ਟਰੰਪ ਦਾ ਸਮਰਥਨ ਕਰ ਰਹੇ ਆਸਟਰੇਲੀਆ ਨੂੰ ਵੀ ਕਰਾਂਗੇ ਤਬਾਹ : ਉੱਤਰ ਕੋਰੀਆ

ਪਿਓਂਗਯਾਂਗ 21 ਅਗਸਤ (ਏਜੰਸੀਆਂ) ਉੱਤਰ ਕੋਰੀਆ ਨੇ ਚੇਤਾਵਨੀ ਭਰੇ ਲਹਿਜ਼ੇ ‘ਚ ਕਿਹਾ ਹੈ ਕਿ ਪਿਓਂਗਯਾਂਗ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਲੈ ਕੇ ਪੈਦਾ ਹੋਏ ਕਿਸੇ ਤਰਾਂ ਦੇ ਸੰਘਰਸ਼ ਦੀ ਸਥਿਤੀ ‘ਚ ਅਮਰੀਕਾ ਨੂੰ ਸਹਿਯੋਗ ਦੇਣ ਦੀ ਵਚਨਬੱਧਤਾ ਵਿਅਕਤ ਕਰ ਅਤੇ ਅਮਰੀਕਾ ਅਤੇ ਦੱਖਣੀ ਕੋਰੀਆ ਦੇ ਨਾਲ ਫੌਜੀ ਅਭਿਆਸ ‘ਚ ਸ਼ਾਮਲ ਹੋ ਕੇ ਆਸਟਰੇਲੀਆ ਨੇ ਜੰਗ ਮੋਲ ਲਈ ਹੈ। ਆਸਟਰੇਲੀਆ ਦੇ ਪ੍ਰਧਾਨ ਮੰਤਰੀ ਮੈਰਲਮ ਟਰਨਬੁਲ ਨੇ ਇਸ ਮਹੀਨੇ ਤੋਂ ਪਹਿਲਾਂ ਸੰਕਲਪ ਲਿਆ ਸੀ ਕਿ ਜੇਕਰ ਉੱਤਰ ਕੋਰੀਆ ਨੇ ਆਸਟਰੇਲੀਆ ‘ਤੇ ਹਮਲਾ ਕੀਤਾ ਤਾਂ ਆਸਟਰੇਲੀਆ ਅਮਰੀਕਾ ਨਾਲ ਮਿਲ ਕੇ ਉੱਤਰ ਕੋਰੀਆ ਨਾਲ ਲੜੇਗਾ।

ਟਰਨਬੁਲ ਨੇ ਪਿਛਲੇ ਹਫਤੇ ਕਿਹਾ ਸੀ ਕਿ ਰੱਖਿਆ ਮਾਮਲਿਆਂ ‘ਚ ਆਸਟਰੇਲੀਆ ਫੌਜ ਦੇ ਨਾਲ ਲੜੇਗੀ। ਉੱਤਰ ਕੋਰੀਆ ਨੇ ਪਿਛਲੇ ਹਫਤੇ ਕਿਹਾ ਸੀ ਕਿ ਰੱਖਿਆ ਮਾਮਲਿਆਂ ‘ਚ ਆਸਟਰੇਲੀਆ ਅਤੇ ਅਮਰੀਕਾ ਨਾਲ ਹਨ। ਉੱਤਰ ਕੋਰੀਆ ਦੀ ਸਰਕਾਰੀ ਅਖਬਾਰ ਏਜੰਸੀ ਕੇ. ਸੀ. ਐੱਨ. ਏ. ਨੇ ਰੱਖਿਆ ਮੰਤਰਾਲੇ ਦੇ ਅਣ-ਪਛਾਤੇ ਅਧਿਕਾਰੀ ਦੇ ਹਵਾਲੇ ਤੋਂ ਕਿਹਾ ਹੈ ਕਿ ਵਾਸ਼ਿੰਗਟਨ ਦੇ ਪ੍ਰਤੀ ਟਰਨਬੁਲ ਵੱਲੋਂ ਜਤਾਇਆ ਗਿਆ ਸਮਰਥਨ ਅਤੇ ਫੌਜੀ ਅਭਿਆਸ ‘ਚ ਸ਼ਾਮਲ ਹੋਣ ਦੇ ਚੱਲਦੇ ਆਸਟੇਰੀਲਆ ਖਿਲਾਫ ‘ਨਿਆਂ ਲਈ ਪ੍ਰਤੀਰੋਧਕ ਯਤਨ‘ ਅਪਣਾਉਣ ਲਈ ਉੱਤਰ ਕੋਰੀਆ ਆਜ਼ਾਦ ਹੈ।

