ਗੁਰੂਆਂ ਦੀਆਂ ਤਸਵੀਰਾਂ ਨਾਲ ਛੇੜਛਾੜ ਅਤੇ ਲੰਗਰ ਦੇ ਰੂਪ ਵਿੱਚ ਸ਼ਰਾਬ ਵਰਤਾ ਕੇ ਸੋਸ਼ਲ ਮੀਡੀਆ ਤੇ ਉਡਾਇਆ ਮਜ਼ਾਕ

ਬਾਲਿਆਂਵਾਲੀ 13 ਅਗਸਤ (ਜਗਸੀਰ ਸਿੰਘ ਮੰਡੀ ਕਲਾਂ) ਸਿੱਖ ਪੰਥ ਦੀ ਸਿਰਮੌਰ ਜਥੇਬੰਦੀ ਸ੍ਰੋਮਣੀ ਕਮੇਟੀ ਦੀ ਨਲਾਇਕੀ ਕਾਰਨ ਅਤੇ ਅੱਜ ਦੇ ਸਮੇਂ ਵਿੱਚ ਹੰਕਾਰ ਦੇ ਢਹੇ ਚੜ ਕੇ ਆਪਣੇ ਆਪ ਨੂੰ ਵਿਦਵਾਨ ਅਤੇ ਸਹੀ ਪ੍ਰਚਾਰਕ ਕਹਾਉਣ ਦੀ ਖਵਾਹਿਸ਼ ਕਾਰਨ ਪ੍ਰਚਾਰਕਾਂ ਵੱਲੋਂ ਨਿੱਤ ਨਿੱਤ ਕੀਤੇ ਜਾ ਰਹੇ ਵਿਵਾਦਿਤ ਪ੍ਰਚਾਰ ਕਾਰਨ ਸਿੱਖ ਕੌਮ ਗੁਰੁ ਗ੍ਰੰਥ ਸਾਹਿਬ ਜੀ ਦੀ ਅਗਵਾਈ ਲੈਣ ਦੀ ਬਜਾਏ ਵੱਖ ਵੱਖ ਪ੍ਰਚਾਰਕਾਂ ਬਾਬਿਆਂ ਦੇ ਢਹੇ ਚੜ ਕੇ ਪਾਟੋ ਤੀੜ ਹੋ ਚੁੱਕੀ ਹੈ। ਇਹਨਾਂ ਗੱਲਾ ਦਾ ਫਾਇਦਾ ਉਠਾਉਂਦੇ ਹੋਏ ਸਿੱਖ ਕੌਮ ਦੇ ਦੁਸ਼ਮਣਾਂ ਅਤੇ ਗੁਰੂ ਗ੍ਰੰਥ ਸਾਹਿਬ ਸਮੇਤ ਸਿੱਖ ਗੁਰੂਆਂ ਤੇ ਸਿੱਖ ਪ੍ਰੰਪਰਾਵਾ ਦਾ ਹਰ ਰੋਜ ਸੋਸ਼ਲ ਮੀਡੀਏ ਤੇ ਮਜਾਕ ਉਡਾਇਆ ਜਾ ਰਿਹਾ ਹੈ।ਹਰ ਰੋਜ ਸਿੱਖ ਨੌਜਵਾਨਾਂ ਨੂੰ ਅੱਤਵਾਦੀ ਦੱਸ ਕੇ ਫੜਨ ਵਾਲੀ ਸਰਕਾਰ, ਸਰਕਾਰ ਦੀਆਂ ਏਜੰਸੀਆ ਸਿੱਖ ਕੌਮ ਦੇ ਉਡਾਏ ਜਾ ਰਹੇ ਮਜਾਕ ਨੂੰ ਦੇਖ ਕੇ ਅੱਖਾਂ ਬੰਦ ਕਰੀ ਬੈਠੀਆਂ ਹਨ।ਸਿੱਖ ਕੌਮ ਦੀਆਂ ਖਿਲੀਆਂ ਉਡਾ ਕੇ ਜਜਬਾਤ ਪੜਕਾਉਣ ਵਾਲੇ ਲੋਕ ਸਰਕਾਰ ਅਤੇ ਸਰਕਾਰੀ ਸੀ ਏ ਡੀ ਏਜੰਸੀਆਂ ਦੀ ਸੁਸਤੀ ਤੇ ਨਲਾਇਕੀ ਕਾਰਨ ਹਰ ਰੋਜ ਨਵੀਆਂ ਨਵੀਆਂ ਸਿੱਖ ਕੌਮ ਪ੍ਰਤੀ ਘਟੀਆ ਹਰਕਤਾਂ ਕਰ ਰਹੇ ਹਨ।

ਸਰਕਾਰ ਵੱਲੋਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਵਾਲਿਆਂ ਦੇ ਖਿਲਾਫ ਕੋਈ ਸਖਤ ਕਨੂੰਨ ਨਾ ਬਨਣ ਕਰਕੇ ਹੀ ਅੱਜ ਵੀ ਕਈ ਘਟੀਆ ਸੋਚ ਵਾਲੇ ਲੋਕਾ ਵੱਲੋ ਸਿੱਖਾਂ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹਿਚਾਉਣ ਦੇ ਲਈ ਸ਼ਰੇਆਮ ਜੀਵਨ ਵਰਮਾ ਨਾਮ ਦੇ ਨਾ ਤੇ ਬਨੀ ਏਡੀ ਤੋਂ ਫੇਸਬੁੱਕ ਤੇ ਸਿੱਖ ਗੁਰੂਆਂ ਦੇ ਮੂੰਹ ਕੁੱਤਿਆਂ, ਸਹੇ ਆਦਿ ਜਾਨਵਰਾਂ ਦੇ ਲਾ ਕੇ ਹੱਥਾ ਚੋ ਸਕਤੀ ਨਿਕਲਦੀ ਵਿਖਾਈ ਗਈ ਹੈ ਅਤੇ ਇਹਨਾ ਗੁਰੂ ਸਾਹਿਬਾਨਾਂ ਦੀਆਂ ਤਸਵੀਰਾਂ ਹੇਠ ਸ੍ਰੀ ਗੁਰੂੁ ਗ੍ਰੰਥ ਸਾਹਿਬ ਜੀ ਦੇ ਸਰੂਪਾ ਤੇ ਇਹ ਸਕਤੀ ਰੂਪੀ ਕਿਰਨਾ ਪੈਂਦੀਆਂ ਦਿਖਾਈਆਂ ਗਈਆਂ ਹਨ।ਇਸ ਹਰਾਮ ਜਾਦੇ ਦੀ ਇਸ ਕਮੀਣਗੀ ਦੇ ਖਿਲਾਫ ਸੋਸਲ ਮੀਡੀਆਂ ਤੇ ਸਿੱਖ ਨੌਜਵਾਨਾਂ ਦੇ ਮਨਾ ਵਿੱਚ ਬੇਹੱਦ ਰੋਸ ਪਾਇਆ ਜਾ ਰਿਹਾ ਹੈ ਅਤੇ ਇਸ ਸਖਸ਼ ਦੀ ਜਾਣਕਾਰੀ ਦੇਣ ਵਾਲੇ ਨੂੰ ਇਨਾਮ ਦੇਣ ਦਾ ਸਿੱਖ ਨੌਜਵਾਨਾਂ ਵੱਲੋਂ ਐਲਾਨ ਕੀਤਾ ਗਿਆ ਹੈ ਅਜਿਹੀ ਹੀ ਇੱਕ ਹੋਰ ਘਟੀਆ ਹਰਕਤ ਕਈ ਨੌਜਵਾਨਾਂ ਵੱਲੋ ਕਰਕੇ ਸਿੱਖ ਕੌਮ ਦੀ ਮਹਾਨ ਲੰਗਰ ਪੰ੍ਰਪਰਾ ਦਾ ਮਜਾਕ ਉਡਾਉਂਦੇ ਹੋਏ ਇੱਕ ਨੌਜਵਾਨ ਦੂਸਰੇ ਨੌਜਵਾਨ ਜੋ ਲੰਗਰ ਦੀ ਤਰਾਂ ਪੰਗਤ ਬਣਾ ਕੇ ਬੈਠੇ ਹੋਏ ਹਨ ਇਹਨਾ ਬੈਠੇ ਨੌਜਵਾਨਾਂ ਨੂੰ ਸ਼ਰਾਬ ਕੇਤਲੀ ਵਿੱਚ ਪਾ ਕੇ ਵਾਹਿਗੁਰੂ ਜੀ ਸ਼ਰਾਬ ਹੋਰ ਕਹਿ ਕੇ ਵਰਤਾ ਰਿਹਾ ਹੈ ਹੁਣ ਸਵਾਲ ਖੜਾ ਹੁੰਦਾ ਹੈ ਕਿ ਆਪਣੀਆਂ ਏਜੰਸੀਆਂ ਤੇ ਮਾਣ ਕਰਨ ਵਾਲੀ ਭਾਰਤ ਤੇ ਪੰਜਾਬ ਦੀ ਸਰਕਾਰ ਦੀਆਂ ਏਜੰਸੀਆਂ ਜੋ ਸਿੱਖ ਨੌਜਵਾਨਾਂ ਨੂੰ ਖਾੜਕੂ ਬਣਾ ਕੇ ਫੜਨ ਵਿੱਚ ਪੰਜ ਮਿੰਟ ਵੀ ਨਹੀਂ ਲਾਉਂਦੀਆਂ ਪਰ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲੇ ਲੋਕਾਂ ਵੇਲੇ ਭਾਰਤੀ ਸਰਕਾਰ ਦੀਆਂ ਏਜੰਸੀਆਂ ਦੀਆਂ ਅੱਖਾਂ ਬੰਦ ਕਿਉ ਹੋ ਜਾਂਦੀਆ ਹਨ?

