ਨਿਮਾਣੇ ਸ਼ਰਧਾਲੂ ਵਾਂਗ ਕਨੇਡੀਅਨ ਪ੍ਰਧਾਨ ਮੰਤਰੀ ਦਾ ਪਰਿਵਾਰ ਹੋਇਆ ਦਰਬਾਰ ਸਾਹਿਬ ਨਤਮਸਤਕ

ਸੱਚਖੰਡ ਵਿਖੇ ਸਿਰੋਪਾਉ ਦੀ ਬਖਸ਼ਿਸ਼ ਅਤੇ ਸ਼੍ਰੋਮਣੀ ਕਮੇਟੀ ਵਲੋਂ ਵੱਖਰਾ ਸਨਮਾਨ ਗਿਆਨੀ ਗੁਰਬਚਨ ਸਿੰਘ ਦੇ ਹੱਥ ਵਿੱਚ ਹੀ ਫੜੇ ਰਹਿ ਗਏ ਸਿਰੋਪਾਉ ਤੇ ਸ੍ਰੀ ਸਾਹਿਬ ਸੁਰੱਖਿਆ ਅਮਲੇ ਨੇ ਬਾਬਾ ਹਰਨਾਮ ਸਿੰਘ ਨੂੰ ਵੀ ਸਿਰੋਪਾਉ ਦੇਣ ਤੋਂ ਰੋਕ ਦਿੱਤਾ

ਅੰਮਿ੍ਰਤਸਰ 21 ਫਰਵਰੀ (ਨਰਿੰਦਰ ਪਾਲ ਸਿੰਘ): ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਪ੍ਰੀਵਾਰ ,4ਸਿੱਖ ਮੰਤਰੀਆਂ ਤੇ ਮੈਂਬਰ ਪਾਰਲੀਮੈਂਟ ਸਾਹਿਤ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮੱਥਾ ਟੇਕਿਆ।ਉਹ ਸ੍ਰੀ ਗੁਰੂ ਰਾਮਦਾਸ ਲੰਗਰ ਵਿਖੇ ਸੇਵਾ ਲਈ ਵੀ ਪੁਜੇ ।ਸਚਖੰਡ ਵਿਖੇ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਸਮੁਚੇ ਟਰੂਡੋ ਪ੍ਰੀਵਾਰ ਤੇ ਸਿੱਖ ਮੰਤਰੀਆਂ ਨੂੰ ਸਿਰੋਪਾਉ,ਪਤਾਸਾ ਪ੍ਰਸ਼ਾਦਿ ਅਤੇ ਫੁੱਲਾਂ ਦੇ ਗੁਲਦਸਤੇ ਭੇਟ ਕਰਦਿਆਂ ਸਨਮਾਨਿਤ ਕੀਤਾ।ਜਸਟਿਨ ਟਰੂਡੋ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਮੱਥਾ ਟੇਕਣ ਵੀ ਗਏ । ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਦਰਮਿਆਨ ਤਾਲਮੇਲ ਦੀ ਘਾਟ ਕਾਰਣ ਗਿਆਨੀ ਗੁਰਬਚਨ ਸਿੰਘ ਵਲੋਂ ਜਸਟਿਨ ਟਰੂਡੋ ਨੂੰ ਦਿੱਤਾ ਜਾਣ ਵਾਲਾ ਸਿਰੋਪਾਉ ਤੇ ਸ੍ਰੀ ਸਾਹਿਬ ਹੱਥ ਵਿੱਚ ਹੀ ਫੜੇ ਰਹਿ ਗਏ।ਕੜਾਹ ਪ੍ਰਸ਼ਾਦਿ ਲੈਕੇ ਬਾਹਰ ਨਿਕਲਦਿਆਂ ਹੀ ਜਸਟਿਨ ਟਰੂਡੋ ਨੂੰ ਸਿਰੋਪਾਉ ਬਖਸ਼ਿਸ਼ ਕਰਨ ਲਈ ਅੱਗੇ ਆਏ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਨੂੰ ਪ੍ਰਧਾਨ ਮੰਤਰੀ ਦੇ ਸੁਰੱਖਿਆ ਅਮਲੇ ਨੇ ਅੱਗੇ ਵੱਧਣ ਤੋਂ ਰੋਕ ਦਿੱਤਾ।ਬਾਬਾ ਹਰਨਾਮ ਸਿੰਘ ਨੂੰ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਦੇ ਅੰਦਰ ਵੀ ਦਾਖਲ ਨਹੀ ਹੋਣ ਦਿੱਤਾ ਗਿਆ।

