ਬਾਦਲਾਂ ਤੋਂ ਬਲਾਤਕਾਰੀ ਬਾਬੇ ਦੇ ਚੇਲਿਆਂ ਦੇ ਕਬਜ਼ੇ ਤੀਕ ਦਾ ਸਫ਼ਰ

ਡੇਰੇ ਪਾਸ ਵੋਟਾਂ ਮੰਗਣ ਵਾਲਾ ਗੋਬਿੰਦ ਸਿੰਘ ਲੋਂਗੋਵਾਲ ਕਮੇਟੀ ਪ੍ਰਧਾਨ ਤੇ ਕਾਉਣੀ ਕਾਰਜਕਾਰਨੀ ਮੈਂਬਰ 

ਅੰਮਿ੍ਰਤਸਰ 29 ਨਵੰਬਰ (ਨਰਿੰਦਰ ਪਾਲ ਸਿੰਘ) : ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਅਹੁਦੇਦਾਰਾਂ ਦੀ ਸਲਾਨਾ ਚੋਣ ਲਈ ਹੋਏ ਜਨਰਲ ਅਜਲਾਸ ਮੌਕੇ ਗੋਬਿੰਦ ਸਿੰਘ ਲੋਂਗੋਵਾਲ,ਆਪਣੇ ਵਿਰੋਧੀ ਤੇ ਪੰਥਕ ਫਰੰਟ ਦੇ ਉਮੀਦਵਾਰ ਅਮਰੀਕ ਸਿੰਘ ਸ਼ਾਹਪੁਰ ਨੂੰ 139 ਵੋਟਾਂ ਨਾਲ ਹਰਾਕੇ ਪ੍ਰਧਾਨ ਬਣ ਗਏ ਹਨ।ਕਰਨਾਲ ਤੋਂ ਕਮੇਟੀ ਮੈਂਬਰ ਰਘੁਜੀਤ ਸਿੰਘ ਵਿਰਕ ਨੂੰ  ਸੀਨੀਅਰ ਮੀਤ ਪਰਧਾਨ ਤੇ ਹਰਪਾਲ ਸਿੰਘ ਜੱਲਾ ਨੂੰ ਜੂਨੀਅਰ ਮੀਤ ਪਰਧਾਨ ਚੁਣਿਆ ਗਿਆ ਹੈ।ਸ੍ਰ:ਗੁਰਬਚਨ ਸਿੰਘ ਕਰਮੂੰਵਾਲ ਨੂੰ ਜਨਰਲ ਸਕੱਤਰ ਚੁੱਣਿਆ ਗਿਆ ਹੈ।ਪ੍ਰੋ:ਕਿਰਪਾਲ ਸਿੰਘ ਬਡੂੰਗਰ ਦੀ ਅਹਗਵਾਈ ਵਾਲੀ ਕਾਰਜਕਾਰਣੀ ਵਲੋਂ ਦਸਮੇਸ਼ ਪਿਤਾ ਦੇ ਪ੍ਰਕਾਸ਼ ਦਿਹਾੜੇ ਸਬੰਧੀ ਦੁਵਿਧਾ ਪਾਣ ਅਤੇ ਤਖਤਾਂ ਦੇ ਜਥੇਦਾਰਾਂ ਦੇ ਏਕਾ ਅਧਿਕਾਰ ਖਿਲਾਫ ਲਿਖਤੀ ਰੋਸ ਦਰਜ ਕਰਾਉਂਦਿਆਂ ਕਮੇਟੀ ਮੈਂਬਰ ਹਰਦੀਪ ਸਿੰਘ ਮੁਹਾਲੀ ਨੇ ਆਪਣੀ ਵੋਟ ਨਹੀ ਪਾਈ।ਬਲਾਤਕਾਰੀ ਅਸਾਧ ਦੇ ਡੇਰੇ ਪਾਸੋਂ 2017 ਵਿਧਾਨ ਸਭਾ ਚੋਣਾਂ ਮੌਕੇ ਵੋਟਾਂ ਮੰਗਣ ਜਾਣ ਦੇ ਦੌਸ਼ੀ ਗੋਬਿੰਦ ਸਿੰਘ ਲੋਂਗੋਵਾਲ ਨੂੰ ਪ੍ਰਧਾਨਗੀ  ਅਤੇ ਕਾਰਜਕਾਰਣੀ ਵਿੱਚ ਸ੍ਰ:ਨਵਤੇਜ ਸਿੰਘ ਕਾਉਂਣੀ ਦੀ ਸ਼ਮੂਲੀਅਤ ਚਰਚਾ ਦਾ ਵਿਸ਼ਾ ਜਰੂਰ ਬਣੀ ਹੈ ਕਿਉਂਕਿ ਡੇਰਾ ਸਿਰਸਾ ਦੇ ਸਮਾਗਮਾਂ ਵਿੱਚ ਸ਼ਮੂਲੀਅਤ ਕਾਰਣ ਉਹ ਦੋ ਵਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਕੇ ਤਨਖਾਹ ਵੀ ਲਵਾ ਚੁਕੇ ਹਨ।

