ਕਰਜ਼ੇ ਕਾਰਨ ਦੋ ਹੋਰ ਕਿਸਾਨਾਂ ਕੀਤੀ ਖੁਦਕੁਸ਼ੀ

ਫਤਹਿਗੜ ਸਾਹਿਬ/ਮੱਲਾਂਵਾਲਾ 3 ਅਗਸਤ (ਮਾਨ) - ਥਾਣਾ ਮੂਲੇਪੁਰ ਅਧੀਨ ਪੈਦੇ ਪਿੰਡ ਚਨਾਰਥਲ ਖੁਰਦ ਦੇ ਕਿਸਾਨ ਦਵਿੰਦਰ ਸਿੰਘ (33) ਵੱਲੋ ਘਰ ਵਿਚ ਫਾਹਾ ਲੈਕੇ ਖੁਦਕੁਸੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੇੈ। ਇਸ ਸਬੰਧੀ ਪੀੜਤ ਕਿਸਾਨ ਦੀ ਮਾਤਾ ਜਸਪਾਲ ਕੌਰ, ਪਤਨੀ ਰਾਜਬੀਰ ਕੌਰ ਅਤੇ ਉਸਦੇ ਭਣੋਈਏ ਜਸਵਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੀੜਤ ਪਰਿਵਾਰ ਨੇ ਪਿੰਡ ਦੇ ਹੀ ਆੜਤੀਏ ਦਾ 4 ਲੱਖ ਰੂਪੈ ਦਾ ਕਰਜਾ ਦੇਣਾ ਸੀ।  ਅਤੇ ਆੜਤੀਏ ਨੇ ਪਰਿਵਾਰ ਮੁੱਖੀ ਸਵ. ਗੁਰਲਾਭ ਸਿੰਘ ਤੋ 4 ਏਕੜ ਜਮੀਨ ਦਾ 60 ਲੱਖ ਰੂਪੈ ਵਿਚ ਸੋਦਾ ਤਹਿ ਕਰਵਾਕੇ ਵੇਚ ਦਿੱਤੀ। ਪਰ ਰਕਮ ਗੁਰਲਾਭ ਸਿੰਘ ਨੂੰ ਦੇਣ ਦੀ ਬਜਾਏ ਸਾਰੀ ਰਕਮ ਆਪਣੇ ਕੋਲ ਹੀ ਰੱਖ ਲਈ। ਗੁਰਲਾਭ ਸਿੰਘ ਨੇ ਆੜਤੀਏ ਦੇ ਘਰ ਦੇ ਚੱਕਰ ਕੱਟਦਾ ਰਿਹਾ ਪਰ ਉਕਤ ਆੜਤੀਏ ਨੇ ਇਕ ਨਾ ਸੁਣੀ ਅਤੇ ਉਸਤੋ ਬਾਅਦ ਗੁਰਲਾਭ ਸਿੰਘ ਨੇ ਉਕਤ ਆੜਤੀਏ ਤੋ ਆਪਣੀ ਰਕਮ ਵਾਪਿਸ ਕਰਵਾਉਣ ਲਈ ਕਿਸਾਨ ਯੂਨੀਅਨ ਡਕੋਦਾ ਦੀ ਸਹਾਇਤਾ ਨਾਲ ਉਸਦੇ ਘਰ ਅੱਗੇ ਧਰਨਾਂ ਵੀ ਲਗਾਇਆ ਸੀ। ਰਕਮ ਨਾ ਮੁੜਨ ਕਰਕੇ ਗੁਰਲਾਭ ਸਿੰਘ ਨੇ ਵੀ ਆਤਮ ਹੱਤਿਆਂ ਕਰ ਲਈ ਅਤੇ ਇਕ ਕਾਗਜ ਉਪਰ ਆਤਮ ਹੱਤਿਆਂ ਦਾ ਕਾਰਨ ਵੀ ਲਿਖਿਆ ਸੀ।