ਪੂਰੀ ਤਰਾਂ ਪੰਜਾਬੀ ਪਹਿਰਾਵੇ ਨਾਲ ਲੈਸ ਕਨੇਡਾ ਦੇ ਪਰਧਾਨ ਮੰਤਰੀ ਜਸਟਿਨ ਟਰੂਡੋ ਆਪਣੀ ਪਤਨੀ ਸੋਫੀ ਗ੍ਰੇਗੋਰ ,ਵੱਡੇ ਬੇਟੇ ਜੇਵੀਅਰ ਗੇਮਜ਼,ਬੇਟੀ ਏਲੀ ਗਰੇਸ ਆਪਣੇ ਵਫਦ ਸਾਹਿਤ ਜਿਉਂ ਹੀ 11.45 ਵਜੇ ਸ੍ਰੀ ਦਰਬਾਰ ਸਾਹਿਬ ਦੀ ਘੰਟਾ ਘਰ ਬਾਹੀ ਵਿਖੇ ਪੁਜੇ ਤਾਂ ਸ਼੍ਰੋਮਣੀ ਕਮੇਟੀ ਮੁਖ ਸਕੱਤਰ ਡਾ:ਰੂਪ ਸਿੰਘ ਅਤੇ ਸੂਚਨਾ ਅਧਿਕਾਰੀ ਜਸਵਿੰਦਰ ਸਿੰਘ ਜੱਸੀ ਨੇ ਉਨਾਂ ਨੂੰ ਅੱਗੇ ਹੋਕੇ ਜੀ ਆਇਆਂ ਕਿਹਾ।ਸਾਬਕਾ ਉਪ ਮੁਖ ਮੰਤਰੀ ਪੰਜਾਬ ਤੇ ਬਾਦਲ ਦਲ ਦੇ ਪਰਧਾਨ ਸੁਖਬੀਰ ਬਾਦਲ,ਸ਼੍ਰੋਮਣੀ ਕਮੇਟੀ ਪਰਧਾਨ ਗੋਬਿੰਦ ਸਿੰਘ ਲੋਂਗੋਵਾਲ,ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ.ਨੇ ਟਰੂਡੋ ਪ੍ਰੀਵਾਰ ਨੂੰ ਫੁੱਲਾਂ ਦੇ ਬੁੱਕੇ ਭੇਟ ਕਰਦਿਆਂ ਜੀ ਆਇਆ ਕਿਹਾ।ਜਸਟਿਨ ਟਰੂਡੋ ਜਿਉਂ ਹੀ ਸ੍ਰੀ ਦਰਬਾਰ ਸਾਹਿਬ ਦੀ ਘੰਟਾ ਘਰ ਬਾਹੀ ਵਾਲੇ ਪਾਸਿਉਂ ਸ੍ਰੀ ਦਰਬਾਰ ਸਾਹਿਬ ਅੰਦਰ ਦਾਖਲ ਹੋਏ ਤਾਂ ਕੁਝ ਸਮੇਂ ਲਈ ਸਮੁਚਾ ਪ੍ਰੀਵਾਰ ਤੇ ਨਾਲ ਆਇਆ ਵਫਦ ਚੁੱਪ ਚਾਪ ਖਲੋਕੇ ਸਿੱਖ ਕੌਮ ਦੀ ਆਸਥਾ ਦੇ ਮਹਾਨ ਕੇਂਦਰੀ ਅਸਥਾਨ ਨੂੰ ਸ਼ਰਧਾ ਸਾਹਿਤ ਨਿਹਾਰਦਾ ਨਜਰ ਆਇਆ।ਇਥੋਂ ਪ੍ਰੀਵਾਰ ਸਿੱਧਾ  ਸ੍ਰੀ ਗੁਰੂ ਰਾਮਦਾਸ ਲੰਗਰ ਪੁਜਾ ਜਿਥੇ ਉਨਾਂ ਆਟੇ ਦੇ ਪੇੜੇ ਕਰਨ ਅਤੇ ਫੁਲਕੇ ਵੇਲਣ ਦੀ ਸੇਵਾ ਨਿਭਾਈ ।ਸ੍ਰੀ ਦਰਬਾਰ ਸਾਹਿਬ ਦੀ ਪਰਕਰਮਾ ਵਿੱਚ ਚਲਦਿਆਂ ਉਹ ਬਾਰ ਬਾਰ ਦੋਨੋ ਹੱਥ ਜੋੜਕੇ ਸੰਗਤਾਂ ਦੇ ਪਿਆਰ ਸਤਿਕਾਰ ਨੂੰ ਹੁੰਗਾਰਾ ਭਰਦੇ ਰਹੇ ।

