ਟਾਈਟਲਰ ਦਾ ਬਿਆਨ ਸੱਚ ਹੈ ਤਾਂ ਰਾਜੀਵ ਖਿਲਾਫ਼ ਐਫ.ਆਈ.ਆਰ.ਦਰਜ ਕਰਵਾਓ?

ਜੇ ਕਿਸੇ ਜਗਾ ਇੱਕ ਕਤਲ,ਬਲਾਤਕਾਰ ਜਾਂ ਲੁੱਟ ਖੋਹ ਹੋ ਜਾਵੇ ਤਾਂ ਪੁਲਿਸ ਅਤੇ ਪ੍ਰਸਾਸ਼ਨ ਦੀ ਖੁਰੀ ਥੱਲੇ ਨਹੀਂ ਲੱਗਦੀ । ਪੁਲਿਸ ਦੋਸ਼ੀ ਲੱਭਣ ਵਾਸਤੇ ਸ਼ੱਕੀ ਬੰਦਿਆਂ ਨੂੰ ਹਫਤਿਆਂ ਬੱਧੀ ਹਿਰਾਸਤ ਵਿਚ ਰੱਖਕੇ ਪੁੱਛ ਪੜਤਾਲ ਕਰਦੀ ਹੈ। ਤੀਜੇ ਦਰਜੇ ਦੇ ਮਾਪਦੰਡ ਆਪਣੇ ਜਾਂਦੇ ਹਨ। ਕਈ ਵਾਰ ਕਿਸੇ ਸ਼ੱਕੀ ਦੇ ਨਾ ਮਿਲਣ ਤੇ, ਉਸ ਦੇ ਨਜਦੀਕੀ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਵੀ ਕਈ ਕਈ ਦਿਨ ਠਾਣੇ ਰਖਿਆ ਜਾਂਦਾ ਹੈ। ਅਜਿਹੇ ਕਿਸੇ ਘਟਨਾਕ੍ਰਮ ਬਾਰੇ ਜਿਲਾ ਪੁਲਿਸ ਕਪਤਾਨ ਮਾਂਹਵਾਰੀ ਜੁਰਮ ਵਿਰੋਧੀ ਬੈਠਕਾਂ ਵਿਚ ਖਾਸ ਕਰਕੇ,ਸਬੰਧਤ ਅਧਿਕਾਰੀਆਂ ਦੀ ਖਿਚਾਈ ਕਰਦੇ ਹਨ ਅਤੇ ਉਹਨਾਂ ਨੂੰ ਕੋਸਦੇ ਹਨ ਕਿ ਮੈਂ ਉੱਚ ਪੱਧਰ ਦੇ ਅਫਸਰਾਂ ਅਤੇ ਸਰਕਾਰ ਨੂੰ ਕੀਹ ਜਵਾਬ ਦੇਵਾਂ। ਮੈਨੂੰ ਨਹੀਂ ਪਤਾ ਅਗਲੀ ਬੈਠਕ ਤੱਕ ਕੋਈ ਕੱਟੀ ਕੱਟਾ ਕੱਢੋ ਜਾਂ ਫਿਰ ਬਦਲੀ ਵਾਸਤੇ ਤਿਆਰ ਹੋ ਜਾਓ। ਇਹ ਹੈ ਸਾਡੇ ਦੇਸ਼ ਦੀ ਪੁਲਿਸ ਅਤੇ ਸਰਕਾਰ ਦਾ ਜ਼ੁਲਮ ਲੱਭਣ ਦਾ ਤਰੀਕਾ।

ਪਰ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ 31 ਅਕਤੂਬਰ 1984 ਤੋਂ ਲੈਕੇ 3 ਨਵੰਬਰ ਦੀ ਰਾਤ ਤੱਕ, ਜੋ ਭਾਰਤ ਦੀ ਰਾਜਧਾਨੀ ਅਤੇ ਪੰਜਾਬ ਤੋਂ ਬਿਨਾਂ ਬਾਕੀ ਭਾਰਤ ਦੇ ਵੱਡੇ ਛੋਟੇ ਸ਼ਹਿਰਾਂ ਵਿਚ ਵਾਪਰਿਆ, ਉਸ ਵਿਚ ਤਿੰਨੇ ਜੁਰਮ ਹੋਏ, ਕਤਲੋਗਾਰਤ,ਜਬਰ ਜਿਨਾਹ ਅਤੇ ਲੁੱਟ ਖੋਹ, ਤਿੰਨ ਦਿਨ ਲਗਾਤਾਰ ਹੁੰਦੀ ਰਹੀ। ਇਸ ਵਿਚ ਚੌਥਾ ਜੁਰਮ ਇਹ ਸੀ ਕਿ ਲੋਕਾਂ ਦੀ ਰਾਖੀ ਅਤੇ ਕਾਨੂੰਨ ਨੂੰ ਲਾਗੂ ਕਰਵਾਉਣ ਵਾਲੀ ਪੁਲਿਸ ਵੀ ਸ਼ਰੇਆਮ ਹਮਲਾਵਰਾਂ ਵਿਚ ਸ਼ਾਮਲ ਸੀ। ਇਸ ਤੋਂ ਵੀ ਘਿਨਾਉਣੀ ਗੱਲ ਇਹ ਕਿ ਦੇਸ਼ ਦੇ ਉੱਚਕੋਟੀ ਦੇ ਸਿਆਸਤਦਾਨ, ਇਹਨਾਂ ਜੁਰਮਾਂ ਨੂੰ ਕਰਨ ਵਾਲੇ ਲੋਕਾਂ ਦੀ ਹੌਸਲਾਂ ਅਫਜਾਈ ਕਰ ਰਹੇ ਸਨ, ਕਿੳਂਕਿ ਇਸ ਕਤਲੇਆਮ ਵਿਚ ਇਨਸਾਨ ਨਹੀਂ ਮਰ ਰਹੇ ਸਨ ? ਇਸ ਵਿਚ ਤਾਂ ਸਿੱਖ ਸੜ ਰਹੇ ਸਨ। ਸਿੱਖ ਕਿਹੜਾ ਭਾਰਤ ਦੇ ਇੱਕ ਨੰਬਰ ਦੇ ਸ਼ਹਿਰੀ ਹਨ , ਇਸ ਕਰਕੇ ਭਾਰਤੀ ਮੀਡੀਆ ਦਾ ਵੀ ਬੇੜਾ ਗਰਕ ਗਿਆ। ਇਸ ਕਤਲੋਗਾਰਤ ,ਨਸਲਕੁਸ਼ੀ ਨੂੰ ਦੰਗਿਆਂ ਦਾ ਨਾਮ ਦਿੱਤਾ ਅਤੇ ਨੁਕਸਾਨ ਨੂੰ ਸਿਰਫ ਇੱਕ ਦੋ ਪ੍ਰਤੀਸ਼ਤ ਦੀ ਜਾਹਰ ਕੀਤਾ। ਨਾ ਕੋਈ ਐਫ,ਆਈ,ਆਰ. ਨਾ ਗਿ੍ਰਫਤਾਰੀ ਸਗੋਂ ਉਜੜ ਗਿਆਂ ਨੂੰ ਡਰਾਵੇ ਧਮਕੀਆਂ ਦਿੱਤੀਆਂ ਗਈਆਂ ਕਿ ਕੋਈ ਮੁਦਈ ਜਾਂ ਗਵਾਹ ਨਾ ਬਣੇ।

