ਜੇਤਲੀ ਦਾ ਬਜਟ ਪਿਟਾਰਾ ਖ਼ਾਲੀ ਨਿਕਲਿਆ

ਨਵੀਂ ਦਿੱਲੀ 1 ਫ਼ਰਵਰੀ (ਏਜੰਸੀਆਂ) ਕੇਂਦਰ ਸਰਕਾਰ ਅੱਜ ਸੰਸਦ ਵਿੱਚ ਬਜਟ ਪੇਸ਼ ਕਰ ਰਹੀ ਹੈ। ਅਗਲੇ ਸਾਲ ਲੋਕ ਸਭਾ ਚੋਣਾਂ ਹੋਣ ਕਰਕੇ ਇਸ ਵਾਰ ਸਰਕਾਰ ਬਜਟ ਵਿੱਚ ਕਾਫੀ ਕੁਝ ਆਮ ਲੋਕਾਂ ਲਈ ਐਲਾਨ ਰਹੀ ਹੈ। ਅਰੁਣ ਜੇਤਲੀ ਆਪਣਾ ਬਜਟ ਭਾਸ਼ਣ ਹਿੰਦੀ ਵਿੱਚ ਦੇ ਰਹੇ ਹਨ। ਉਨਾਂ ਕਿਹਾ ਕਿ ਅਰਥਚਾਰਾ ਸਹੀ ਲੀਹ ‘ਤੇ ਹੈ ਤੇ ਭਾਰਤ ਛੇਤੀ ਹੀ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ। ਵਿੱਤ ਮੰਤਰੀ ਦੇ ਵੱਡੇ ਐਲਾਨ:

ਰੁਜ਼ਗਾਰ: ਅਰੁਣ ਜੇਤਲੀ ਨੇ ਐਲਾਨ ਕੀਤਾ ਹੈ ਕਿ ਸਰਕਾਰ 70 ਲੱਖ ਨਵੇਂ ਰੁਜ਼ਗਾਰ ਪੈਦਾ ਕਰੇਗੀ। ਨਵੇਂ ਮੁਲਾਜ਼ਮਾਂ ਲਈ ਈ. ਪੀ. ਐਫ. ਵਿੱਚ ਸਰਕਾਰ 12% ਹਿੱਸਾ ਪਾਏਗੀ।

ਬੁਨਿਆਦੀ ਢਾਂਚਾ: ਸਮਾਰਟ ਸਿਟੀ ਪ੍ਰਾਜੈਕਟ ਲਈ 99 ਸ਼ਹਿਰਾਂ ਦੀ ਚੋਣ ਕੀਤੀ ਗਈ ਹੈ। ਸਰਹੱਦਾਂ ਨੇੜੇ ਸੜਕ ਨਿਰਮਾਣ ਵਿੱਚ ਤੇਜ਼ੀ ਲਿਆਂਦੀ ਜਾਵੇਗੀ।

ਗ਼ਰੀਬ ਵਰਗ ਲਈ: ਅਰੁਣ ਜੇਤਲੀ ਨੇ ਐਲਾਨ ਕੀਤਾ ਹੈ ਕਿ 4 ਕਰੋੜ ਗ਼ਰੀਬ ਘਰਾਂ ਲਈ ਸੌਭਾਗਿਆ ਬਿਜਲੀ ਯੋਜਨਾ ਤਹਿਤ ਨਵੇਂ ਕੁਨੈਕਸ਼ਨ ਦਿੱਤੇ ਜਾਣਗੇ। 8 ਕਰੋੜ ਔਰਤਾਂ ਨੂੰ ਮੁਫਤ ਗੈਸ ਕੁਨੈਕਸ਼ਨ ਦਿੱਤੇ ਜਾਣਗੇ।

ਮੈਡੀਕਲ: ਇਸ ਤੋਂ ਇਲਾਵਾ ਸਰਕਾਰ ਨੇ ਲੋਕਾਂ ਦੇ ਮੈਡੀਕਲ ਖਰਚ ਵੀ ਚੁੱਕੇਗੀ। ਸਰਕਾਰ ਮੁਤਾਬਕ ਹਰ ਪਰਿਵਾਰ ਨੂੰ ਇੱਕ ਸਾਲ ਵਿੱਚ 5 ਲੱਖ ਰੁਪਏ ਦਾ ਮੈਡੀਕਲ ਖਰਚ ਦਿੱਤਾ ਜਾਵੇਗਾ। ਸਟੈਂਟ ਦੀ ਕੀਮਤ ਘੱਟ ਰੱਖੀ ਜਾਵੇਗੀ।

ਸਿੱਖਿਆ: ਆਦੀਵਾਸੀਆਂ ਲਈ ਵੱਖਰੇ ਤੌਰ ‘ਤੇ ਏਕਲੱਵਿਆ ਵਿਦਿਆਲਿਆ ਬਣਾਏ ਜਾਣਗੇ। ਇਸ ਤੋਂ ਇਲਾਵਾ ਸਰਕਾਰ ਨਰਸਰੀ ਤੋਂ ਲੈ ਕੇ ਸੀਨੀਅਰ ਸੈਕੰਡਰੀ (10+2) ਤਕ ਸਿੱਖਿਆ ਦੀ ਇੱਕ ਨੀਤੀ ਲਿਆਵੇਗੀ।