ਜਿਉਂ ਹੀ ਜਸਟਿਨ ਟਰੂਡੋ ਤੇ ਪ੍ਰੀਵਾਰ ਦਰਸ਼ਨੀ ਡਿਊੜੀ ਰਾਹੀਂ ਸਚਖੰਡ ਵੱਲ ਵਧਣੇ ਸ਼ੁਰੂ ਹੋਏ ਤਾਂ ਹਜੂਰੀ ਰਾਗੀ ਜਥਾ ‘ਆਵਹੁ ਸਜਣਾ ਹਉ ਦੇਖਾ ਦਰਸ਼ਨ ਤੇਰਾ ਰਾਮ’ਦੀ ਸਥਾਈ ਨਾਲ ਗੁਰ ਸ਼ਬਦ ਦਾ ਰਸਭਿੰਨਾ ਕੀਰਤਨ ਕਰ ਰਿਹਾ ਸੀ।ਪ੍ਰੀਵਾਰ ਨੇ ਬੜੀ ਹੀ ਸ਼ਰਧਾ ਸਾਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਲਈ ਸੁੰਦਰ ਰੁਮਾਲਾ ਭੇਟ ਕੀਤਾ,ਉਪਰੰਤ ਬੈਠ ਕੇ ਤੇ ਫਿਰ ਸਿਰ ਜਮੀਨ ਤੇ ਰੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਮੱਥਾ ਟੇਕਿਆ।ਸ੍ਰੀ ਦਰਬਾਰ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਹੁਰਾਂ ਨੇ ਜਸਟਿਨ ਟਰੂਡੋ ,ਉਨਾਂ ਦੀ ਧਰਮ ਪਤਨੀ,ਦੋਨਾਂ ਬੱਚਿਆਂ,ਚਾਰੇ ਸਿੱਖ ਮੰਤਰੀਆਂ  ਨੂੰ ਸਿਰੋਪਾਉ,ਫੁੱਲਾਂ ਦੇ ਹਾਰ,ਗੁਲਦਸਤੇ ਅਤੇ ਪਤਾਸਾ ਪ੍ਰਸ਼ਾਦਿ ਨਾਲ ਸਨਮਾਨਿਤ ਕੀਤਾ।ਕੜਾਹ ਪਰਸ਼ਾਦਿ ਵਾਲੀ ਬਾਹੀ ਪਾਸਿਉਂ ਬਾਹਰ ਆਉਂਦਿਆਂ ਜਿਉਂ ਹੀ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਜਸਟਿਨ ਟਰੂਡੋ ਨੂੰ ਸਿਰੋਪਾਉਣ ਦੇਣ ਲਈ ਅੱਗੇ ਵਧੇ ਤਾਂ ਪਰਧਾਨ ਮੰਤਰੀ ਦੇ ਸੁਰੱਖਿਆ ਅਮਲੇ ਨੇ ਉਨਾਂ ਦਾ ਰਾਹ ਰੋਕ ਲਿਆ।ਬਾਬਾ ਹਰਨਾਮ ਸਿੰਘ ਬਾਰ ਬਾਰ ਸ਼੍ਰੋਮਣੀ ਕਮੇਟੀ ਮੁਖ ਸਕੱਤਰ ਡਾ:ਰੂਪ ਸਿੰਘ ਨੂੰ ਪੁਕਾਰਦੇ ਰਹੇ ਲੇਕਿਨ ਕਿਸੇ ਨੇ ਉਨਾਂ ਵੱਲ ਧਿਆਨ ਹੀ ਨਹੀ ਦਿੱਤਾ।ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਪੁਜਕੇ ਪ੍ਰੀਵਾਰ ਨੇ ਇੱਕ ਵਾਰ ਫਿਰ ਸਿਰ ਝੁਕਾ ਕੇ ਮੱਥਾ ਟੇਕਿਆ।ਤਖਤ ਸਾਹਿਬ ਦੀ ਫਸੀਲ ਤੇ ਮੌਜੂਦ ਗਿਆਨੀ ਗੁਰਬਚਨ ਸਿੰਘ ਨੇ ਤੁਰੰਤ ਖਲੋ ਕੇ ਹੱਥ ਵਿੱਚ ਸਿਰੋਪਾਉ ਤੇ ਸਿਰੀ ਸਾਹਿਬ ਜਸਟਿਨ ਟਰੂਡੋ ਨੂੰ ਦੇਣ ਲਈ ਸੰਭਾਲੀ ਲੇਕਿਨ ਤਦ ਤੀਕ ਪਰਧਾਨ ਮੰਤਰੀ ਦਾ ਕਾਫਲਾ ਅੱਗੇ ਵੱਧ ਚੁੱਕਾ ਸੀ।ਬਾਬਾ ਹਰਨਾਮ ਸਿੰਘ ਖਾਲਸਾ ਨੇ ਵਾਰ ਸੂਚਨਾ ਕੇਂਦਰ ਦੇ ਪਰਕਰਮਾ ਵਿੱਚ ਖੁਲਦੇ ਦਰਵਾਜੇ ਤੀਕ ਪੁਜਕੇ ਸੁਖਬੀਰ ਬਾਦਲ ਨੂੰ ਅਵਾਜ ਲਗਾਈ ਲੇਕਿਨ ਇਸ ਵਾਰ ਵੀ ਕਿਸੇ ਨੇ ਉਨਾਂ ਨੂੰ ਟਰੂਡੋ ਦੇ ਨੇੜੇ ਨਹੀ ਜਾਣ ਦਿੱਤਾ।

ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸੁਖਬੀਰ ਬਾਦਲ,ਲੋਂਗੋਵਾਲ ਅਤੇ ਜੀ.ਕੇ. ਨੇ ਸਾਂਝੇ ਤੌਰ ਤੇ ਜਸਟਿਨ ਟਰੂਡੋ ਨੂੰ ਸਿਰੋਪਾਉ ,ਲੋਈ,ਸ੍ਰੀ ਦਰਬਾਰ ਸਾਹਿਬ ਦਾ 24 ਕੈਰੈਟ ਸੋਨੇ ਨਾਲ ਤਿਆਰ ਮਾਡਲ,ਇਕ ਗੋਲਡਨ ਤਸਵੀਰ ਤੇ ਧਾਰਮਿਕ ਕਿਤਾਬਾਂ  ਭੇਟ ਕਰਕੇ ਸਨਮਾਨਿਤ ਕੀਤਾ।ਜਿਉਂ ਮੈਡਮ ਸੋਫੀ ਗ੍ਰੇਗੋਰ ਨੂੰ ਸਨਮਾਨਿਤ ਕਰਨ ਉਪਰੰਤ ਜਸਟਿਨ ਦੇ ਵੱਡੇ ਬੇਟੇ ਜੇਵੀਅਰ ਗੇਮਜ਼ ਤੇ ਬੇਟੀ ਏਲੀ ਗਰੇਸ ਨੂੰ ਬਕਾਇਦਾ ਦਰਬਾਰ ਸਾਹਿਬ ਦੇ ਛੋਟੇ ਮਾਡਲ ਭੇਟ ਕੀਤੇ ਗਏ ਤਾਂ ਅਵਾਜ ਆਈ ਇੱਕ ਛੋਟਾ ਮਾਡਲ ਹੋਰ ਦਿਉ,ਪ੍ਰੀਵਾਰ ਦਾ ਸਭਤੋਂ ਛੋਟਾ ਜੀਅ ਤਬੀਅਤ ਠੀਕ ਨਾ ਹੋਣ ਕਾਰਣ ਹੋਟਲ ਵਿੱਚ ਆਰਾਮ ਕਰ ਰਿਹੈ ਹੈ।

ਇਸਤੋਂ ਪਹਿਲਾਂ ਪਰਧਾਨ ਮੰਤਰੀ ਜਸਟਿਨ ਟਰੂਡੋ ਦਾ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪੁਜਣ ਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ,ਸਥਾਨਕ ਸਰਕਾਰਾਂ ਮੰਤਰੀ ਪੰਜਾਬ ਨਵਜੋਤ ਸਿੰਘ ਸਿੱਧੂ ,ਡਿਪਟੀ ਕਮਿਸ਼ਨਰ ਅੰਮਿ੍ਰਤਸਰ ਅਤੇ ਕਮਿਸ਼ਨਰ ਪੁਲਿਸ ਨੇ ਨਿੱਘਾ ਸਵਾਗਤ ਕੀਤਾ।

“ਇਹ ਤਾਂ ਇੰਝ ਸੀ ਜਿਵੇਂ ਕੋਈ ਆਪਣਾ ਮੁੰਡਾ ਹੀ ਵਿਦੇਸ਼ ਤੋਂ ਟੀਹਰ ਟੱਬਰ ਨਾਲ ਵਤਨ ਫੇਰੀ ਪਾਣ ਆਇਆ ਹੋਵੇ”

ਅੰਮਿ੍ਰਤਸਰ 21 ਫਰਵਰੀ (ਨਰਿੰਦਰ ਪਾਲ ਸਿੰਘ): ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਹਿੱਤ ਫੇਰੀ ਅਤੇ ਉਪਰੰਤ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਸਿੱਖ ਹਲਕਿਆਂ ਵਿੱਚ ਉਤਸੁਕਤਾ ਤੇ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ।