ਕੀ ਹੁਣ ਸਿੱਖਾਂ ਦੇ ਭਵਿੱਖ ਦਾ ਫ਼ੈਸਲਾ ਨਾਗਪੁਰੀ ਤਾਕਤਾਂ ਕਰਿਆ ਕਰਨਗੀਆਂ?

ਅੰਮਿ੍ਰਤਸਰ 12 ਸਤੰਬਰ (ਨਰਿੰਦਰ ਪਾਲ ਸਿੰਘ) ਕੀ ਹੁਣ ਸਿੱਖਾਂ ਦੇ ਭਵਿੱਖ ਦਾ ਫੈਸਲਾ ਰਾਸ਼ਟਰੀ ਸਵੈਅਮ ਸੇਵਕ ਸੰਘ ਅਤੇ ਉਸਦੀ ਸਹਾਇਕ ਰਾਸ਼ਟਰੀ ਸਿੱਖ ਸੰਗਤ ਵਰਗੀਆਂ ਸਿੱਖ ਵਿਰੋਧੀ ਤਾਕਤਾਂ ਕਰਿਆ ਕਰਨਗੀਆਂ?ਇਹ ਸਵਾਲ ਉਸ ਵੇਲੇ ਅਹਿਮੀਅਤ ਰੱਖਦਾ ਹੈ ਜਦੋਂ ਰਾਸ਼ਟਰੀ ਸਿੱਖ ਸੰਗਤ ਦੇ ਅਵਤਾਰ ਸਿੰਘ ਸ਼ਾਸ਼ਤਰੀ,ਸ਼੍ਰੋਮਣੀ ਕਮੇਟੀ ਦੇ ਉਸ ਫੈਸਲੇ ਤੇ ਟਿਪਣੀ ਕਰਦੇ ਹਨ ਜਿਸ ਰਾਹੀਂ ਸਿੱਖ ਭਾਵਨਾਵਾਂ ਵਲੂੰਧਰਣ ਦੇ ਦੋਸ਼ੀ ਡੇਰਾ ਸਿਰਸਾ ਅਸਾਧ ਨੂੰ ਸਾਲ 2015 ਵਿੱਚ ਬਿਨਮੰਗੀ ਮੁਆਫੀ ਦਿੱਤੀ ਗਈ ਸੀ ।ਕਿਉਂਕਿ ਇਹ ਉਹੀ ਅਵਤਾਰ ਸਿੰਘ ਸ਼ਾਸ਼ਤਰੀ ਹਨ ਜਿਨਾਂ ਨੇ ਸਜਾਵਾਂ ਭੁਗਤਣ ਦੇ ਬਾਵਜੂਦ ਜੇਲਾਂ ਵਿੱਚ ਨਜਰਬੰਦ ਸਿੱਖਾਂਦੀ ਰਿਹਾਈ ਲਈ ਤਤਕਾਲੀਨ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨਾਲ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ,ਤਖਤ ਸ੍ਰੀ ਕੇਸਗੜ ਸਾਹਿਬ ਦੇ ਤਤਕਾਲੀਨ ਜਥੇਦਾਰ (ਮਰਹੂਮ) ਗਿਆਨੀ ਮੱਲ ਸਿੰਘ ਦਰਮਿਆਨ ਮੀਟਿੰਗ ਕਰਾਉਣ ਦੀ ਭੂਮਿਕਾ ਨਿਭਾਉਂਦੇ ਹਨ।