ਇਸ ਨਸਲਕੁਸ਼ੀ ਦੇ ਦਰਦ ਤੋਂ ਪਸੀਜਕੇ ਕੁਝ ਲੋਕ ਧਰਮ ਅਤੇ ਜਾਤ ਬਰਾਦਰੀਆਂ ਦੀ ਦਲਦਲ ਵਿਚੋਂ ਬਾਹਰ ਨਿਕਲੇ ਅਤੇ ਉਹਨਾਂ ਨੇ ਸਿਖਾਂ ਨੂੰ ਕਤਲੋਗਾਰਤ ਦੌਰਾਨ ਪਨਾਹ ਵੀ ਦਿੱਤੀ। ਉਹਨਾਂ ਵਿਚ ਹਿੰਦੂ ਭਾਈਚਾਰੇ ਦੇ ਬਹੁਤ ਲੋਕ ਸਨ। ਕੁਝ ਲੋਕਾਂ ਨੇ ਸੱਚ ਲਿਖਣ ਦਾ ਯਤਨ ਕੀਤਾ ਤੇ ਹੌਲੀ ਹੌਲੀ ਪਤਲੇ ਪੋਲੇ ਕੇਸ ਦਰਜ ਹੋਣੇ ਸ਼ੁਰੂ ਹੋਏ। ਸਭ ਤੋਂ ਪਹਿਲੀ ਕਿਤਾਬ ਦੋਸ਼ੀ ਕੌਣ ਜਿਸ ਨੂੰ ਸ.ਹਰਵਿੰਦਰ ਸਿੰਘ ਫੂਲਕਾ ਅਤੇ ਇੱਕ ਹਿੰਦੂ ਵੀਰ ਨੇ ਮਿਲ ਕੇ ਲਿਖਿਆ, ਉਸ ਵਿਚ ਕੁਝ ਸਚਾਈ ਸਾਹਮਣੇ ਆਉਣੀ ਆਰੰਭ ਹੋਈ, ਪਰ ਸਮੇਂ ਦੀ ਸਰਕਾਰ ਨੇ ਇਸ ਨਸਲਕੁਸ਼ੀ ਨੂੰ ਗੰਭੀਰਤਾ ਨਾਲ ਲੈਣ ਦੀ ਬਜਾਇ,ਇਸ ਉੱਤੇ ਰਾਜਨੀਤੀ ਸ਼ੁਰੂ ਕੀਤੀ। ਪਹਿਲਾਂ ਤਾਂ ਇਸ ਨੂੰ ਦੰਗੇ ਪ੍ਰਚਾਰਨ ਉੱਤੇ ਸਾਰਾ ਜ਼ੋਰ ਲਗਾ ਦਿੱਤਾ। ਸਿੱਖ ਜਥੇਬੰਦੀਆਂ ਵੀ ਦੰਗੇ ਆਖਦਿਆਂ ਇਨਸਾਫ ਮੰਗਦੀਆਂ ਰਹੀਆਂ। ਫਿਰ ਸਰਕਾਰ ਨੇ ਇਸ ਪਾਸਿਓਂ ਧਿਆਨ ਹਟਾਉਣ ਲਈ,ਇਹ ਰਾਗ ਅਲਾਪਿਆ ਕਿ ਇਹ ਤਾਂ ਲੋਕਾਂ ਦੇ ਜਜਬਾਤ ਸਨ, ਇਸ ਨੂੰ ਭੁੱਲ ਜਾਣਾ ਹੀ ਬਿਹਤਰ ਹੈ ਅਤੇ ਹੁਣ ਉੱਜੜ ਗਿਆਂ ਨੂੰ ਮੁੜ ਵਸਾਉਣ ਦੀ ਗੱਲ ਕਰਨੀ ਚਾਹੀਦੀ ਹੈ।

           ਇਥੇ ਇੱਕ ਗੱਲ ਚੰਗੀ ਤਰਾਂ ਸਮਝ ਲੈਣੀ ਚਾਹੀਦੀ ਹੈ ਕਿ ਬੇਸ਼ੱਕ ਇੰਦਰਾ ਗਾਂਧੀ ਕਾਂਗਰਸ ਦੀ ਪ੍ਰਧਾਨ ਮੰਤਰੀ ਸੀ, ਪਰ ਦਰਬਾਰ ਸਾਹਿਬ ਉੱਤੇ ਹਮਲਾ ਕਰਵਾਉਣ ਵਾਸਤੇ, ਆਰ.ਐਸ.ਐਸ. ਅਤੇ ਭਾਰਤੀ ਜਨਤਾ ਪਾਰਟੀ ਉਰਫ ਬੀ.ਜੇ.ਪੀ ਨੇ ਉਸ ਦਾ ਪੂਰਾ ਸਾਥ ਦਿੱਤਾ। ਇਸ ਕਲੰਕ ਨੂੰ ਬੀ.ਜੇ.ਪੀ.ਦੇ ਸੀਨੀਅਰ ਆਗੂ ਲਾਲ ਕਿ੍ਰਸ਼ਨ ਅਡਵਾਨੀ ਨੇ ਆਪਣੀ ਕਿਤਾਬ ‘‘ ਮਾਈ ਕੰਟਰੀ ਮਾਈ ਲਾਈਫ’’ ਵਿਚ ਸਪਸ਼ਟ ਕਰ ਦਿੱਤਾ ਹੈ ਕਿ ਸਿਖਾਂ ਦੇ ਖਿਲਾਫ ਅਸੀਂ ਸਭ ਇੱਕ ਹਾਂ। ਦਿੱਲੀ ਜਾਂ ਬਾਕੀ ਭਾਰਤ ਵਿਚ ਜੋ ਕੁਝ ਵਾਪਰਿਆ, ਬੇਸ਼ੱਕ ਉਸਦੇ ਮੋਹਰੇ ਕਾਂਗਰਸੀ ਸਨ, ਪਰ ਸੂਤਰਧਾਰ ਕੱਟੜਵਾਦੀ ਹਿੰਦੂ ਨਿਜ਼ਾਮ ਹੀ ਸੀ ,ਜਿਹੜਾ ਸਿਖਾਂ ਨੂੰ ਕੇਸਾਧਾਰੀ ਹਿੰਦੂ ਆਖਦਾ ਹੈ, ਵੱਖਰੀ ਪਹਿਚਾਣ ਨਾਲ ਨਫਰਤ ਕਰਦਾ ਹੈ ਅਤੇ ਇਸ ਪਹਿਚਾਣ ਨੂੰ ਮਿਟਾਉਣ ਵਾਸਤੇ ਪੱਬਾਂ ਭਾਰ ਹੋਇਆ ਪਿਆ ਹੈ। ਇਸ ਕਰਕੇ ਕੁਝ ਰਾਮ ਭਗਤ ਹਿੰਦੂ ਵੀਰ ਤਾਂ ਇਸ ਕਤਲੇਆਮ ਤੋਂ ਦੁਖੀ ਸਨ, ਪਰ ਹਿੰਦੂ ਲੀਡਰਸ਼ਿਪ, ਬੇਸ਼ੱਕ ਉਹ ਕਿਸੇ ਵੀ ਪਾਰਟੀ ਵਿਚ ਸੀ, ਉਹ ਸਿਖਾਂ ਦੇ ਕਤਲੇਆਮ ਉੱਤੇ ਪੂਰੀ ਖੁਸ਼ ਸੀ ਅਤੇ ਦੋਸ਼ੀਆਂ ਨੂੰ ਬਚਾਉਣ ਲਈ ਕਾਂਗਰਸ ਨਾਲ ਹਮਮਸ਼ਵਰਾ ਹੀ ਸੀ, ਅੱਜ ਵੀ ਹੈ।

         ਇਸ ਕਰਕੇ ਏਡੇ ਵੱਡੇ ਜੁਰਮ ਦੀ ਚੱਜ ਨਾਲ ਰਪਟ ਵੀ ਦਰਜ ਨਹੀਂ ਹੋਈ। ਹੁਣ ਤੱਕ ਕਮਿਸ਼ਨ ਬਣੇ,ਸੀ.ਬੀ.ਆਈ. ਵਰਗੀ ਘੈਂਟ ਪੜਤਾਲੀਆ ਏਜੰਸੀ ਨੇ ਵੀ ਪੜਤਾਲ ਕੀਤੀ। ਬਹੁਤ ਸਾਰੇ ਨਿਰਪੱਖ ਲੋਕਾਂ,ਇਸ ਕਤਲੇਆਮ ਦੇ ਪੀੜਤਾਂ ਨੇ ਅਤੇ ਪੜਤਾਲੀਆਂ ਰਿਪੋਰਟਾਂ ਨੇ ,ਬਹੁਤ ਸਾਰੇ ਪੁਲਿਸ ਅਫਸਰਾਂ ਅਤੇ ਕਾਂਗਰਸ ਪਾਰਟੀ ਦੇ ਆਗੂਆਂ ਦੇ ਨਾਮ ਜੱਗ ਜਾਹਰ ਕੀਤੇ, ਕਿ ਆਹ ਆਹ ਭੱਦਰਪੁਰਸ਼ ਸਿਖਾਂ ਦੀ ਨਸਲਕੁਸ਼ੀ ਵਿਚ ਸਿਧੇ ਤੌਰ ਉੱਤੇ ਸ਼ਾਮਲ ਸਨ। ਪਰ ਪਰਨਾਲਾ ਉੱਥੇ ਦਾ ਉੱਥੇ ਹੈ। ਕਿਸੇ ਦੇ ਖਿਲਾਫ ਕੋਈ ਠੋਸ ਕਾਰਵਾਈ ਨਹੀਂ ਹੋਈ। ਅੱਜ ਬਿਜਲਈ ਮੀਡੀਆ ਦੇ ਇਕ ਮਾਧਿਅਮ ਨਿਊਜ 18 ਦੇ ਸੀਨੀਅਰ ਪੱਤਰਕਾਰ ਸ੍ਰੀ ਰਿਤੇਸ਼ ਲੱਖੀ ਨੇ ਇੱਕ ਕਾਂਗਰਸੀ ਆਗੂ,ਜਿਸਦਾ ਨਾਮ ਇਸ ਕਤਲੋਗਾਰਤ ਵਿਚ ਪਹਿਲੀ ਕਤਾਰ ਵਿਚ ਲਿਆ ਜਾਂਦਾ ਹੈ,ਜਗਦੀਸ਼ ਟਾਈਟਲਰ ਨਾਲ ਇਕ ਵਾਰਤਾ ਕੀਤੀ। ਜਿਸ ਵਿਚ ਇੱਕ ਨਵਾਂ ਸ਼ਖੂਫਾ ਸਾਹਮਣੇ ਆਇਆ ਹੈ ਕਿ ਟਾਈਟਲਰ ਕਬੂਲਦਾ ਹੈ ਕਿ ਪਹਿਲੀ ਨਵੰਬਰ ਨੂੰ,ਉਹ ਟਾਈਟਲਰ ਅਤੇ  ਮਰਹੂਮ ਇੰਦਰਾ ਦਾ ਬੇਟਾ, ਭਾਰਤ ਦਾ ਪ੍ਰਧਾਨ ਮੰਤਰੀ ਰਜੀਵ ਗਾਂਧੀ , ਦੋਵੇ ਇੱਕ ਕਾਰ ਵਿਚ ਦਿੱਲੀ ਦੌਰੇ ਉੱਤੇ ਨਿਕਲੇ ਸਨ ਅਤੇ ਉਥੇ ਕੋਈ ਨੁਕਸਾਨ ਨਹੀਂ ਵੇਖਿਆ, ਨਾ ਕੋਈ ਦੰਗਾਕਾਰੀ ਸੀ, ਨਾ ਲਾਸ਼ ਸੀ, ਨਾ ਕੋਈ ਹੋਰ ਨੁਕਸਾਨ ਸੀ?

          ਇਸ ਨਾਲ ਸਪਸ਼ਟ ਹੋ ਗਿਆ ਕਿ ਟਾਈਟਲਰ ਅਤੇ ਰਜੀਵ ਗਾਂਧੀ ਦੋਵੇ ਵੇਖਣ ਨਿਕਲੇ ਸਨ ਕਿ ਸਿਖਾਂ ਨੂੰ ਕਿਵੇਂ ਮਾਰਿਆ ਜਾ ਰਿਹਾ ਹੈ। ਉਹ ਕਾਤਲਾਂ ਦੀ ਹੌਂਸਲਾ ਅਫਜਾਈ ਵਾਸਤੇ ਗਏ ਸਨ। ਨਾਲ ਹੀ ਟਾਈਟਲਰ ਇਹ ਵੀ ਆਖਦਾ ਹੈ ਕਿ ਇਹ ਗੱਲ ਉਸ ਨੇ ਪਿਛਲੇ ਚੌਂਤੀ ਵਰਿਆਂ ਵਿਚ ਨਾ ਸੀ.ਬੀ.