ਰੇਲਵੇ: ਵਡੋਦਰਾ ਵਿੱਚ ਰੇਲ ਯੂਨੀਵਰਸਿਟੀ ਬਣੇਗੀ। ਸਾਰੀਆਂ ਰੇਲਾਂ ਵਿੱਚ ਵਾਈ-ਫਾਈ ਤੇ 33“ ਲੱਗਣਗੇ। 3600 ਕਿਲੋਮੀਟਰ ਦੀਆਂ ਰੇਲ ਲਾਈਨਾਂ ਨੂੰ ਨਵਿਆਇਆ ਜਾਵੇਗਾ। 600 ਰੇਲਵੇ ਸਟੇਸ਼ਨਾਂ ਨੂੰ ਆਧੁਨਿਕ ਬਣਾਇਆ ਜਾਵੇਗਾ।

ਖੇਤੀਬਾੜੀ: 2 ਹਜ਼ਾਰ ਕਰੋੜ ਦੀ ਲਾਗਤ ਨਾਲ ਖੇਤੀ ਬਾਜ਼ਾਰ ਬਣਾਇਆ ਜਾਵੇਗਾ। ਕਿਸਾਨਾਂ ਦੀ ਆਮਦਨ ਡੇਢ ਗੁਣਾ ਕੀਤੀ ਜਾਵੇਗੀ।

 

‘‘ਜੇਤਲੀ ਦੀ ਪੋਟਲੀ’’ ’ਚੋਂ ਨਹੀਂ ਲੱਭਿਆ ਪੰਜਾਬ

ਬਠਿੰਡਾ 1 ਫਰਵਰੀ (ਅਨਿਲ ਵਰਮਾ) : ਮੋਦੀ ਸਰਕਾਰ ਦੇ ਵਿਤੀ ਵਰੇ 2018-19 ਲਈ ਅੱਜ ਆਮ ਬੱਜਟ ਵਿੱਤ ਮੰਤਰੀ ਅਰੁਣ ਜੇਤਲੀ ਵੱਲੋਂ ਪੇਸ਼ ਕੀਤਾ ਗਿਆ ਜਿਸ ਵਿੱਚ ਖੇਤੀ ਪੈਦਾਵਾਰ ਦੀ ਵਰਤੋਂ ਲਈ ਸੰਦ ਬਨਾਉਣ ਵਾਲੀਆਂ ਕੰਪਨੀਆਂ ਨੂੰ ਟੈਕਸ ਤੋਂ ਰਾਹਤ ਦਿੱਤੀ ਹੈ ਉਥੇ ਹੀ ਫਸਲਾਂ ਦੇ ਭਾਅ ਸਵਾਮੀਨਾਥਨ ਰਿਪੋਰਟ ਅਨੁਸਾਰ ਲਾਗੂ ਕਰਨ ਦਾ ਵੀ ਵਾਅਦਾ ਕੀਤਾ ਹੈ ਪਰ ਪੰਜਾਬ ਦੇ ਕਿਸਾਨਾਂ ਅਤੇ ਮਜਦੂਰਾਂ ਨੇ ‘‘ਜੇਤਲੀ ਦੀ ਪੋਟਲੀ’’ ਚੋਂ ਨਿਕਲੇ ਬੱਜਟ ਨੂੰ ਪੰਜਾਬ ਅਤੇ ਕਿਸਾਨ, ਮਜਦੂਰ ਵਿਰੋਧੀ ਐਲਾਨਦਿਆਂ ਰੱਦ ਕਰ ਦਿੱਤਾ ਹੈ।

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀਕਲਾਂ, ਜਿਲਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਅਤੇ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਆਗੂ ਜੋਰਾ ਸਿੰਘ ਨਸਰਾਲੀ ਨੇ ਦੋਸ਼ ਲਾਏ ਕਿ ਖਜਾਨਾ ਮੰਤਰੀ ਵੱਲੋਂ ਪਾਰਲੀਮੈਂਟ ਨੂੰ ਗੁੰਮਰਾਹ ਕਰਨ ਵਾਲਾ ਬੱਜਟ ਪੇਸ਼ ਕੀਤਾ ਹੈ ਇਸ ਨਾਲ ਕਿਸਾਨਾਂ ਨੂੰ ਕੋਈ ਰਾਹਤ ਨਹੀਂ ਮਿਲਣੀ ਕਿਉਂਕਿ ਬੱਜਟ ਵਿੱਚ ਕਿਸਾਨਾਂ ਮਜਦੂਰਾਂ ਨੂੰ ਫੌਰੀ ਰਾਹਤ ਦੇਣ ਅਤੇ ਖੁਦਕੁਸ਼ੀਆਂ ਦੇ ਰਾਹ ਤੋਂ ਰੋਕਣ ਲਈ ਕੋਈ ਫੰਡ ਨਹੀਂ ਰੱਖਿਆ ਗਿਆ ਜਦੋਂ ਕਿ ਕਿਸਾਨਾਂ ਦੀ ਤਰੱਕੀ ਲਈ ਅੱਜ ਦੇ ਹਾਲਾਤ ਮੌਕੇ ਕਰਜਮੁਆਫੀ ਹੀ ਵੱਡੀ ਰਾਹਤ ਸੀ।

