ਖ਼ਾਲੀ ਖ਼ੀਸੇ ਵਾਲੀ ਸਰਕਾਰ, ਕਿੱਥੋਂ ਮੋਤੀ ਦੇਵੇ ਵਾਰ

ਵਿੱਤ ਮੰਤਰੀ ਵੱਲੋਂ 12509 ਕਰੋੜ ਘਾਟੇ ਵਾਲਾ ਬਜਟ ਪੇਸ਼

 ਬਜਟ ਵਿਸ਼ਵਾਸਘਾਤ ਦੀ ਦਸਤਾਵੇਜ਼ : ਬਾਦਲ  200 ਰੁਪਏ ਪ੍ਰਤੀ ਮਹੀਨਾ ਵਿਕਾਸ ਟੈਕਸ ਕਰਦਾਤਾਵਾਂ ਨੂੰ ਦੇਣਾ ਪਵੇਗਾ  ਆਪ ਅਤੇ ਅਕਾਲੀ ਦਲ ਵੱਲੋਂ ਵਾਕ ਆਊਟ  ਮਹਾਰਾਸ਼ਟਰ ਦੇ ਕਿਸਾਨਾਂ ਵਾਂਗ ਮਾਲਵੇ ਤੋਂ ਇੱਕ ਵੱਡਾ ਰੋਸ ਮਾਰਚ ਕੱਢਿਆ ਜਾਵੇਗਾ : ਖਹਿਰਾ ਮਜੀਠੀਆ ਅਤੇ ਸਿੱਧੂ ਅੱਜ ਫਿਰ ਆਹਮੋ ਸਾਹਮਣੇ

ਕਰਮਜੀਤ ਸਿੰਘ
915091063

ਚੰਡੀਗੜ, 24 ਮਾਰਚ : ਅੱਜ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਵਿਧਾਨ ਸਭਾ ਵਿੱਚ ਸਾਲ 2018-19 ਦਾ ਜੋ ਬਜਟ ਪੇਸ਼ ਕੀਤਾ ਉਸ ਵਿੱਚ ਕਰੀਬ 12500 ਕਰੋੜ ਰੁਪਏ ਦਾ ਘਾਟਾ ਵਿਖਾਇਆ ਗਿਆ? ਦੂਜੇ ਪਾਸੇ ਜਦੋਂ ਬਜਟ ਵਿੱਚ ਕਰਜ਼ਾ ਰਾਹਤ ਸਕੀਮ ਦਾ ਜ਼ਿਕਰ ਕੀਤਾ ਗਿਆ ਜਿਸ ਵਿੱਚ ਸਾਲ 2017-18 ਦੌਰਾਨ 71166 ਹਾਸ਼ੀਆ ਗ੍ਰਸਤ ਕਿਸਾਨਾਂ ਵਿੱਚ 370 ਕਰੋੜ ਰੁਪਏ ਦਿੱਤੇ ਜਾਣ ਦੀ ਗੱਲ ਕੀਤੀ ਗਈ ਸੀ ਤਾਂ ਉਸ ਵੇਲੇ ਅਕਾਲੀ ਦਲ ਦੇ ਵਿਧਾਇਕਾਂ ਨੇ ਜ਼ਬਰਦਸਤ ਨਾਹਰੇਬਾਜ਼ੀ ਕੀਤੀ ਅਤੇ ਮੰਗ ਕੀਤੀ ਕਿ ਵਾਅਦੇ ਅਨੁਸਾਰ ਕਿਸਾਨਾਂ ਦਾ ਸਾਰਾ ਕਰਜ਼ਾ ਮਾਫ ਕੀਤਾ ਜਾਵੇ, ਜੋ 90000 ਕਰੋੜ ਰੁਪਏ ਬਣਦਾ ਹੈ? ਜਦੋਂ ਸਪੀਕਰ ਨੇ ਵਾਰ-ਵਾਰ ਉਨਾਂ ਨੂੰ ਸੁਝਾਅ ਦਿੱਤਾ ਕਿ ਇਹ ਸਾਰਾ ਰੋਸ ਬਜਟ ਉਤੇ ਹੋਣ ਵਾਲੀ ਬਹਿਸ ਵਿੱਚ ਕਰ ਸਕਦੇ ਹੋ ਤਾਂ ਉਨਾਂ ਨੇ ਇਹ ਗੱਲ ਪ੍ਰਵਾਨ ਨਾ ਕੀਤੀ? ਉਹ ਬੈਲ ਦੇ ਕਰੀਬ ਆ ਕੇ ਨਾਹਰੇ ਮਾਰਦੇ ਰਹੇ? ਇਸ ਨਾਹਰੇਬਾਜ਼ੀ ਵਿੱਚ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਵੀ ਸ਼ਾਮਿਲ ਸਨ? ਬਾਅਦ ਵਿੱਚ ਉਹ ਰੋਸ ਵਜੋਂ ਵਾਕ ਆਊਟ ਕਰ ਕੇ ਚਲੇ ਗਏ? ਥੋੜੀ ਦੇਰ ਪਿੱਛੋਂ ਆਮ ਆਦਮੀ ਪਾਰਟੀ ਦੇ ਸੁਖਪਾਲ ਸਿੰਘ ਖਹਿਰਾ ਵੀ ਆਪਣੀ ਰਣਨੀਤੀ ਤੈਅ ਕਰਨ ਲਈ ਕੰਵਰ ਸੰਧੂ ਅਤੇ ਨਾਜ਼ਰ ਸਿੰਘ ਮਾਨਸਾਹੀਆ ਨਾਲ ਸਲਾਹ ਮਸ਼ਵਰਾ ਕਰਨ ਲੱਗੇ? ਆਖਰਕਾਰ ਉਨਾਂ ਨੇ ਵੀ ਬੈਲ ਦੇ ਵਿੱਚ ਆ ਕੇ ਜ਼ਬਰਦਸਤ ਨਾਹਰੇਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਬਾਅਦ ਵਿੱਚ ਉਹ ਵੀ ਰੋਸ ਵਜੋਂ ਸਦਨ ਵਿੱਚੋਂ ਵਾਕ ਆਊਟ ਕਰ ਗਏ? ਉਨਾਂ ਨਾਲ ਲੋਕ ਇਨਸਾਫ ਪਾਰਟੀ ਦੇ ਦੋ ਵਿਧਾਇਕ ਵੀ ਵਾਕ ਆਊਟ ਵਿੱਚ ਸ਼ਾਮਿਲ ਹੋ ਗਏ?

ਭਾਵੇਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਟੈਕਸ ਮੁਕਤ ਬਜਟ ਦਾ ਐਲਾਨ ਕੀਤਾ ਪਰ ਕੁਝ ਸ਼ਰਤਾਂ ਨਾਲ ਨਵਾਂ ਵਿਕਾਸ ਟੈਕਸ ਵੀ ਲਾ ਦਿੱਤਾ? ਸਰਕਾਰ ਨੇ ਬਜਟ ਵਿੱਚ 200 ਰੁਪਏ ਵਿਕਾਸ ਟੈਕਸ ਲਾਉਣ ਦਾ ਐਲਾਨ ਕੀਤਾ ਹੈ? ਇਹ ਵਿਕਾਸ ਕਰ ਸਿਰਫ਼ ਆਮਦਨ ਕਰ ਅਦਾ ਕਰਨ ਵਾਲੇ ਲੋਕਾਂ ਨੂੰ ਦੇਣਾ ਪਵੇਗਾ? ਕਰ ਤੋਂ ਮੁਕਤ ਲੋਕਾਂ ਨੂੰ ਇਸ ਦੀ ਅਦਾਇਗੀ ਨਹੀਂ ਕਰਨੀ ਹੋਵੇਗੀ? ਜਿਸ ਵਿਅਕਤੀ ਦੀ ਸਾਲਾਨਾ ਆਮਦਨ ਢਾਈ ਲੱਖ ਰੁਪਏ ਤੋਂ ਵੱਧ ਹੁੰਦੀ ਹੈ, ਨੂੰ ਆਮਦਨ ਕਰ ਅਦਾ ਕਰਨਾ ਹੁੰਦਾ ਹੈ? ਪੰਜਾਬ ਦੇ ਅਜਿਹੇ ਲੋਕ ਹੁਣ ਵਿਕਾਸ ਕਰ ਵੀ ਅਦਾ ਕਰਨਗੇ? ਸਾਲ 2018-19 ਲਈ ਕੁੱਲ ਬਜਟ 1,29,698 ਕਰੋੜ ਰੁਪਏ ਦਾ ਰੱਖਿਆ ਗਿਆ ਹੈ ਪਰੰਤੂ ਅਸਲੀਅਤ ਵਿਚ ਕੁੱਲ ਬਜਟ 1,02,198 ਕਰੋੜ ਰੁਪਏ ਦਾ ਹੈ? ਇਸ ਵਿਚ ਲੈਣ-ਦੇਣ ਲਈ 27,500 ਕਰੋੜ ਰੁਪਏ ਹੋਰ ਸ਼ਾਮਿਲ ਹਨ? ਸਰਕਾਰ ਦੀਆਂ ਕੁੱਲ ਪ੍ਰਾਪਤੀਆਂ 1,22,923 ਕਰੋੜ ਰੁਪਏ ਹੋਣ ਦੀ ਸੰਭਾਵਨਾ ਹੈ ਤੇ ਮਾਲੀ ਘਾਟਾ 12,539 ਕਰੋੜ ਦਾ ਹੋਵੇਗਾ? ਸਰਕਾਰ ਨੇ 16,000 ਕਿਲੋਮੀਟਰ ਸੜਕਾਂ ਵਿਛਾਉਣ ਲਈ 2000 ਕਰੋੜ ਰੁਪਏ ਨਿਰਧਾਰਿਤ ਕੀਤੇ ਹਨ? ਆਪਣੇ ਦੂਜੇ ਬਜਟ ‘ਚ ਸਰਕਾਰ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ 50 ਕਰੋੜ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਗਿਆ ਹੈ? ਇਸੇ ਤਰਾਂ ਪੰਜਾਬ ‘ਚ 30 ਨਵੇਂ ਕਾਲਜ ਖੋਲਣ ਲਈ 30 ਕਰੋੜ ਰੁਪਏ ਅਲਾਟ ਕੀਤੇ ਗਏ ਹਨ? ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਦੱਸਿਆ ਕਿ ਪੰਜਾਬ ਦੀਆਂ ਯੂਨੀਵਰਸਿਟੀਆਂ ਨੂੰ ਦਿੱਤੀ ਜਾਣ ਵਾਲੀ ਗ੍ਰਾਂਟ ‘ਚ 6 ਫ਼ੀ ਸਦੀ ਵਾਧਾ ਕੀਤਾ ਜਾਵੇਗਾ? ਪੰਜਾਬੀ ਯੂਨੀਵਰਸਿਟੀ ਦੀ ਮਹਾਰਾਣਾ ਪ੍ਰਤਾਪ ਚੇਅਰ ਨੂੰ 2 ਕਰੋੜ ਰੁਪਏ ਦਿਤੇ ਗਏ ਹਨ? ਇਸੇ ਤਰਾਂ ਮਨਪ੍ਰੀਤ ਬਾਦਲ ਨੇ ਪੰਜਾਬ ਦਾ ਕੈਂਸਰ ਇੰਸਟੀਟਿਊਟ ਅੰਮਿ੍ਰਤਸਰ ਨੂੰ 39 ਕਰੋੜ ਦੇਣ ਦਾ ਐਲਾਨ ਕੀਤਾ?