ਆਈ. ਨੂੰ, ਨਾ ਕਿਸੇ ਅਦਾਲਤ ਵਿਚ ਅਤੇ ਨਾ ਹੀ ਕਿਸੇ ਕਮਿਸ਼ਨ ਸਾਹਮਣੇ ਜਾਹਰ ਕੀਤੀ ਹੈ। ਇਥੇ ਦੋ ਸਵਾਲ ਖੜੇ ਹੁੰਦੇ ਹਨ। ਪਹਿਲਾਂ ਤਾਂ ਇਹ ਕਿ ਜੇ ਟਾਈਟਲਰ ਨੇ ਇਹ ਗੱਲ ਹੁਣ ਤੱਕ ਛੁਪਾਈ ਤਾਂ ਕਿਉਂ ? ਉਸ ਦੀ ਖਾਸ ਵਜਾ ਕੀਹ ਸੀ। ਚੱਲੋ ਜੇ ਛੁਪਾ ਹੀ ਲਈ ਸੀ ਤਾਂ ਅੱਜ ਜਾਹਰ ਕਰਨ ਵਾਲੀ ਖਾਸ ਵਜਾ ਕੀਹ ਹੈ? ਕਿਤੇ ਸਾਰੇ ਕੇਸ ਦਾ ਰੂਟ ਬਦਲਣ ਵਾਸਤੇ ਤਾਂ ਨਵਾਂ ਸ਼ੋਸ਼ਾ ਨਹੀਂ ਛੱਡਿਆ ਤਾਂ ਕਿ ਚੌਂਤੀ ਸਾਲ ਪਹਿਲਾਂ ਲੰਘ ਗਏ, ਪੰਦਰਾਂ ਵੀਹ ਹੋਰ ਲੰਘ ਜਾਣ,ਮੁਦਈ ਦੇ ਗਵਾਹ ਵੀ ਮਰ ਜਾਣਗੇ,ਮੁਜਰਿਮ ਵੀ ਸਜਾਵਾਂ ਤੋਂ ਬਿਨਾਂ ਆਰਾਮ  ਦੀ ਜਿੰਦਗੀ ਬਸਰ ਕਰਕੇ,ਕੁਦਰਤੀ ਮੌਤ ਮਰ ਜਾਣਗੇ ਅਤੇ ਦੋਸ਼ੀ ਇਤਿਹਾਸ ਵਿਚ ਮੁਜਰਿਮ ਸਾਬਤ ਹੋਣੋ ਬਚ ਜਾਣਗੇ।

                ਦੂਜਾ ਸਵਾਲ ਇਹ ਹੈ ਕਿ ਸੀ.ਬੀ.ਆਈ. ਭਾਰਤ ਦੀ ਸਭ ਤੋਂ ਵੱਡੀ ਪੜਤਾਲੀਆ ਏਜੰਸੀ ਹੈ। ਉਸ ਨੇ ਕਿੰਨੀ ਵਾਰ ਜਗਦੀਸ਼ ਟਾਈਟਲਰ ਨੂੰ ਪੁੱਛਗਿੱਛ ਵਾਸਤੇ ਸੱਦਿਆ ਹੈ। ਪਰ ਉਹਨਾਂ ਸਾਹਮਣੇ ਵੀ ਟਾਈਟਲਰ ਛੁਪਾ ਗਿਆ ਕਿ ਇੱਕ ਨਵੰਬਰ ਨੂੰ ਜਦੋਂ ਦਿੱਲੀ ਦੇ ਬਜਾਰਾਂ ਵਿਚ ਸਿੱਖ ਬਲ ਰਹੇ ਸਨ ਤਾਂ ਉਸ ਵੇਲੇ ਇਹ ਉਹਨਾਂ ਦੀਆਂ ਲਾਸ਼ਾਂ ਉੱਤੇ ਤੇਲ ਪਾਉਣ ਵਾਸਤੇ ਨਿਕਲੇ ਸਨ? ਫਿਰ ਸੀ.ਬੀ.ਆਈ. ਨੇ ਕੀਹ ਪੜਤਾਲ ਕੀਤੀ ? ਜਦੋਂ ਕਿ ਸੀ.ਬੀ.ਆਈ. ਦਾ ਤਾਂ ਇੱਕ ਵੱਡਾ ਨਾਮ ਹੈ, ਇਤਿਹਾਸ ਹੈ, ਕਿ ਬਹੁਤ ਅੰਨੀਆਂ ਗੁੱਥੀਆਂ ਸੀ.ਬੀ.ਆਈ.ਨੇ ਸੁਲਝਾਈਆਂ ਹਨ। ਜਦੋਂ ਕਿਸੇ ਨੂੰ ਸੂਬੇ ਦੀ ਪੁਲਿਸ ਜਾਂ ਸਥਾਨਕ ਸਰਕਾਰ ਇਨਸਾਫ ਨਾ ਦੇਵੇ ਤਾਂ ਉਹ ਸੀ.ਬੀ.ਆਈ. ਦੀ ਜਾਂਚ ਦੀ ਮੰਗ ਕਰਦਾ ਹੈ। ਪਰ ਇਥੇ ਤਾਂ ਸੀ.ਬੀ.ਆਈ. ਵੀ ਸ਼ੱਕ ਦੇ ਘੇਰੇ ਵਿਚ ਆ ਗਈ ਹੈ। ਉਸ ਦੀ ਪੜਤਾਲ ਤਾਂ ਕਦੇ ਅਣਗਹਿਲੀ ਵਾਲੀ ਹੋ ਹੀ ਨਹੀਂ ਸਕਦੀ। ਫਿਰ ਟਾਈਟਲਰ ਦੀ ਇਹ ਗੱਲ ਗੁਝੀ ਕਿਵੇਂ ਰਹੀ ? ਕੀਹ ਸੀ.ਬੀ.ਆਈ. ਨੇ ਰਜੀਵ ਗਾਂਧੀ ਦੇ ਨਾਮ ਲਕੋਇਆ ਹੈ ਜਾਂ ਟਾਈਟਲਰ ਤੋਂ ਮੁਜਰਿਮਾਂ ਵਾਂਗੂੰ ਕੁਝ ਪੁੱਛਿਆ ਹੀ ਨਹੀਂ ਹੈੈ? ਇਹ ਵੱਡਾ ਸਵਾਲ ਭਾਰਤ ਦੇ ਨਿਜ਼ਾਮ ਦੇ ਸਾਹਮਣੇ ਹੈ ਅਤੇ ਇਸ ਦਾ ਜਵਾਬ ਨਾ ਆਉਣ ਉੱਤੇ ਇਹ ਇਤਿਹਾਸਕ ਕਲੰਕ ਬਣ ਜਾਵੇਗਾ। 