ਇੱਕ ਪਾਸੇ ਤਾਂ ਜਿਲਾ ਪ੍ਰਸ਼ਾਸ਼ਨ ਦਾ ਪੂਰਾ ਜੋਰ ਲੱਗਿਆ ਹੋਇਆ ਸੀ ਕਿ ਮਤੈ ਕੋਈ ਪੰਜਾਬੀ ਜਾਂ ਅੰਮਿ੍ਰਤਸਰੀਆ ਜਸਟਿਨ ਟਰੂਡੋ ਦੇ ਨੇੜੇ ਵੀ ਲਗ ਜਾਏ ਤੇ ਦੂਸਰੇ ਪਾਸੇ ਟਰੂਡੋ ਦੇ ਪ੍ਰੀਵਾਰ ਦੇ ਅੰਦਰਲਾ ਆਪਣਿਆਂ ਪਰਤੀ ਮੋਹ ਡੁੱਲ ਡੁੱਲ਼ ਪੈ ਰਿਹਾ ਸੀ ।ਜਿਉਂ ਹੀ ਕਨੇਡੀਅਨ ਹਾਈ ਕਮਿਸ਼ਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਗੱਡੀ ‘ਚੋਂ ਬਾਹਰ ਨਿਕਲ ਕੇ ਟਰੂਡੋ ਨੂੰ ਜਾਣਕਾਰੀ ਦਿੱਤੀ ਕਿ ਕੇਸਰੀ ਦਸਤਾਰ ਵਿੱਚ ਸਜਿਆ ਹੋਇਆ ਨੌਜੁਆਨ  ਸ੍ਰੀ ਦਰਬਾਰ ਸੂਚਨਾ ਅਧਿਕਾਰੀ ਅਧਿਕਾਰੀ ਜਸਵਿੰਦਰ ਸਿੰਘ ਜੱਸੀ ਹੈ ਤੇ ਉਸਦੇ ਨਾਲ ਸ਼੍ਰੋਮਣੀ ਕਮੇਟੀ ਦਾ ਮੁੱਖ ਸਕੱਤਰ ਡਾ:ਰੂਪ ਸਿੰਘ ਤਾਂ ਦੂਰ ਖੜੇ ਲੋਕ ਵੀ ਵੇਖ ਰਹੇ ਸਨ ਕਿ ਸਾਰਾ ਪ੍ਰੀਵਾਰ ਹੀ ਇਨਾਂ ਦੋ ਅਧਿਕਾਰੀਆਂ ਵੱਲ ਪੂਰੀ ਅਪਣੱਤ ਨਾਲ ਵੇਖ ਕੇ ਘੁਲ ਮਿਲ ਗਿਆ।ਘੰਟਾ ਘਰ ਤੋਂ ਚੱਲ ਕੇ ਸ੍ਰੀ ਦਰਬਾਰ ਸਾਹਿਬ ਦੀੌ ਪਰਕਰਮਾ ਵਿੱਚ ਚਲਦਿਆਂ ਟਰੂਡੋ ਪ੍ਰੀਵਾਰ ਹਰ ਸ਼ਰਧਾਲੂ ਤੇ ਡਿਊਟੀ ਤੇ ਤਾਇਨਾਤ  ਕਮੇਟੀ ਮੁਲਾਜਮ ਨੂੰ ਆਪਣਾ ਜਾਣ ਹੱਥ ਜੌੜੀ ਅੱਗੇ ਵਧ ਰਿਹਾ ਸੀ ।

ਲੰਗਰ ਵਿੱਚ ਸੇਵਾ ਕਰਦਿਆਂ ਜਿਉਂ ਹੀ ਸੌਫੀ ਟਰੁਡੋ ਨੇ ਆਟੇ ਦੇ ਦੋ ਪੇੜੇ ਵੇਲ ਲਏ ਤਾਂ ਉਸਦਾ ਹੰਸੂ ਹੰਸੂ ਕਰਦਾ ਚਿਹਰਾ ਕਿਸੇ ਉਸ ਵਿਦੇਸ਼ੀ ਨੁੰਹ ਵਰਗਾ ਸੀ ਜਿਸਨੇ ਆਪਣੇ ਸਹੁਰੇ ਪ੍ਰੀਵਾਰ ਦਾ ਮਨ ਮੋਹ ਲਿਆ ਹੋਵੇ ਤੇ ਉਹ ਇਮਤਿਹਾਨ ਵਿੱਚ ਪਾਸ ਹੋ ਗਈ ਹੋਵੇ।ਉਧਰ ਟਰੂਡੋ ਦੀ ਬੇਟੀ ਨੇ ਰੋਟੀ ਵੇਲਣ ਉਪਰੰਤ ਵੇਲਾਣ ਪਿਤਾ ਵਲ ਵਧਾਇਆ ਤੇ ਇਸ਼ਾਰਾ ਵੀ ਕੀਤਾ ਕਿ ਕਿਸਤਰਾਂ ਵੇਲਣਾ ਹੈ ਪੇੜੇ ਨੂੰ ।ਪਰਕਰਮਾ ੱਿਵਚ ਮੌਜੂਦ ਵੱਡੀ ਗਿਣਤੀ ਮੀਰੀ ਪੀਰੀ ਅਕੈਡਮੀ ਦੇ ਵਿਦੇਸ਼ੀ ਮੂਲ ਦੇ ਵਿਦਿਆਰਥੀਆਂ ਨੂੰ ਵੇਖਦਿਆਂ ਹੀ ਟਰੂਡੋ ਜੋੜੀ ਦੇ ਜੁੜੇ ਹੱਥ ਸਿਰਤੋਂ ਉਚੇ ਉਠ ਗਏ ਤੇ ਫਿਰ ਇਹ ਨੀਵੇਂ ਨਹੀ ਹੋਏ ।ਸਚਖੰਡ ਪੁਜਦਿਆਂ ਤੀਕ ਹਜਾਰਾਂ ਯਾਤਰੂ ਉਸਨੂੰ ਸਤਿ ਸਰੀ ਅਕਾਲ ਬੁਲਾਉਣ ਲਈ ਜੇ ਉਤਾਵਲੇ ਨਜਰ ਆਏ ਤਾਂ ਵਾਪਿਸੀ ਤੇ ਮੁਸਕਰਾਹਟ ਵੀ ਮਿਲੀ ।