ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਗੁਰਮੁੱਖ ਸਿੰਘ ਹੋਏ ਪੰਜ ਪਿਆਰਿਆ ਅੱਗੇ ਪੇਸ਼

ਮਸਲਾ ਕੌਮ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਣ ਕਾਰਣ ਕੀਤੀ ਜਾਵੇਗੀ ਦੀਰਘ ਵਿਚਾਰ : ਪੰਜ ਪਿਆਰੇ

ਮੋਗਾ 12 ਸਤੰਬਰ ( ਅਮਨਦੀਪ ਸਿੰਘ ਭਾਈ ਰੂਪਾ/ਸਿੰਕਦਰ ਸਿੰਘ/ਸੁਖਦੇਵ ਸਿੰਘ ) : ਬੀਤੇ ਕੱਲ ਸਿੱਖ ਇਤਿਹਾਸ ਵਿਚ ਇੱਕ ਨਵੀ ਮਿਸਾਲ ਪੈਦਾ ਹੋਈ ਜਦੋ ਸ੍ਰੀ ਅਕਾਲ ਤਖਤ ਸਾਹਿਬ ਤੋ ਸੌਦਾ ਸਾਧ ਨੂੰ ਬਿਨ ਮੰਗੀ ਮੁਆਫੀ ਦੇਣ ਸਮੇ ਜੱਥੇਦਾਰਾ ਵਿਚ ਸਾਮਲ ਇੱਕ ਜੱਥੇਦਾਰ ਗਿਆਨੀ ਗੁਰਮੁੱਖ ਸਿੰਘ ਆਪਣੀਆਂ ਭੁੱਲਾਂ ਨੂੰ ਚੇਤਾਰਦਿਆ ਹੋਇਆ ਗੁਰਦੁਆਰਾ ਸੰਗਤ ਸਾਹਿਬ ਪਿੰਡ ਡਾਲਾ ( ਜਿਲਾ ਮੋਗਾ ) ਵਿਖੇ ਪੰਜ ਪਿਆਰੇ ਸਿੰਘਾ ਅੱਗੇ ਪੇਸ ਹੋਏ ਅਤੇ ਭੁੱਲਾ ਬਖਸਾਉਣ ਲਈ ਆਪਣਾ ਸਪੱਸਟੀਕਰਨ ਪੇਸ ਕੀਤਾ ! ਪੰਜ ਪਿਆਰੇ ਸਿੰਘਾ ਭਾਈ ਸਤਨਾਮ ਸਿੰਘ, ਭਾਈ ਮੇਜਰ ਸਿੰਘ, ਭਾਈ ਮੰਗਲ ਸਿੰਘ, ਭਾਈ ਤਰਲੋਕ ਸਿੰਘ ਅਤੇ ਭਾਈ ਸੁਖਵਿੰਦਰ ਸਿੰਘ ਨੇ ਗੁਰ ਜੁਗਤਿ ਅਨੁਸਾਰ ਵਿਚਾਰ ਕਰਕੇ ਸਪੱਸਟੀਕਰਨ ਪ੍ਰਵਾਨ ਕਰਦਿਆ ਦੀਰਘ ਵਿਚਾਰਾਂ ਤੋ ਬਾਅਦ ਅਗਲੀ ਮੀਟਿੰਗ ਵਿਚ ਫੈਂਸਲਾ ਸੁਣਾਉਣ ਦਾ ਐਲਾਨ ਕੀਤਾ !

