ਭਾਰਤ ਛੱਡੋ ਅੰਦੋਲਨ ਦੀ ਸ਼ਤਾਬਦੀ ’ਤੇ ਸੋਨੀਆ ਨੇ ਸਾਧਿਆ ਆਰ.ਐਸ.ਐਸ. ’ਤੇ ਨਿਸ਼ਾਨਾ

ਨਵੀਂ ਦਿੱਲੀ  9 ਅਗਸਤ  (ਏਜੰਸੀਆਂ):  ਅੱਜ ਸੰਸਦ ‘ਚ ਭਾਰਤ ਛੱਡੋ ਅੰਦੋਲਨ ਦੇ 75 ਸਾਲ ਪੂਰੇ ਹੋਣ ‘ਤੇ ਵਿਸ਼ੇਸ਼ ਸੈਸ਼ਨ ਚਲਾਇਆ ਜਾ ਰਿਹਾ ਹੈ। ਇਸ ਦੌਰਾਨ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਵੀ ਸੰਸਦ ‘ਚ ਭਾਸ਼ਣ ਪੜਿਆ। ਉਨਾਂ ਨੇ ਕਿਹਾ ਕਿ ਮੈਨੂੰ ਇਸ ਗੱਲ ‘ਤੇ ਮਾਣ ਹੈ ਕਿ ਮੈਂ ਸਦਨ ‘ਚ ਖੜੀ ਹੋ ਕੇ ਇਸ ਅੰਦੋਲਨ ਦੇ ਬਾਰੇ ‘ਚ ਬੋਲ ਰਹੀ ਹਾਂ। ਸੋਨੀਆ ਨੇ ਕਿਹਾ ਕਿ ਇਸ ਅੰਦੋਲਨ ‘ਚ ਕਾਂਗਰਸ ਦੇ ਕਈ ਕਾਰਜਕਰਤਾਵਾਂ ਨੇ ਆਪਣੀ ਜਾਨ ਦੇ ਦਿੱਤੀ। 8 ਅਗਸਤ 1972 ਨੂੰ ਮਹਾਤਮਾ ਗਾਂਧੀ ਅਤੇ ਜਵਾਹਰ ਲਾਲ ਨਹਿਰੂ ਦੇ ਅਗਵਾਈ ‘ਚ ਕਾਂਗਰਸ ਨਾਲ ਸੰਕਲਪ ਪੇਸ਼ ਹੋਇਆ ਸੀ ਅਤੇ ਅੰਗਰੇਜ਼ਾਂ ਦੇ ਖਿਲਾਫ ਅੰਦਲੋਨ ਦੀ ਸਹੁੰ ਲਈ ਸੀ।

ਬਾਪੂ ਦੇ ਕਰੋ ਜਾਂ ਮਰੋ ਇਨਾਂ ਸ਼ਬਦਾਂ ਨੇ ਪੂਰੇ ਦੇਸ਼ ‘ਚ ਜੋਸ਼ ਭਰ ਦਿੱਤਾ ਸੀ, ਜਿਸ ਦੇ ਬਾਅਦ ਕਾਂਗਰਸ ਕਾਰਜਕਰਤਾਵਾਂ ਨੂੰ ਜੇਲ ‘ਚ ਪਾ ਦਿੱਤਾ ਗਿਆ। ਨਹਿਰੂ ਨੇ ਕਾਫੀ ਲੰਬੇ ਸਮੇਂ ਤੱਕ ਜੇਲ ‘ਚ ਸਮਾਂ ਬਿਤਾਇਆ। ਅੰਗਰੇਜ਼ੀ ਹਕੁਮਤ ਨੇ ਵੀ ਕਾਂਗਰੇਸੀ ਕਾਰਜਕਰਤਾਵਾਂ ‘ਤੇ ਗੋਲੀਆਂ ਚਲਾਈਆਂ ਅਤੇ ਰਾਸ਼ਟਰਵਾਦੀ ਅਖਬਾਰਾਂ ‘ਤੇ ਪਾਬੰਦੀ ਲਗਾਈ। ਸੱਤਿਆਗ੍ਰਹਿ ਨੂੰ ਡਰਾਇਆ ਅਤੇ ਧਮਕਾਇਆ ਗਿਆ ਅਤੇ ਔਰਤਾਂ ਨੂੰ ਤੰਗ ਕੀਤਾ ਗਿਆ ਅਤੇ ਲੋਕਾਂ ਨੂੰ ਬਰਫ ਦੀਆਂ ਸਿਲੀਆਂ ‘ਤੇ ਲੰਮੇ ਪਾ ਕੇ ਜ਼ੁਲਮ ਢਾਏ ਗਏ, ਪਰ ਇਸ ਸਭ ਦੇ ਬਾਵਜੂਦ ਲੋਕ ਆਪਣੇ ਸੰਕਲਪ ਨਾਲ ਇਸ ਅੰਦਲੋਨ ਤੋਂ ਪਿੱਛੇ ਨਹੀਂ ਹਟੇ। ਪੂਰਾ ਦੇਸ਼ ਡਟਿਆ ਰਿਹਾ।

