ਸਿਰਸਾ ਡੇਰੇ ’ਚ ਗਾਉਣ ਗਏ ਕੰਵਰ ਗਰੇਵਾਲ ਨੂੰ ਵਾਹਿਗੁਰੂ ਦਾ ਸਿਮਰਨ ਕਰਨ ਦੀ ਸੌਦਾ ਸਾਧ ਨੇ ਦਿੱਤੀ ਸਜ਼ਾ

ਸਿਰਸਾ 13 ਅਗਸਤ ( ਅਨਿਲ ਵਰਮਾ/ ਅਮਨਦੀਪ ਸਿੰਘ ) : ਪੰਜਾਬੀ ਸੂਫ਼ੀ ਗਾਇਕ ਕੰਵਰ ਗਰੇਵਾਲ ਵੱਲੋਂ ਸੌਦਾ ਸਾਧ ਦੇ ਡੇਰੇ ਸਿਰਸਾ ਵਿਖੇ ਸੌਅ ਕਰਨ ਕਾਰਣ ਸੋਸਲ ਮੀਡੀਆ ਉਪਰ ਸਿੱਖ ਨੌਜਵਾਨਾ ਅੰਦਰ ਵਿਰੋਧ ਅਤੇ ਹੱਕ ਵਿਚ ਕਾਫੀ ਚਰਚਾ ਚੱਲ ਰਹੀ ਹੈ ! ਦੱਸਣਯੋਗ ਹੈ ਕਿ ਬੀਤੀ 12 ਅਗਸਤ ਨੂੰ ਰਾਤ 8 ਵਜੇ ਸੌਦਾ ਸਾਧ ਗੁਰਮੀਤ ਰਾਮ ਰਹੀਮ ਦੇ ਜਨਮ ਦਿਨ ਦੀ ਖੁਸੀ ਵਿਚ ਡੇਰਾ ਪ੍ਰਬੰਧਕਾ ਵੱਲੋਂ ਵੱਖ ਵੱਖ ਕਲਾਕਾਰਾ ਦਾ ਪ੍ਰੋਗਰਾਮ ਰੱਖਿਆ ਗਿਆ ਸੀ ਅਤੇ ਉਹਨਾ ਵੱਲੋਂ ਕੰਵਰ ਗਰੇਵਾਲ ਨੂੰ ਵੀ ਬੁਲਾਇਆ ਗਿਆ ਸੀ, ਕੰਵਰ ਗਰੇਵਾਲ ਨੇ ਸੌਦਾ ਸਾਧ ਦੀ ਹਾਜਰੀ ਵਿਚ ਸੁਰੂ ਤੋ ਹੀ ਸਟੇਜ ਉਪਰ ਵਾਹਿਗੁਰੂ ਅਤੇ ਸਾਈ ਮੀਆਂ ਮੀਰ ਦੀ ਗੱਲ ਕਰਨੀ ਸੁਰੂ ਕਰ ਦਿਤੀ ਅਤੇ ਸੌਦਾ ਸਾਧ ਦੇ ਹੱਕ ਵਿਚ ਇੱਕ ਵੀ ਸਬਦ ਨਾ ਬੋਲਿਆ ਅਤੇ ਕੰਵਰ ਗਰੇਵਾਲ ਨੇ ਲਗਾਤਾਰ ਆਪਣੀ ਗੱਲ ਜਾਰੀ ਰੱਖੀ ਅਤੇ ਹਜਾਰਾਂ ਦੀ ਗਿਣਤੀ ਵਿਚ ਇਕੱਠੇ ਹੋਏ ਸਾਧ ਦੇ ਚੇਲਿਆ ਨੂੰ ਵੀ ਵਾਹਿਗੁਰੂ ਦਾ ਨਾਮ ਜਪਣ ਲਈ ਕਿਹਾ, ਜਿਸ ਨੂੰ ਸੁਣਕੇ ਸਟੇਜ ਤੇ ਬੈਠਾ ਸੌਦਾ ਸਾਧ ਉਸਲ ਬੱਟੇ ਲੈਣ ਲੱਗ ਪਿਆ ਅਤੇ ਪ੍ਰਬੰਧਕਾ ਨੇ ਕੰਵਰ ਗਰੇਵਾਲ ਤੋ ਮਾਇਕ ਫੜ ਲਿਆ ਅਤੇ ਕਿਹਾ ਕਿ ਹੁਣ ਅਗਲਾ ਪ੍ਰੋਗ੍ਰਾਮ ਗੁਰੂ ਜੀ ( ਸੌਦਾ ਸਾਧ ) ਪੇਸ ਕਰਨਗੇ ! ਭਾਵੇਂ ਕਿ ਕੰਵਰ ਗਰੇਵਾਲ ਦਾ ਇਹ ਪ੍ਰੋਗ੍ਰਾਮ 2 ਘੰਟੇ ਲਈ ਚੱਲਣਾ ਸੀ ਪ੍ਰੰਤੂ ਉਸ ਨੂੰ ਪਹਿਲੇ 15 ਮਿੰਟ ਵਿਚ ਹੀ ਬੰਦ ਕਰਵਾ ਦਿੱਤਾ ਗਿਆ !

