ਓਬਾਮਾ ਨੇ ਕਿਹਾ ਅੱਤਵਾਦੀ ਸੰਗਠਨ ਖ਼ਤਮ ਕਰਨ ਲਈ ਮੈਨੂੰ ਦਿਓ ਜੰਗ ਦੀ ਆਗਿਆ

ਵਾਸ਼ਿੰਗਟਨ, 12 ਫਰਵਰੀ (ਏਜੰਸੀ)- ਰਾਸ਼ਟਰਪਤੀ ਬਰਾਕ ਓਬਾਮਾ ਨੇ ਅਮਰੀਕੀ ਕਾਂਗਰਸ ਨੂੰ ਅਪੀਲ ਕੀਤੀ ਹੈ ਕਿ ਉਹ ਪੱਛਮੀ ਏਸ਼ੀਆ ‘ਚ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਖਿਲਾਫ ਸੈਨਿਕ ਕਾਰਵਾਈ ਕਰਨ ਦੀ ਮਨਜ਼ੂਰੀ ਦੇਣ। ਇਸ ਦੇ ਨਾਲ ਓਬਾਮਾ ਨੇ ਸੰਕਲਪ ਪ੍ਰਗਟ ਕੀਤਾ ਹੈ ਕਿ ਆਈ.ਐਸ. ਸਮੂਹ ਹਾਰਨ ਜਾ ਰਿਹਾ ਹੈ । ਬਹਿਰਹਾਲ ਅਮਰੀਕੀ ਰਾਸ਼ਟਰਪਤੀ ਨੇ ਇਰਾਕ ਅਤੇ ਅਫਗਾਨਿਸਤਾਨ ਨੂੰ ਧਿਆਨ ‘ਚ ਰੱਖਦੇ ਹੋਏ ਅਮਰੀਕਾ ਦੀਆਂ ਜ਼ਮੀਨੀ ਪੱਧਰ ਦੀਆਂ ਵੱਡੀਆਂ ਜੰਗੀ ਮੁਹਿੰਮਾਂ ਦੀ ਸੰਭਾਵਨਾ ਨੂੰ ਖਾਰਜ ਕਰ ਦਿੱਤਾ। ਓਬਾਮਾ ਨੇ ਵਾਈਟ ਹਾਊਸ ‘ਚ ਕਿਹਾ ਕਿ ਉਨਾਂ ਦਾ ਮੰਨਣਾ ਹੈ ਕਿ ਅਮਰੀਕਾ ਨੂੰ ਵਾਪਸ ਜ਼ਮੀਨੀ ਪੱਧਰ ‘ਤੇ ਇਕ ਹੋਰ ਲੰਬੀ ਜੰਗ ‘ਚ ਨਹੀਂ ਉਲਝਣਾ ਚਾਹੀਦਾ। ਉਨਾਂ ਦੇ ਭਰੋਸੇ ਦੇ ਬਾਵਜੂਦ ਕਾਂਗਰਸ ‘ਚ ਜੋ ਸ਼ੁਰੂਆਤੀ ਪ੍ਰਤੀਕਿਰਿਆ ਹੋਈ, ਉਹ ਦੋਪੱਖੀ ਝਿਜਕ ਦੇ ਬਰਾਬਰ ਸੀ। ਰਿਪਬਲਿਕਨ ਮੈਂਬਰਾਂ ਨੇ ਇਸ ਗੱਲ ‘ਤੇ ਨਾਰਾਜ਼ਗੀ ਪ੍ਰਗਟ ਕੀਤੀ ਕਿ ਉਨਾਂ ਨੇ ਜ਼ਮੀਨੀ ਪੱਧਰ ‘ਤੇ ਜੰਗ ਕਰਨ ਵਾਲੇ ਬਲਾਂ ਲਈ ਕਿਸੇ ਵੀ ਦੀਰਘ ਪ੍ਰਤੀਬੱਧਤਾ ਨੂੰ ਨਹੀਂ ਚੁਣਿਆ ਜਦਕਿ ਕੁਝ ਡੈਮੋਕ੍ਰੇਟ ਮੈਂਬਰਾਂ ਨੇ ਕਿਹਾ ਕਿ ਉਨਾਂ ਨੇ ਉਨਾਂ ਦੀ ਤਾਇਨਾਤੀ ਕਰ ਦੇਣ ਦੇ ਰਸਤੇ ਖੋਲ ਦਿੱਤੇ ਹਨ।

International