ਸ਼੍ਰੋਮਣੀ ਕਮੇਟੀ ਦੇ ਰਜਿਸਟਰਡ ਦਫਤਰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਕਮੇਟੀ ਪਰਧਾਨ ਤੇ ਅਹੁਦੇਦਾਰਾਂ ਦੀ ਚੋਣ ਲਈ ਬਾਅਦ ਦੁਪਿਹਰ ਸ਼ੁਰੂ ਹੋਏ ਜਨਰਲ ਅਜਲਾਸ ਮੌਕੇ ਆਰੰਭਤਾ ਦੀ ਅਰਦਾਸ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕੀਤੀ।ਉਪਰੰਤ ਚੋਣ ਸਬੰਦੀ ਕਾਰਵਾਈ ਸ਼ੁਰੂ ਹੋਣ ਤੇ ਸ਼੍ਰੋਮਣੀ ਕਮੇਟੀ ਦੀ ਸਾਬਕਾ ਪਰਧਾਨ ਬੀਬੀ ਜਗੀਰ ਕੌਰ ਨੇ ਗੋਬਿੰਦ ਸਿੰਘ ਲੋਂਗੋਵਾਲ ਦਾ ਨਾਮ ਪੇਸ਼ ਕੀਤਾ।ਇਸ ਨਾਮ ਦੀ ਤਾਈਦ ਤੇ ਤਾਈਦ ਮਜ਼ੀਦ ਹੋ ਜਾਣ ਤੇ ਜਿਉਂ ਹੀ ਹਾਉਸ ਦੇ ਚੇਅਰਮੈਨ ਦੀ ਹੈਸੀਅਤ ਵਿੱਚ ਪ੍ਰੋ:ਕਿਰਪਾਲ ਸਿੰਘ ਬਡੂੰਗਰ ਨੇ ਕਿਸੇ ਹੋਰ ਨਾਮ ਪੇਸ਼ ਕਰਨ ਦੀ ਗਲ ਕਹੀ ਤਾਂ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਤੇ ਸਾਬਕਾ ਕਾਰਜਕਾਰੀ ਪ੍ਰਧਾਨ ਜਥੇਦਾਰ ਸੁਖਦੇਵ ਸਿੰਘ ਭੌਰ ਦੀ ਅਗਵਾਈ ਹੇਠ ਕੁਝ ਸਮਾਂ ਪਹਿਲਾਂ ਹੀ ਗਠਿਤ ਹੋਏ ਪੰਥਕ ਫਰੰਟ ਨੇ ਜਥੇਦਾਰ ਅਮਰੀਕ ਸਿੰਘ ਸ਼ਾਹਪੁਰ ਦਾ ਨਾਮ ਪੇਸ਼ ਕੀਤਾ ,ਤਾਈਦ ਤੇ ਤਾਈਦ ਮਜੀਦ ਹੋਣ ਉਪ੍ਰੰਤ ਕਮੇਟੀ ਅੰਦਰਲੇ ਬਾਦਲ ਪੱਖੀ ਧੜੇ ਨੇ ਭੌਰ ਧੜੇ ਨਾਲ ਕਾਰਜਕਾਰਣੀ ਕਮੇਟੀ ਵਿੱਚ ਮੈਂਬਰ ਲਏ ਜਾਣ ਬਾਰੇ ਸੌਦੇਬਾਜੀ ਸ਼ੁਰੂ ਕੀਤੀ ਜੋ ਨੇਪਰੇ ਨਾ ਚੜ ਸਕੀ।ਆਖਿਰ ਨਿਯਮਾਂ ਅਨੁਸਾਰ ਪਰਧਾਨ ਦੀ ਚੋਣ ਲਈ ਬੈਲਟ ਪੇਪਰ ਦਾ ਸਹਾਰਾ ਲਿਆ।ਕੋਈ ਡੇਢ ਘੰਟਾ ਚੱਲੀ ਇਸ ਚੋਣ ਪ੍ਰਣਾਲੀ ਵਿੱਚ 169 ਕਮੇਟੀ ਮੈਂਬਰਾਨ ਵਲੋਂ ਪਾਈਆਂ ਵੋਟਾਂ ਚੋਂ 154 ਗੋਬਿੰਦ ਸਿੰਘ ਲੋਂਗੋਵਾਲ ਅਤੇ 15 ਵੋਟਾਂ ਵਿਰੋਧੀ ਧਿਰ ਦੇ ਅਮਰੀਕ ਸਿੰਘ ਸ਼ਾਹਪੁਰ ਨੂੰ ਪੋਲ ਹੋਈਆਂ।ਇਸ ਉਪਰੰਤ ਵਿਰੋਧੀ ਧਿਰ ਨੇ ਬਾਕੀ ਅਹੁੱਦੇਦਾਰੀਆਂ ਲਈ ਕੋਈ ਨਾਮ ਪੇਸ਼ ਨਹੀ ਕੀਤਾ।ਚੋਣ ਕਾਰਵਾਈ ਨੂੰ ਜਾਰੀ ਰੱਖਦਿਆਂ ਹਰਿਆਣਾ ਤੋਂ ਨਾਮਜ਼ਦ ਮੈਂਬਰ ਤੇ ਬਾਦਲ ਪ੍ਰੀਵਾਰ ਦੇ ਕਰੀਬੀ ਜਾਣੇ ਜਾਂਦੇ ਰਘੂਜੀਤ ਸਿੰਘ ਵਿਰਕ ਨੂੰ ਸੀਨੀਅਰ ਮੀਤ ਪਰਧਾਨ, ਹਰਪਾਲ ਸਿੰਘ ਜੱਲਾ ਨੂੰ ਜੂਨੀਅਰ ਮੀਤ ਪਰਧਾਨ ਅਤੇ ਸ੍ਰ:ਗੁਰਬਚਨ ਸਿੰਘ ਕਰਮੂੰਵਾਲ ਨੂੰ ਜਨਰਲ ਸਕੱਤਰ ਚੁਣ ਲਿਆ ਗਿਆ।