ਦੱਸਣਯੋਗ ਹੈ ਕਿ ਤਖਤਾਂ ਦੇ ਜੱਥੇਦਾਰਾ ਵੱਲੋਂ 24 ਸਤੰਬਰ 2015 ਨੂੰ ਸੌਦਾ ਸਾਧ ਨੂੰ ਬਿਨ ਮੰਗੀ ਮੁਆਫੀ ਦੇਣ ਸਮੇ ਇਹਨਾ ਪੰਜ ਪਿਆਰੇ ਸਿੰਘਾ ਨੇ ਸ੍ਰੀ ਅਕਾਲ ਤਖਤ  ਸਾਹਿਬ ਤੇ ਸੇਵਾ ਨਿਭਾਉਂਦਿਆ ਡਿਊਟੀ ਦੀ ਪ੍ਰਵਾਹ ਨਾ ਕਰਦਿਆ ਜੱਥੇਦਾਰਾ ਦੇ ਫੈਂਸਲੇ ਦਾ ਸਖਤ ਵਿਰੋਧ ਕਰਦਿਆ ਉਹਨਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਕਰਨ ਦਾ ਐਲਾਨ ਕੀਤਾ ਸੀ, ਜਿਸ ਤੋ ਬਾਅਦ ਸ੍ਰੋਮਣੀ ਕਮੇਟੀ ਵੱਲੋਂ ਇਹਨਾ ਪੰਜ ਪਿਆਰੇ ਸਿੰਘਾ ਨੂੰ ਸੇਵਾ ਮੁਕਤ ਕਰਕੇ ਬਰਖਾਸਤ ਕਰ ਦਿੱਤਾ ਗਿਆ ਸੀ ਅਤੇ ਸਿੱਖ ਕੌਮ ਦੀ ਨਿਗਾ ਵਿਚ ਇਹ ਪੰਜੇ ਸਿੰਘ ਕੌਮੀ ਪੰਜ ਪਿਆਰੇ ਬਣ ਗਏ ਸਨ !

ਸੌਦਾ ਸਾਧ ਨੂੰ ਬਿਨ ਮੰਗੀ ਮੁਆਫੀ ਦੇਣ ਦੇ ਮਸਲੇ ਤੇ ਜਿੱਥੇ ਸਾਰੀ ਸਿੱਖ ਕੌਮ ਨੇ ਫੈਂਸਲੇ ਦਾ ਡੱਟਵਾਂ ਵਿਰੋਧ ਕੀਤਾ ਉੱਥੇ ਕੌਮ ਨੇ ਗਿਆਨੀ ਗੁਰਮੁੱਖ ਸਿੰਘ ਨੂੰ ਸਭ ਤੋ ਵੱਧ ਦੋਸੀ ਵੀ ਐਲਾਨਿਆ, ਭਾਵੇਂ ਕਿ ਕੁਝ ਮਹੀਨੇ ਪਹਿਲਾ ਗਿਆਨੀ ਗੁਰਮੁੱਖ ਸਿੰਘ ਨੇ ਸੌਦਾ ਸਾਧ ਨੂੰ ਦਿੱਤੀ ਬਿਨ ਮੰਗੀ ਮੁਆਫੀ ਲਈ ਸਾਬਕਾ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਅਤੇ ਸੁਖਵੀਰ ਸਿੰਘ ਬਾਦਲ ਵੱਲੋਂ ਜੱਥੇਦਾਰਾਂ ਤੇ ਦਬਾਅ ਬਣਾ ਕੇ ਮੁਆਫੀ ਦੇਣ ਦੀ ਗੱਲ ਮੀਡੀਆਂ ਸਾਹਮਣੇ ਲਿਆਂਦੀ ਸੀ ਅਤੇ ਜਿਸ ਕਾਰਣ ਉਹਨਾ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦੀ ਜੱਥੇਦਾਰੀ ਤੋ ਸੇਵਾ ਮੁਕਤ ਕਰ ਦਿੱਤਾ ਗਿਆ ਸੀ ਪ੍ਰੰਤੂ ਗਿਆਨੀ ਗੁਰਮੁੱਖ ਸਿੰਘ ਵੱਲੋਂ ਹੁਣ ਪੰਜ ਸਿੰਘਾ ਅੱਗੇ ਪੇਸ ਹੋ ਕੇ ਭੁੱਲਾ ਨੂੰ ਚੇਤਾਰਣਾ ਇੱਕ ਵੱਡਾ ਇਤਿਹਾਸਕ ਫੈਂਸਲਾ ਹੈ ! ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਪੰਜ ਪਿਆਰੇ ਸਿੰਘਾ ਨੇ ਦਸਿਆ ਕਿ ਜਦੋ ਜੱਥੇਦਾਰਾ ਵੱਲੋਂ ਸੌਦਾ ਸਾਧ ਨੂੰ ਬਿਨ ਮੰਗੀ ਮੁਆਫੀ ਦਿੱਤੀ ਗਈ ਸੀ ਤਾ ਕੌਮ ਅੰਦਰ ਪੈਦਾ ਹੋਏ ਭਾਰੀ ਰੋਸ ਕਾਰਣ ਅਤੇ ਕੌਮ ਦੀਆਂ ਭਾਵਨਾਵਾਂ ਦੀ ਕਦਰ ਕਰਦਿਆ ਸਾਡੇ ਵੱਲੋਂ 21 ਅਕਤੂਬਰ 2015 ਨੂੰ ਜੱਥੇਦਾਰਾ ਨੂੰ ਤਲਬ ਕਰਕੇ 23 ਅਕਤੂਬਰ 2015 ਨੂੰ ਸੱਦਿਆ ਗਿਆ ਸੀ ਅਤੇ ਉਹ ਪੇਸ ਨਹੀ ਹੋਏ ਸਨ ਪ੍ਰੰਤੂ ਹੁਣ ਕਰੀਬ ਦੋ ਸਾਲ ਬਾਅਦ ਸਿਰਫ ਗਿਆਨੀ ਗੁਰਮੁੱਖ ਸਿੰਘ ਪੇਸ ਹੋਏ  ਹਨ ਅਤੇ ਉਹਨਾ ਨੇ ਆਪਣਾ ਸਪੱਸਟੀਕਰਨ ਪੰਜਾ ਸਿੰਘਾ ਅੱਗੇ ਪੇਸ ਕੀਤਾ ਹੈ !