ਉਹਨਾਂ ਇਸ ਬੱਜਟ ਨੂੰ ‘‘ਚੁਣਾਵੀ ਸਟੰਟ’’ ਕਰਾਰ ਦਿੰਦਿਆਂ ਕਿਹਾ ਕਿ ਜੇਕਰ ਖਜਾਨਾ ਮੰਤਰੀ ਦੀ ਕਿਸਾਨ ਮਜਦੂਰਾਂ ਪ੍ਰਤੀ ਨੀਯਤ ਸਾਫ ਹੁੰਦੀ ਤਾਂ ਉਹ ਫਸਲਾਂ ਦੇ ਭਾਅ ਤੁਰੰਤ ਲਾਗੂ ਕਰਦੇ ਅਤੇ ਬੱਜਟ ਵਿੱਚ ਵੀ ਫੰਡ ਰੱਖਦੇ। ਉਹਨਾਂ ਸਵਾਲ ਉਠਾਏ ਕਿ ਬੱਜਟ ਵਿੱਚ ਇਹ ਸਾਫ ਨਹੀਂ ਕੀਤਾ ਗਿਆ ਕਿ ਕਿਵੇਂ ਫਸਲਾਂ ਦੇ ਭਾਅ ਵਧਾਏ ਜਾਣਗੇ ਜਦੋਂ ਕਿ ਕੇਂਦਰ ਸਰਕਾਰ ਤਾਂ ਫਸਲਾਂ ਦੀ ਖਰੀਦ ਵੀ ਦਿਨੋਂ ਦਿਨ ਘਟਾ ਰਹੀ ਹੈ। ਉਹਨਾਂ ਕਿਸਾਨ ਮਜਦੂਰਾਂ ਨੂੰ ਆਪਣੇ ਹੱਕਾਂ ਦੀ ਰਾਖੀ ਆਪ ਕਰਨ ਅਤੇ ਹਾਕਮ ਧਿਰਾਂ ਨੂੰ ਕਿਸਾਨੀ ਸਮੱਸਿਆਵਾਂ ਪ੍ਰਤੀ ਗੰਭੀਰਤਾ ਨਾਲ ਕੰਮ ਕਰਨ ਲਈ ਇੱਕਜੁੱਟ ਹੋਣ ਦਾ ਸੱਦਾ ਦਿੱਤਾ।

 

ਕੀ ਹੋਇਆ ਮਹਿੰਗਾ ਤੇ ਕੀ ਸਸਤਾ

ਅੱਜ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਸਾਲ 2018-19 ਦੇਸ਼ ਦਾ ਆਮ ਬਜਟ ਪੇਸ਼ ਕੀਤਾ ਹੈ। ਬੀਜੇਪੀ ਸਰਕਾਰ ਦਾ ਇਹ ਚੌਥਾ ਬਜਟ ਹੈ। ਇਸ ਬਜਟ ਤੋਂ ਦੇਸ਼ ਦੀ ਜਨਤਾ ਨੂੰ ਬਹੁਤ ਸਾਰੀਆਂ ਉਮੀਦਾਂ ਸਨ, ਪਰ ਨਵੇਂ ਬਜਟ ਨੇ ਬਹੁਤੇ ਲੋਕਾਂ ਦੀਆਂ ਉਮੀਦਾਂ ‘ਤੇ ਪਾਣੀ ਫੇਰਿਆ ਤੇ ਉੱਥੇ ਕਈਆਂ ਨੂੰ ਖੁੱਲੇ ਗੱਫੇ ਦਿੱਤੇ ਗਏ।

ਚੀਜ਼ਾਂ ਜੋ ਮਹਿੰਗੀਆਂ ਹੋਈਆਂ

ਮੋਦੀ ਸਰਕਾਰ ਨੇ ਬਜਟ ‘ਚ ਮੋਬਾਈਲ, ਲਿਥੀਅਮ ਬੈਟਰੀ ‘ਤੇ ਕਸਟਮ ਡਿਊਟੀ ਵਧਾ ਕੇ 15 ਫ਼ੀਸਦੀ ਕੀਤੀ ਗਈ। ਇਸੇ ਤਰਾਂ ਟੈਲੀਵਿਜ਼ਨ ‘ਤੇ ਕਸਟਮ ਡਿਊਟੀ 15 ਫ਼ੀਸਦ ਕਰ ਦਿੱਤੀ ਹੈ। ਇਸ ਲਈ ਕੀਮਤਾਂ ਵਧਣਗੀਆਂ।

ਸਮਾਰਟਵਾਚ, ਪਹਿਨਣਯੋਗ ਡਿਵਾਈਸ ‘ਤੇ ਕਸਮਟਮ ਡਿਊਟੀ 20 ਫ਼ੀਸਦ ਹੋ ਗਈ ਹੈ। ਨਕਲੀ ਗਹਿਣਿਆਂ ‘ਤੇ ਕਸਟਮ ਡਿਊਟੀ ਵਿੱਚ ਵਾਧਾ ਕੀਤਾ ਹੈ ਤੇ ਇਸ ‘ਤੇ 20 ਫ਼ੀਸਦ ਡਿਊਟੀ ਲੱਗੇਗੀ।

ਸਰਕਾਰ ਜੁੱਤਿਆਂ ‘ਤੇ 15 ਫ਼ੀਸਦੀ ਕਸਟਮ ਡਿਊਟੀ ਵਸੂਲੇਗੀ। ਟਰੱਕ ਤੇ ਬੱਸਾਂ ਦੇ ਰੇਡੀਅਲ ਟਾਇਰਾਂ ‘ਤੇ 15 ਫ਼ੀਸਦੀ ਕਸਟਮ ਡਿਊਟੀ ਲੱਗੇਗੀ।