ਅਵਤਾਰ ਸਿੰਘ ਸ਼ਾਸ਼ਤਰੀਉਸ ਹਾਈ ਪਾਵਰ ਕਮੇਟੀ ਵਿੱਚ ਵੀ ਸ਼ਾਮਿਲ ਹਨ ਜੋ ਉਤਰਾਖੰਡ ਸਰਕਾਰ ਵਲੋਂ  ਹਰਿਦੁਆਰ ਸਥਿਤ ਇਤਿਹਾਸਕ ਗੁਰਦੁਆਰਾ ਗਿਆਨ ਗੋਦੜੀ ਦੇ ਮਸਲੇੇ ਦੇ ਹੱਲ ਲਈ ਗਠਿਤ ਕੀਤੀ ਗਈ ਹੈ ਤੇ ਜਿਸ ਕਮੇਟੀ ਨੂੰ ਸ਼੍ਰੋਮਣੀ ਕਮੇਟੀ ਨੇ ਵੀ ਮਾਨਤਾ ਦਿੱਤੀ ਹੈ। ਲੇਕਿਨ ਰਾਸ਼ਟਰੀ ਸਵੈਅਮ ਸੇਵਕ ਸੰਘ ਅਤੇ ਇਸਦੀ ਅਹਿਮ ਸ਼ਾਖਾ ਰਾਸ਼ਟਰੀ ਸਿੱਖ ਸੰਗਤ ,ਜੋ ਹੁਣ ਤੀਕ ਸਿੱਖਾਂ ਨੂੰ ਹਿੰਦੂ ਧਰਮ ਦਾ ਅੰਗ ਦੱਸਣ ਤੋਂ ਸੰਕੋਚ ਨਹੀ ਕਰਦੀਆਂ ਦੀ ਸ਼੍ਰੋਮਣੀ ਕਮੇਟੀ ਵਿਚੱ ਦਖਲ ਅੰਦਾਜੀ ਦੀ ਹੀ ਗਲ ਕੀਤੀ ਜਾਏ ਤਾਂ ਸਭਤੋਂ ਪਹਿਲਾਂ ਖਾਲਸੇ ਦੇ 300 ਸਾਲਾ ਸਿਰਜਣਾ ਦਿਵਸ ਸਮਾਗਮਾਂ ਮੌਕੇ ਲੁਧਿਆਣਾ ਤੋਂ ਭਾਜਪਾ ਦੇ ਇੱਕ ਸੀਨੀਅਰ ਆਗੂ ਨੇ ਕਿ ਇੱਛਾ ਜਾਹਿਰ ਕੀਤੀ ਸੀ ਕਿ ਕਿਉਂਕਿ ਨਾ ਮੰਦਰ ਵਿੱਚ ਵੀ ਗੁਰਮਤਿ ਸਮਾਗਮ ਕਰਵਾਇਆ ਜਾਏ ਜਿਸਦੇ ਜਵਾਬ ਵਿੱਚ ਤਤਕਾਲੀਨ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੋਹੜਾ ਨੇ ੋੲਹੀ ਕਿਹਾਾ ਸੀ ਕਿ ਜੇਕਰ ਕਿਧਰੇ ਕੀਰਤਨ ਕਰਦਿਆਂ ਰਾਗੀ ਸਿੰਘਾਂ ਨੇ ਇਹ ਸ਼ਬਦ ਗਾਇਨ ਕਰ ਦਿੱਤਾ ‘ਕੋਈ ਬੁਤਾਨ ਕੋ ਪੂਜਤ ਹੈ ਕੋਉ ਮਿ੍ਰਤਾਨ ਕੋ ਪੂਜਨ ਧਾਇਓ’ਤਾਂ ਫਿਰ ਤੁਾਹਡੇ ਸਨਾਤਨ ਮੱਤ ਦਾ ਕਿਹੜਾ ਸਿਧਾਂਤ ਬਾਕੀ ਬਚੇਗਾ।