ਇਸ ਤੋਂ ਪਹਿਲਾਂ ਸਿਮਰਜੀਤ ਸਿੰਘ ਬੈਂਸ ਜਦੋਂ ਸਪੀਕਰ ਅੱਗੇ ਕੋਈ ਮਹੱਤਵਪੂਰਨ ਮੁੱਦਾ ਉਠਾ ਰਹੇ ਸਨ ਤਾਂ ਕਾਂਗਰਸੀ ਵਿਧਾਇਕ ਨਾਲ ਉਨਾਂ ਦੀ ਤੂ-ਤੂ ਮੈਂ-ਮੈਂ ਸ਼ੁਰੂ ਹੋ ਗਈ? ਉਸ ਤੋਂ ਥੋੜਾ ਚਿਰ ਪਹਿਲਾਂ ਬਿਕਰਮ ਸਿੰਘ ਮਜੀਠੀਆ ਅਤੇ ਨਵਜੋਤ ਸਿੰਘ ਸਿੱਧੂ ਨੇ ਵੀ ਇੱਕ ਦੂਜੇ ਦੇ ਖਿਲਾਫ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ? ਸਪੀਕਰ ਨੇ ਉਹ ਸਾਰੇ ਇਤਰਾਜ਼ਯੋਗ ਸ਼ਬਦ ਹਟਾ ਦੇਣ ਦੀ ਹਦਾਇਤ ਕੀਤੀ?