ਸਾਨੂੰ ਸਾਰੇ ਅੰਦੋਲਨਕਾਰੀਆਂ ਨੂੰ ਸਮਾਨ ਦੇ ਨਾਲ ਯਾਦ ਕਰਨਾ ਚਾਹੀਦਾ। ਸੋਨੀਆ ਨੇ ਇਸ ਦੌਰਾਨ ਆਰ.ਐਸ.ਐਸ. ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕੁਝ ਲੋਕਾਂ ਅਤੇ ਸੰਗਠਨਾਂ ਨੇ ਭਾਰਤ ਛੱਡੋ ਅੰਦੋਲਨ ਦਾ ਵਿਰੋਧ ਵੀ ਕੀਤਾ ਸੀ। ਉਨਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਜਦੋਂ ਅਸੀਂ ਇਹ ਵਰੇਗੰਢ ਮਨਾਂ ਰਹੇ ਹਾਂ, ਤਾਂ ਸਵਾਲ ਵੀ ਪੈਦਾ ਹੋ ਰਹੇ ਹਨ ਕੀ ਹੁਣ ਦੇਸ਼ ਹਨੇਰੇ ‘ਚ ਨਹੀਂ ਜਾ ਰਿਹਾ ਹੈ। ਹਨੇਰੇ ਦੀਆਂ ਸ਼ਕਤੀਆਂ ਫਿਰ ਉਭਰ ਰਹੀਆਂ ਹਨ, ਆਜ਼ਾਦੀ ਦੇ ਮਾਹੌਲ ‘ਚ ਫਿਰ ਡਰ ਫੈਲ ਰਿਹਾ ਹੈ, ਜਨਤੰਤਰ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਉਨਾਂ ਨੇ ਕਿਹਾ ਕਿ ਇਹ ਅੰਦੋਲਨ ਸਾਨੂੰ ਇਸ ਗੱਲ ਦੀ ਯਾਦ ਦਿਵਾਉਂਦਾ ਹੈ ਕਿ ਸੰਖੇਪ ਮਾਨਸਿਕਤਾ ਵਾਲੇ, ਵਿਭਾਜਨਕਾਰੀ ਸੋਚ ਵਾਲਿਆਂ ਨੂੰ ਕੈਦੀ ਬਣਨ ਨਹੀਂ ਦੇ ਸਕਦੇ ਹਨ। ਮਹਾਤਮਾ ਗਾਂਧੀ ਨੇ ਇਕ ਨਿਆ ਸੰਗਤ ਭਾਰਤ ਦੇ ਲਈ ਲੜਾਈ ਲੜੀ ਸੀ, ਪਰ ਇਸ ‘ਤੇ ਨਫਰਤ ਅਤੇ ਵੰਡ ਦੀ ਰਾਜਨੀਤੀ ਦੇ ਬੱਦਲ ਛਾ ਗਏ ਹਨ।

 