ਸੋਨਾ-ਚਾਂਦੀ ਤੇ ਪੈਟਰੋਲੀਅਮ ਪਦਾਰਥਾਂ ਦੀ ਦਰਾਮਦ ‘ਤੇ 3 ਫ਼ੀ ਸਦ ਟੈਕਸ ਲੱਗੇਗਾ। ਮੋਮਬੱਤੀ, ਪਤੰਗ ਤੇ ਚਸ਼ਮੇ ਵੀ ਮਹਿੰਗੇ ਕੀਤੇ ਗਏ ਹਨ।

ਸੰਤਰੇ ਦੇ ਜੂਸ ਸਮੇਤ ਕਈ ਤਰਾਂ ਦੇ ਫਲਾਂ ਤੇ ਸਬਜ਼ੀਆਂ ਦੇ ਰਸ ‘ਤੇ ਕਸਟਮ ਡਿਊਟੀ ਪੰਜ ਤੋਂ ਲੈ ਕੇ 40 ਫ਼ੀ ਸਦੀ ਤਕ ਵਧ ਜਾਵੇਗੀ।

ਇਤਰ (ਪਰਫਿਊਮ) ਤੇ ਕਈ ਤਰਾਂ ਦੇ ਸੁੰਦਰਤਾ (ਕੌਸਮੈਟਿਕਸ) ਉਤਪਾਦਾਂ ‘ਤੇ ਕਸਟਮ ਡਿਊਟੀ 10 ਫ਼ੀ ਸਦ ਦਾ ਵਾਧਾ ਹੋਵੇਗਾ।

ਇਹ ਚੀਜ਼ਾਂ ਹੋਈਆਂ ਸਸਤੀਆਂ

ਛਿਲਕੇ ਸਮੇਤ ਕਾਜੂ ‘ਤੇ ਕਸਟਮ ਡਿਊਟੀ 2.5 ਫ਼ੀ ਸਦੀ ਘਟੇਗੀ।

ਮਸ਼ੀਨੀ ਸੰਦ ਤੇ ਇੱਕ ਤਰਾਂ ਦੇ ਪੇਚ ‘ਤੇ ਕਸਟਮ ਡਿਊਟੀ ਪੰਜ ਫ਼ੀ ਸਦੀ ਘੱਟ ਹੋਣਗੀਆਂ।

ਸੋਲਰ ਟੈਂਪਰਡ ਗਲਾਸ ਨੂੰ ਕਸਟਮ ਡਿਊਟੀ ਤੋਂ ਮੁਕਤ ਕਰ ਦਿੱਤਾ ਗਿਆ ਹੈ।

ਗਿਆਨਇੰਦਰੀਆਂ ਦੇ ਨੁਕਸ ਨੂੰ ਠੀਕ ਕਰਨ ਲਈ ਵਰਤਿਆ ਜਾਣ ਵਾਲਾ ਕੱਚਾ ਤੇ ਤਿਆਰ ਸਮਾਨ ਵੀ ਕਸਟਮ ਡਿਊਟੀ ਤੋਂ ਮੁਕਤ ਕਰ ਦਿੱਤਾ ਗਿਆ ਹੈ।

ਇੱਟਾਂ, ਬਲਾਕ, ਟਾਈਲਾਂ ਤੇ ਚੀਨੀ ਦੀਆਂ (ਸਿਰੇਮਿਕ) ਵਸਤਾਂ ‘ਤੇ ਕਸਟਮ ਡਿਊਟੀ 10 ਤੋਂ ਘਟਾ ਕੇ 7.5 ਫੀ ਸਦ ਕਰ ਦਿੱਤੀ ਗਈ ਹੈ।

 

70 ਲੱਖ ਨੌਕਰੀਆਂ ਦੇਣ ਦਾ ਐਲਾਨ

ਨਵੀਂ ਦਿੱਲੀ: ਆਮ ਬਜਟ ਪੇਸ਼ ਕਰਦੇ ਹੋਏ ਭਾਰਤ ਦੇ ਵਿੱਤ ਮੰਤਰੀ ਅਰੁਨ ਜੇਤਲੀ ਨੇ 70 ਲੱਖ ਨੌਕਰੀਆਂ ਦੇਣ ਦਾ ਐਲਾਨ ਕੀਤਾ ਹੈ। ਉਨਾਂ ਨੇ ਸਿੱਖਿਆ ਦੇ ਸੁਧਾਰ ਲਈ ਅਗਲੇ ਚਾਰ ਸਾਲਾਂ ਵਿੱਚ ਇੱਕ ਲੱਖ ਕਰੋੜ ਰੁਪਏ ਖਰਚ ਕਰ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਆਦਿਵਾਸੀਆਂ ਲਈ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਉਨਾਂ ਲਈ ਐਕਲਵਿਆ ਵਿਦਿਆਲੇ ਬਣਾਇਆ ਜਾਵੇਗਾ। ਅਰੁਣ ਜੇਟਲੀ ਨੇ ਕਿਹਾ ਹੈ ਕਿ ਪ੍ਰੀ-ਨਰਸਰੀ ਤੋਂ 12 ਵੀਂ ਤੱਕ ਦੇ ਸਿਸਟਮ ਵਿੱਚ ਸੁਧਾਰ ਹੋਵੇਗਾ। ਯੋਜਨਾ ਤੇ ਆਰਕੀਟੈਕਟ ਲਈ 2 ਨਵੇਂ ਸਕੂਲਾਂ ਦੀ ਸਥਾਪਨਾ ਹੋਣ ਦੀ ਗੱਲ ਇਸ ਵਾਰ ਬਜਟ ਵਿੱਚ ਸਾਹਮਣੇ ਆਈ ਹੈ। ਨਵੀਂ ਸਕੀਮ ਤਹਿਤ ਬੀਟੈਕ ਦੇ ਵਿਦਿਆਰਥੀਆਂ ਲਈ ਪ੍ਰਧਾਨ ਮੰਤਰੀ ਰਿਸਰਚ ਫੈਲੋ ਯੋਜਨਾ ਸ਼ੁਰੂ ਕੀਤੀ ਗਈ ਹੈ। ਇਸ ਨਾਲ ਹਰ ਸਾਲ 1000 ਵਿਦਿਆਰਥੀ ਨੂੰ ਲਾਭ ਪ੍ਰਾਪਤ ਹੋਵੇਗਾ। ਅਗਲੇ ਸਾਲ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਮੋਦੀ ਸਰਕਾਰ ਵੱਲੋਂ ਰੁਜ਼ਗਾਰ ਤੇ ਸਿੱਖਿਆ ਸਬੰਧੀ ਕੀਤੇ ਗਏ ਦਾਅਵੇ ਬਹੁਤ ਮਹੱਤਵਪੂਰਨ ਹਨ। 2014 ਤੋਂ ਮੋਦੀ ਸਰਕਾਰ ਵੱਲੋਂ ਨਵੇਂ ਰੁਜ਼ਗਾਰ ਮੁਹੱਈਆ ਨਾ ਕਰਨ ਕਰਕੇ ਵਿਰੋਧੀ ਧਿਰ ਨਿਸ਼ਾਨੇ ‘ਤੇ ਬਣੀ ਹੋਈ ਹੈ।