ਬਾਅਦ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਮੀਡੀਆ ਗੈਲਰੀ ਵਿੱਚ ਆ ਕੇ ਆਪਣੇ ਵਾਕ ਆਊਟ ਦੇ ਕਾਰਨ ਸਪੱਸ਼ਟ ਕੀਤੇ? ਉਨਾਂ ਨਾਲ ਕੰਵਰ ਸੰਧੂ, ਅਮਨ ਅਰੋੜਾ, ਸਰਬਜੀਤ ਕੌਰ ਮਾਣੂੰਕੇ ਅਤੇ ਪ੍ਰੋ. ਬਲਜਿੰਦਰ ਕੌਰ ਵੀ ਬੈਠੇ ਸਨ? ਸੁਖਪਾਲ ਸਿੰਘ ਖਹਿਰਾ ਨੇ ਪੱਤਰਕਾਰਾਂ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਇਹ ਬਜਟ ਮੂਰਖਤਾਈ ਵਾਲਾ ਬਜਟ ਹੈ ਕਿਉਂਕਿ ਇਸ ਵਿੱਚ ਖੇਤੀਬਾੜੀ ਬਾਰੇ ਕੋਈ ਖਾਸ ਗੱਲ ਨਹੀਂ ਕੀਤੀ ਗਈ? ਉਨਾਂ ਕਿਹਾ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਪਰ ਅਜੇ ਤੱਕ ਇਸ ਸੂਬੇ ਨੂੰ ਖੇਤੀ ਮੰਤਰੀ ਹੀ ਨਸੀਬ ਨਹੀਂ ਹੋਇਆ? ਇਹ ਬਜਟ ਝੂਠ ਦਾ ਇੱਕ ਪੁਲੰਦਾ ਹੈ ਅਤੇ ਅਸੀਂ ਇਥੇ ਝੂਠ ਨਹੀਂ ਸੁਣਨ ਆਏ? ਇਨਾਂ ਨੂੰ ਆਪਣੇ ਝੂਠਾਂ ਦੀ ਮਾਫੀ ਮੰਗਣੀ ਚਾਹੀਦੀ ਹੈ? ਉਨਾਂ ਇਹ ਵੀ ਐਲਾਨ ਕੀਤਾ ਕਿ ਉਹ ਮਹਾਰਾਸ਼ਟਰ ਦੇ ਕਿਸਾਨਾਂ ਦੀ ਤਰਜ਼ ‘ਤੇ ਮਾਲਵੇ ਤੋਂ ਇੱਕ ਵੱਡੀ ਮਾਰਚ ਸ਼ੁਰੂ ਕਰਨਗੇ ਤਾਂ ਜੋ ਕਿਸਾਨਾਂ ਦੇ ਮਸਲਿਆਂ ਨੂੰ ਜਨਤਾ ਸਾਹਮਣੇ ਲਿਆਂਦਾ ਜਾ ਸਕੇ? ਉਨਾਂ ਕਿਹਾ ਕਿ ਸਾਡੇ ਕੋਲ ਸੰਘਰਸ਼ ਕਰਨ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੈ? ਬਾਅਦ ਵਿੱਚ ਕੰਵਰ ਸੰਧੂ ਨੇ ਵੀ ਕਿਹਾ ਕਿ ਜਿਵੇਂ ਇਨਾਂ ਨੇ ਵਾਅਦਾ ਕੀਤਾ ਸੀ, ਉਸ ਮੁਤਾਬਿਕ ਕੋਈ ਨਿਵੇਕਲੀ ਨੀਤੀ ਬਜਟ ਵਿੱਚ ਲੈ ਕੇ ਨਹੀਂ ਆਏ? ਇਸ ਵਿੱਚ ਜੁਮਲੇਬਾਜ਼ੀ ਅਤੇ ਸ਼ੇਅਰੋ-ਸ਼ਾਇਰੀ ਦਾ ਬੋਲਬਾਲਾ ਹੈ, ਜਿਸ ਨਾਲ ਲੋਕਾਂ ਦੇ ਢਿੱਡ ਨਹੀਂ ਭਰ ਸਕਦੇ? ਸਰਬਜੀਤ ਸਿੰਘ ਮਾਣੂੰਕੇ ਨੇ ਵੀ ਪੰਜਾਬ ਸ਼ਹਿਰੀ ਆਵਾਸ ਯੋਜਨਾ ਬਾਰੇ ਪੇਸ਼ ਕੀਤੀ ਤਜਵੀਜ਼ ਦੀ ਵੀ ਆਲੋਚਨਾ ਕੀਤੀ?