ਇਸੇ ਰਕਮ ਦੀ ਵਾਪਸੀ ਲਈ ਮਿ੍ਰਤਕ ਦਵਿੰਦਰ ਸਿੰਘ ਵੀ ਆੜਤੀਏ ਨਾਲ ਸੰਘਰਸ ਕਰ ਰਿਹਾ ਸੀ। ਪਰ ਆੜਤੀਏ ਕੋਲੋ ਰੂਪੈ ਨਾ ਮੁੜਨ ਕਾਰਨ ਅੱਜ ਸਵੇਰੇ ਕਰੀਬ 9 ਵਜੇ ਉਸਨੇ ਆਪਣੇ ਘਰ ਵਿਚ ਰੱਸੀ ਨਾਲ ਫਾਹਾ ਲੈਕੇ ਆਤਮ ਹੱਤਿਆ ਕਰ ਲੲਂੀ। ਮੋਕੇ ਤੇ ਪਹੁੰਚੇ ਡੀ ਐਸ ਪੀ ਵਰਿੰਦਰਜੀਤ ਸਿੰਘ ਥਿੰਦ ਅਤੇ ਥਾਣਾ ਮੂਲੇਪੁਰ ਮੁੱਖੀ  ਇੰਸ .ਸਮਸੇਰ ਸਿੰਘ ਸਮੇਤ ਪੁਲਿਸ ਪਾਰਟੀ ਨੇ ਪਰਿਵਾਰ ਨੂੰ ਵਿਸਵਾਸ ਦਿਵਾਇਆ ਕਿ ਉਹ ਮਾਮਲੇ ਬਾਰੀਕੀ ਨਾਂਲ ਜਾਂਚ ਕਰਕੇ ਬਣਦੀ ਕਰਵਾਈ ਕਰਨਗੇੇ। ਨੇੜਲੇ ਪਿੰਡ ਮੱਲੂਵਲੀਏ ਵਾਲਾ ਵਿੱਚ ਕਰਜ਼ੇ ਦੇ ਸਤਾਏ ਕਿਸਾਨ ਵੱਲੋਂ ਜ਼ਹਿਰੀਲੀ ਦਵਾਈ ਪੀ ਕੇ ਖੁਦਕਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਮਿਲੀ ਸੂਚਨਾ ਅਨੁਸਾਰ ਪਿੰਡ ਮੱਲੂ ਵਲੀਏ ਵਾਲਾ ਦਾ ਕਿਸਾਨ ਬਲਦੇਵ ਸਿੰਘ ਪੁੱਤਰ ਸੰਤਾ ਸਿੰਘ ਤਕਰੀਬਨ 6:50 ਲੱਖ ਰੁਪਏ ਦਾ ਕਰਜ਼ਾਈ ਸੀ ਅਤੇ ਕਰਜ਼ੇ ਕਾਰਨ ਉਹ ਪ੍ਰੇਸ਼ਾਨ ਰਹਿੰਦਾ ਸੀ। ਕਿਸਾਨ ਬਲਦੇਵ ਸਿੰਘ ਨੇ ਖੇਤਾਂ ਵਿੱਚ ਜਾ ਕੇ ਜ਼ਹਿਰੀਲੀ ਦਵਾਈ ਪੀ ਲਈ। ਬਲਦੇਵ ਸਿੰਘ ਦੇ ਦਵਾਈ ਪੀਣ ਦਾ ਪਤਾ ਲੱਗਣ ਤੇ ਪਰਿਵਾਰਿਕ ਮੈਂਬਰਾਂ ਵੱਲੋਂ ਉਸ ਨੂੰ ਫਿਰੋਜ਼ਪੁਰ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਜਿਥੇ ਉਸ ਦੀ ਮੌਤ ਹੋ ਗਈ। ਥਾਣਾ ਮੱਲਾਂਵਾਲਾ ਦੀ ਪੁਲਿਸ ਵੱਲੋਂ ਮਿ੍ਰਤਕ ਬਲਦੇਵ ਸਿੰਘ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਰਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮਿ੍ਰਤਕ ਆਪਣੇ ਪਿਛੇ ਵਿਧਵਾ ਅਤੇ ਇਕਲੌਤਾ ਬੇਟਾ ਛੱਡ ਗਿਆ ਹੈ।

suicide
farmer
PUNJAB