 

ਬਜਟ ‘ਚ ਕੀ ਕੀ ਹੈ ਖ਼ਾਸ

ਮੋਦੀ ਸਰਕਾਰ ਨੇ ਅੱਜ ਆਮ ਬਜਟ 2018-19 ਪੇਸ਼ ਕੀਤਾ ਹੈ। ਵਿੱਤ ਮੰਤਰੀ ਅਰੁਣ ਜੇਤਲੀ ਨੇ ਬਜਟ ਭਾਸ਼ਣ ਸ਼ੁਰੂ ਕਰਦੇ ਹੋਏ ਕਿਹਾ ਹੈ ਕਿ ਬਾਜ਼ਾਰ ਵਿੱਚ ਕੈਸ਼ ਦਾ ਪ੍ਰਚਲਣ ਘੱਟ ਹੋਇਆ ਹੈ। ਅਰਥਵਿਵਸਥਾ ਲੀਹ ਉੱਤੇ ਹੈ। ਭਾਰਤ ਦੁਨੀਆ ਦੀ 5ਵੀਂ ਵੱਡੀ ਅਰਥਵਿਵਸਥਾ ਬਣੇਗੀ। ਇਸ ਨਾਲ ਉਸ ਦਾ ਇਸ਼ਾਰਾ ਇੱਕ ਵਾਰ ਫਿਰ ਨੋਟਬੰਦੀ ਨੂੰ ਸਫਲ ਬਣਾਉਣ ਵੱਲ ਸੀ। ਜੇਤਲੀ ਨੇ ਕਿਹਾ ਕਿ ਸਰਕਾਰ ਜੀਐਸਟੀ ਨੂੰ ਆਸਾਨ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜੀਐਸਟੀ ਨਾਲ ਦੇਸ਼ ਦਾ ਟੈਕਸ ਨਾਲ ਮਾਲੀਆ ਵਧਿਆ ਹੈ।

ਜੇਤਲੀ ਨੇ ਕਿਹਾ ਹੈ ਕਿ ਸਰਕਾਰ ਦਾ ਕੇਂਦਰ ਪਿੰਡਾਂ ਦਾ ਵਿਕਾਸ ਹੋਵੇਗਾ। ਮੱਧ ਵਰਗ ਦੀ ਜ਼ਿੰਦਗੀ ਵਿੱਚ ਸਰਕਾਰੀ ਦਖ਼ਲ ਘੱਟ ਕਰਨ ਦੀ ਕੋਸ਼ਿਸ਼ ਜਾਰੀ ਹੈ।

ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰੀ ਦੇ ਪਿਛਲੇ ਤਿੰਨ ਸਾਲਾਂ ਵਿੱਚ ਔਸਤ ਵਿਕਾਸ ਦਰ 7.5 ਫ਼ੀਸਦੀ ਪਹੁੰਚੀ ਹੈ। ਭਾਰਤੀ ਅਰਥਵਿਵਸਥਾ 2.5 ਟਿ੍ਰਲੀਅਨ ਡਾਲਰ ਦੀ ਹੋਈ ਹੈ।

ਵਿੱਤ ਮੰਤਰੀ ਨੇ ਕਿਹਾ ਹੈ ਕਿ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰੇਗਾ। ਫ਼ਸਲ ਦਾ ਸਮਰਥਨ ਮੁੱਲ ਉਤਪਾਦਨ ਲਾਗਤ ਡੇਢ ਗੁਣਾ ਹੋਵੇਗਾ। ਨਵਾਂ ਪੇਂਡੂ ਬਾਜ਼ਾਰ ਈ-ਨੇਮ ਬਣਾਉਣ ਦਾ ਐਲਾਨ ਕੀਤਾ ਹੈ। ਕਿਸਾਨਾਂ ਨੂੰ ਪੂਰਾ ਐਮਐਸਪੀ ਦੇਣ ਦਾ ਟੀਚਾ ਹੈ। ਜ਼ਿਲਾ ਪੱਧਰੀ ਖੇਤੀ ਮਾਡਲ ਤਿਆਰ ਕੀਤਾ ਜਾਵੇਗਾ।

