੇ ਕਰਜ਼ਾ ਮੁਆਫ਼ੀ ਦੇ ਦਾਇਰੇ ’ਚ

ਬਠਿੰਡਾ 1 ਅਗਸਤ (ਅਨਿਲ ਵਰਮਾ) : ਵਿਧਾਨ ਸਭਾ ਚੋਣਾਂ ਮੌਕੇ ਕਿਸਾਨਾਂ ਸਿਰ ਚੜਿਆ ਬੈਂਕ, ਸੁਸਾਇਟੀ ਅਤੇ ਆੜਤੀਆਂ ਦਾ ਹਰ ਤਰਾਂ ਦਾ ਕਰਜਾ ਮੁਆਫ ਕਰਨ ਦੇ ਦਾਅਵੇ ਕਰਨ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜ ਏਕੜ ਤੋਂ ਥੱਲੇ ਵਾਲੇ ਕਿਸਾਨਾਂ ਲਈ ਮਹਿਜ ਦੋ ਲੱਖ ਰੁਪਏ ਕਰਜਮੁਆਫੀ ਦਾ ਐਲਾਨ ਕੀਤਾ ਹੈ। ਕਰਜਮੁਆਫੀ ਤੇ ਬਣਾਈ ਕਮੇਟੀ ਵੱਲੋਂ ਤਿਆਰ ਕੀਤੀ ਰਿਪੋਰਟ ਅਨੁਸਾਰ ਪੰਜਾਬ ਸਰਕਾਰ ਦਾ ਨਵਾਂ ਫਰਮਾਨ ਸਾਹਮਣੇ ਆਇਆ ਹੈ ਜਿਸ ਕਰਕੇ ਹੁਣ ਕਿਸਾਨਾਂ ਨੂੰ ਕਰਜਮੁਆਫੀ ਹੋਣ ਦੀ ਆਸ ਛੱਡ ਦੇਣੀ ਚਾਹੀਦੀ ਹੈ? ਪੰਜਾਬ ਸਰਕਾਰ ਦੀ ਕਰਜਮੁਆਫੀ ਦਾ ਲਾਭ ਉਹ ਕਿਸਾਨ ਨਹੀਂ ਉਠਾ ਸਕਣਗੇ ਜੋ ਪੰਜ ਏਕੜ ਤੋਂ ਇਲਾਵਾ ਠੇਕੇ ਤੇ ਹੋਰ ਜਮੀਨ ਲੈਕੇ ਖੇਤੀ ਕਰਦੇ ਹਨ ਅਤੇ ਪਰਿਵਾਰ ਦਾ ਮੈਂਬਰ ਨੌਕਰੀ ਪੇਸ਼ਾ ਹੈ ਜਾਂ ਕੋਈ ਦੁਕਾਨ ਚਲਾਉਂਦਾ ਹੈ, ਇੱਥੋਂ ਤੱਕ ਕਿ ਵੰਡੀ ਹੋਈ ਜਮੀਨ ਵਾਲੇ ਕਿਸਾਨ ਵੀ ਕਰਜਮੁਆਫੀ ਦਾ ਲਾਭ ਨਹੀਂ ਲੈ ਸਕਦੇ? ਕੈਪਟਨ ਸਰਕਾਰ ਵੱਲੋਂ ਇਸ ਕਰਜਮੁਆਫੀ ਦੇ ਐਲਾਨ ਲਈ ਸ਼ਰਤਾਂ ਵਿੱਚ ਬਦਲਾਅ ਲਿਆਂਦਾ ਜਾ ਰਿਹਾ ਹੈ।

ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਦੱਸਿਆ ਕਿ ਕਰਜ ਮਾਫੀ ਲਈ ਅਗਲੇ ਮਹੀਨੇ ਤੱਕ ਤਿਆਰ ਹੋਣ ਵਾਲੀ ਸਕੀਮ ਵਿੱਚ ਕੁੱਝ ਸ਼ਰਤਾਂ ਸ਼ਾਮਿਲ ਕੀਤੀਆਂ ਜਾ ਰਹੀਆਂ ਹਨ। ਕਿਸਾਨਾਂ ਨੂੰ ਹਲਫਨਾਮਾ ਦੇਕੇ ਘੋਸ਼ਿਤ ਕਰਨਾ ਹੋਵੇਗਾ ਦੀ ਖੇਤੀ ਦੇ ਇਲਾਵਾ ਉਨਾਂ ਦੀ ਆਮਦਨ ਦਾ ਕੋਈ ਹੋਰ ਸਾਧਨ ਨਹੀਂ ਹੈ 5 ਏਕੜ ਤੱਕ ਦੇ ਜਿਨਾਂ ਕਿਸਾਨਾਂ ਦੇ ਕੋਲ ਆਮਦਨੀ ਦੇ ਹੋਰ ਸਾਧਨ ਹੋਣਗੇ ਉਨਾਂ ਨੂੰ ਵੀ ਕਰਜ ਮਾਫੀ ਦੇ ਦਾਇਰੇ ਵਲੋਂ ਬਾਹਰ ਕੀਤਾ ਜਾ ਸਕਦਾ ਹੈ। ਜਿਨਾਂ ਕਿਸਾਨਾਂ ਦੇ ਕੋਲ 5 ਏਕੜ ਤੋਂ ਜ਼ਿਆਦਾ ਜ਼ਮੀਨ ਹੈ ਅਤੇ ਕਰਜਮਾਫੀ ਦਾ ਫਾਇਦਾ ਲੈਣ ਲਈ ਉਹ ਜ਼ਮੀਨ ਦੀ ਵੰਡ 5 ਏਕੜ ਜਾਂ ਇਸਤੋਂ ਘੱਟ ਦਿਖਾਂਦਾ ਹੈ ਤਾਂ ਉਸਨੂੰ ਵੀ ਕਰਜ ਮਾਫੀ ਸਕੀਮ ਤੋਂ ਬਾਹਰ ਕਰਨ ਦੀ ਤਿਆਰੀ ਹੈ ਜਿਵੇਂ ਕਿਸੇ ਕਿਸਾਨ ਦੇ ਕੋਲ 20 ਏਕੜ ਜ਼ਮੀਨ ਹੈ ਅਤੇ ਪਰਿਵਾਰ ਦੇ ਚਾਰ ਮੈਬਰਾਂ ਦੇ ਹਿੱਸੇ ਵਿੱਚ ਪੰਜ 5 ਏਕੜ ਲਗਵਾ ਦਿੰਦਾ ਹੈ ਉਹ ਵੀ ਕਰਜ ਮਾਫੀ ਸਕੀਮ ਤੋਂ ਬਾਹਰ ਰੱਖਿਆ ਜਾ ਸਕਦਾ ਹੈ ਜੇਕਰ ਇਹਨਾਂ ਵਿਚੋਂ ਕੋਈ ਇਕ ਸ਼ਰਤ ਵੀ ਪੂਰੀ ਨਹੀਂ ਹੁੰਦੀ ਤਾਂ ਤੁਸੀਂ ਕਾਰਜ ਮਾਫ਼ੀ ਸਕੀਮ ਵਿਚੋਂ ਬਾਹਰ ਹੋ ਸਕਦੇ ਹੋ।

ਕਿਸਾਨਾਂ ਨੂੰ ਹੁਣ ਇਹ ਫਿਕਰ ਪਾ ਦਿੱਤਾ ਹੈ ਕਿ ਜੇਕਰ ਤੁਸੀਂ ਕਰਜ ਮਾਫੀ ਸਕੀਮ ਦਾ ਫਾਇਦਾ ਲੈਣਾ ਚਾਹੁੰਦੇ ਹੋ ਤਾਂ ਹੁਣੇ ਤੋਂ ਇਹਨਾਂ ਸ਼ਰਤਾਂ ਨੂੰ ਪੂਰਾ ਕਰਨ ਦੀ ਤਿਆਰੀ ਸ਼ੁਰੂ ਕਰ ਦੇਣ। ਹੁਣ ਦੇਖਣਾ ਹੋਵੇਗਾ ਕਿ ਕੈਪਟਨ ਸਰਕਾਰ ਦੇ ਐਲਾਨ ਮੁਤਾਬਕ ਕਿਹੜੇ ਕਿਸਾਨਾਂ ਨੂੰ ਕਰਜਮੁਆਫੀ ਦਾ ਲਾਭ ਮਿਲਦਾ ਹੈ? ਦੱਸਣਯੋਗ ਹੈ ਕਿ ਕਰਜੇ ਦੀ ਪੰਡ ਭਾਰੀ ਹੋਣ ਕਰਕੇ ਕਿਸਾਨਾਂ ਵੱਲੋਂ ਲਗਾਤਾਰ ਖੁਦਕੁਸ਼ੀਆਂ ਕੀਤੀਆਂ ਜਾ ਰਹੀਆਂ ਹਨ ਜਿੱਥੇ ਬਾਦਲ ਸਰਕਾਰ ਦੇ ਕਾਰਜਕਾਲ ਦੌਰਾਨ ਪਿਛਲੇ 6 ਮਹੀਨਿਆਂ ਵਿੱਚ ਸੈਂਕੜੇ ਕਿਸਾਨ ਖੁਦਕੁਸ਼ੀਆਂ ਕਰ ਗਏ ਉਥੇ ਹੀ ਕੈਪਟਨ ਸਰਕਾਰ ਦੇ 125 ਦਿਨਾਂ ਵਿੱਚ ਹੁਣ ਤੱਕ 175 ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ।

Unusual
farmer
loan