      ਕੱਲ ਇੱਕ ਟੀ.ਵੀ.ਚੈਨਲ ਉੱਤੇ ਹੋਈ ਬਹਿਸ ਵਿਚ ਹਿੱਸਾ ਲੈਂਦਿਆਂ,ਸਿੱਖ ਕਤਲੇਆਮ ਦੇ ਕੇਸਾਂ ਦੀ ਨਿਰੰਤਰ ਪੈਰਵੀ ਕਰਨ ਵਾਲੇ ਉੱਘੇ ਕਾਨੂੰਨਦਾਨ ਅਤੇ ਸਿੱਖ ਚਿੰਤਕ ਸ.ਹਰਵਿੰਦਰ ਸਿੰਘ ਫੂਲਕਾ ਨੇ ,ਟਾਈਟਲਰ ਦੇ ਤਾਜਾ ਬਿਆਨ ਉੱਤੇ ਟਿਪਣੀ ਕਰਦਿਆਂ ਕਿਹਾ ਕਿ ਜਗਦੀਸ਼ ਟਾਈਟਲਰ ਦੋਸ਼ੀ ਹੈ ਪਰ ਸੀ.ਬੀ.ਆਈ. ਨੇ ਤਿੰਨ ਵਾਰ ਇਸ ਨੂੰ ਕਲੀਨ ਚਿੱਟ ਦਿੱਤੀ ਹੈ। ਲੇਕਿਨ ਅਦਾਲਤ ਨੇ ਉਸ ਨੂੰ ਰੱਦ ਕਰਦਿਆਂ,ਫਿਰ ਪੜਤਾਲ ਦੇ ਆਦੇਸ਼ ਦਿੱਤੇ ਸਨ। ਸ.ਫੂਲਕਾ ਨੇ ਇਹ ਵੀ ਇੰਕਸ਼ਾਫ ਕੀਤਾ ਕਿ ਸੀ.ਬੀ.ਆਈ. ਦੇ ਡੀ.ਆਈ.ਜੀ ਅਤੇ ਆਈ.ਜੀ.ਰੈਂਕ ਦੇ ਅਧਿਕਾਰੀ ਟਾਈਟਲਰ ਦੇ ਖਿਲਾਫ ਚਲਾਨ ਪੇਸ਼ ਕਰਨ ਉੱਤੇ ਇੱਕਮੱਤ ਸਨ, ਪਰ ਸੀ.ਬੀ.ਆਈ. ਦੇ ਮੁਖੀ ਨੇ ਭਾਰਤ ਸਰਕਾਰ ਦੇ ਦਬਾਅ ਹੇਠ ਟਾਈਟਲਰ ਨੂੰ ਬਚਾਉਣ ਦਾ ਯਤਨ ਕੀਤਾ ਹੈ।

         ਹੁਣ ਸੁਪਰੀਮ ਕੋਰਟ ਨੇ ਸਿੱਖ ਕਤਲੇਆਮ ਦੀ ਜਾਂਚ ਵਾਸਤੇ ਸਿੱਟ ਬਣਾਉਣ ਦਾ ਆਦੇਸ਼ ਦਿੱਤਾ ਹੈ ਅਤੇ ਸਮਾਂ ਬੱਧ ਰਿਪੋਰਟ ਪੇਸ਼ ਕਰਨ ਦੀ ਸਖਤ ਹਦਾਇਤ ਕੀਤੀ ਹੈ। ਇਸ ਵਾਸਤੇ ਕਿਤੇ ਟਾਈਟਲਰ ਨੇ ਸੁਪਰੀਮ ਕੋਰਟ ਦੇ ਇਸ ਆਦੇਸ਼ ਨਾਲ,ਹੋਂਦ ਵਿਚ ਆਈ ਸਿੱਟ ਦੀ ਪੜਤਾਲ ਵਿਚ ਆਉਣ ਵਾਲੀ ਤੇਜੀ ਤੋਂ ਘਬਰਾਕੇ,ਇਸ ਦਾ ਰੁੱਖ ਬਦਲਣ ਵਾਸਤੇ ਤਾਂ ਇਹ ਨਵਾਂ ਬਿਆਨ ਨਹੀਂ ਦੇ ਦਿੱਤਾ ਕਿ ਪੜਤਾਲ ਭੰਬਲਭੂਸੇ ਪੈ ਜਾਵੇ ਅਤੇ ਕੋਈ ਹੋਰ ਸ਼ਰਾਰਤੀ ਇਸ ਗੱਲ ਨੂੰ ਅਧਾਰ ਬਣਾ ਕੇ ,ਕੇਸ ਉੱਤੇ ਕੋਈ ਸਟੇਅ ਵਗੈਰਾ ਲਈ ਲਵੇ ਅਤੇ ਪਹਿਲਾਂ ਦੀ ਤਰਾਂ ਕੇਸ ਫਿਰ ਘੀਂਗੇ ਪੈ ਜਾਵੇ। ਇਸ ਵਾਸਤੇ ਟਾਈਟਲਰ ਦੇ ਬਿਆਨ ਉੱਤੇ ਵੱਡੀ ਘੋਖ ਕਰਨ ਉਪਰੰਤ ਹੀ ਕੋਈ ਟਿਪਣੀ ਕਰਨੀ ਚਾਹੀਦੀ ਹੈ।

         ਜੋ ਕੁਝ ਹੁਣ ਤੱਕ ਸਿੱਖ ਕਤਲੇਆਮ ਬਾਰੇ ਹੋਇਆ। ਸਭ ਦੇ ਸਾਹਮਣੇ ਹੈ। ਕੇਸ ਵਿਚ ਦੇਰੀ,ਵਾਰ ਵਾਰ ਨਵੀਂ ਪੜਤਾਲ ਸਭ ਸਮਾਂ ਗਵਾਉਣ ਵਾਲੀ ਗੱਲ ਸੀ। ਭਾਰਤ ਦੇ ਭਗਵੇਂ ਨਿਜ਼ਾਮ ,ਭਾਰਤ ਦੀਆਂ ਸਰਕਾਰਾਂ,ਪੜਤਾਲੀਆਂ ਏਜੰਸੀਆਂ ਜਾਂ ਭਾਰਤੀ ਮੀਡੀਆ ਨੇ ਜੋ ਕੁਝ ਹੁਣ ਤੱਕ ਕੀਤਾ ਆਪਾਂ ਸੁਣਿਆ ਅਤੇ ਅੱਖੀਂ ਦੇਖਿਆ ਹੈ। ਪਰ ਸ.