ਇਸ ਲਈ ਸਿੱਖਾਂ ਕੌਮ ਨੂੰ ਆਪਣਾ ਜਨਮ ਦਿਹਾੜਾ ਆਪਣੇ ਹੀ ਸਿਧਾਤਾਂ ਤੇ ਖਾਲਸਈ ਜਾਹੋਜਲਾਲ ਨਾਲ ਮਨਾਉਣ ਦਿਓ।ਲੇਕਿਨ ਜਿਉਂ ਹੀ ਜਥੇਦਾਰ ਟੋਹੜਾ ਅਤੇ  ਪਰਕਾਸ਼ ਸਿੰਘ ਬਾਦਲ ਦਰਮਿਆਨ ਮਤਭੇਦ ਉਭਰੇ ਤੇ ਜਥੇਦਾਟਰ ਟੋਹੜਾ ਸ਼੍ਰੋਮਣੀ ਕਮੇਟੀ ਪ੍ਰਧਾਨਗੀ ਤੋਂ ਵੱਖ ਕੀਤੇ ਗਏ ਤਾਂ ਬਾਦਲ ਦਲ ਦੀ ਸਰਪ੍ਰਸਤੀ ਹੇਠਲੀ ਸ਼੍ਰੋਮਣੀ ਕਮੇਟੀ ਵਲੋਂ ਮਨਾਏ 300 ਸਾਲਾ ਸਮਾਗਮਾਂ ਵਿੱਚ ਰਾਸ਼ਟਰੀ ਸਵੈਅਮ ਸੇਵਕ ਸੰਘ ਦੇ ਨਿੱਕਰਧਾਰੀ ਤੇ ਲਠਮਾਰ ਜਵਾਨਾਂ ਨਾਲ ਲੈਸ ਇਕ ਸਮੂੰਹ ਨੇ ਇਕ ਮਾਰਚ ਦੇ ਰੂਪ ਵਿਚੱ ਅਨੰਦਪੁਰ ਸਾਹਿਬ ਤੀਕ ਮਾਰਚ ਕੱਢਿਆ।

ਸਾਲ 2004 ਵਿੱਚ ਸ੍ਰੀ  ਗੁਰੁ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੇ 400 ਸਾਲਾ ਸਮਾਗਮਾਂ ਮੌਕੇ ਵੀ ਰਾਸ਼ਟਰੀ ਸਿੱਖ ਸੰਗਤ ਨੇ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਨਗਰ ਕੀਰਤਨ ਕੱਢੇ ਜਾਣ ਦਾ ਪ੍ਰੋਗਰਾਮ ਬਣਾਇਆ ਸੀ ਜਿਸਨੂੰ ਸਰੀ ਅਕਾਲ ਤਕਤ ਸਾਹਿਬ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਤੀ ਨੇ ਮੂਲੋ ਹੀ ਰੱਦ ਕਰਦਿਆਂ ਸਿੱਖ ਕੌਮ ਦੇ ਨਾਮ ਬਕਾਇਦਾ ਆਦੇਸ਼ ਵੀ ਜਾਰੀ ਕੀਤਾ ਸੀ ਕਿ ਰਾਸ਼ਟਰੀ ਸਿੱਖ ਸੰਗਤ ਸਿੱਖ ਵਿਰੋਧੀ ਸੰਸਥਾ ਹੈ,ਇਸਤੋਂ ਦੂਰੀ ਹੀ ਰੱਖੀ ਜਾਵੇ।ਲੇਕਿਨ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਤੇ ਕਮੇਟੀ ਤੇ ਸਰਦਾਰੀ ਦੇ ਚਲਦਿਆਂ ਸਾਲ 2006 ਵਿੱਚ ਗੁਰੁ ਅਰਜਨ ਦੇਵ ਮਹਾਰਾਜ ਦੇ 400 ਸਾਲਾ ਸ਼ਹੀਦੀ ਦਿਹਾੜੇ ਮੌਕੇ ਸ਼ੁਸ਼ਮਾ ਸਵਾਰਾਜ ਅਤੇ ਵਿਜੈ ਰਾਜੇ ਸਿੰਧੀਆ ਨੂੰ ਸਟੇਜ ਤੇ ਸਸ਼ੋਭਿਤ ਕੀਤਾ ਗਿਆ,ਚੰਦੂ ਨੂੰ ਗੁਰੁ ਅਰਜਨ ਦੇਵ ਦੀ ਸ਼ਹਾਦਤ ਤੋਂ ਦੋਸ਼ ਮੁਕਤ ਕਰਨ ਦੀ ਕੋਸ਼ਿਸ਼ ਕੀਤੀ ਗਈ ਬੰਦਾ ਸਿੰਘ ਬਹਾਦਰ ਨੂੰ ਬੰਦਾ ਬੈਰਾਗੀ ਦੱਸਣ ਦੀ ਜ਼ੁਰਅਤ ਵਿਖਾਈ ਗਈ।ਤੇ ਫਿਰ ਰਹਿੰਦੀ ਕਸਰ ਉਸ ਵੇਲੇ ਪੂਰੀ ਕਰ ਦਿੱਤੀ ਗਈ ਜਦੋਂ 30 ਦਸੰਬਰ 2014 ਨੂੰ ਗਿਆਨੀ ਮਲ ਸਿੰਘ ਅਤੇ ਬਾਬਾ ਹਰਨਾਮ ਸਿੰਘ ਦੀ ਅਗਵਾਈ ਹੇਠਲਾ ਇੱਕ ਵਫਦ ਬੰਦੀ ਸਿੰਘਾਂ ਦੀ ਰਿਹਾਈ ਲਈ ਗ੍ਰਹਿ ਮੰਤਰੀ ਰਾਜਨਾਥ ਨਾਲ ਮਿਲਣ ਜਰੂਰ ਗਿਆ ,ਮੀਟਿੰਗ ਦਾ ਪ੍ਰਬੰਧ ਵੀ ਰਾਸ਼ਟਰੀ ਸਿੱਖ ਸੰਗਤ ਨੇ ਕੀਤਾ ਲੇਕਿਨ ਸਿੰਘਾਂ ਦੀ ਰਿਹਾਈ ਅਜੇ ਵੀ ਉਨਟ ਦਾ ਬੁੱਲ ਬਣੀ ਹੋਈ ਹੈ।

ਹੁਣ ਅਚਨਚੇਤ ਹੀ ਅਵਤਾਰ ਸਿੰਘ ਸ਼ਾਸ਼ਤਰੀ ਨੇ ਡੇਰਾ ਮੁਖੀ ਨੂੰ ਮੁਆਫ ਕਰਨ ਤੇ ਕਮੇਟੀ ਦੇ ਫੈਸਲੇ ਨੂੰ ਗਲਤ ਕਰਾਰ ਦਿੱਤਾ ਹੈ ਅਤੇ ਇੱਕ ਅਜੇਹੇ ਮੌਕੇ ਜਦੋ ਕਮੇਟੀ ਖੁਦ ਸਤੰਬਰ 2015 ਦੇ ਫੈਸਲੇ ਨੂੰ ਲੈਕੇ ਵਿਵਾਦਾਂ ਦੇ ਘੇਰੇ ਵਿੱਚ ਹੈ ਤਾਂ ਸਵਾਲ ਪੈਦਾ ਹੁੰਦਾ ਹੈ ਕਿ ਇਸ ਮਾਮਲੇ ਤੇ ਅਵਤਾਰ ਸਿੰਘ ਸ਼ਾਸ਼ਤਰੀ ਵਲੋਂ ਅਪਣਾਈ  ਦੋ ਸਾਲਾਂ ਦੀ ਖਾਮੋਸ਼ੀ ਦਾ ਕੀ ਕਾਰਣ ਹੈ?ਕੀ ਸ਼ਾਸ਼ਤਰੀ ਨੂੰ ਹੁਣ ਯਾਦ ਆਇਆ ਹੈ ਕਿ ਸਾਲ 2015 ਦਾ ਫੈਸਲਾ ਗਲਤ ਸੀ ।