ਕੇ. ਸੀ. ਐੱਨ. ਏ. ਦੀ ਰਿਪੋਰਟ ‘ਚ ਕਿਹਾ ਗਿਆ ਹੈ, ਇਹ ਆਪਦਾ ਨੂੰ ਸੱਦਾ ਦੇਣ ਵਾਲੇ ਖੁਦਕੁਸ਼ੀ ਕਰਨ ਜਿਹਾ ਕਦਮ ਹੈ, ਰਾਜਨੀਤਕ ਅਪੂਰਤਾ ਨਾਲ ਭਰਿਆ ਹੈ ਅਤੇ ਮੌਜੂਦਾ ਹਾਲਾਤਾਂ ਦੀ ਗੰਭੀਰਤਾ ਤੋਂ ਅਗਿਆਨਤਾ ਜਿਹਾ ਹੈ। ਉੱਤਰ ਕੋਰੀਆ ਤੋਂ ਮਿਲੀ ਚੇਤਾਵਨੀ ਦੇ ਜਵਾਬ ‘ਚ ਟਰਨਬੁਲ ਨੇ ਸੋਮਵਾਰ ਨੂੰ ਜਵਾਬੀ ਹਮਲਾ ਕਰਦੇ ਹੋਏ ਕਿਹਾ, ਉੱਤਰ ਕੋਰੀਆ ਨੇ ਪ੍ਰਦਰਸ਼ਿਤ ਕਰ ਦਿੱਤਾ ਹੈ ਕਿ ਉਸ ਨੂੰ ਆਪਣੇ ਹੀ ਨਾਗਰਿਕਾਂ ਦੀ ਕੋਈ ਫਿਕਰ ਨਹੀਂ ਹੈ, ਸੁਰੱਖਿਆ ਦੀ ਕੋਈ ਫਿਕਰ ਨਹੀਂ ਹੈ ਅਤੇ ਗੁਆਂਢੀਆਂ ਦੇ ਨਾਲ ਚੰਗੇ ਸਬੰਧਾਂ ਦੀ ਕੋਈ ਫਿਕਰ ਨਹੀਂ ਹੈ ਅਤੇ ਅੰਤਰ-ਰਾਸ਼ਟਰੀ ਕਾਨੂੰਨਾਂ ਦੀ ਕੋਈ ਫਿਕਰ ਨਹੀਂ ਹੈ। ਟਰਨਬੁਲ ਨੇ ਕਿਹਾ ਕਿ ਉਨਾਂ ਨੇ ‘ਸਾਰੇ ਦੇਸ਼ਾਂ ਨੂੰ ਆਪਣੀ ਕੋਸ਼ਿਸ਼ਾਂ ਤੇਜ਼ ਕਰਨ ਨੂੰ ਕਿਹਾ ਹੈ, ਜਿਸ ‘ਚ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ‘ਚ ਪੇਸ਼ ਪ੍ਰਸਤਾਵ ‘ਤੇ ਕਾਰਵਾਈ ਵੀ ਸ਼ਾਮਲ ਹੈ।

Australia
Donald Trump
North Korea