ਰਾਜਨੀਤੀ ਤੋਂ ਵੱਡੀ ਰਾਸ਼ਟਰਨੀਤੀ : ਮੋਦੀ

ਨਵੀਂ ਦਿੱਲੀ 9 ਅਗਸਤ  (ਏਜੰਸੀਆਂ): ਸੰਸਦ ‘ਚ ਅੱਜ ਭਾਰਤ ਛੱਡੋ ਅੰਦਲੋਨ ਦੀ 75ਵੀਂ ਜਯੰਤੀ ਦੇ ਮੌਕੇ ‘ਤੇ ਵਿਸ਼ੇਸ਼ ਸੈਸ਼ਨ ਚਲਾਇਆ ਜਾ ਰਿਹਾ ਹੈ। ਲੋਕਸਭਾ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ ਅੱਜ ਦਾ ਦਿਨ ਸਾਡੇ ਲਈ ਮਾਣ ਦੀ ਗੱਲ ਹੈ। ਮੋਦੀ ਨੇ ਕਿਹਾ ਕਿ 9 ਅਗਸਤ ਨੂੰ ਅੰਗਰੇਜ਼ਾਂ ਦੇ ਨਾਲ ਕੀ ਹੋਵੇਗਾ ਇਸ ਦੀ ਉਨਾਂ ਨੇ ਕਲਪਨਾ ਵੀ ਨਹੀਂ ਕੀਤੀ ਸੀ। ਉੱਥੇ ਰਾਜ ਸਭਾ ‘ਚ ਚਰਚਾ ਦੌਰਾਨ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਸਾਡੇ ਦੇਸ਼ ਦੇ ਜਵਾਨਾਂ ‘ਚ ਦੇਸ਼ ਦੀ ਸੁਰੱਖਿਆ ਕਰਨ ਦੀ ਸਮਰੱਥਾ ਹੈ। ਦੇਸ਼ ਦੇ ਲਈ ਸਭ ਤੋਂ ਵੱਡੀ ਚੁਣੌਤੀ ਅੱਤਵਾਦ ਹੈ। ਉਨਾਂ ਨੇ ਕਿਹਾ ਕਿ ਦੇਸ਼ ਦੇ ਕਈ ਹਿੱਸਿਆਂ ‘ਚ ਜੋ ਲੋਕ ਸੰਵਿਧਾਨ ਨੂੰ ਨਹੀਂ ਮੰਨਦੇ ਹਨ, ਉਹ ਸੰਵਿਧਾਨ ‘ਤੇ ਹਮਲਾ ਕਰ ਰਹੇ ਹਨ। ਜਾਣਕਾਰੀ ਮੁਤਾਬਕ 9 ਅਗਸਤ ਨੂੰ ਭਾਰਤ ਛੱਡੋ ਅੰਦਲੋਨ ਦੀ ਸ਼ੁਰੂਆਤ ਮੰਨੀ ਜਾਂਦੀ ਹੈ, ਪਰ ਇਸ ਦੀ ਸ਼ੁਰੂਆਤ 8 ਅਗਸਤ 1942 ਤੋਂ ਹੋਈ ਸੀ। 8 ਅਗਸਤ 1942 ਨੂੰ ਬੰਬਈ ਦੇ ਗੋਵਾਲੀਆ ਟੈਂਕ ਮੈਦਾਨ ‘ਤੇ ਅਖਿਲ ਭਾਰਤੀ ਕਾਂਗਰਸ ਮਹਾਕਮੇਟੀ ਨੇ ਉਹ ਪ੍ਰਸਤਾਵ ਪੇਸ਼ ਕੀਤਾ ਸੀ, ਜਿਸ ਨੂੰ ‘ਭਾਰਤ ਛੱਡੋ‘ ਪ੍ਰਸਤਾਵ ਕਿਹਾ ਗਿਆ। ਇਸ ਦੇ ਬਾਅਦ ਤੋਂ ਹੀ ਇਹ ਅੰਦੋਲਨ ਵਿਆਪਕ ਪੱਧਰ ‘ਤੇ ਸ਼ੁਰੂ ਕੀਤਾ ਗਿਆ।

 

