ਅਮਰੀਕਾ ਦੇ ਦਬਾਅ ਥੱਲੇ ਝੁਕਿਆ ਪਾਕਿਸਤਾਨ

ਹਾਫਿਜ਼ ਸਈਦ ਨੂੰ ਅੱਤਵਾਦੀ ਐਲਾਨਿਆ

ਇਸਲਾਮਾਬਾਦ, 13 ਫਰਵਰੀ : ਪਾਕਿਸਤਾਨ ਨੇ ਮੋਸਟ ਵਾਨਟਡ ਅੱਤਵਾਦੀ ਹਾਫਿਜ਼ ਨੂੰ ਇਕ ਵੱਡਾ ਝਟਕਾ ਦਿੰਦੇ ਹੋਏ ਉਸ ਦੇ ਸੰਗਠਨ ਜਮਾਤ-ਉਦ-ਦਾਵਾ (ਜੇ.ਯੂ.ਡੀ) ਨੂੰ ਅੱਤਵਾਦੀ ਸੰਗਠਨ ਐਲਾਨ ਕਰ ਦਿੱਤਾ ਹੈ। ਪਾਕਿਸਤਾਨ ਦੇ ਰਾਸ਼ਟਰਪਤੀ ਮਮਨੂਨ ਹੁਸੈਨ ਨੇ ਇਕ ਅਜਿਹੇ ਬਿੱਲ ‘ਤੇ ਦਸਤਖਤ ਕੀਤੇ ਹਨ, ਜਿਸ ਦਾ ਮਕਸਦ ਯੂਨਾਈਟਡ ਨੇਸ਼ਨਸ ਸਕਿਓਰਿਟੀ ਕੌਂਸਲ (ਯੂ. ਐਨ. ਐਸ. ਸੀ) ਵੱਲੋਂ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਜਿਵੇਂ ਲਸ਼ਕਰ-ਏ-ਤੈਯਬਾ, ਅਲ-ਕਾਇਦਾ ਅਤੇ ਤਾਲਿਬਾਨ ਵਰਗੇ ਸੰਗਠਨਾਂ ‘ਤੇ ਲਗਾਮ ਕੱਸਣਾ ਹੈ। ਇਸ ਲਿਸਟ ਵਿਚ ਜੇ. ਯੂ. ਡੀ ਦਾ ਨਾਂ ਵੀ ਹੈ। ਪਾਕਿ ਨੇ ਅਜੇ ਤੱਕ ਜੇ. ਯੂ. ਡੀ ਨੂੰ ਸਿਰਫ ਅੱਤਵਾਦੀ ਲਿਸਟ ਵਿਚ ਪਾਇਆ ਸੀ ਪਰ ਉਸ ਨੂੰ ਅੱਤਵਾਦੀ ਸੰਗਠਨ ਮੰਨਣ ਤੋਂ ਇਨਕਾਰ ਦਿੱਤਾ ਸੀ। ਹੁਣ ਜੇ. ਯੂ. ਡੀ ਨੂੰ ਉਸ ਨੇ ਅੱਤਵਾਦੀ ਸੰਗਠਨ ਮੰਨਿਆ ਹੈ।

ਸੀਲ ਹੋਣਗੇ ਜੇ. ਯੂ. ਡੀ ਦੇ ਬੈਂਕ ਖਾਤੇ

ਪਾਕਿਸਤਾਨ ਵੱਲੋਂ ਇਹ ਅਹਿਮ ਕਦਮ ਚੁੱਕਣ ਤੋਂ ਬਾਅਦ ਹੁਣ ਜੇ. ਯੂ. ਡੀ ਦੇ ਬੈਂਕ ਖਾਤਿਆਂ ਨੂੰ ਸੀਲ ਕੀਤਾ ਜਾਵੇਗਾ। ਤੁਹਾਨੂੰ ਦੱਸ ਦਈਏ ਕਿ ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ (ਐਫ. ਏ. ਟੀ. ਐਫ) ਦੀ ਇਕ ਮੀਟਿੰਗ ਹੋਣ ਵਾਲੀ ਹੈ। ਇਹ ਟਾਸਕ ਫੋਰਸ ਮਨੀ ਲਾਂਡਰਿੰਗ ਵਰਗੇ ਮਾਮਲਿਆਂ ਵਿਚ ਕਈ ਦੇਸ਼ਾਂ ਦੀ ਨਿਗਰਾਨੀ ਕਰਦਾ ਹੈ। ਪਾਕਿਸਤਾਨ ਨੇ ਹਮੇਸ਼ਾ ਹੀ ਇਸ ਵਿਚ ਖੁੱਦ ਨੂੰ ਸਾਫ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਉਸ ਦਾ ਨਵਾਂ ਕਦਮ ਇਸ ਟਾਸਕ ਫੋਰਸ ਦੀ ਅੱਖਾਂ ਵਿਚ ਮਿੱਟੀ ਪਾਉਣ ਲਈ ਚੁੱਕਿਆ ਗਿਆ ਹੈ।

