ਹਰੀਕੇ ਹੈਡ ਤੋਂ ਅਚਾਨਕ ਛੱਡੇ ਪਾਣੀ ਨਾਲ ਕਈ ਪਿੰਡਾਂ ਦੀ ਸੈਂਕੜੇ ਏਕੜ ਝੋਨੇ ਦੀ ਫ਼ਸਲ ਪ੍ਰਭਾਵਿਤ

ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵੱਧਣ ਕਾਰਨ ਹਜ਼ਾਰਾ ਏਕੜ ਝੋਨੇ ਦੀ ਫ਼ਸਲ ਤਬਾਹ

ਮੱਖੂ/ਖਡੂਰ ਸਾਹਿਬ  12 ਅਗਸਤ (ਕੁਲਵਿੰਦਰ ਸਿੰਘ ਪ੍ਰਧਾਨ/ਪ੍ਰਗਟ ਸਿੰਘ) ਸਤਲੁਜ ਅਤੇ ਬਿਆਸ ਦਰਿਆਵਾਂ ‘ਚ ਪਾਣੀ ਦਾ ਪੱਧਰ ਵੱਧ ਜਾਣ ‘ਤੇ ਹਰੀਕੇ ਹੈੱਡ ਤੋਂ ਫਾਲਤੂ ਪਾਣੀ ਅਚਾਨਕ ਛੱਡਣ ਕਾਰਨ ਨਿਜ਼ਾਮਦੀਨਵਾਲਾ, ਸਭਰਾ,ਗੱਟਾ, ਦੀਨੇਕੇ ਅਤੇ ਤੋਂ ਇਲਾਵਾ ਹੋਰ ਵੀ ਕਈ  ਪਿੰਡਾਂ ਦੇ ਕਿਸਾਨਾਂ ਦੀ ਸੈਂਕੜੇ ਏਕੜ ਝੋਨੇ ਦੀ ਫਸਲ ਪਾਣੀ ‘ਚ ਡੁੱਬ ਗਈ। ਪਿੰਡ ਨਿਜ਼ਾਮਦੀਨਵਾਲਾ ਦੇ ਕਿਸਾਨ ਸੁਖਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦੀ 15 ਏਕੜ ਝੋਨੇ ਤੇ ਬਾਸਮਤੀ ਦੀ ਫਸਲ ਪਾਣੀ ਦੀ ਭੇਂਟ ਚੜ ਗਈ। ਪੀੜਤ ਕਿਸਾਨਾਂ ਨੇ ਪ੍ਰਸ਼ਾਸ਼ਨਿਕ ਅਧਿਕਾਰੀਆਂ ‘ਤੇ ਦੋਸ਼ ਲਗਾਇਆ ਕਿ ਜੇਕਰ ਦਰਿਆਵਾਂ ‘ਚ ਪਾਣੀ ਦਾ ਪੱਧਰ ਵੱਧਣ ‘ਤੇ ਹੀ ਛੱਡਣ ਦੀ ਬਜਾਏ ਨਾਲੋਂ ਨਾਲ ਛੱਡ ਦਿੱਤਾ ਜਾਂਦਾ  ਤਾਂ ਕਿਸਾਨਾਂ ਦੀ ਫਸਲ ਦਾ ਨੁਕਸਾਨ ਹੋਣ ਤੋਂ ਬਚਾਅ ਹੋ ਸਕਦਾ ਸੀ। ਪਹਿਲਾਂ ਹੀ ਆਰਥਿਕ ਮੰਦਹਾਲੀ ਨਾਲ ਜੂਝ ਰਹੇ ਕਿਸਾਨਾਂ ਨੂੰ ਪ੍ਰਸ਼ਾਸਨ ਅਧਿਕਾਰੀਆਂ ਦੀ ਨਲਾਇਕੀ ਅਤੇ ਗਲਤ ਨੀਤੀਆਂ ਦਾ ਵਾਰ ਵਾਰ ਸ਼ਿਕਾਰ ਹੋਣਾ ਪੈਂਦਾ ਹੈ। ਪੀੜਤ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਤੋਂ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀ ਕਾਰਜਸ਼ੈਲੀ ਸੁਧਾਰਨ ਤੋਂ ਇਲਾਵਾ ਨੁਕਸਾਨੀਆਂ ਫਸਲਾਂ ਦੇ ਮੁਆਵਜ਼ੇ ਨੂੰ ਪਹਿਲ ਦੇ ਆਧਾਰ ‘ਤੇ ਦੇਣ ਦੀ ਮੰਗ ਕੀਤੀ ਗਈ।

ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵੱਧਣ ਕਾਰਣ ਦਰਿਆ ਦੇ ਨਾਲ ਲੱਗਦੇ ਖੇਤਰਾ ਵਿੱਚ ਕਿਸਾਨਾ ਦੀ ਹਜ਼ਾਰਾ ਏਕੜ ਝੋਨੇ ਦੀਆਂ ਫਸਲਾਂ ਪਾਣੀ ਵਿੱਚ ਡੁੱਬ ਗਈਆ ਹਨ ।ਜਿਸ ਕਾਰਨ ਮੰਡ ਖੇਤਰ ਵਿੱਚ ਹੜਾਂ ਵਰਗੀ ਸਥਿਤੀ ਬਣੀ ਹੋਈ ਹੈ। ਪਾਣੀ ਦੀ ਮਾਰ ਹੇਠਾ ਆਉਣ ਵਾਲੇ ਪਿੰਡ ਜਿੰਨਾ ਵਿੱਚ ਮੁੰਡਾਪਿੰਡ, ਗੁਜਰਪੁਰਾ, ਘੜਕਾ, ਕਰਮੂਵਾਲਾ,ਧੁੰਨ ਢਾਏਵਾਲਾ,ਚੰਬਾਂ,ਕੰਬੋ ਢਾਏਵਾਲਾ,ਆਦਿ ਪਿੰਡਾ ਵਿੱਚ ਕਿਸਾਨਾ ਦੀਆਂ ਪੁੱਤਰਾਂ ਵਾਂਗ ਪਾਲੀਆ ਫਸਲਾਂ ਪੁਰੀ ਤਰਾਂ ਬਰਬਾਦ ਹੋ ਚੁੱਕੀਆਂ ਹਨ। ਇਸ ਸੰਬਧੀ ਕਿਸਾਨ ਪਰਮਜੀਤ ਸਿੰਘ,ਲਾਲ ਸਿੰਘ, ਰਘਬੀਰ ਸਿੰਘ,ਅਜੀਤ ਸਿੰਘ, ਨੇ ਜਾਣਕਾਰੀ ਦਿੰਦੇ ਦਸਿਆ ਕਿ ਸਾਡੀ  ਫਸਲ ਪਾਣੀ ਦੀ ਮਾਰ ਹੇਠ ਆਂ ਕੇ ਪੁਰੀ ਤਰਾਂ ਤਬਾਹ ਹੋ ਗਈਆਂ ਹਨ। ਉਹਨਾਂ ਦਰਿਆ ਬਿਆਸ ਵਿੱਚ ਡੁੱਬੀਆ ਫਸਲਾਂ ਦਖਾਉਦੇ ਕਿਹਾ ਕਿ ਹਰ ਸਾਲ ਹਜਾਰਾਂ ਏਕੜ ਫਸਲ ਪਾਣੀ ਦੀ ਮਾਰ ਕਾਰਨ ਬਰਬਾਦ ਹੋ ਜਾਦੀ ਹੈ ਫਿਰ ਵੀ ਸਰਕਾਰਾਂ ਅਤੇ ਪ੍ਸ਼ਾਸ਼ਾਨ ਕੰੁਭਕਰਨ ਦੀ ਨੀ’ਦ ਸੁੱਤਿਆਂ ਹਨ। ਮਜੂਦਾ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾ ਨਾਲ ਵਾਧਾ ਕੀਤਾ ਸੀ ਕਿ ਉਨਾਂ ਦੇ ਰਾਜ ਵਿੱਚ ਕਿਸਾਨਾਂ ਨੂੰ ਹਰ ਸਹੂਲਤ ਦਿੱਤੀ ਜਾਵੇ ਗਈ ।

ਪਰ ਅੱਜ ਤੱਕ ਕੋਈ ਵੀ ਅਧਕਾਰੀ ਉਨਾ ਦੀ ਸਾਂਰ ਲੈਣ ਨਹੀ ਪੁੱਜਾ। ਇਸ ਸੰਬਧੀ ਐਸ ਡੀ ਐਮ ਮੈਡਮ ਅਮਨਦੀਪ ਕੋਰ ਖਡੂਰ ਸਾਹਿਬ ਅਤੇ ਨਾਈਬ ਤਹਿਸੀਲਦਾਰ ਹਰਵਿੰਦਰ ਸਿੰਘ ਗਿੱਲ ਗੋਇੰਦਵਾਲ ਸਾਹਿਬ  ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰ ਸਾਲ ਬਿਆਸ ਦਰਿਆ ਵਿੱਚ ਹੜ ਆਉਣ ਨਾਲ ਇਸ ਇਲਾਕੇ ਦੀਆ ਫਸਲਾ ਦਰਿਆ ਦੀ ਮਾਰ ਹੇਠ ਆ ਕਿ ਤਬਾਹ ਹੁੰਦੀਆ ਹਨ। ਉਸ ਨੰੂ ਰੋਕਣ ਲਈ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ।ਪਾਣੀ ਦਾ ਮਾਰ ਹੇਠ ਆਈ ਫਸਲ ਦੀ ਗਰਦੋਰੀ ਕਰਵਾ ਕੇ ਕਿਸਾਨਾ ਨੂੰ ਉਚਿੱਤ ਮੁਆਵਜਾ ਦਿੱਤਾ ਜਾਵੇਗਾ। ਇਸ ਮੋਕੇ ਉਹਨਾ ਨਾਲ ਰਾਜਵਿੰਦਰ ਸਿੰਘ ਸੁਪਰਡੈਟ,ਕਸਮੀਰ ਸਿੰਘ ਕਾਨੰੂਗੋ,ਸਤਵਿੰਦਰ ਸਿੰਘ ਕਾਨੰੂਗੋ, ਹੀਰਾ ਸਿੰਘ ਪਟਵਾਰੀ, ਦੀਵਾਨ ਸਿੰਘ ਪਟਵਾਰੀ ਆਦਿ ਕਿਸਾਨ ਹਾਜਰ ਸਨ।  

Unusual
Harike
Flood
farmer
PUNJAB