ਹਰਵਿੰਦਰ ਸਿੰਘ ਫੂਲਕਾ ਸਮੇਤ ਕੁਝ ਸਤਿਕਾਰਯੋਗ ਵਕੀਲਾਂ ਨੇ ਤਾਂ ਬੜੀ ਸ਼ਿੱਦਤ ਨਾਲ ਕੇਸਾਂ ਦੀ ਪੈਰਵੀ ਕੀਤੀ ਹੈ। ਜਿਸਦੀ ਬਦੌਲਤ ਇਹ ਕੇਸ ਹੁਣ ਤੱਕ ਸਹਿਕਦਾ ਹੈ। ਨਹੀਂ ਤਾਂ ਕਦੋਂ ਦਾ ‘‘ ਛੱਡੋ ਜੀ ਜਾਂ ਭੁੱਲ ਜਾਓ ਜੀ’’ ਦੀ ਕਬਰ ਵਿਚ ਦਫ਼ਨ ਹੋ ਜਾਂਦਾ। ਇਹਨਾਂ ਕਾਨੂੰਨਦਾਨਾਂ ਨੂੰ ਦਾਦ ਦੇਣੀ ਬਣਦੀ ਹੈ। ਲੇਕਿਨ ਸਿੱਖ ਪੰਥ ਦੀਆਂ ਸਤਿਕਾਰਤ ਜਥੇਬੰਦੀਆਂ, ਜਿਹੜੀਆਂ ਸਿਖਾਂ ਦੀ ਹੋਣੀ ਦਾ ਭਾਰ ਆਪਣੇ ਮੋਢਿਆਂ ਉੱਤੇ ਚੁੱਕੇ ਹੋਣ ਦਾ ਢੰਡੋਰਾ ਪਿੱਟਦੀਆਂ ਹਨ। ਉਹਨਾਂ ਦੀ ਕਾਰਗੁਜਾਰੀ ਵੀ ਭਗਵੇ ਨਿਜ਼ਾਮ , ਕਾਂਗਰਸ ,ਸੀ.ਬੀ.ਆਈ. ਜਾਂ ਹੋਰ ਪੜਤਾਲੀਆ ਕਮਿਸ਼ਨ ਤੋਂ ਕੋਈ ਵੱਖਰੀ ਨਹੀਂ। ਦਿੱਲੀ ਕਤਲੇਆਮ ਦੀ ਗੱਲ ਸਿਰਫ ਕਿਸੇ ਚੋਣ ਸਮੇਂ ਹੀ ਹੁੰਦੀ ਹੈ। ਜਦੋਂ ਵੋਟਾਂ ਪੈ ਜਾਂਦੀਆਂ ਹਨ ਤਾਂ ਫਿਰ ਇਹ ਕਤਲੇਆਮ ਵਿਸਰ ਜਾਂਦਾ ਹੈ। ਪੰਥਕ ਧਿਰਾਂ ,ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਅਤੇ ਅਕਾਲੀ ਦਲ ਬਾਦਲ ਨੇ ਕਦੇ ਵੀ ਇਸ ਨੂੰ ਪ੍ਰਸਾਸ਼ਨਿਕ ਪਧਰ ਉੱਤੇ ਜਾਂ ਅਦਾਲਤੀ ਪ੍ਰਕਿਰਿਆ ਵਿਚ ਗੰਭੀਰਤਾ ਨਾਲ ਨਹੀਂ ਲਿਆ। ਅਖਬਾਰੀ ਬਿਆਨਬਾਜ਼ੀ ਬਹੁਤ ਹੈ। ਜਿਸ ਦਿਨ ਕੋਈ ਕਲੀਨ ਚਿੱਟ ਜਾਂ ਕਤਲੇਆਮ ਨਾਲ ਜੁੜੀ ਕੋਈ ਖਬਰ ਅਖਬਾਰ ਜਾਂ ਟੀ.ਵੀ. ਉੱਤੇ ਆਉਂਦੀ ਹੈ, ਉਸ ਦਿਨ ਬਾਦਲੀ ਅਕਾਲੀ ਜਾਂ ਦੂਜੇ ਲੋਕ,ਟੀ .ਵੀ.ਦੇ ਕੈਮਰੇ ਅੱਗੇ ਆ ਬੈਠਦੇ ਹਨ ਅਤੇ ਸਿਖਾਂ ਦੇ ਬਲਦੇ ਸਿਵਿਆਂ ਉੱਤੇ ਰੋਟੀਆਂ ਸੇਕਦੇ ਹਨ। ਅੱਜ ਵੀ ਟਾਈਟਲਰ ਦੇ ਬਿਆਨ ਤੋਂ ਬਾਅਦ ਇਹ ਲੋਕ ਟੀ.ਵੀ. ਉੱਤੇ ਆ ਬੈਠੇ ਅਤੇ ਉਹ ਹੀ ਗੰਦੀ ਸਿਆਸਤ ਕੀਤੀ ਜੋ ਪਿਛਲੇ ਚੌਂਤੀ ਵਰਿਆਂ ਤੋਂ ਕਰਦੇ ਆ ਰਹੇ ਹਨ।

                ਸ਼੍ਰੋਮਣੀ ਕਮੇਟੀ ,ਦਿੱਲੀ ਕਮੇਟੀ ਅਤੇ ਬਾਦਲ ਦਲ ਇੱਕ ਜਾਨ ਹਨ। ਜੇਕਰ ਇਹ ਸਿੱਖ ਕਤਲੇਆਮ ਨੂੰ ਲੈਕੇ ਗੰਭੀਰ ਹਨ ਅਤੇ ਟਾਈਟਲਰ ਦਾ ਬਿਆਨ ਦਰੁਸਤ ਲਗਦਾ ਹੈ ਤਾਂ ਇਹਨਾਂ ਨੂੰ ਹਿੰਮਤ ਕਰਨੀ ਚਾਹੀਦੀ ਹੈ ਕਿ ਸਿੱਖ ਕਤਲੇਆਮ ਬਾਰ ਜਿਹੜੀ ਪਤਲੀ ਪੋਲੀ ਐਫ.ਆਈ.ਆਰ. ਦਰਜ ਹੈ, ਉਸ ਵਿਚ ਰਜੀਵ ਗਾਂਧੀ ਦਾ ਨਾਮ ਸ਼ਾਮਲ ਕਰਵਾਉਣ ਅਤੇ ਇਸ ਕਾਰਜ ਵਾਸਤੇ ਬਾਕੀ ਸਿੱਖ ਜਥੇਬੰਦੀਆਂ ਇਹਨਾਂ ਦਾ ਸਹਿਯੋਗ ਕਰਨ। ਜੇ ਰਜੀਵ ਗਾਂਧੀ ਦਾ ਨਾਮ ਐਫ.ਆਈ.