 

ਸਾਲ 2018-19 ਦੇ ਬਜਟ ਵਿੱਚ ਪੇਸ਼ ਕੀਤੀਆਂ ਤਜਵੀਜ਼ਾਂ

ਕਰਮਜੀਤ ਸਿੰਘ

9915091063

ਚੰਡੀਗੜ, 24 ਮਾਰਚ : ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੰਜਾਬ ਵਿਧਾਨ ਸਭਾ ਵਿੱਚ ਅੱਜ ਸਾਲ 2018-19 ਦਾ ਜੋ ਬਜਟ ਪੇਸ਼ ਕੀਤਾ ਗਿਆ ਉਸ ਵਿੱਚ ਜਨਤਕ ਭਲਾਈ ਲਈ ਪੇਸ਼ ਕੀਤੀਆਂ ਤਜਵੀਜ਼ਾਂ ਕੁਝ ਇਸ ਪ੍ਰਕਾਰ ਹਨ :

1.            ਪੰਜਾਬ ਦੇ ਸਾਰੇ ਸਕੂਲਾਂ ਵਿੱਚ ਲੜਕੀਆਂ ਲਈ ਵੱਖਰੇ ਪਖਾਨੇ ਦੀ ਉਸਾਰੀ ਕੀਤੀ ਜਾਵੇਗੀ? ਇਸ ਤੋਂ ਇਲਾਵਾ ਸਰਕਾਰ ਪ੍ਰਾਇਮਰੀ ਤੋਂ ਸੀਨੀਅਰ ਸੈਕੰਡਰੀ ਦੇ ਸਾਰੇ ਪੱਧਰਾਂ ਦੇ ਸਕੂਲਾਂ ਵਿੱਚ ਲੜਕੀਆਂ ਦੇ ਦਾਖਲੇ ਨੂੰ ਵਧਾਉਣ ਲਈ ਵਚਨਬੱਧ ਹੈ?

2.            ਲੜਕੀਆਂ ਦੀ ਮਾਹਵਾਰੀ ਦੀ ਸਵੱਛਤਾ ਵਿੱਚ ਸੁਧਾਰ ਕਰਨ ਲਈ ਸਾਰੇ ਸਰਕਾਰੀ ਸਕੂਲਾਂ ਵਿੱਚ ਛੇਵੀਂ ਤੋਂ ਬਾਰਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਮੁਫਤ ਸੈਨੇਟਰੀ ਨੈਪਕਿਨ ਮੁਹੱਈਆ ਕੀਤੇ ਜਾਣਗੇ?

3.            ਸਰਕਾਰੀ ਸਕੂਲਾਂ ਵਿੱਚ ਪਹਿਲੀ ਤੋਂ ਬਾਰਵੀਂ ਤੱਕ ਦੇ ਵਿਦਿਅਰਥੀਆਂ ਨੂੰ ਲੋੜੀਂਦੀਆਂ ਕਿਤਾਬਾਂ ਮੁਫਤ ਮਹੱਈਆ ਕਰਵਾਈਆਂ ਜਾਣਗੀਆਂ? ਇਸ ਅਕਾਦਮਿਕ ਸ਼ੈਸਨ ਲਈ ਕਿਤਾਬਾਂ ਅਕਾਦਮਿਕ ਵਰੇ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਮੁਹੱਈਆ ਕੀਤੀਆਂ ਜਾਣਗੀਆਂ?

4.            10 ਨਵੇਂ ਡਿਗਰੀ ਕਾਲਜ ਖੋਲੇ ਜਾਣਗੇ?

5.            ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਅਗਰਵਾਲ ਭਾਈਚਾਰੇ ਨੂੰ ਨਿਭਾਈ ਗਈ ਭੂਮਿਕਾ ਨੂੰ ਮੁੱਖ ਰੱਖਦਿਆਂ ਅਗਰਸੇਨ ਚੇਅਰ ਦੀ ਸਥਾਪਨਾ ਕੀਤੀ ਜਾਵੇਗੀ?