ਵਿੱਤ ਮੰਤਰੀ ਨੇ ਕਿਹਾ ਕਿ 42 ਮੈਗਾ ਫੂਡ ਪਾਰਕ ਬਣਾਏ ਜਾਣਗੇ। ਆਲੂ ਟਮਾਟਰ ਤੇ ਪਿਆਜ਼ ਦੇ ਲਈ ਸਰਕਾਰ 500 ਕਰੋੜ ਰੁਪਏ ਦੇਵੇਗੀ। ਹੁਣ ਪਸ਼ੂ ਪਾਲਕਾਂ ਨੂੰ ਵੀ ਕਿਸਾਨ ਕ੍ਰੈਡਿਟ ਕਾਰਡ ਮਿਲੇਗਾ। 1290 ਕਰੋੜ ਰੁਪਏ ਨਾਲ ਬਾਂਸ ਮਿਸ਼ਨ ਚਲਾਇਆ ਜਾਵੇਗਾ। ਖੇਤੀ ਕਰਜ਼ ਦੇ ਲਈ 11 ਲੱਖ ਕਰੋੜ ਮਿਲੇਗਾ।

ਵਿੱਤ ਮੰਤਰੀ ਨੇ ਕਿਹਾ ਹੈ ਕਿ 4 ਕਰੋੜ ਗ਼ਰੀਬ ਪਰਿਵਾਰਾਂ ਨੂੰ ਬਿਜਲੀ ਕਨੈੱਕਸ਼ਨ ਦਿੱਤੇ ਜਾਣਗੇ। 2 ਕਰੋੜ ਟਾਇਲਟ ਹੋਰ ਬਣਾਈਆਂ ਜਾਣਗੀਆਂ। 6 ਕਰੋੜ ਟਾਇਲਟ ਬਣਾਉਣ ਨਾਲ ਔਰਤਾਂ ਵਿੱਚ ਵਿਸ਼ਵਾਸ ਵਧਿਆ ਹੈ।

 

ਨਹੀਂ ਹੋਵੇਗਾ ਪੈਟਰੋਲ ਤੇ ਡੀਜ਼ਲ ਸਸਤਾ

ਸਰਕਾਰ ਨੇ ਪੈਟਰੋਲੀਅਮ ਪਦਾਰਥਾਂ ‘ਤੇ ਘਟਾਈ ਐਕਸਾਈਜ਼ ਡਿਊਟੀ ਦੀ ਥਾਂ ‘ਤੇ ਸੈੱਸ ਲਾ ਕੇ ਡੀਜ਼ਲ ਤੇ ਪੈਟਰੋਲ ਦੇ ਮੁੱਲ ਨੂੰ ਘਟਣ ਤੋਂ ਰੋਕ ਦਿੱਤਾ ਹੈ। ਅੱਜ ਪੇਸ਼ ਕੀਤੇ ਬਜਟ ਵਿੱਚ ਮੱਧ ਵਰਗ ਨੂੰ ਮਿਲੀ ਨਮੋਸ਼ੀ ਤੋਂ ਬਾਅਦ ਪੈਟਰੋਲੀਅਮ ਪਦਾਰਥਾਂ ਵਿੱਚ ਦੋ ਰੁਪਏ ਫ਼ੀ ਲੀਟਰ ਦੀ ਕਟੌਤੀ ਕਾਰਨ ਕੁਝ ਰਾਹਤ ਮਿਲੀ ਸੀ, ਪਰ ਸਰਕਾਰ ਨੇ ਮਿਡਲ ਕਲਾਸ ਦੀ ਇਹ ਖੁਸ਼ੀ ਵੀ ਖੋਹ ਲਈ ਹੈ। ਕੇਂਦਰੀ ਵਿੱਤ ਸਕੱਤਰ ਹਸਮੁਖ ਅੜੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਰਕਾਰ ਨੇ ਕੱਚੇ ਤੇਲ ‘ਤੇ ਐਕਸਾਈਜ਼ ਡਿਊਟੀ ਘਟਾਈ ਜ਼ਰੂਰ ਹੈ ਪਰ ਇਸ ਨਾਲ ਤੇਲ ਦੀਆਂ ਕੀਮਤਾਂ ਨਹੀਂ ਘਟਣਗੀਆਂ। ਉਨਾਂ ਦੱਸਿਆ ਕਿ ਜਿੰਨੀ ਡਿਊਟੀ ਘਟੀ ਹੈ, ਓਨਾ ਸੈੱਸ ਵੀ ਵਧਿਆ ਹੈ। ਸਰਕਾਰ ਨੇ ਇਹ ਸੈੱਸ ਨਵੇਂ ਸ਼ਾਹਰਾਹ ਯਾਨੀ ਹਾਈਵੇਅ ਬਣਾਉਣ ਲਈ ਲਗਾਇਆ ਹੈ।