ਉਧਰ ਕਮੇਟੀ ਪਰਧਾਨ ਚੁਣੇ ਜਾਣ ਬਾਅਦ ਸ੍ਰ:ਲੋਂਗੋਵਾਲ ਨੇ 11ਮੈਂਬਰੀ ਕਾਰਜਕਾਰਣੀ ਦੇ ਨਾਮ ਐਲਾਨ ਦਿੱਤੇ ।ਵਿਰੋਧੀ ਧਿਰ ਨੇ ਇਕ ਵਾਰ ਫਿਰ ਦਸਤਕ ਦਿੱਤੀ ਕਿ ਨਿਯਮਾਂ ਅਨੁਸਾਰ ਉਨਾਂ ਦਾ ਇਕ ਮੈਂਬਰ ਕਾਰਜਕਾਰਣੀ ‘ਚ ਲਿਆ ਜਾਏ।ਕੁਝ ਸਮੇਂ ਦੀ ਨੋਕ ਝੋਕ ਉਪਰੰਤ ਜਥੇਦਾਰ ਅਮਰੀੂਕ ਸਿੰਘ ਸ਼ਾਹਪੁਰ ਨੂੰ ਵਿਰੋਧੀ ਧਿਰ ਦੇ ਨੁਮਾਇੰਦੇ ਵਜੋਂ ਕਾਰਜਕਾਰਣੀ ਵਿੱਚ ਸ਼ਾਮਿਲ ਕਰ ਲਿਆ ਗਿਆ। ਬਾਕੀ 10 ਕਾਰਜਕਾਰਣੀ ਮੈਂਬਰਾਂ ਵਿੱਚ ਸੱਜਣ ਸਿੰਘ ਬਜੂੱਮਾਨ, ਭਗਵੰਤ ਸਿੰਘ ਸਿਆਲਕਾ,ਲਖਬੀਰ ਸਿੰਘ ਅਰਾਈਆਂ, ਗੁਰਪ੍ਰੀਤ ਕੌਰ ਰੂਹੀ, ਗੁਰਤੇਜ ਸਿੰਘ ਢੱਡੇ,ਹਰਦੇਵ ਸਿੰਘ ਰਾਂਗਲਾ,ਰਵਿੰਦਰ ਸਿੰਘ ਚੱਕ ਮੁਕੇਰੀਆਂ ,ਗੁਰਮੀਤ ਸਿੰਘ ਬੂਹ,ਬਾਬ ਗੁਰਮੀਤ ਸਿੰਘ ਤਿਲੋਕੇ ਵਾਲਾ ਤੇ ਨਵਤੇਜ ਸਿੰਘ ਕਾਉਂਣੀ ਸ਼ਾਮਿਲ ਹਨ।ਕਮੇਟੀ ਦੇ ਅੱਜ ਦੇ ਸਲਾਨਾ ਅਜਲਾਸ ਵਿੱਚ ਮਨਿਸਟਰ ਵਜੋਂ ਸ਼ਾਮਿਲ ਹੋਣ ਵਾਲੇ  ਪੰਜ ਤਖਤਾਂ ਦੇ ਜਥੇਦਾਰਾਂ ਚੋਂ ਸਿਰਫ ਗਿਆਨੀ ਗੁਰਬਚਨ ਸਿੰਘ ,ਗਿਆਨੀ ਰਘਬੀਰ ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ ਸ਼ਾਮਿਲ ਹੋਏ ।ਕਮੇਟੀ ਦੇ ਗੁਰਦਾਸਪੁਰ ਤੋਂ ਮੈਂਬਰ ਸੇਵਾ ਸਿੰਘ ਸੇਖਵਾਂ ਨਾ ਤਾਂ ਕੱਲ ਪਾਰਟੀ ਪਰਧਾਨ ਨੂੰ ਅਧਿਕਾਰ ਦੇਣ ਵਾਲੀ ਮੀਟਿੰਗ ਵਿੱਚ ਸ਼ਾਮਿਲ ਹੋਏ ਨਾ ਹੀ  ਅੱਜ ਦੇ ਅਜਲਾਸ ਵਿੱਚ। ਜਨਰਲ ਅਜਲਾਸ ਦੀ ਕਾਰਵਾਈ ਚਲਾਉਣ ਲਈ ਸ਼੍ਰੋਮਣੀ ਕਮੇਟੀ ਮੁਖ ਸਕੱਤਰ ਡਾ:ਰੂਪ ਸਿੰਘ ਹਜਾਰ ਰਹੇ ਜਦੋਂ ਬੈਲਟ ਪੇਪਰ ਰਾਹੀਂ ਚੋਣ ਕਰਵਾਏ ਜਾਣ ਦੀ ਜਿੰਮੇਵਾਰੀ ਕਮੇਟੀ ਸਕੱਤਰ ਮਹਿੰਦਰ ਸਿੰਘ ਆਹਲੀ,ਮੀਤ ਸਕੱਤਰ ਸਕੱਤਰ ਸਿੰਘ ਨੇ ਨਿਭਾਈ।