ਕੀ ਸਰਕਾਰ ਸਿੱਖ ਨੌਜਵਾਨਾਂ ਨੂੰ ਖੁਦ ਇਹਨਾ ਪੰਥ ਵਿਰੋਧੀ ਤਾਕਤਾਂ ਨਾਲ ਨਜਿੱਠਣ ਲਈ ਹਥਿਆਰ ਚੁੱਕਣ ਲਈ ਮਜਬੂਰ ਕਰਕੇ ਸਿੱਖ ਨੌਜਵਾਨਾਂ ਦਾ ਸ਼ਿਕਾਰ ਕਰਨਾ ਤਾਂ ਨਹੀ ਚਾਹੁੰਦੀ? ਤਾਂ ਕਿ ਨਸ਼ਿਆਂ ਤੋਂ ਬਚੇ ਸਿੱਖ ਨੌਜਵਾਨਾਂ ਨੂੰ ਮਾਰ ਕੇ ਅਤੇ ਜੇਲਾ ਵਿੱਚ ਬੰਦ ਕਰਕੇ ਸਿੱਖ ਕੌਮ ਦੀ ਦੂਸਰੀ ਵਾਰ ਨਸਲ ਕੁਸੀ ਕੀਤੀ ਜਾਵੇ।ਸਰਕਾਰ ਦੀਆ ਇਹਨਾ ਨੀਤੀਆਂ ਨੂੰ ਸਫਲ ਹੋਣ ਤੋ ਰੋਕਣ ਲਈ ਸਿੱਖ ਕੌਮ ਦੇ ਆਗੂਆਂ ਅਤੇ ਪ੍ਰਚਾਰਕਾਂ ਨੂੰ ਏਕਾ ਕਰਨਾ ਜਰੂਰੀ ਹੈ ਅਤੇ ਅੱਜ ਸਾਨੂੰ ਮਰਿਯਾਦਾ ,ਦਸਮ ਗੰ੍ਰਥ ਸਮੇਤ ਕੌਮ ਵਿੱਚ ਵਿਵਾਦ ਪੈਦਾ ਹੋਣ ਵਾਲੇ ਪ੍ਰਚਾਰ ਨੂੰ ਸੱਡ ਕੇ ਇੱਕ ਝੰਡੇ ਥੱਲੇ ਇਕੱਠੇ ਹੋਣਾ ਪਵੇਗਾ ਜਦੋ ਪੰਥ ਚੜਦੀ ਕਲਾ ਵਿੱਚ ਹੋ ਗਿਆ, ਸ੍ਰੌਮਣੀ ਕਮੇਟੀ ਵਿੱਚ ਸਹੀ ਸੋਚ ਵਾਲੇ ਸਿੱਖ ਦੀ ਗਿਣਤੀ ਭਾਰੂ  ਹੋ ਗਈ ਤਾ ਇਹ ਵਿਵਾਦਿਤ ਮਸਲੇ ਆਪਣੇ ਆਪ ਹੱਲ ਹੋ ਜਾਣਗੇ। ਸਿੱਖ ਕੌਮ ਦੇ ਏਕੇ ਤੋਂ ਬਿਨਾ ਤਾਂ ਕੀਤਾ ਜਾ ਰਿਹਾ ਪ੍ਰਚਾਰ ਵੀ ਪਾਣੀ ਵਿੱਚ ਡਾਂਗਾ ਮਾਰਨ ਤੋਂ ਸਿਵਾਏ ਕੋਝ ਨਹੀਂ ਕਿਹਾ ਜਾ ਸਕਦਾ। ਜੇ ਸਾਡੇ ਆਗੂ ਅਤੇ ਪ੍ਰਚਾਰਕ ਅੱਜ ਵੀ ਨਾ ਸਮਝੇ ਤਾ ਕਿਤੇ ਇਹ ਨਾ ਹੋ ਜਾਵੇ ਕਿ ਨਾ ਰਹੇਗੀ ਬਨਸਰੀ ਨਾ ਬਜੇਗੀ ਫੂਕ ਅਤੇ ਕੌਮ ਨੂੰ ਕਹਿਣਾ ਪਵੇ ‘‘ਸਾਡੀ ਕਿਸਤੀ ਬਹਾਂ ਡੂਬੀ ਜਹਾਂ ਪਾਣੀ ਕਮ ਥਾ ਸਾਨੂੰ ਆਪਣਿਆ ਨੇ ਮਾਰਾ ਦੂਸਰਿਆ ਮੇ ਕਿਆ ਦਮ ਥਾ’’।

Unusual
Sikhs