ਅਕਾਲੀ ਵਰਕਰਾਂ ਦੀ ਰਾਖੀ ਲਈ ਵਕੀਲਾਂ ਦੀ ਫ਼ੌਜ

ਚੰਡੀਗੜ 2 ਅਗਸਤ (ਮੇਜਰ ਸਿੰਘ)  ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਰਕਾਰ ‘ਤੇ ਇਲਜ਼ਾਮ ਲਾਉਂਦਿਆਂ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਤੇ ਨਾਮੀ ਵਕੀਲਾਂ ਦਾ ਪੈਨਲ ਤਿਆਰ ਕੀਤਾ ਹੈ। ਇਹ ਪੈਨਲ ਅਕਾਲੀ ਅਕਾਲੀ ਵਰਕਰਾਂ ‘ਤੇ ਹੁੰਦੀਆਂ ਕਥਿਤ ਧੱਕੇਸ਼ਾਹੀਆਂ ਦੇ ਕੇਸ ਲੜੇਗਾ। ਵਰਕਰਾਂ ਨੂੰ ਸ਼ਿਕਾਇਤਾਂ ਦਰਜ ਕਰਵਾਉਣ ਲਈ ਹੈਲਪਲਾਈਨ ਤੇ ਵੈੱਬਸਾਈਟ ਵੀ ਦਿੱਤੀ ਗਈ ਹੈ ਜਿਸ ਦਾ ਨਾਂ . ਰੱਖਿਆ ਗਿਆ ਹੈ। ਪਾਰਟੀ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਕਾਂਗਰਸ ਨੇ ਹੇਠਲੇ ਪੱਧਰ ਉੱਤੇ ਨਿਰਦੋਸ਼ ਅਕਾਲੀ ਵਰਕਰਾਂ ਖ਼ਿਲਾਫ ਬਦਲੇਖੋਰੀ ਤੇ ਧੱਕੇਸ਼ਾਹੀਆਂ ਦੀ ਮੁਹਿੰਮ ਛੇੜ ਰੱਖੀ ਹੈ। ਉਨਾਂ ਕਿਹਾ ਕਿ ਪਾਰਟੀ ਹਾਈਕਮਾਂਡ ਇਸ ਚੁਣੌਤੀ ਨੂੰ ਕਰਾਰੇ ਹੱਥੀਂ ਲੈਣ ਦਾ ਫੈਸਲਾ ਕਰ ਚੁੱਕੀ ਹੈ।

ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਪਹਿਲਾਂ ਤੋਂ ਹੀ ਸੂਬੇ ਅੰਦਰ ਜਬਰ ਵਿਰੋਧੀ ਲਹਿਰ ਚਲਾਈ ਜਾ ਰਹੀ ਹੈ। ਇਸ ਵਿੱਚ ਪਾਰਟੀ ਦੇ ਸੀਨੀਅਰ ਆਗੂ ਵੀ ਹਿੱਸਾ ਲੈ ਰਹੇ ਹਨ। ਦੱਸਣਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 1 ਅਗਸਤ ਤੇ 2 ਅਗਸਤ ਨੂੰ ਪਾਰਟੀ ਦੇ ਮੁੱਖ ਦਫਤਰ ਵਿੱਚ ਪਾਰਟੀ ਵਰਕਰਾਂ ਦੀਆਂ ਧੱਕੇਸ਼ਾਹੀ ਸਬੰਧੀ ਸ਼ਿਕਾਇਤਾਂ ਸੁਣੀਆਂ ਸੀ। ਅਕਾਲੀ ਵਰਕਰਾਂ ਖਿਲਾਫ ਬੇਰਿਹਮੀ ਨਾਲ ਝੂਠੇ ਕੇਸ ਦਰਜ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਮੌਜੂਦਾ ਸਰਕਾਰ ਨੂੰ ਅਜਿਹਾ ਕੋਈ ਭਰਮ ਨਹੀਂ ਪਾਲਣਾ ਚਾਹੀਦਾ ਕਿ ਉਹ ਅਕਾਲੀਆਂ ਨੂੰ ਦਬਾ ਸਕਦੀ ਹੈ। ਅਸੀਂ ਹਰ ਅਕਾਲੀ ਵਰਕਰ ਨਾਲ ਕੀਤੀ ਧੱਕੇਸ਼ਾਹੀ ਦੇ ਖ਼ਿਲਾਫ ਲੜਾਂਗੇ।

Shiromani Akali Dal
Lawyers
High Court