ਸ਼੍ਰੋਮਣੀ ਅਕਾਲੀ ਦਲ (ਅ) ਨੇ ਐਸ. ਜੀ.ਪੀ. ਸੀ.ਪ੍ਰਧਾਨ ਦੀ ਚੋਣ ਨੂੰ ਕੀਤਾ ਮੂਲੋਂ ਰੱਦ

ਸਮਾਂ ਪੂਰਾ ਕਰ ਚੁੱਕੀ ਕਮੇਟੀ ਦੀ ਚੋਣ ਗੈਰ ਸੰਵਿਧਾਨਿਕ: ਮਾਨ/ਸਖੀਰਾ

ਅੰਮਿ੍ਰਤਸਰ 29 ਨਵੰਬਰ (ਨਰਿੰਦਰਪਾਲ ਸਿੰਘ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਅੱਜ ਜਨਰਲ ਹਾਊਸ ਮੀਟਿੰਗ ਦੇ ਦੌਰਾਨ ਲਿਫਾਫੇ ਵਿੱਚੋਂ ਕੱਢ ਕੇ ਬਣਾਏ ਗਏ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਚੋਣ ਤੇ ਆਪਣਾ ਪ੍ਰਤੀਕ੍ਰਮ ਜਾਹਿਰ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਦੇ ਸਾਬਕਾ ਐਮ.ਪੀ. ਸਿਮਰਨਜੀਤ ਸਿੰਘ ਮਾਨ ਤੇ ਜਨਰਲ ਸਕੱਤਰ ਭਾਈ ਜਰਨੈਲ ਸਿੰਘ ਸਖੀਰਾ ਨੇ ਕਿਹਾ ਕਿ ਸੰਨ 2011 ਦੇ ਦੌਰਾਨ ਸੱਤਾ ਤੇ ਕਾਬਜ਼ ਹੋਈ ਮੌਜੂਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹਿਕ ਅਹੁੱਦੇਦਾਰ, ਕਾਰਜਕਾਰੀ ਤੇ ਮੈਂਬਰ ਆਪਣਾ ਚੋਣ ਸਮਾਂ ਪੂਰਾ ਕਰਨ ਤੋਂ ਬਾਅਦ ਸੱਭ ਫਰਜ਼ੀ ਹਨ। ਇਸ ਫਰਜ਼ੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਕੋਈ ਵੀ ਅਜਿਹਾ ਅਧਿਕਾਰ ਜਾਂ ਅਖਤਿਆਰ ਨਹੀਂ ਕਿ ਉਹ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਰਹੁ-ਰੀਤਾਂ, ਰਵਾਇਤਾਂ ਤੇ ਪਰੰਪਰਾਵਾ ਨੂੰ ਛਿੱਕੇ ਟੰਗ ਕੇ ਗੈਰ ਸੰਵਿਧਾਨਿਕ ਤਰੀਕੇ ਨਾਲ ਬੰਦ ਲਿਫਾਫੇ ਦੇ ਵਿੱਚੋਂ ਕਿਸੇ ਵਿਅਕਤੀ ਦੇ ਨਾਮ ਨੂੰ ਤਰਜੀਹ ਦੇ ਕੇ ਉਸ ਨੂੰ ਪ੍ਰਧਾਨ ਥਾਪਿਆ ਜਾਵੇ।

