ਅਯੁੱਧਿਆ ਮਾਮਲਾ : ਵਿਵਾਦਿਤ ਜ਼ਮੀਨ ਦੀ ਨਿਗਰਾਨੀ ਲਈ ਨਿਯੁਕਤ ਹੋਣਗੇ ਨਵੇਂ ਆਬਜ਼ਰਵਰ

ਲਖਨਊ 11 ਸਤੰਬਰ (ਏਜੰਸੀਆਂ) : ਅਯੁੱਧਿਆ ‘ਚ ਵਿਵਾਦਿਤ ਜ਼ਮੀਨ ਦੀ ਨਿਗਰਾਨੀ ਲਈ ਦੇਸ਼ ਦੀ ਚੋਟੀ ਅਦਾਲਤ ਵੀ ਕਾਫੀ ਗੰਭੀਰ ਹੈ। ਸੁਪਰੀਮ ਕੋਰਟ ਨੇ ਇਲਾਹਾਬਾਦ ਹਾਈ ਕੋਰਟ ਦੇ ਮੁੱਖ ਜੱਜ ਨੂੰ ਅਯੁੱਧਿਆ ਦੀ ਵਿਵਾਦਿਤ ਜ਼ਮੀਨ ਲਈ ਦੋ ਜੱਜਾਂ ਨੂੰ ਆਬਜ਼ਰਵਰ ਨਿਯੁਕਤ ਕੀਤਾ ਹੈ। ਸੁਪਰੀਮ ਕੋਰਟ ਨੇ ਇਲਹਾਬਾਦ ਹਾਈ ਕੋਰਟ ਦੇ ਮੁੱਖ ਜੱਜ ਨੂੰ ਕਿਹਾ ਕਿ ਉਹ 10 ਦਿਨ ‘ਚ ਦੋ ਜੱਜਾਂ ਨੂੰ ਆਬਜ਼ਰਵਰ ਨਿਯੁਕਤ ਕਰਨ। ਇਨਾਂ ‘ਚ ਜ਼ਿਲਾ ਜੱਜ, ਵਧੀਕ ਜੱਜ ਜਾਂ ਸਪੈਸ਼ਲ ਜੱਜ ਹੋ ਸਕਦੇ ਹਨ। ਸੁਪਰੀਮ ਕੋਰਟ ਨੇ 6 ਜ਼ਿਲਿਆਂ ਦੇ ਜੱਜਾਂ ਦੀ ਸੂਚੀ ਇਲਾਹਾਬਾਦ ਹਾਈ ਕੋਰਟ ਨੂੰ ਵਾਪਸ ਭੇਜੀ ਹੈ। ਇਸ ਬਾਰੇ ਬਾਬਰੀ ਮਸਜਿਦ ਦੇ ਪੈਰੋਕਾਰ ਮੁਹੰਮਦ ਹਾਸ਼ਿਮ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਕਪਿਲ ਸਿੱਬਲ ਦੀ ਮੰਗ ਨੂੰ ਸੁਪਰੀਮ ਕੋਰਟ ਨੇ ਬਰਖਾਸਤ ਕਰ ਦਿੱਤਾ।

ਕਪਿਲ ਸਿੱਬਲ ਨੇ ਮੰਗ ਕੀਤੀ ਸੀ ਕਿ ਪਹਿਲਾਂ ਦੇ ਆਹਜ਼ਰਵਰ ਟੀ.ਐੱਮ. ਖਾਨ ਅਤੇ ਐੱਸ.ਕੇ. ਸਿੰਘ ਨੂੰ ਇਸ ਅਹੁਦੇ ‘ਤੇ ਆਬਜ਼ਰਵਰ ਰਹਿਣ ਦਿੱਤਾ ਜਾਵੇ। ਸਿੱਬਲ ਨੇ ਕਿਹਾ ਕਿ ਇਹ ਬੀਤੇ 14 ਸਾਲਾਂ ਤੋਂ ਆਬਜ਼ਰਵਰ ਹਨ। ਇਸ ਕਾਰਨ ਇਹ ਬਿਹਤਰ ਹੋਵੇਗਾ ਕਿ ਉਨਾਂ ਤੋਂ ਪੁੱਛ ਲਿਆ ਜਾਵੇ ਕਿ ਕੀ ਉਹ ਆਬਜ਼ਰਵਰ ਬਣੇ ਰਹਿਣਾ ਚਾਹੁੰਦੇ ਹਨ ਜਾਂ ਨਹੀਂ। ਦਰਅਸਲ ਇਹ ਸੈਸ਼ਨ ਸਨ, ਜਿਨਾਂ ‘ਚੋਂ ਇਕ ਟੀ.ਐੱਮ. ਖਾਨ ਰਿਟਾਇਰ ਹੋ ਗਏ ਅਤੇ ਐੱਸ.ਕੇ. ਸਿੰਘ ਹਾਈ ਕੋਰਟ ਦੇ ਜੱਜ ਬਣ ਗਏ। ਆਬਜ਼ਰਵਰ ਹਰੇਕ ਦੋ ਹਫਤੇ ‘ਚ ਜਗਾ ਅਤੇ ਹਾਲਾਤਾਂ ਦਾ ਜਾਇਜ਼ਾ ਲੈਂਦੇ ਹਨ।

babbari masjid
Ayodhya verdict
Supreme Court

International