ਸੂਚਨਾ ਕੇਂਦਰ ਵਿਖੇ ਰੱਖੀ ਯਾਤਰੂ ਪੁਸਤਕ ਵਿੱਚ ਜਸਟਿਨ ਟਰੂਡੋ ਨੇ ਬੜੇ ਠਰੰਮੇ ਨਾਲ ਅੰਕਿਤ ਕੀਤਾ ‘ਅਸੀਂ ਅਸੀਸਾਂ ਤੇ ਨਿਮਰਤਾ ਨਾਲ ਭਰ ਗਏ ਹਾਂ’।ਦਰਬਾਰ ਸਾਹਿਬ ਤੋਂ ਵਾਪਿਸ ਚਲਦਿਆਂ ਟਰੂਡੋ ਪ੍ਰੀਵਾਰ ਦੇ ਚਿਹਰੇ ਤੇ ਮੁੜ ਵਾਪਿਸ ਆਣ ਦੀ ਹਸਰਤ ਸਾਫ ਸੀ।ਸ਼ੋਸ਼ਲ ਮੀਡੀਆ ਨੇ ਕਨੇਡਾ ਦੀ ਧਰਤ ਦੇ ਜਾਏ ਨੂੰ ਅਪਣੱਤ ਬਖਸ਼ਦਿਆਂ ਅੰਕਿਤ ਕੀਤਾ “ਇਹ ਤਾਂ ਇੰਝ ਸੀ ਜਿਵੇਂ ਕੋਈ ਆਪਣਾ ਮੁੰਡਾ ਹੀ ਵਿਦੇਸ਼ ਤੋਂ ਟੀਹਰ ਟੱਬਰ ਨਾਲ ਵਤਨ ਫੇਰੀ ਪਾਣ ਆਇਆ ਹੋਵੇ”।ਉਧਰ ਕੈਪਟਨ ਅਮਰਿੰਦਰ ਸਿੰਘ ਦੀ ਜਸਟਿਨ ਟਰੂਡੋ ਨਾਲ ਮੁਲਾਕਾਤ ਮੌਕੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦੇ ਚਿਹਰੇ ਦਦੀ ਮੁਸਕਰਾਹਟ ਕੈਪਟਨ ਨੂੰ ਸਮਝਾ ਰਹੀ ਸੀ ‘ਕਦੇ  ਯਾਰੀ ਲਾਕੇ ਵੇਖ ਫੌਜੀ ਤਾਂ ਜਾਨ ਵੀ ਵਾਰ ਦੂ’।

ਹਰਿਮੰਦਰ ਸਾਹਿਬ ਨੇ ਮੈਨੂੰ ਕਿ੍ਰਪਾ ਤੇ ਨਿਮਰਤਾ ਨਾਲ ਭਰ ਦਿੱਤਾ: ਟਰੂਡੋ

ਇਸ ਪਾਵਨ ਸਥਾਨ ‘ਤੇ ਭਰਵਾਂ ਸਵਾਗਤ ਕੀਤਾ ਗਿਆ ਤੇ ਉਹ ਕਿਰਪਾ ਤੇ ਨਿਮਰਤਾ ਨਾਲ ਭਰ ਗਏ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਰਿਮੰਦਰ ਸਾਹਿਬ ਦੀ ਵਿਜ਼ੀਟਰ ਬੁੱਕ ‘ਤੇ ਆਪਣਾ ਤਜ਼ਰਬਾ ਸਾਂਝਾ ਕਰਦੇ ਹੋਏ ਇਹ ਸ਼ਬਦ ਲਿਖੇ ਹਨ। ਅੱਜ ਆਪਣੇ ਪਰਿਵਾਰ ਤੇ ਕੈਬਨਿਟ ਦੇ ਕੁਝ ਮੰਤਰੀਆਂ ਸਮੇਤ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਪੁੱਜੇ ਸਨ। ਟਰੂਡੋ ਨੇ ਸ੍ਰੀ ਹਰਿਮੰਦਰ ਸਾਹਿਬ ਕੜਾਹ ਪ੍ਰਸ਼ਾਦ ਦੀ ਦੇਗ ਕਰਵਾਈ ਤੇ ਦਰਸ਼ਨੀ ਡਿਊੜੀ ਰਾਹੀਂ ਮੱਥਾ ਟੇਕਣ ਲਈ ਪਰਿਵਾਰ ਸਮੇਤ ਪੁੱਜੇ।

ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਟਰੂਡੋ ਪਰਿਵਾਰ ਨੂੰ ਸਿਰੋਪਾ ਭੇਟ ਕੀਤਾ। ਟਰੂਡੋ ਨੇ 10 ਮਿੰਟ ਲੰਗਰ ਪਕਾਉਣ ਦੀ ਸੇਵਾ ਵੀ ਕੀਤੀ। ਇਸ ਮੌਕੇ ਟਰੂਡੋ ਨਾਲ ਨਵਜੋਤ ਸਿੰਘ ਸਿੱਧੂ, ਹਰਦੀਪ ਸਿੰਘ ਪੂਰੀ, ਨਵਦੀਪ ਸਿੰਘ ਬੈਂਸ, ਹਰਜੀਤ ਸਿੰਘ ਸੱਜਣ ਮੌਜੂਦ ਸਨ। ਇਸ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਜਸਟਿਨ ਟਰੂਡੋ ਦਾ ਸਵਾਗਤ ਕੀਤਾ।

Unusual
Justin Trudeau
Golden Temple
SGPC
Harmandir Sahib
youtube, Buying a new car? Want help? Find some expert advice on how to select the best car for your requirements. , A wide range of car insurance providers and products are available in the market today. We help you know them a little better and also choose the most suitable product for your need. . Tyres are the only point of contact between the car and road, so even slightest deviation can directly affect performance, efficiency, comfort and even safety. Know your tyres better with the CarWale tyre guide. . Used car buying is a very complicated process, so who better than CarWale as your guide? Here are few steps and guidelines to help you get the best deal. . Comedy Dangal, Maruti Suzuki Swift Dzire, Automobile, Chevorlet, Hyundai Verna, i20 To cash-in on the festive season, Maruti Suzuki has introduced the Alto 800 Utsav Edition in the country. The new Utsav Edition model is based on the VXi (O) variant of the Alto 800. Changes are limited to cosmetic detailing, while mechanically it continues to be powered by the existing petrol engine. On the pricing aspect, the Utsav Edition is priced at Rs 3.94 lakhs, which is Rs 20,000 more than the regular VXi (O) which is priced at Rs 3.74 lakhs (ex-showroom, Delhi). To distinguish it from a regular version, the Alto 800 Utsav Edition gets body decals on the sides, ORVM cover garnish, door seal guard and reverse parking sensors. The vehicle also gets chrome strips below the tail lamps, bumpers and lower lip of the hood. The interior gets all-black upholstery with red strip. Maruti Suzuki dealers in the country are also offering additional discounts of up to Rs 25,000 along with additional exchange bonus to boost sales during the festive season. Mechanically, the Maruti Suzuki Alto 800 is powered by a 0.8-litre petrol engine that generates 48bhp of power at 6000rpm and 69Nm of torque at 3500rpm. The modest engine comes mated to a five-speed manual transmission. The entry-level vehicle is also available in a CNG option which generates 40bhp of power. The Alto 800 from Maruti Suzuki competes against the likes of the Renault Kwid and Hyundai Eon in India.