6.            ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਮਹਾਰਾਣਾ ਪ੍ਰਤਾਪ ਚੇਅਰ ਦੀ ਸਥਾਪਨਾ ਕੀਤੀ ਜਾਵੇਗੀ?

7.            ਪੰਜਾਬ ਯੂਨੀਵਰਸਿਟੀ ਨੂੰ ਕਰੀਬ 42 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਜਾਵੇਗੀ? ਇਹ ਗ੍ਰਾਂਟ ਪਿਛਲੇ ਸਾਲ ਨਾਲੋਂ 6 ਕਰੋੜ ਰੁਪਏ ਵੱਧ ਹੈ?

8.            ਸਰਕਾਰ ਸਮੂਹ ਭਾਸ਼ਾਵਾਂ ਖਾਸ ਤੌਰ ‘ਤੇ ਪੰਜਾਬੀ ਦੇ ਪ੍ਰਸਾਰ ਲਈ ਵਚਨਬੱਧ ਹੈ? ਇਸ ਲਈ 2018-19 ਦੌਰਾਨ 25 ਕਰੋੜ ਰੁਪਏ ਰਾਖਵੇਂ ਕੀਤੇ ਗਏ ਹਨ?

9.            ਰੁਜ਼ਗਾਰ ਮੁਖੀ ਸਿਖਲਾਈ ਲਈ ਚਮਕੌਰ ਸਾਹਿਬ ਵਿੱਚ ਗੁਰੂ ਗੋਬਿੰਦ ਜੀ ਦੇ ਨਾਂਅ ‘ਤੇ 100 ਏਕੜ ਜ਼ਮੀਨ ਵਿੱਚ ਸਕਿੱਲ ਯੂਨੀਵਰਸਿਟੀ ਕਾਇਮ ਕੀਤੀ ਜਾਵੇਗੀ?

10.          ਲੁਧਿਆਣਾ ਵਿੱਚ ਦੋਰਾਹਾ ਅਤੇ ਪਟਿਆਲਾ ਵਿੱਚ ਘਨੌਰ ਵਿਖੇ ਨਵੇਂ ਹਸਪਤਾਲ ਬਣਾਏ ਜਾਣਗੇ? ਮਹੱਤਪੂਰਨ ਰਾਜਮਾਰਗਾਂ ‘ਤੇ ਟਰਾਮਾ ਸੈਂਟਰ ਕਾਇਮ ਕੀਤੇ ਜਾਣਗੇ ਤਾਂ ਜੋ ਸੜਕ ਹਾਦਸਿਆਂ ਦੇ ਸ਼ਿਕਾਰ ਵਿਅਕਤੀਆਂ ਨੂੰ ਤੁਰਤ ਸਹਾਇਤਾ ਪਹੁੰਚਾਈ ਜਾਵੇ?

11.          ਕੈਂਸਰ ਰੋਗੀਆਂ ਲਈ ਅੰਮਿ੍ਰਤਸਰ ਵਿੱਚ ਇੱਕ ਸਟੇਟ ਕੈਂਸਰ ਇੰਸਟੀਚਿਊਟ ਅਤੇ ਫਾਜ਼ਿਲਕਾ ਵਿੱਚ ਟਰਸਰੀ ਕੈਂਸਰ ਕੇਅਰ ਸੈਂਟਰ ਕਾਇਮ ਕੀਤਾ ਜਾਵੇਗਾ?

12.          ਮੋਹਾਲੀ ਵਿੱਚ ਨਵਾਂ ਮੈਡੀਕਲ ਕਾਲਜ ਸਥਾਪਤ ਕੀਤਾ ਜਾਵੇਗਾ? ਇਸ ਤੋਂ ਇਲਾਵਾ ਦੋ ਹੋਰ ਨਵੇਂ ਮੈਡੀਕਲ ਕਾਲਜ ਵੀ ਕਾਇਮ ਕੀਤੇ ਜਾਣਗੇ?

13.          ਸਮਾਰਟ ਸਿਟੀ ਮਿਸ਼ਨ ਅਧੀਨ ਲੁਧਿਆਣਾ, ਅੰਮਿ੍ਰਤਸਰ ਅਤੇ ਜਲੰਧਰ ਨੂੰ ਸਮਾਰਟ ਸਿਟੀ ਵਜੋਂ ਵਿਕਸਿਤ ਕੀਤਾ ਜਾਵੇਗਾ?