ਅੱਜ ਸੰਸਦ ਵਿੱਚ ਬਜਟ ਪੇਸ਼ ਹੋਣ ਤੋਂ ਬਾਅਦ ਪੈਟਰੋਲੀਅਮ ਪਦਾਰਥਾਂ ‘ਤੇ ਐਕਸਾਈਜ਼ ਡਿਊਟੀ ਘਟਾ ਦਿੱਤੀ ਗਈ ਸੀ, ਜਿਸ ਕਾਰਨ ਇਹ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਅੱਜ ਅੱਧੀ ਰਾਤ ਤੋਂ ਪੈਟਰੋਲ ਤੇ ਡੀਜ਼ਲ ਦੋ ਰੁਪਏ ਤਕ ਸਸਤਾ ਹੋ ਜਾਵੇਗਾ।

 

ਬਜਟ ਪੇਸ਼ ਹੁੰਦਿਆਂ ਹੀ ਸ਼ੇਅਰ ਬਾਜ਼ਾਰ ਢੇਰ

ਨਵੀਂ ਦਿੱਲੀ: ਦੇਸ਼ ਦਾ ਬਜਟ ਪੇਸ਼ ਹੁੰਦੇ ਹੀ ਸ਼ੇਅਰ ਬਾਜ਼ਾਰ ਵਿੱਚ ਹਾਹਾਕਾਰ ਮੱਚ ਗਈ। ਸੈਂਸਕਸ ਵਿੱਚ 450 ਅੰਕਾਂ ਤੋਂ ਜ਼ਿਆਦਾ ਗਿਰਾਵਟ ਵੇਖੀ ਗਈ ਹਾਲਾਂਕਿ ਬਾਅਦ ਵਿੱਚ ਬਾਜ਼ਾਰ ਵਿੱਚ ਕੁਝ ਸੁਧਾਰ ਹੋਇਆ। ਵਿੱਤ ਮੰਤਰੀ ਅਰੁਨ ਜੇਤਲੀ ਦੇ ਭਾਸ਼ਨ ਦੌਰਾਨ ਸੈਂਸੈਕਸ 450 ਅੰਕ ਲੁੜਕ ਗਿਆ। ਸ਼ੇਅਰ ਖਰੀਦਣ-ਵੇਚਣ ‘ਤੇ ਲੱਗੇ ਲੌਂਗ ਟਰਮ ਕੈਪੀਟਲ ਗੇਨ ਟੈਕਸ ਦੇ ਚੱਲਦੇ ਹੁਣ ਸ਼ੇਅਰਾਂ ਤੋਂ ਹੋਈ ਕਮਾਈ ‘ਤੇ ਟੈਕਸ ਦੇਣਾ ਪਵੇਗਾ। ਇਸ ਦਾ ਐਲਾਨ ਹੁੰਦਿਆਂ ਹੀ ਸ਼ੇਅਰ ਬਾਜ਼ਾਰ ਡਿੱਘ ਗਿਆ। ਇਕਵਿਟੀ ਵਿੱਚ ਨਿਵੇਸ਼ ‘ਤੇ ਇੱਕ ਲੱਖ ਰੁਪਏ ਦੀ ਕਮਾਈ ‘ਤੇ 10 ਫੀਸਦੀ ਕੈਪੀਟਲ ਗੇਨ ਟੈਕਸ ਦੇਣਾ ਹੋਏਗਾ।

 

ਬਜਟ ਪੇਸ਼ ਹੋਣ ਤੋਂ ਬਾਅਦ ਲੋਕ ਸਭਾ ਮੁਲਤਵੀ 

ਲੋਕ ਸਭਾ ਦੀ ਬੈਠਕ ਵੀਰਵਾਰ ਨੂੰ ਆਮ ਬਜਟ ਪੇਸ਼ ਕੀਤੇ ਜਾਣ ਤੋਂ ਬਾਅਦ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ। ਲੋਕ ਸਭਾ ਦੀ ਕਾਰਵਾਈ ਮਹਾਰਾਸ਼ਟਰ ਤੋਂ ਸੰਸਦ ਮੈਂਬਰ ਚਿੰਤਾਮਨ ਨਾਵਾਸ਼ਾ ਵਾਂਗਾ ਦੇ ਸਨਮਾਨ ‘ਚ ਸ਼ੁੱਕਰਵਾਰ ਨੂੰ ਵੀ ਮੁਲਤਵੀ ਰਹੇਗੀ। ਵਾਂਗਾ ਦਾ 30 ਜਨਵਰੀ ਨੂੰ ਦਿਹਾਂਤ ਹੋ ਗਿਆ ਸੀ। ਸਵੇਰੇ ਸਦਨ ਦੀ ਕਾਰਵਾਈ ਸ਼ੁਰੂ ਹੋਣ ‘ਤੇ ਸਪੀਕਰ ਸੁਮਿਤਰਾ ਮਹਾਜਨ ਨੇ ਸੰਸਦ ਮੈਂਬਰ ਵਾਂਗਾ ਦੇ ਦਿਹਾਂਤ ਦਾ ਜ਼ਿਕਰ ਕੀਤਾ ਅਤੇ ਮੈਂਬਰਾਂ ਨੇ ਕੁਝ ਪਲ ਮੌਨ ਖੜੇ ਹੋ ਕੇ ਉਨਾਂ ਨੂੰ ਸ਼ਰਧਾਂਜਲੀ ਦਿੱਤੀ। ਸੁਮਿਤਰਾ ਮਹਾਜਨ ਨੇ ਕਿਹਾ ਕਿ ਮੌਜੂਦਾ ਮੈਂਬਰ ਦਾ ਦਿਹਾਂਤ ਹੋ ਜਾਣ ਦੀ ਦਸ਼ਾ ‘ਚ ਵਿਦਿਆਮਾਨ ਪ੍ਰਥਾ ਅਨੁਸਾਰ ਮੈਂਬਰ ਦੀ ਮੌਤ ਬਾਰੇ ਸਭਾ ‘ਚ ਜ਼ਿਕਰ ਤੋਂ ਬਾਅਦ ਸਭਾ ਮਰਹੂਮ ਮੈਂਬਰ ਦੇ ਸਨਮਾਨ ਵਜੋਂ ਪੂਰੇ ਦਿਨ ਲਈ ਮੁਲਤਵੀ ਹੋ ਜਾਂਦੀ ਹੈ।

