ਚੀਨੀ ਫੌਜ ਨੇ ਡਿਪਲੋਮੈਟਿਕ ਸਹਿਮਤੀ ਦੇ ਉਲਟ ਅਪਣਾਇਆ ਸਖ਼ਤ ਰਵੱਈਆ

ਨਵੀਂ ਦਿੱਲੀ 12 ਅਗਸਤ (ਏਜੰਸੀਆਂ) ਭੂਟਾਨ ਦੇ ਦਾਅਵੇ ਵਾਲੇ ਡੋਕਲਾਮ ਇਲਾਕੇ ‘ਚ ਭਾਰਤ ਅਤੇ ਚੀਨ ਦੀਆਂ ਫੌਜਾਂ ਦੇ ਪਿਛੇ ਹਟਣ ਦੇ ਮਸਲੇ ‘ਤੇ ਮਿਲਟਰੀ ਜਨਰਲਾਂ ਦੀ ਸ਼ੁੱਕਰਵਾਰ ਨੂੰ ਫਲੈਗ ਮੀਟਿੰਗ ‘ਚ ਚੀਨੀ  ਫੌਜ ਨੇ ਸਖ਼ਤ ਰਵੱਈਆ ਅਪਣਾਇਆ ਅਤੇ ਸਿਆਸੀ ਪੱਧਰ ‘ਤੇ ਵਿਕਸਿਤ ਸਹਿਮਤੀ ਨੂੰ ਨਜ਼ਰਅੰਦਾਜ਼ ਕਰਦੇ ਹੋਏ ਬੈਠਕ ਨੂੰ ਬੇ-ਨਤੀਜਾ ਰਹਿਣ ਦਿੱਤਾ। ਸਿਆਸੀ ਸੂਤਰਾਂ ਮੁਤਾਬਕ ਦੋਵੇ ਦੇਸ਼ਾਂ ਦੀਆਂ ਫੌਜਾਂ ਦੇ ਆਲਾ ਅਧਿਕਾਰੀਆਂ ‘ਚ ਜ਼ਲਦ ਹੀ ਫਲੈਗ ਮੀਟਿੰਗ ਫਿਰ ਆਯੋਜਿਤ ਹੋਵੇਗੀ। ਸਿਆਸੀ ਸੂਤਰਾਂ ਨੇ ਦੱਸਿਆ ਕਿ ਸਿਆਸੀ ਪੱਧਰ ‘ਤੇ ਵਿਕਸਿਤ ਡਿਪਲੋਮੈਟਿਕ ਸਹਿਮਤੀ ਤੋਂ ਬਾਅਦ ਹੀ ਦੋਵੇਂ ਦੇਸ਼ਾਂ ਦੇ ਮਿਲਟਰੀ ਜਨਰਲਾਂ ਦੀ ਬੈਠਕ ਬਾਰਡਰ ਪਰਸਨਰਲ ਮੀਟਿੰਗ ਦੇ ਤਹਿਤ ਆਯੋਜਿਤ ਕਰਵਾਈ ਗਈ ਸੀ ਪਰ ਚੀਨੀ  ਫੌਜ ਨੇ ਆਪਣਾ ਸਖ਼ਤ  ਰਵੱਈਆ ਬਣਾਈ ਰੱਖਿਆ।

ਇਸ ਤੋਂ ਬਾਅਦ ਹੀ ਭਾਰਤੀ  ਫੌਜ ਨੇ ਦੇਰ ਰਾਤ 2 ਸਮਾਚਾਰ ਏਜੰਸੀਆ ਦੇ ਜ਼ਰੀਏ ਇਹ ਰਿਪੋਰਟ ਜਾਰੀ ਕਰਵਾਈ ਕਿ ਭਾਰਤ-ਚੀਨ ਨਾਲ ਲੱਗੀ ਵਾਸਤਵਿਕ ਨਿਯੰਤਰਣ ਰੇਖਾ ‘ਤੇ ਆਪਣੀ  ਫੌਜ ਦੀ ਤਾਇਨਾਤੀ ਦੇ ਪੱਧਰ ਨੂੰ ਵਧਾ ਰਿਹਾ ਹੈ। ਅੰਤਰਾਸ਼ਟਰੀ ਕਮਿਊਨਿਟੀ ਅਤੇ ਚੀਨ ਨੂੰ ਮੀਡੀਆ ਦੇ ਜ਼ਰੀਏ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਭਾਰਤ ਚੀਨੀ ਧਮਕੀਆਂ ਅੱਗੇ ਝੁਕਣ ਨੂੰ ਤਿਆਰ ਨਹੀਂ। ਭਾਰਤ ਨੇ ਚੀਨੀ ਪੱਖ ਨੂੰ ਇਹ ਪੇਸ਼ਕਸ਼ ਕੀਤੀ ਸੀ ਕਿ ਭਰੋਸਾ ਪੈਦਾ ਕਰਨ ਲਈ ਭਾਰਤ ਪਹਿਲਾਂ ਆਪਣੀ  ਫੌਜ ਪਿੱਛੇ ਹਟਾ ਲਵੇਗਾ ਪਰ ਇਸ ਦੇ ਤੁਰੰਤ ਬਾਅਦ ਚੀਨੀ ਫੌਜ ਨੂੰ ਪਿੱਛੇ ਹਟਣਾ ਪਏਗਾ ਪਰ ਚੀਨੀ ਪੱਖ ਨੇ ਕਿਹਾ ਕਿ ਡੋਕਲਾਮ ਇਲਾਕਾ ਚੀਨ ਦਾ ਹੈ, ਇਸ ਲਈ ਉਹ ਆਪਣੇ ਇਲਾਕੇ ਤੋਂ ਪਿਛੇ ਨਹੀਂ ਹਟੇਗਾ। ਭਾਰਤ ਨੇ ਕਿਹਾ ਕਿ ਡੋਕਲਾਮ ਇਲਾਕੇ ‘ਤੇ ਭੂਟਾਨ ਦਾ ਵੀ ਦਾਅਵਾ ਹੈ ਇਸ ਲਈ ਇਸ ਮਸਲੇ ਦੇ ਹਲ ਹੋਣ ਤੱਕ ਇਸ ਬਾਰੇ ‘ਚ ਪਹਿਲਾ ਵਿਕਸਿਤ ਸਹਿਮਤੀ ਦੇ ਅਨੁਰੂਪ ਵਰਤਮਾਨ ਸਥਿਤੀ ਬਣਾਈ ਰੱਖੀ ਜਾਵੇ।

Unusual
china
Border
Army
Diplomat