ਯੂ. ਪੀ. , ਬਿਹਾਰ ’ਚ ਭਾਜਪਾ ਦੀ ਨਿਕਲੀ ਫ਼ੂਕ

ਗੋਰਖਪੁਰ-ਫੂਲਪੁਰ ਉਪ ਚੋਣਾਂ: ਢਹਿ ਗਿਆ ਯੋਗੀ ਦਾ ਕਿਲਾ, ਫੂਲਪੁਰ ‘ਚ ਵੀ ਮੁਰਝਾਇਆ ਕਮਲ

ਲਖਨਊ 13 ਮਾਰਚ (ਏਜੰਸੀਆਂ) ਉਤਰ ਪ੍ਰਦੇਸ਼ ਦੀਆਂ 2 ਲੋਕਸਭਾ ਸੀਟਾਂ ਗੋਰਖਪੁਰ ਅਤੇ ਫੂਲਪੁਰ ‘ਚ ਹੋਈਆਂ ਉਪ-ਚੋਣਾਂ ਦੇ ਨਤੀਜਾ ਆ ਚੁੱਕੇ ਹਨ। ਦੋਹਾਂ ਸੀਟਾਂ ‘ਤੇ ਸਪਾ ਉਮੀਦਵਾਰ ਨੇ ਜਿੱਤ ਦਰਜ ਕੀਤੀ ਹੈ। ਲੋਕਸਭਾ ਚੋਣਾਂ ਦਾ ਸੈਮੀਫਾਈਨਲ ਕਹੀਆਂ ਜਾਣ ਵਾਲੀਆਂ ਇਸ ਚੋਣਾਂ ‘ਚ ਮਿਲੀ ਹਾਰ ਨਾਲ ਬੀ.ਜੇ.ਪੀ ਦੇ 2019 ਮਿਸ਼ਨ ਨੂੰ ਕਰਾਰਾ ਝਟਕਾ ਲੱਗਾ ਹੈ। ਸਪਾ-ਬਸਪਾ ਗਠਜੋੜ ਦੀ ਇਸ ਜਿੱਤ ਨੇ ਬੀ.ਜੇ.ਪੀ ਦੇ ਲੋਕਸਭਾ ਚੁਣਾਵੀਂ ਸਫਰ ਨੂੰ ਹੋਰ ਵੀ ਮੁਸ਼ਕਲ ਬਣਾ ਦਿੱਤਾ ਹੈ।

-ਗੋਰਖਪੁਰ ਸੀਟ ਤੋਂ ਸਪਾ ਉਮੀਦਵਾਰ ਪ੍ਰਵੀਨ ਨਿਸ਼ਾਦ ਨੇ 45,454 ਵੋਟਾਂ ਤੋਂ ਜਿੱਤ ਦਰਜ ਕੀਤੀ ਹੈ। ਇਤਿਹਾਸਕ ਫੂਲਪੁਰ ਸੀਟ ਤੋਂ ਸਪਾ ਉਮੀਦਵਾਰ ਨਗੇਂਦਰ ਸਿੰਘ ਪਟੇਨ ਨੂੰ 3,42,796 ਵੋਟ ਅਤੇ ਬੀ.ਜੇ.ਪੀ ਉਮੀਦਵਾਰ ਕੌਸ਼ਲੇਂਦਰ ਪ੍ਰਤਾਪ ਸਿੰਘ ਨੂੰ 2,83,183  ਮਿਲੀਆਂ ਹਨ ਜਦਕਿ ਕਾਂਗਰਸ ਉਮੀਦਵਾਰ ਮਨੀਸ਼ ਮਿਸ਼ਰ ਨੂੰ 19,334 ਵੋਟ ਪ੍ਰਾਪਤ ਹੋਈਆਂ ਹਨ। ਬਾਹੁਬਲੀ ਅਤੇ ਆਜ਼ਾਦ ਉਮੀਦਵਾਰ ਅਤੀਕ ਅਹਿਮਦ 48,087 ਵੋਟਾਂ ਨਾਲ ਤੀਜੇ ਸਥਾਨ ‘ਤੇ ਰਹੇ। ਜਿਸ ਗੋਰਖਪੁਰ ਸੀਟ ‘ਤੇ ਬੀ.ਜੇ.ਪੀ ਦਾ ਪਿਛਲੇ ਤਿੰਨ ਦਹਾਕਿਆਂ ਤੋਂ ਕਬਜ਼ਾ ਸੀ, ਉਸ ਨੂੰ ਵੀ ਯੋਗੀ ਆਦਿਤਿਆਨਾਥ ਨਹੀਂ ਬਚਾ ਸਕੇ। ਇਸ ਸੀਟ ‘ਤੇ ਬੀ.ਜੇ.ਪੀ ਉਮੀਦਵਾਰ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

ਗੋਰਖਪੁਰ ‘ਚ ਸ਼ੁਰੂ ਤੋਂ ਹੀ ਗੋਰਖਪੀਠ ਦਾ ਦਬਦਬਾ ਰਿਹਾ ਹੈ ਅਤੇ ਇੱਥੇ ਹਮੇਸ਼ਾ ਤੋਂ ਹੀ ਬੈਂਚ ਦਾ ਮੁਖ ਪੁਜਾਰੀ ਚੋਣਾਂ ਜਿੱਤਦਾ ਆਇਆ ਹੈ। ਖੁਦ ਮੁੱਖਮੰਤਰੀ ਯੋਗੀ ਆਦਿਤਿਆਨਾਥ 1998 ਤੋਂ ਭਾਜਪਾ ਦੇ ਸੰਸਦ ਹਨ। ਉਹ ਲਗਾਤਾਰ ਇੱਥੋਂ ਤੋਂ ਪੰਜ ਵਾਰ ਸੰਸਦ ਰਹਿ ਚੁੱਕੇ ਹਨ। ਬਿਹਾਰ ਦੀ ਅਰਰੀਆ ਲੋਕਸਭਾ ਦੀ ਇਕ ਮਾਤਰ ਸੀਟ ‘ਤੇ ਹੋਈਆਂ ਉਪ-ਚੋਣਾਂ ‘ਚ ਵੀ ਬੀ.ਜੇ.ਪੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਸੀਟ ‘ਤੇ ਰਾਜਦ ਉਮੀਦਵਾਰ ਨੇ ਬੀ.ਜੇ.ਪੀ ਉਮੀਦਵਾਰ ਨੂੰ ਸਖ਼ਤ ਮੁਕਾਬਲੇ ‘ਚ ਹਰਾਇਆ ਹੈ। ਭਭੁਆ ਅਤੇ ਜੇਹਾਨਾਬਾਦ ਦੀ ਵਿਧਾਨਸਭਾ ਸੀਟ ‘ਤੇ ਹੋਈਆਂ ਉਪ-ਚੋਣਾਂ ‘ਚ ਇਕ ਸੀਟ ਬੀ.ਜੇ.ਪੀ ਅਤੇ ਇਕ ਸੀਟ ਰਾਜਦ ਨੂੰ ਮਿਲੀ ਹੈ।

Unusual
Election 2018
Uttar Pardesh
Bihar

Click to read E-Paper

Advertisement

International