ਜਦੋਂ ਸਮੁੱਚਾ ਸਿੱਖ ਜਗਤ ਕਮੇਟੀ ਤੇ ਜਥੇਦਾਰਾਂ ਦੇ ਪੈਸਲੇ ਖਿਲਾਫ ਰੋਹ ਤੇ ਰੋਸ ਪ੍ਰਗਟਾ ਰਿਹਾ ਸੀ ,ਜਿਸ ੇਵੇਲੇ ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਨਿਰਾਦਰ ਦੀਆਂ ਘਟਨਾਵਾਂ ਖਿਲਾਫ ਸਿੱਖ ਰੋਸ ਪ੍ਰਗਟਾ ਰਹੇ ਸਨ ਤੇ ਇਨਸਾਫ ਮੰਗਣ ਤੇ ਗੋਲੀਆਂ ਮਾਰੀਆਂ ਜਾ ਰਹੀਆਂ ਸਨ ਤਾਂ ਰਾਸ਼ਟਰੀ ਸਿੱਖ ਸੰਗਤ ਨੇ ਪੰਜਾਬ ਵਿਚਲੀ ਭਾਜਪਾ ਨੂੰ ਕਿਉਂ ਮਜਬੂਰ ਨਹੀ ਕੀਤਾ ਕਿ ਉਹ ਸਿੱਖਾਂ ਨੂੰ ਇਨਸਾਫ ਦੇਵੇ।

ਕਿਤੇਇਹ ਤਾਂ ਨਹੀ ਕਿ ਹੁਣ ਜਦੋਂ ਬਲਾਤਕਾਰੀ ਅਸਾਧ ਨੂੰ ਜੇਲ ਹੋਣ ‘ਤੇ ਉਸਦੀਆਂ ਹੋਰ ਕਰਤੂਤਾਂ ਸਾਹਮਣੇ ਆਣ ਲਗੀਆਂ ਹਨ ,ਹਰਿਆਣਾ ਦੀ ਭਾਜਪਾ ਸਰਕਾਰ ਤੇ ਡੇਰੇ ਦੇ ਕੁਕਰਮਾਂ ਤੇ ਪਰਦਾ ਪਾਣ ਦੇ ਦੋਸ਼ ਲੱਗੇ ਹਨ ਤਾਂ ਸ਼ਾਸ਼ਤਰੀ ਨੂੰ ਯਾਦ ਆ ਗਿਆ ਕਿ ਜੇ ਕਮੇਟੀ ਅਸਾਧ ਨੂੰ ਮੁਆਫ ਨਾ ਕਰਦੀ ਤਾਂ ਹਾਲਾਤ ਹੋਰ ਹੁੰਦੇ ।ਲੇਕਿਨ ਸ਼ਾਸ਼ਤਰੀ ਦੇ ਪ੍ਰਗਟਾਵੇ ਦਾ ਇੱਕ ਪਹਿਲੂ ਇਹ ਵੀ ਹੈ ਕਿ ਬਾਦਲ ਪ੍ਰੀਵਾਰ ਦੇ ਮਾਧਿਅਮ ਸ਼੍ਰੋਮਣੀ ਕਮੇਟੀ ਤੇ ਆਪਣੇ ਹੁਕਮ ਨਾਦਰ ਕਰਨ ਵਾਲੀ ਆਰ.ਐਸ.ਐਸ, ਸਿੱਖ ਹਿਤੈਸ਼ੀ ਹੋਣ ਦਾ ਢੱਕਵੰਜ ਕਰਨ ਤੋਂ ਅਜੇ ਟਲੀ ਨਹੀ  ਹੈ।ਉ ਸਿੱਕਾਂ ਨੂੰ ਸ਼ਰੇਆਮ ਹਿੰਦੂਆਂ ਦਾ ਅੰਗ ਵੀ ਦੱਸਣ ਦੀ ਹਿਮਾਕਤ ਵੀ ਕਰਦੀ ਹੈ ਤੈ ਫਿਰ ਆਪਣੇ ਆਪ ਨੂੰ ਅਜੇਹੇ ਦੋਸ਼ਾਂ ਤੋਂ ਮੁਤਕ ਕਰਨ ਦੇ ਨਾਟਕ ਵੀ ਕਰਦੀ ਰਹਿੰਦੀ ਹੈ ।

Unusual
Sikhs
RSS