ਆਰ. ਵਿਚ ਸ਼ਾਮਲ ਹੋ ਜਾਂਦਾ ਹੈ ਤਾਂ ਸਿਖਾਂ ਖਿਲਾਫ ਭਾਰਤੀ ਨਿਜ਼ਾਮ ਦੀ ਜੰਗ ਨੰਗੀ ਹੋ ਜਾਵੇਗੀ ਅਤੇ ਭਾਰਤੀ ਲੋਕਤੰਤਰ ਦਾ ਬੁਰਕਾ ਲੀਰੋ ਲੀਰ ਹੋ ਜਾਵੇਗਾ ਕਿਸਿਖਾਂ ਦਾ ਕਤਲੇਆਮ ਕਰਵਾਉਣ ਵਿਚ ਦੇਸ਼ ਦਾ ਪ੍ਰਧਾਨ ਮੰਤਰੀ ਵੀ ਸ਼ਾਮਲ ਹੈ। ਸਿਖਾਂ ਦਾ ਇਹ ਦੁਖਾਂਤ ਦੁਨੀਆਂ ਦੇ ਲੋਕਾਂ ਸਾਹਮਣੇ ਆ ਜਾਵੇਗਾ ਕਿ ਕਿਵੇਂ ਦੇਸ਼ ਭਗਤ ਸਿਖਾਂ ਨੂੰ ਦੇਸ਼ ਦੇ ਸਾਸ਼ਕਾਂ ਨੇ ਨਸਲਕੁਸ਼ੀ ਕਰਕੇ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੇ ਅਜਿਹਾ ਕਰਨ ਦੀ ਹਿੰਮਤ ਨਹੀਂ ਜਾਂ ਸਿਰਫ ਸਿਖ ਨਸਲਕੁਸ਼ੀ ਉਤੇ ਸਿਆਸਤ ਹੀ ਕਰਨੀ ਹੈ ਤਾਂ ਫਿਰ ਟੀ.ਵੀ. ਦੇ ਕੈਮਰਿਆਂ ਸਾਹਮਣੇ ਬੈਠਕੇ, ਆਪਣੇ ਮਨਹੂਸ ਚਿਹਰੇ ਦਿਖਾ ਕੇ,ਸਿਖਾਂ ਦੀ ਬਰਬਾਦੀ ਵਿਚ ਹਿਸੇਦਾਰ ਨਾ ਬਣੋ। ਸਿੱਖ ਕਤਲੇਆਮ ਨੂੰ ਸਿਰਫ ਵੋਟਾਂ ਬਟੋਰਨ ਦੇ ਹਥਿਆਰ ਜਾਂ ਕਾਂਗਰਸ ਨੂੰ ਘੇਰਨ ਜਾਂ ਸਿਖਾਂ ਦਾ ਧਿਆਨ ਆਪਣੇ ਵੱਲ ਖਿੱਚਣ ਵਾਸਤੇ ਵਰਤਣਾ ਸਿੱਖ ਪੰਥ ਨਾਲ ਗਦਾਰੀ ਹੈ ਅਤੇ ਬੇਗੁਨਾਹ ਮਾਰੇ ਗਏ ਹਜਾਰਾਂ ਸਿਖਾਂ ਦੇ ਸਿਵਿਆਂ ਦੀ ਸਵਾਹ ਆਪਣੇ ਸਿਰ ਵਿਚ ਪਵਾਉਣ ਦੇ ਤੁਲ ਹੈ। ਗੁਰੂ ਰਾਖਾ। ਜੀ.ਪਾਲ ਸਿੰਘ ਧਨੌਲਾ  

Unusual
1984 Anti-Sikh riots
Jagdish Tytler
Rajiv Gandhi
1984
youtube, Buying a new car? Want help? Find some expert advice on how to select the best car for your requirements. , A wide range of car insurance providers and products are available in the market today. We help you know them a little better and also choose the most suitable product for your need. . Tyres are the only point of contact between the car and road, so even slightest deviation can directly affect performance, efficiency, comfort and even safety. Know your tyres better with the CarWale tyre guide. . Used car buying is a very complicated process, so who better than CarWale as your guide? Here are few steps and guidelines to help you get the best deal. . Comedy Dangal, Maruti Suzuki Swift