ਸਰਕਾਰ ਦਾ ਸਾਰਾਗੜੀ ਸਾਕੇ ਪ੍ਰਤੀ ਝੂਠਾ ਸਤਿਕਾਰ ਹੋਇਆ ਨੰਗਾ

ਫ਼ਿਰੋਜ਼ਪੁਰ ਦੇ ਸਾਰਾਗੜੀ ਚੌਂਕ ਦਾ ਨਾਮ ਬਦਲਿਆ

ਫਿਰੋਜ਼ਪੁਰ 7 ਸਤੰਬਰ (ਵਰਿਆਮ ਸਿੰਘ ਹੁਸੈਨੀ ਵਾਲਾ, ਵਿੱਕੀ ਬਜ਼ਾਜ਼) ਸ਼ਹੀਦਾਂ ਦੀ ਧਰਤੀ ਵਜੋਂ ਜਾਣੇ ਜਾਂਦੇ ਫਿਰੋਜ਼ਪੁਰ ਕਿਸੇ ਵੀ ਪਹਿਚਾਣ ਦਾ ਮੁਹਥਾਜ ਨਹੀਂ ਹੈ ਭਾਂਵੇ ਉਹ ਮੁਦਕੀ ਦੀ ਜੰਗ ਹੋਵੇ,ਸਭਰਾਵਾਂ ਦੀ ਜੰਗ ਹੋਵੇ, 1965 ਦੀ 1971 ਦੀ ਜੰਗ ਹੋਵੇ ਜਾਂ ਫਿਰ ਸਾਰਾਗੜੀ ਦੇ ਉਹਨਾਂ 21 ਸਿੱਖ ਫੌਜੀਆਂ ਦੀ ਜੰਗ ਹੋਵੇ ਜਿਸ ਨੇ ਪੰਜਾਬ ਕੀ ਹਿੰਦੁਸਤਾਨ ਨੂੰ ਸੁਨਿਹਰੀ ਅੱਖਰਾਂ ਵਿੱਚ ਚਮਕਨ ਲਗਾ ਦਿੱਤਾ ਸੀ ਇਹਨਾਂ ਸ਼ਹੀਦੀਆਂ ਨੂੰ ਭੁਲਿਆ ਨਹੀਂ ਜਾ ਸਕਦਾ। ਜੇ ਆਪਾਂ ਗਲ ਕਰੀਏ ਸਾਰਾਗੜੀ ਦੇ ਇਤਿਹਾਸ ਦੀ ਉਹਨਾਂ 21 ਸਿੱਖ ਫੌਜੀ ਸੂਰਮਿਆਂ ਦੀ ਜਿਨਾਂ ਨੇ ਦਸ ਹਜ਼ਾਰ ਅਫਗਾਨੀਆਂ ਦੀ ਫੌਜ ਦੇ ਦੰਦ ਖੱਟੇ ਕੀਤੇ ਸਨ ਅਤੇ ਲੜਦੇ ਹੋਏ ਸ਼ਹੀਦੀ ਦਾ ਜਾਮ ਪੀਤਾ ਸੀ ਜਿਨਾਂ ਦੀ ਯਾਦ ਵਿਚ ਸੂਬਾ ਪੱਧਰੀ ਸਮਾਗਮ 12 ਸਤੰਬਰ ਨੂੰ ਬੜੇ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਜਿਸ ਦੇ ਸਬੰਧ ਵਿਚ ਪੰਜਾਬ ਸਰਕਾਰ ਵੱਲੋਂ ਛੁੱਟੀ ਵੀ ਐਲਾਨੀ ਗਈ ਹੈ ਜਿਸ ਵਿਚ ਵਿਦੇਸ਼ ਤੋਂ ਡੇਲੀਗੇਟ ਸ਼ਹੀਦਾਂ ਨੂੰ ਸਰਧਾਂਜਲੀ ਭੇਂਟ ਕਰਨ ਆ ਰਹੇ ਹਨ ਪਰੰਤੂ ਅਜ ਵਿਦੇਸ਼ ਜਰਮਨ ਤੋਂ ਪਰਤੇ ਫਿਰੋਜ਼ਪੁਰ ਦੇ ਵਸਨੀਕ ਸ੍ਰ: ਜਸਪਾਲ ਸਿੰਘ ਜੋਸ਼ਨ ਨੇ ਪਹਿਰੇਦਾਰ ਦੇ ਦਫਤਰ ਵਿਚ ਇਸ ਗਲ ਦਾ ਦੁੱਖ ਜਾਹਿਰ ਕੀਤਾ ਕੀ ਵਿਦੇਸ਼ਾਂ ਵਿਚ ਇਹਨਾਂ ਸੁਰਮਿਆਂ ਦੀ ਕੁਰਬਾਨੀਆਂ ਸਦਕਾ ਸਿੱਖਾਂ ਨੂੰ ਪਹਿਚਾਣਿਆ ਜਾਂਦਾ ਹੈ ਪਰ ਸਾਡੇ ਹੀ ਦੇਸ਼ ਵਿਚ ਇਹਨਾਂ ਸ਼ਹੀਦਾਂ ਨੂੰ ਅੱਖੋਂ ਪਰੋਖੇ ਕੀਤਾ ਜਾਂਦਾ ਹੈ ਉਹਨਾਂ ਕਿਹਾ ਕੀ ਕੁਝ ਸਮਾਂ ਪਹਿਲਾਂ ਸਾਰਾਗੜੀ ਦੇ ਸ਼ਹੀਦਾਂ ਦੀ ਬਣੀ ਯਾਦਗਰ ਦੇ ਨੇੜੇ ਜੋ ਚੌਂਕ ਹੈ ਉਸ ਨੂੰ ਵੀ ਸਾਰਾਗੜੀ ਚੋਂਕ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਪਰੰਤੂ ਅੱਜ ਉਸ ਚੋਂਕ ਦੀ ਨੁਹਾਰ ਬਦਲ ਕੇ ਉਸ ਚੋਂਕ ਦਾ ਨਾਮ ਐਮ ਐਲ ਭਾਸਕਰ ਚੋਂਕ ਰੱਖ ਦਿੱਤਾ ਗਿਆ ਹੈ ਜੋ ਕੇ ਬੜੀ  ਮੰਦਭਾਗੀ ਗਲ ਹੈ