ਉਨਾਂ ਨੇ ਕਿਹਾ,‘‘ਇਸ ਪ੍ਰਥਾ ਨੂੰ ਧਿਆਨ ‘ਚ ਰੱਖਦੇ ਹੋਏ ਮੈਂ ਬੈਠਕ ਪੂਰੇ ਦਿਨ ਲਈ ਮੁਲਤਵੀ ਕਰ ਦਿੰਦੀ ਪਰ ਵਿੱਤ ਸਾਲ 2018-19 ਦਾ ਕੇਂਦਰੀ ਬਜਟ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਕ ਸੰਵਿਧਾਨਕ ਰੁਕਾਵਟ ਹੈ ਅਤੇ ਬਜਟ ਪੇਸ਼ ਕਰਨ ਲਈ ਅੱਜ ਦੀ ਬੈਠਕ ਰਾਸ਼ਟਰਪਤੀ ਵੱਲੋਂ ਵਿਸ਼ੇਸ਼ ਰੂਪ ਨਾਲ ਤੈਅ ਕੀਤੀ ਗਈ ਹੈ। ਸਪੀਕਰ ਨੇ ਕਿਹਾ,‘‘ਇਸ ਸਥਿਤੀ ਦੇ ਅਸਾਧਾਰਣ ਹੋਣ ਕਾਰਨ ਸਭਾ 2018-19 ਲਈ ਕੇਂਦਰੀ ਬਜਟ ਪੇਸ਼ ਕਰਨ ਦੀ ਦਿਸ਼ਾ ‘ਚ ਵਧ ਸਕਦੀ ਹੈ। ਮਰਹੂਮ ਮੈਂਬਰ ਦੇ ਸਨਮਾਨ ‘ਚ ਸਭਾ ਦੀ ਬੈਠਕ 2 ਫਰਵਰੀ ਨੂੰ ਨਹੀਂ ਹੋਵੇਗੀ।‘‘ਇਸ ਤੋਂ ਪਹਿਲਾਂ ਸਦਨ ਨੇ ਮਰਹੂਮ ਚਿੰਤਾਮਨ ਵਾਂਗਾ ਨੂੰ ਸ਼ਰਧਾਂਜਲੀ ਜ਼ਾਹਰ ਕੀਤੀ ਅਤੇ ਮੈਂਬਰਾਂ ਨੇ ਉਨਾਂ ਦੇ ਸਨਮਾਨ ‘ਚ ਕੁਝ ਪਲਾਂ ਦਾ ਮੌਨ ਰੱਖਿਆ। ਚਿੰਤਾਮਨ ਵਾਂਗਾ ਦਾ 30 ਜਨਵਰੀ ਨੂੰ 67 ਸਾਲ ਦੀ ਉਮਰ ‘ਚ ਨਵੀਂ ਦਿੱਲੀ ‘ਚ ਦਿਹਾਂਤ ਹੋ ਗਿਆ ਸੀ।

Budget
Finance Minister
Center Government
arun jaitly
youtube, Buying a new car? Want help? Find some expert advice on how to select the best car for your requirements. , A wide range of car insurance providers and products are available in the market today. We help you know them a little better and also choose the most suitable product for your need. . Tyres are the only point of contact between the car and road, so even slightest deviation can directly affect performance, efficiency, comfort and even safety. Know your tyres better with the CarWale tyre guide. . Used car buying is a very complicated process, so who better than CarWale as your guide? Here are few steps and guidelines to help you get the best deal. . Comedy Dangal, Maruti Suzuki Swift Dzire, Automobile, Chevorlet, Hyundai Verna, i20 To cash-in on the festive season, Maruti Suzuki has introduced the Alto 800 Utsav Edition in the country. The new Utsav Edition model is based on the VXi (O) variant of the Alto 800. Changes are limited to cosmetic detailing, while mechanically it continues to be powered by the existing petrol engine. On the pricing aspect, the Utsav Edition is priced at Rs 3.94 lakhs, which is Rs 20,000 more than the regular VXi (O) which is priced at Rs 3.74 lakhs (ex-showroom, Delhi). To distinguish it from a regular version, the Alto 800 Utsav Edition gets body decals on the sides, ORVM cover garnish, door seal guard and reverse parking sensors. The vehicle also gets chrome strips below the tail lamps, bumpers and lower lip of the hood. The interior gets all-black upholstery with red strip. Maruti Suzuki dealers in the country are also offering additional discounts of up to Rs 25,000 along with additional exchange bonus to boost sales during the festive season. Mechanically, the Maruti Suzuki Alto 800 is powered by a 0.8-litre petrol engine that generates 48bhp of power at 6000rpm and 69Nm of torque at 3500rpm. The modest engine comes mated to a five-speed manual transmission. The entry-level vehicle is also available in a CNG option which generates 40bhp of power. The Alto 800 from Maruti Suzuki competes against the likes of the Renault Kwid and Hyundai Eon in India.