ਬਾਬਰੀ ਮਸਜਿਦ ਵਿਵਾਦ ਦੇ ਹੱਲ ਲਈ ਮੁਸਲਿਮ ਭਾਈਚਾਰੇ ਨੇ ਕੀਤੀ ਪਹਿਲ

ਨਵੀ ਦਿੱਲੀ 8 ਅਗਸਤ (ਏਜੰਸੀਆਂ) : ਰਾਮ ਜਨਮ ਭੂਮੀ ਵਿਵਾਦ ਦਾ ਹੱਲ ਕਰਨ ਲਈ ਸ਼ੀਆ ਸੈਂਟਰਲ ਵਕਫ਼ ਬੋਰਡ ਸਾਹਮਣੇ ਆਇਆ ਹੈ। ਬੋਰਡ ਨੇ ਕਿਹਾ ਕਿ ਉਹ ਵਿਵਾਦਤ ਜ਼ਮੀਨ ਤੋਂ ਹਟ ਕੇ ਮਸਜਿਦ ਬਣਾਉਣ ਨੂੰ ਤਿਆਰ ਹੈ। ਮਾਮਲੇ ਦਾ ਸ਼ਾਤੀਪੂਰਵਕ ਹਲ ਕਰਨ ਲਈ ਕਮੇਟੀ ਦਾ ਗਠਨ ਹੋਣਾ ਚਾਹੀਦਾ ਹੈ। 2010 ਵਿੱਚ ਇਲਾਹਾਬਾਦ ਹਾਈਕੋਰਟ ਨੇ ਅਯੋਧਿਆ ਵਿੱਚ ਵਿਵਾਦਤ ਜ਼ਮੀਨ ਦੀ ਵੰਡ ਤਿੰਨ ਜਗਾ ਕਰਨ ਦਾ ਹੁਕਮ ਦਿੱਤਾ ਸੀ। ਇੱਕ ਹਿੱਸਾ ਜਨਮ ਭੂਮੀ ਟਰੱਸਟ, ਇੱਕ ਨਿਰਮੂਹੀ ਅਖਾੜੇ ਤੇ ਇੱਕ ਸੈਂਟਰਲ ਵਕਫ ਬੋਰਡ ਨੂੰ ਦਿੱਤੀ ਸੀ।

ਹਲਫਨਾਮੇ ‘ਚ ਸ਼ੀਆ ਵਕਫ ਬੋਰਡ ਨੇ ਸਾਈਟ ‘ਤੇ ਮਸਜਿਦ ਬਣਾਉਣ ਲਈ ਪ੍ਰਸਤਾਵਿਤ ਕੀਤਾ ਸੀ। ਬੋਰਡ ਨੇ ਕਿਹਾ ਸੀ ਕਿ ਇਕ ਹੀ ਜਗਾ ‘ਤੇ ਮੰਦਰ ਤੇ ਮਸਜਿਦ ਹੋਣ ਨਾਲ ਵਿਵਾਦ ਹੋ ਸਕਦੇ ਹਨ। ਇਸ ਤੋਂ ਬਚਣ ਲਈ ਮਸਜਿਦ ਨੂੰ ਦੂਸਰੀ ਜਗਾ ਬਣਾਉਣਾ ਚਾਹੀਦਾ ਹੈ। ਸ਼ੀਆ ਵਕਫ ਬੋਰਡ ਅਲਾਹਾਬਾਦ ਹਾਈ ਕੋਰਟ ਦੇ ਹੱਕ ਵਿਚ ਸੀ। 2010 ਵਿੱਚ ਹਾਈਕੋਰਟ ਦੇ ਫੈਸਲੇ ਤੋਂ ਬਾਅਦ ਕੇਸ ਨੂੰ ਸੁਪਰੀਮ ਕੋਰਟ ‘ਚ ਲੈ ਗਏ। ਅਪੀਲ ‘ਤੇ ਨੋਟਿਸ ਜਾਰੀ ਹੋਇਆ ਤੇ ਸਿਆ ਵਕਫ ਬੋਰਡ ਨੂੰ ਵੀ ਮਿਲਿਆ। ਇਸ ਨੋਟਿਸ ਦਾ ਬੋਰਡ ਨੇ ਜਵਾਬ ਦਿੱਤਾ ਹੈ।

babbari masjid
Unusual
Ayodhya verdict

International