ਸ. ਮਾਨ ਤੇ ਭਾਈ ਸਖੀਰਾ ਨੇ ਅੱਗੇ ਕਿਹਾ ਕਿ ਮੌਜੂਦਾ ਕਮੇਟੀ ਨੇ ਜਿੱਥੇ ਸਿੱਖ ਕੌਮ ਦੇ ਮਸਲਿਆਂ ਤੇ ਮੰਗਾਂ ਨੂੰ ਵਿਸਾਰਿਆ ਉੱਥੇ ਨਾਂ ਤਾਂ ਕੇਂਦਰ ਸਰਕਾਰ ਦੇ ਕੋਲੋਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਸੰਨ 1984 ਦੇ ਵਿੱਚ ਭਾਰਤੀ ਫੌਜ਼ ਵੱਲੋਂ ਕੀਤੇ ਗਏ ਸਾਕਾ ਨੀਲਾ ਤਾਰਾ ਦੌਰਾਨ ਤੋਸ਼ਾਂਖਾਨਾ ਦੇ ਵਿੱਚੋਂ ਲੁੱਟੀਆ ਗਈਆਂ ਬੇਸ਼ਕੀਮਤੀ ਚੀਜਾਂ ਤੇ ਹੋਰ ਸਮੱਗਰੀ ਵਾਪਿਸ ਲਿਆਂਦੀ ਤੇ ਨਾ ਹੀ ਸੰਨ 1984 ਦੇ ਵਿੱਚ ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਕੋਨਿਆ ਵਿੱਚ ਹੋਈ ਸਿੱਖ ਨਸ਼ਲਕੁਸ਼ੀ ਸਬੰਧੀ ਕੋਈ ਪ੍ਰਸਤਾਵ ਪਾਸ ਕਰਕੇ ਸਰਕਾਰ ਨੂੰ ਪੁੱਜਦਾ ਕੀਤਾ। ਉਨਾਂ ਕਿਹਾ ਕਿ ਮੌਜੂਦਾ ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਰਫ ਤੇ ਸਿਰਫ ਸੱਤਾ ਤੇ ਕਾਬਜ਼ ਰਹਿਣ ਦੇ ਮੰਤਵ ਨਾਲ ਲੋਭੀ ਪ੍ਰਵਿਰਤੀ ਦੇ ਚਲਦਿਆਂ ਸਿੱਖ ਵਿਰੋਧੀ ਤਾਕਤਾਂ ਤੇ ਆਰ.ਐਸ.ਐਸ. ਦੇ ਹੱਥਾਂ ਵਿੱਚ ਖੇਡ ਰਹੀ ਹੈ। ਉਨਾਂ ਕਿਹਾ ਕਿ ਬੰਦ ਲਿਫਾਫੇ ਵਿੱਚੋਂ ਨਿਕਲਿਆਂ ਪ੍ਰਧਾਨ ਗੈਰ ਕਾਨੂੰਨੀ ਹੈ। ਜਿਸ ਨੂੰ ਸਮੁੱਚੀ ਸਿੱਖ ਕੌਮ ਪ੍ਰਵਾਨ ਨਹੀਂ ਕਰਦੀ। ਉਨਾਂ ਕਿਹਾ ਕਿ ਜਾਅਲੀ ਐਸ.ਜੀ.ਪੀ.ਸੀ.ਵੱਲੋਂ ਥੋਪਿਆ ਗਿਆ ਪ੍ਰਧਾਨ ਵੀ ਜਾਅਲੀ ਹੈ।

ਸ੍ਰ.ਮਾਨ ਤੇ ਭਾਈ ਸਖੀਰਾ ਨੇ ਅੱਗੇ ਕਿਹਾ ਪਹਿਲਾਂ ਤਾਂ ਐਸ.ਜੀ.ਪੀ.ਸੀ. ਦੀ ਸੰਵਿਧਾਨਿਕ ਤਰੀਕੇ ਨਾਲ ਸਰਬ ਪ੍ਰਵਾਨਿਤ ਚੋਣ ਹੋਣੀ ਸਮੇਂ ਦੀ ਲੋੜ ਹੈ ਜੋ ਕੇਂਦਰ ਸਰਕਾਰ ਦੀ ਮਿਲੀ ਭੁਗਤ ਨਾਲ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਟਾਲੀ ਹੋਈ ਹੈ। ਉਸ ਤੋਂ ਬਾਅਦ ਹੀ ਪ੍ਰਧਾਨ ਦੀ ਚੋਣ ਸੰਵਿਧਾਨਿਕ ਮੰਨੀ ਜਾ ਸਕੇਗੀ। ਉਨਾਂ ਦੱਸਿਆ ਕਿ ਸੰਨ 2011 ਦੇ ਦੌਰਾਨ ਹੋਂਦ ਵਿੱਚ ਆਈ ਮੌਜੂਦਾ ਕਮੇਟੀ ਆਪਣਾ ਸਮਾਂ ਪੂਰਾਂ ਕਰ ਚੁੱਕੀ ਹੈ। ਜਦੋਂ ਕਿ ਪ੍ਰਧਾਨ ਦੀ ਜਾਅਲੀ ਚੋਣ ਪ੍ਰਕਿਰਿਆ ਦੇ ਰਾਹੀਂ ਸਮੁੱਚੀ ਸਿੱਖ ਕੌਮ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ (ਅ) ਇਸ ਗੈਰ ਸੰਵਿਧਾਨਿਕ ਪ੍ਰਧਾਨਗੀ ਚੋਣ ਨੂੰ ਮੂਲੋਂ ਰੱਦ ਕਰਦਾ ਹੈ।