ਇਤਿਹਾਸ ਨਾਲ ਛੇੜਛਾੜ ਦਾ ਸ਼ਰਦ ਯਾਦਵ ਨੇ ਕੀਤਾ ਵਿਰੋਧ

ਨਵੀਂ ਦਿੱਲੀ 9 ਅਗਸਤ  (ਏਜੰਸੀਆਂ):  ਬੁੱਧਵਾਰ ਨੂੰ ਭਾਰਤ ਛੱਡੋ ਅੰਦੋਲਨ ਦੇ 75 ਸਾਲ ਪੂਰੇ ਹੋ ਗਏ ਹਨ। ਇਸ ਮੌਕੇ ਸਦਨ ਦੇ ਦੋਹਾਂ ਸਦਨਾਂ ‘ਚ ਚਰਚਾ ਹੋਈ। ਇਸ ਦੌਰਾਨ ਸ਼ਰਦ ਯਾਦਵ ਨੇ ਕਿਹਾ ਕਿ ਮੈਨੂੰ ਮਾਣ ਹੈ ਕਿ ਮੇਰੇ ਦਾਦਾ-ਪੜਦਾਦਾ ਆਜ਼ਾਦੀ ਦੀ ਲੜਾਈ ‘ਚ ਸ਼ਾਮਲ ਸਨ। ਉਨਾਂ ਨੇ ਕਿਹਾ ਕਿ ਆਜ਼ਾਦੀ ਦੀ ਲੜਾਈ ਲਈ ਝਾਂਸੀ ਦੀ ਰਾਣੀ, ਮੰਗਲ ਪਾਂਡੇ ਅਤੇ ਭਗਤ ਸਿੰਘ ਸਮੇਤ ਕਈਆਂ ਨੇ ਕੁਰਬਾਨੀਆਂ ਦਿੱਤੀਆਂ। ਉਨਾਂ ਦੀ ਲੜਾਈ ਸਾਂਝੀ ਸੀ, ਜੇਕਰ ਦੇਸ਼ ਸਾਂਝੀ ਵਿਰਾਸਤ ਨੂੰ ਯਾਦ ਨਹੀਂ ਰੱਖੇਗਾ ਤਾਂ ਕਈ ਤਰਾਂ ਦੇ ਵਹਿਮ ‘ਚ ਪਿਆ ਰਹੇਗਾ। ਉਨਾਂ ਨੇ ਕਿਹਾ ਕਿ ਜੋ ਦੇਸ਼ ਇਤਿਹਾਸ ਨਾਲ ਛੇੜਛਾੜ ਕਰਦਾ ਹੈ, ਉਹ ਪੂਰੀ ਕੌਮ ਨਾਲ ਛੇੜਛਾੜ ਹੁੰਦੀ ਹੈ। ਵਿਚਾਰਾਂ ‘ਚ ਭਿੰਨਤਾ ਹੁੰਦੀ ਹੈ।

ਯਾਦਵ ਨੇ ਕਿਹਾ ਕਿ ਮਹਾਤਮਾ ਗਾਂਧੀ ਨੇ ਕਿਹਾ ਸੀ ਕਿ ਲੋਕਤੰਤਰ ਗੋਲੀ ਨਾਲ ਨਹੀਂ ਬੋਲੀ ਨਾਲ ਚੱਲੇਗਾ। ਜ਼ਿੰਦਾ ਲੋਕਾਂ ਦੀ ਹਿਫਾਜ਼ਿਤ ਲਈ ਕੋਈ ਕਿਤਾਬ ਹੈ ਤਾਂ ਉਹ ਸੰਵਿਧਾਨ ਹੈ। ਇਸ ਤੋਂ ਪਹਿਲਾਂ ਲੋਕ ਸਭਾ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ ਅੱਜ ਦਾ ਦਿਨ ਸਾਡੇ ਲਈ ਮਾਣ ਦੀ ਗੱਲ ਹੈ। ਜੀਵਨ ਦੀ ਚੰਗੀ ਘਟਨਾਵਾਂ ਨੂੰ ਯਾਦ ਕਰਨ ਨਾਲ ਤਾਕਤ ਮਿਲਦੀ ਹੈ ਅਤੇ ਨਵੀਂ ਪੀੜੀ ਤੱਕ ਸਹੀ ਗੱਲ ਪਹੁੰਚਾਉਣਾ ਸਾਡਾ ਕਰਤੱਵ ਰਹਿੰਦਾ ਹੈ। ਪੀੜੀ-ਦਰ-ਪੀੜੀ ਸੁਨਹਿਰੇ (ਗੋਲਡਨ) ਪੰਨਿਆਂ ਨੂੰ ਆਉਣ ਵਾਲੀਆਂ ਪੀੜੀਆਂ ਤੱਕ ਪਹੁੰਚਾਉਣਾ ਸਾਡੀ ਜ਼ਿੰਮੇਵਾਰੀ ਹੈ।

Unusual
RSS
pm narendra modi
Sonia Gandhi
Politics