14.          5 ਲੱਖ ਰੁਪਏ ਸਲਾਨਾ ਤੋਂ ਘੱਟ ਆਦਮਨ ਵਾਲੇ, ਬੇਘਰੇ, ਐਸ ਸੀ/ਬੀ ਸੀ ਪਰਿਵਾਰਾਂ ਨੂੰ ਮੁਫਤ ਮਕਾਨ ਮੁਹੱਈਆ ਕਰਵਾਉਣ ਅਤੇ ਸ਼ਹਿਰੀ ਮੱਧ ਸ਼ੇ੍ਰਣੀਆਂ ਵਿੱਚ ਰਹਿ ਰਹੇ ਸਾਰੇ ਸ਼ਹਿਰੀ ਗਰੀਬਾਂ ਨੂੰ ਰਿਆਇਤੀ ਦਰ ‘ਤੇ ਪੰਜਾਬ ਸ਼ਹਿਰੀ ਆਵਾਸ ਯੋਜਨਾ ਬਣਾਈ ਗਈ ਹੈ?

15.          ਜਨਤਕ ਨਿੱਜੀ ਭਾਈਵਾਲੀ ਨਾਲ ਸਾਂਝ ਕਰ ਕੇ ਅੰਮਿ੍ਰਤਸਰ, ਬਰਨਾਲਾ, ਬਠਿੰਡਾ, ਬਟਾਲਾ, ਧੂਰੀ, ਬਲਾਚੌਰ, ਮਾਨਸਾ, ਗੁਰਦਾਸਪੁਰ, ਨਕੋਦਰ, ਕਰਤਾਰਪੁਰ, ਪਟਿਆਲਾ, ਲੁਧਿਆਣਾ, ਸਰਹਿੰਦ, ਜਲੰਧਰ ਅਤੇ ਰੋਪੜ ਵਿੱਚ ਨਵੇਂ ਬੱਸ ਸਟੈਂਡ ਬਣਾਏ ਜਾਣਗੇ?

16.          ਸਾਲ 2021 ਤੱਕ ਪਾਈਪਾਂ ਰਾਹੀਂ ਪੀਣਯੋਗ ਪਾਣੀ ਜਲ ਸਪਲਾਈ ਯੋਜਨਾ ਤੋਂ ਵਿਅਕਤੀਗਤ ਘਰੇਲੂ ਕੁਨੈਕਸ਼ਨਾਂ ਰਾਹੀਂ ਪੇਂਡੂ ਘਰਾਂ ਦੀ 100 ਫੀਸਦ ਕਵਰੇਜ਼ ਕਰਨ ਦੀ ਤਜਵੀਜ਼ ਹੈ?

17.          ਬਠਿੰਡਾ, ਗਿੱਦੜਬਾਹਾ ਅਤੇ ਸੰਗਰੂਰ ਵਿੱਚ ਜੈਵਿਕ ਵਿਭਿੰਨਤਾ ਪਾਰਕ ਸਥਾਪਤ ਕਰਨ ਦੀ ਤਜਵੀਜ਼ ਹੈ?

18.          ਰਾਜ ਸਰਕਾਰ ਸਮੁੱਚੇ ਰਾਜ ਵਿੱਚ 24 ਘੰਟੇ ਲੋਕ ਸੁਰੱਖਿਆ ਨਾਲ ਸਬੰਧਤ ਸੇਵਾਵਾਂ ਉਪਲਬਧ ਕਰਵਾਉਣ ਲਈ ਵਚਨਬੱਧ ਹੈ? ਸਾਰੀਆਂ ਐਮਰਜੈਂਸੀ ਕਾਲਾਂ ਸੁਣਨ ਲਈ ਇੱਕ ਕੇਂਦਰੀ ਸੰਪਰਕ ਕੇਂਦਰ ਸਥਾਪਿਤ ਕੀਤਾ ਜਾਵੇਗਾ?

19.          ਸਾਲ 2018-19 ਲਈ ਕਿਸਾਨਾਂ ਨੂੰ ਕਰਜ਼ਿਆਂ ਤੋਂ ਰਾਹਤ ਦਿਵਾਉਣ ਲਈ 4250 ਕਰੋੜ ਰੁਪਏ ਰੱਖੇ ਗਏ ਹਨ?