ਜਸਪਾਲ ਸਿੰਘ ਨੇ ਦਸਿਆ ਕੀ ਐਮ ਐਲ ਭਾਸਕਰ ਵੱਲੋਂ ਆਪਣੀ ਜੀਵਨੀ ਤੇ ਲਿਖੀ ਇੱਕ ਕਿਤਾਬ ਵਿਚ ਉਹਨਾਂ ਆਪ ਜਿਕਰ ਕੀਤਾ ਹੈੈ ਕੀ ੳਹ ਆਪਣੀ ਤਾਅ ਉਮਰ ਭਾਰਤ ਵੱਲੋਂ ਪਾਕਿਸਤਾਨ ਜਾ ਕੇ ਜਸੂਸੀ ਕਰਦੇ ਰਹੇ ਹਨ ਅਤੇ ਫਿਰੋਜ਼ਪੁਰ ਵਿਚ ਆਪਣੇ ਘਰ ਗ੍ਰਹਿਸਤੀ ਜੀਵਨ ਬਤੀਤ ਕਰਦੇ ਹੋਏ ਅਕਾਲ ਚਲਾਨਾ ਕਰ ਗਏ ਸੀ ਅਤੇ ਉਸ ਕਿਤਾਬ ਵਿਚ ਸ਼ਹੀਦੀ ਨਾਂ ਦਾ ਕੋਈ ਜਿਕਰ ਵੀ ਨਹੀਂ ਆਇਆ ਪਰੰਤੂ ਫਿਰੋਜ਼ਪੁਰ ਪ੍ਰਸ਼ਾਸ਼ਨ ਦੀ ਦਰਿਆ ਦਿਲੀ ਨੇ ਉਹਨਾਂ ਨੂੰ ਭਾਰਤ ਦਾ ਹੀਰੋ ਬਣਾ ਦਿੱਤਾ ਅਤੇ ਸਾਰਾਗੜੀ ਦੇੇ ਸ਼ਹੀਦਾਂ ਦੇ ਚੋਂਕ ਦਾ ਨਾਮ ਬਦਲ ਕੇ ਐਮ ਐਲ ਭਾਸਕਰ ਚੋਂਕ ਰੱਖ ਦਿੱਤਾ ਗਿਆ ਜੋ ਕਿ ਸਾਰਾਗੜੀ ਦੇ ਸ਼ਹੀਦਾਂ ਦਾ ਅਪਮਾਨ ਹੈ ਉਹਨਾਂ ਦਸਿਆ ਕੀ ਭਾਸਕਰ ਪਰਿਵਾਰ ਦੀ ਸਰਕਾਰ ਅਤੇ ਪ੍ਰਸ਼ਾਸ਼ਨ ਵਿੱਚ ਚੰਗੀ ਅਸਰ ਰਸੂਖ ਕਰਕੇ ਇਹ ਸ਼ਹੀਦਾਂ ਦੇ ਨਾਮ ਤੇ ਪੋਚਾ ਮਾਰਿਆ ਗਿਆ ਹੈ ਜੋ ਕਿ ਨਿੰਦਣਯੋਗ ਗੱਲ ਹੈ ਇਥੇ ਹੈਰਾਨਗੀ ਵਾਲੀ ਗਲ ਇਹ ਵੀ ਹੈ ਕੀ ਇਸ ਚੌਂਕ ਦੇ ਉਪਰ ਜੋ ਮੂਰਤੀਆਂ ਸ਼ਸ਼ੋਬਿਤ ਹਨ ਉਹ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ,ਰਾਜਗੁਰੂ ਅਤੇ ਸੁਖਦੇਵ ਦੀਆਂ ਹਨ ਇਹਨਾਂ ਮੂਰਤੀਆਂ ਦੇ ਬਿਲਕੁਲ ਥੱਲੇ ਐਮ ਐਲ ਭਾਸਕਰ ਚੌਂਕ ਲਿਖਿਆ ਗਿਆ ਹੈ ਜੋ ਇਹਨਾਂ ਸ਼ਹੀਦਾਂ ਨਾਲ ਇਹ ਕੋਝਾ ਮਜ਼ਾਕ ਹੈ ਭਰੋਸੇ ਯੋਗ ਸੂਤਰਾਂ ਤੋਂ ਪਤਾ ਲਗਾ ਹੈ ਕਿ ਇਹ ਮੂਰਤੀਆਂ ਉਹ ਹਨ ਜੋ ਭਾਰਤ ਅਤੇ ਪਾਕਿਸਤਾਨ ਦੀ ਜੰਗ ਮੋਕੇ ਹੁਸੈਨੀ ਵਾਲੇ ਬਾਰਡਰ ਤੋਂ ਸ੍ਰ ਭਗਤ ਸਿੰਘ,ਰਾਜਗੁਰੂ ਅਤੇ ਸੁਖਦੇਵ ਦੀਆਂ ਸਮਾਧਾਂ ਤੋਂ ਪਾਕਿਸਤਾਨ ਫੌਜ ਨੇ ਕਾਬਿਜ ਹੋ ਕੇ ੳਤਾਰ ਕੇ ਲੈ ਗਏ ਸਨ ਅਤੇ ਸਰਕਾਰਾਂ ਦੀ ਜ਼ਦੋ-ਜ਼ਹਿਦ ਸਦਕਾ ਇਹ ਮੂਰਤੀਆਂ ਵਾਪਿਸ ਫਿਰੋਜ਼ਪੁਰ ਪ੍ਰਸ਼ਾਸ਼ਨ ਦੇ ਪਾਸ ਪਹੁੰਚੀਆਂ ਸਨ ਜਿਨਾਂ ਨੂੰ ਹੁਣ ਇਸ ਚੌਂਕ ਵਿਚ ਸ਼ਸ਼ੋਬਿਤ ਕੀਤਾ ਗਿਆ ਅਤੇ ਸ੍ਰ ਜਸਪਾਲ ਸਿੰਘ ਨੇ ਦਸਿਆ ਕੀ ਇਸ ਸਬੰਧ ਵਿਚ ਮਾਣਯੋਗ ਮੁਖਮੰਤਰੀ ਸਾਹਬ ਅਤੇ ਖਜਾਨਾ ਮੰਤਰੀ ਸ੍ਰ ਮਨਪ੍ਰੀਤ ਸਿੰਘ ਬਾਦਲ ਨੂੰ ਦਰਖਾਸਤਾਂ ਰਾਂਹੀ ਬੇਨਤੀ ਕਰ ਚੁੱਕਾ ਹਾਂ ਅਤੇ ਆਸ ਕਰਦਾਂ ਹਾਂ ਕੀ ਸ਼ਹੀਦਾਂ ਦੀ ਲਾਸਾਨੀ ਸ਼ਹਾਦਤ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾਵੇਗਾ ਅਤੇ ਉਸ ਚੋਂਕ ਦਾ ਨਾਮ ਮੁੜ ਸਾਰਾਗੜੀ ਚੋਂਕ ਰਖਿਆ ਜਾਵੇਗਾ ।ਜੋ ਸ਼ਹੀਦਾਂ ਨੂੰ ਇਕ ਬਹੁਤ ਵੱਡੀ ਸ਼ਰਧਾਜਲੀ ਹੋਵੇਗੀ ਅਤੇ ਉਹਨਾਂ ਦਾ ਬਣਦਾ ਮਾਣ ਸਤਿਕਾਰ ਦੁਆਇਆ ਜਾਵੇਗਾ ਇਸ ਸਬੰਧ ਵਿਚ ਜਦੋਂ ਡਿਪਟੀ ਕਮੀਸ਼ਨਰ ਫਿਰੋਜ਼ਪੁਰ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨਾਲ ਸੰਪਰਕ ਨਹੀਂ ਹੋਇਆ ।

