ਸਰਕਾਰ ਫਿਰ ਉਲਝੀ, ਸੀ.ਬੀ.ਆਈ. ਕਰੇਗੀ ਰਿਆਨ ਕਤਲ ਕੇਸ ਦੀ ਜਾਂਚ

ਚੰਡੀਗੜ 11 ਸਤੰਬਰ (ਮੇਜਰ ਸਿੰਘ) ਹਰਿਆਣਾ ਸਰਕਾਰ ਦੇ ਉੱਚ ਸੂਤਰਾਂ ਮੁਤਾਬਕ ਗੁੜਗਾਓਂ ਦੇ ਰਿਆਨ ਸਕੂਲ ਮਾਮਲੇ ਵਿੱਚ ਹਰਿਆਣਾ ਸਰਕਾਰ ਸੀਬੀਆਈ ਨੂੰ ਜਾਂਚ ਦੇਣ ਲਈ ਤਿਆਰ ਹੈ ਪਰ ਅਧਿਕਾਰਤ ਤੌਰ ‘ਤੇ ਜਾਂਚ ਸੀਬੀਆਈ ਨੂੰ ਸੌਂਪੀ ਨਹੀਂ ਗਈ। ਹਰਿਆਣਾ ਸਰਕਾਰ ਦੇ ਅਧਿਕਾਰਤ ਬੁਲਾਰੇ ਅਮਿਤ ਆਰੀਆ ਮੁਤਾਬਕ ਅਜੇ ਤੱਕ ਸੀਬੀਆਈ ਜਾਂਚ ਦਿੱਤੀ ਨਹੀਂ ਗਈ ਪਰ ਸਾਰੇ ਆਪਸ਼ਨ ਖੁੱਲੇ ਹਨ। ਇਸ ਮਾਮਲੇ ਵਿੱਚ ਬਿਹਾਰ ਦੇ ਜੇਡੀਯੂ ਲੀਡਰ ਸੰਜੇ ਝਾਅ ਨੇ ਵੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਇਹ ਪਰਿਵਾਰ ਬਿਹਾਰ ਨਾਲ ਸਬੰਧ ਰੱਖਦਾ ਹੈ।

ਦੱਸਣਯੋਗ ਹੈ ਕਿ ਰਿਆਨ ਇੰਟਰਨੈਸ਼ਨਲ ਸਕੂਲ਼ ਵਿੱਚ ਹੋਏ ਵਿਦਿਆਰਥੀ ਪ੍ਰਦੂਮਨ ਦੇ ਕਤਲ ਤੋਂ ਬਾਅਦ ਵੱਡਾ ਵਿਵਾਦ ਹੋਇਆ ਸੀ। ਭੜਕੇ ਲੋਕਾਂ ਨੇ ਸਕੂਲ ਨੇੜਲੇ ਠੇਕੇ ਨੂੰ ਅੱਗ ਲਾ ਦਿੱਤੀ ਗਈ ਸੀ। ਹਰਿਆਣਾ ਸਰਕਾਰ ‘ਤੇ ਇਸ ਤੋਂ ਬਾਅਦ ਦਬਾਅ ਕਾਫੀ ਵਧਿਆ ਸੀ। ਇਸ ਤੋਂ ਬਾਅਦ ਸਕੂਲ ਦੇ ਮੈਨੇਜਰ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ ਤੇ ਹੋਰ ਕਾਰਵਾਈ ਵੀ ਹੋਈ ਹੈ। ਪ੍ਰਦੁਮਨ ਦੇ ਪਿਤਾ ਨੇ ਕਤਲ ਦੇ ਪਿੱਛੇ ਸਾਜਿਸ਼ ਦੱਸੀ ਸੀ ਤੇ ਪੁਲਿਸ ਉਸ ਮਾਮਲੇ ਦੀ ਵੀ ਜਾਂਚ ਕਰ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਸਕੂਲ ਬੰਦ ਹੋਣਾ ਚਾਹੀਦਾ ਹੈ। ਸਰਕਾਰ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਸਕੂਲ ਖ਼ਿਲਾਫ਼ ਬਣਦੀ ਕਾਰਵਾਈ ਹੋਵੇਗੀ।

Murder
Crime
Gurugram
Haryana
Unusual