ਇਹ ਸਾਰੀ ਵੀਡੀਓ ਬੀਤੇ ਕੱਲ ਸੋਸਲ ਮੀਡੀਆ ਤੇ ਚਰਚਾ ਦਾ ਵਿਸਾ ਬਣੀ ਰਹੀ ਅਤੇ ਕੁਝ ਸਿੱਖ ਨੌਜਵਾਨਾ ਵਲੋਂ ਕਿਹਾ ਜਾ ਰਿਹਾ ਹੈ ਕਿ ਜਦ ਤਖਤ ਸਾਹਿਬ ਤੋ ਸੌਦਾ ਸਾਧ ਦੇ ਖਿਲਾਫ਼ ਹੁਕਮਨਾਮਾ ਜਾਰੀ ਹੋ ਚੁੱਕਾ ਹੈ ਤਾ ਫਿਰ ਕੰਵਰ ਗਰੇਵਾਲ ਉਸਦੇ ਡੇਰੇ ਕਿਉ ਗਿਆ, ਨਾਲ ਹੀ ਉਹਨਾ ਕਿਹਾ ਹੁਣ ਕੰਵਰ ਗਰੇਵਾਲ ਵੀ ਜਮੀਰ ਮਰ ਗਈ ਹੈ ਇਸੇ ਕਾਰਣ ਇਹ ਪੰਥ ਵਿਰੋਧੀਆ ਦੇ ਪ੍ਰੋਗਰਾਮਾ ਵਿਚ ਹਾਜਰੀਆ ਲਵਾ ਰਿਹਾ ਹੈ ! ਦੂਸਰੇ ਪਾਸੇ ਕੁਝ ਸਿੱਖ ਨੌਜਵਾਨਾ ਦਾ ਕਹਿਣਾ ਹੈ ਕਿ ਉਸਨੇ ਡੇਰੇ ਜਾ ਕਿ ਕੁਝ ਗਲਤ ਨਹੀ ਕੀਤਾ ਕਿਉਕਿ ਉਥੇ ਉਸਨੇ ਸੌਦਾ ਸਾਧ ਦੀ ਨਹੀ ਸਗੋ ਵਾਹਿਗੁਰੂ ਅਤੇ ਸਾਈ ਮੀਆਂ ਮੀਰ ਦੀ ਗੱਲ ਕੀਤੀ ਹੈ ਨਾਲ ਹੀ ਉਹਨਾ ਕਿਹਾ ਕਿ ਦੁਸਮਨ ਦੀ ਸਟੇਜ ਤੇ ਖੜ ਕੇ ਉਸਦੇ ਉਲਟ ਗਲ ਕਰਨੀ ਕੋਈ ਆਮ ਗੱਲ ਨਹੀ ! ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾ ਵਿਚ ਕੰਵਰ ਗਰੇਵਾਲ ਨੂੰ ਹੁਣ ਸਿੱਖ ਨੌਜਵਾਨ ਕਿਸ ਤਰਾ ਦੇਖਦੇ ਹਨ ! ਕੰਵਰ ਗਰੇਵਾਲ ਵੱਲੋਂ ਸਟੇਜ ਉਪਰੋ ਭਾਵੇਂ ਸੌਦਾ ਸਾਧ ਦੇ ਹੱਕ ਵਿਚ ਕੁਝ ਨਹੀ ਬੋਲਿਆ ਗਿਆ ਪ੍ਰੰਤੂ ਉਸਦੇ ਫੇਸਬੁੱਕ ਪੇਜ ਉਪਰ ਸੌਅ ਤੋ ਪਹਿਲਾ ਪਾਈ ਪੋਸਟ ਕੇ ਉਹ ਗੁਰੂ ਰਾਮਰਹੀਮ ਦੇ ਦਰਵਾਰ ਵਿਚ ਹਾਜਰੀ ਲਵਾਵੇਗਾ, ਇਸ ਪੋਸਟ ਨੂੰ ਲੈ ਕੇ ਸਮੂਹ ਸਿੱਖ ਨੌਜਵਾਨਾ ਵੱਲੋਂ ਕੰਵਰ ਗਰੇਵਾਲ ਦਾ ਡੱਟ ਕੇ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਲਾਹਨਤਾ ਪਾਈਆ ਜਾ ਰਹੀਆ ਹਨ !

Unusual
gurmeet ram rahim
Dera Sacha Sauda
Kanwar Grewal