ਪਾਕਿਸਤਾਨ ਦੇ ਇਕ ਅੰਗ੍ਰੇਜੀ ਅਖਬਾਰ ਮੁਤਾਬਕ ਪਾਕਿਸਤਾਨ ਨੇ ਜਿਸ ਬਿੱਲ ‘ਤੇ ਦਸਤਖਤ ਕੀਤੇ ਹਨ ਉਹ ਅੱਤਵਾਦ ਰੁਕੋ ਐਕਟ (ਏ. ਟੀ. ਏ) ਦੇ ਇਕ ਨਿਯਮ ਵਿਚ ਸੋਧ ਕਰਦਾ ਹੈ ਅਤੇ ਅਧਿਕਾਰੀਆਂ ਨੂੰ ਯੂ. ਐਨ. ਐਸ. ਸੀ ਵੱਲੋਂ ਪਾਬੰਦੀਸ਼ੁਦਾ ਵਿਅਕਤੀਆਂ ਅਤੇ ਅੱਤਵਾਦੀ ਸੰਗਠਨਾਂ ਵਿਰੁੱਧ ਸਖਤ ਕਾਰਵਾਈ ਕੀਤੇ ਜਾਣ, ਉਸ ਦੇ ਦਫਤਰਾਂ ਅਤੇ ਬੈਂਕ ਖਾਤਿਆਂ ਨੂੰ ਸੀਲ ਕੀਤੇ ਜਾਣ ਦਾ ਅਧਿਕਾਰ ਦਿੰਦਾ ਹੈ।

ਸੂਤਰਾਂ ਨੇ ਦੱਸਿਆ ਕਿ ਰਾਸ਼ਟਰੀ ਅੱਤਵਾਦ ਵਿਰੋਧੀ ਅਥਾਰਿਟੀ (ਐਨ. ਏ. ਸੀ. ਏ) ਨੇ ਇਸ ਨਵੇਂ ਕਦਮ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਗ੍ਰਹਿ ਮੰਤਰੀ, ਵਿੱਤ ਮੰਤਰੀ ਅਤੇ ਵਿਦੇਸ਼ ਮੰਤਰੀ ਦੇ ਨਾਲ-ਨਾਲ ਐਲ. ਏ. ਸੀ. ਟੀ. ਏ ਦੀ ਅੱਤਵਾਦ ਵਿਤਪੋਸ਼ਣ ਵਿਰੋਧੀ (ਸੀ. ਐਫ. ਟੀ) ਇਕਾਈ ਇਸ ਮਾਮਲੇ ‘ਤੇ ਇਕੱਠੇ ਮਿਲ ਕੇ ਕੰਮ ਕਰ ਰਹੀ ਹੈ। ਦੱਸਣਯੋਗ ਹੈ ਕਿ ਯੂ. ਐਨ. ਐਸ. ਸੀ ਦੀ ਪਾਬੰਦੀਸ਼ੁਦਾ ਸੂਚੀ ਵਿਚ ਅਲ-ਕਾਇਦਾ, ਤਹਿਰੀਕ-ਏ-ਤਾਲਿਬਾਨ ਪਾਕਿਸਤਾਨ, ਲਸ਼ਕਰ-ਏ-ਝਾਂਗਵੀ, ਜਮਾਤ-ਉਦ-ਦਾਵਾ, ਫਲਾਹ-ਏ-ਇਨਸਾਨੀਅਤ ਫਾਊਂਡੇਸ਼ਨ (ਐਫ. ਆਈ. ਐਫ), ਲਸ਼ਕਰ-ਏ-ਤੈਯਬਾ ਅਤੇ ਹੋਰ ਸ਼ਾਮਲ ਹਨ।

Unusual
Hafiz Saeed
pakistan
Terror

International