Unusual
SGPC
Gobind Singh Longowal
Sikhs
Election 2017
youtube, Buying a new car? Want help? Find some expert advice on how to select the best car for your requirements. , A wide range of car insurance providers and products are available in the market today. We help you know them a little better and also choose the most suitable product for your need. . Tyres are the only point of contact between the car and road, so even slightest deviation can directly affect performance, efficiency, comfort and even safety. Know your tyres better with the CarWale tyre guide. . Used car buying is a very complicated process, so who better than CarWale as your guide? Here are few steps and guidelines to help you get the best deal. . Comedy Dangal, Maruti Suzuki Swift Dzire, Automobile, Chevorlet, Hyundai Verna, i20 To cash-in on the festive season, Maruti Suzuki has introduced the Alto 800 Utsav Edition in the country. The new Utsav Edition model is based on the VXi (O) variant of the Alto 800. Changes are limited to cosmetic detailing, while mechanically it continues to be powered by the existing petrol engine. On the pricing aspect, the Utsav Edition is priced at Rs 3.94 lakhs, which is Rs 20,000 more than the regular VXi (O) which is priced at Rs 3.74 lakhs (ex-showroom, Delhi). To distinguish it from a regular version, the Alto 800 Utsav Edition gets body decals on the sides, ORVM cover garnish, door seal guard and reverse parking sensors. The vehicle also gets chrome strips below the tail lamps, bumpers and lower lip of the hood. The interior gets all-black upholstery with red strip. Maruti Suzuki dealers in the country are also offering additional discounts of up to Rs 25,000 along with additional exchange bonus to boost sales during the festive season. Mechanically, the Maruti Suzuki Alto 800 is powered by a 0.8-litre petrol engine that generates 48bhp of power at 6000rpm and 69Nm of torque at 3500rpm. The modest engine comes mated to a five-speed manual transmission. The entry-level vehicle is also available in a CNG option which generates 40bhp of power. The Alto 800 from Maruti Suzuki competes against the likes of the Renault Kwid and Hyundai Eon in India.