ਐਮ ਐਲ਼ ਏ ਦਿਹਾਤੀ ਕੀ ਬੋਲੇ-

ਇਸ ਸਬੰਧ ਵਿਚ ਜਦੋਂ ਐਮ ਐਲ਼ ਏ ਦਿਹਾਤੀ ਬੀਬੀ ਸਤਿਕਾਰ ਕੌਰ ਨੂੰ ਪੁਛਿਆ ਗਿਆ ਤਾਂ ਉਹਨਾਂ ਕਿਹਾ ਇਸ ਚੋਂਕ ਦਾ ਨਾਮ ਪਹਿਲਾਂ ਤੋਂ ਹੀ ਸਾਰਾਗੜੀ ਚੋਂਕ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਜੋ ਕੇ ਬਦਲ ਇਕ ਜਸੂਸ ਦੇ ਨਾਮ ਤੇ ਰੱਖ ਦਿੱਤਾ ਗਿਆ ਹੈ ਜੋ ਕੇ ਨਿੰਦਣ ਯੋਗ ਗਲ ਹੈ ਉਸ ਨੇ ਭਰੋਸਾ ਦਿਵਾਇਆ ਕੀ ਸਾਰਾਗੜੀ ਦੇ ਸਬੰਧ ਵਿਚ ਸੂਬਾ ਸਰਕਾਰ ਵੱਲੋਂ ਬੜੇ ਵੱਡੇ ਪੱਧਰ ਤੇ ਸਮਾਗਮ ਕਰਵਾਇਆ ਜਾ ਰਿਹਾ ਹ ਜਿਸ ਦੇ ਮੁਖ ਮਹਿਮਾਨ ਸ੍ਰ ਮਨਪ੍ਰੀਤ ਸਿੰਘ ਬਾਦਲ ਸ਼ਹੀਦਾਂ ਨੂੰ ਸੱਚੀ ਸਰਧਾਂਜਲੀ ਦੇਣ ਆ ਰਹੇ ਹਨ ਮੈਂ ਉਹਨਾਂ ਨਾਲ ਅਤੇ ਮੁਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨਾਲ ਗਲ ਕਰਾਂਗੇ ਅਤੇ ਸ਼ਹੀਦਾਂ ਨੂੰ ਬਣਦਾ ਮਾਣ ਦਿਵਾਵਾਂਗੇ।

ਐਮ ਐਲ ਏ ਸ਼ਹਿਰੀ ਕੀ ਬੋਲੇ-

ਜਦੋਂ ਇਸ ਸਬੰਧ ਵਿਚ ਐਮ ਐਲ ਏ ਸ਼ਹਿਰੀ ਪਰਮਿੰਦਰ ਸਿੰਘ ਪਿੰਕੀ ਨੂੰ ਬਾਰ-ਬਾਰ ਫੋਨ ਕਰਨ ਤੇ ਉਨਾਂ ਨੇ ਫੋਨ ਨਹੀਂ ਚੁਕਿਆ ਪਰੰਤੂ ਕਾਫੀ ਦੇਰ ਬਾਅਦ ਜਦੋਂ ਫੋਨ ਚੁਕਿਆ ਤਾਂ ਉਹਨਾਂ ਜਵਾਬ ਦਿੱਤਾ ਕੀ ਮੈ ਕੀ ਮੈਂ ਮਸਰੂਫ ਹਾਂ ਫਿਰ ਗਲ ਕਰਾਂਗਾ ।    

Unusual
PUNJAB
Punjab Government
Ferozepur