Dzire, Automobile, Chevorlet, Hyundai Verna, i20 To cash-in on the festive season, Maruti Suzuki has introduced the Alto 800 Utsav Edition in the country. The new Utsav Edition model is based on the VXi (O) variant of the Alto 800. Changes are limited to cosmetic detailing, while mechanically it continues to be powered by the existing petrol engine. On the pricing aspect, the Utsav Edition is priced at Rs 3.94 lakhs, which is Rs 20,000 more than the regular VXi (O) which is priced at Rs 3.74 lakhs (ex-showroom, Delhi). To distinguish it from a regular version, the Alto 800 Utsav Edition gets body decals on the sides, ORVM cover garnish, door seal guard and reverse parking sensors. The vehicle also gets chrome strips below the tail lamps, bumpers and lower lip of the hood. The interior gets all-black upholstery with red strip. Maruti Suzuki dealers in the country are also offering additional discounts of up to Rs 25,000 along with additional exchange bonus to boost sales during the festive season. Mechanically, the Maruti Suzuki Alto 800 is powered by a 0.8-litre petrol engine that generates 48bhp of power at 6000rpm and 69Nm of torque at 3500rpm. The modest engine comes mated to a five-speed manual transmission. The entry-level vehicle is also available in a CNG option which generates 40bhp of power. The Alto 800 from Maruti Suzuki competes against the likes of the Renault Kwid and Hyundai Eon in India.