ਪੰਜਾ ਸਿੰਘਾ ਨੇ ਕਿਹਾ ਕਿ ਇਹ ਮਸਲਾ ਬਹੁਤ ਜਿਆਦਾ ਗੰਭੀਰ ਅਤੇ ਕੌਮ ਦੀਆ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ ਅਤੇ ਦੀਰਘ ਵਿਚਾਰਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤਾ ਅਤੇ ਮਾਨ ਮਰਿਯਾਦਾ ਨੂੰ ਧਿਆਨ ਵਿਚ ਰੱਖਣ ਤੋ ਬਾਅਦ ਹੀ ਅਗਲਾ ਫੈਂਸਲਾ ਲਿਆ ਜਾਵੇਗਾ ! ਇਸ ਸਮੇ ਭਾਈ ਸਤਨਾਮ ਸਿੰਘ ਖੰਡੇਵਾਲਾ ਵੀ ਵਿਸੇਸ ਤੌਰ ਤੇ ਹਾਜਰ ਸਨ ਪ੍ਰੰਤੂ ਉਹਨਾ ਦੀ ਸਿਹਤ ਠੀਕ ਨਾ ਹੋਣ ਕਾਰਣ ਉਹਨਾ ਦੀ ਸਹਿਮਤੀ ਨਾਲ ਭਾਈ ਸੁਖਵਿੰਦਰ ਸਿੰਘ ਨੇ ਪੰਜਾ ਸਿੰਘਾ ਵਿਚ ਸੇਵਾ ਨਿਭਾਈ ! ਅਸੀਂ ਅਦਾਰਾ ਪਹਿਰੇਦਾਰ ਵੱਲੋਂ ਤਖਤਾਂ ਦੇ ਹੋਰਨਾ ਜੱਥੇਦਾਰਾ ਨੂੰ ਵੀ ਬੇਨਤੀ ਕਰਾਗੇ ਕਿ ਉਹ ਵੀ ਗਿਆਨੀ ਗੁਰਮੁੱਖ ਸਿੰਘ ਦੇ  ਫੈਂਸਲੇ ਤੋ ਸਿੱਖਿਆ ਲੈ ਕੇ ਆਪਣੇ ਮੱਥੇ ਲੱਗਿਆ ਕਲੰਕ ਉਤਾਰਣ !

Panj Pyare
Giani Gurmukh Singh
Sikhs
Unusual