20.          ਕਿਸਾਨਾਂ ਨੂੰ ਮੁਫਤ ਬਿਜਲੀ ਮੁਹੱਈਆ ਕੀਤੀ ਜਾਵੇਗੀ?

21.          ਸਰਕਾਰ ਖੇਤੀਬਾੜੀ ਵਿੱਚ ਕਣਕ ਅਤੇ ਝੋਨੇ ਉਪਰ ਨਿਰਭਰਤਾ ਨੂੰ ਘਟਾਉਣ ਲਈ ਫਸਲੀ ਚੱਕਰ ਦੀ ਵਿਭਿੰਨਤਾ ਲਈ ਵਿਸ਼ੇਸ਼ ਯਤਨ ਕਰੇਗੀ?

22.          ਫੁੱਲਾਂ ਦੀ ਕਾਸ਼ਤ ਟਕਨਾਲੋਜੀ ਦੇ ਮਿਆਰੀਕਰਨ ਲਈ ਦੋਰਾਹਾ ਅਤੇ ਲੁਧਿਆਣਾ ਵਿੱਚ ਫੁੱਲ ਕਾਸ਼ਤਕਾਰੀ ਲਈ ਆਲਾ ਦਰਜ਼ੇ ਦਾ ਕੇਂਦਰ ਸਥਾਪਿਤ ਕੀਤਾ ਜਾ ਰਿਹਾ ਹੈ?

23.          ਫਸਲੀ ਰਹਿੰਦ ਖੂੰਹਦ ਨੂੰ ਸਾੜਨ ਤੋਂ ਬਚਾਉਣ ਲਈ ਇੱਕ ਵਿਸ਼ੇਸ਼ ਯੋਜਨਾ ਤਿਆਰ ਕੀਤੀ ਗਈ ਹੈ?

24.          ਖੇਤੀਬਾੜੀ ਮੰਡੀਆਂ ਦੇ ਬੁਨਿਆਦੀ ਢਾਂਚੇ ਨੂੰ ਸੁਧਾਰਨ ਲਈ 750 ਕਰੋੜ ਰੁਪਏ ਦੀ ਲਾਗਤ ਵਾਲਾ ਇੱਕ ਵਿਸ਼ੇਸ਼ ਪ੍ਰਾਜੈਕਟ ਕਾਇਮ ਕੀਤਾ ਜਾਵੇਗਾ?

25.          ਪਟਿਆਲਾ ਵਿੱਚ ਸਪੋਰਟਸ ਯੂਨੀਵਰਸਿਟੀ ਕਾਇਮ ਕਰਨ ਲਈ 2018-19 ਦੌਰਾਨ 10 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ?

26.          ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਸਾਲ 2018-19 ਦੌਰਾਨ ਗੁਰੂ ਹਰਸਹਾਇ, ਟਾਂਡਾ ਉੜਮੁੜ, ਗਿੱਦੜਬਾਹਾ ਅਤੇ ਖਡੂਰ ਸਾਹਿਬ ਵਿਖੇ ਸਟੇਡੀਅਮ ਸਥਾਪਿਤ ਕੀਤੇ ਜਾਣਗੇ?

27.          ਸਰਦਾਰ ਬੇਅੰਤ ਸਿੰਘ ਦੀ ਯਾਦਗਾਰੀ ਸਮਾਰਕ ਅਤੇ ਫਿਰੋਜਪੁਰ ਦੀ ਸਾਰਾਗੜੀ ਯਾਦਗਾਰੀ ਸਮਾਰਕ ਲਈ ਕ੍ਰਮਵਾਰ 2 ਕਰੋੜ ਅਤੇ 1 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ?

 

ਖੁਸ਼ਕ ਅੰਕੜਿਆਂ ਨੂੰ ਖੁਸ਼ਗਵਾਰ ਬਣਾਉਣ ਦੀ ਸ਼ਾਇਰਾਨਾ ਕੋਸ਼ਿਸ਼

ਕਰਮਜੀਤ ਸਿੰਘ

9915091063

ਚੰਡੀਗੜ, 24 ਮਾਰਚ : ਅੱਜ ਇਥੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਖੁਸ਼ਕ ਬਜਟ ਨੂੰ ਰੰਗਾਰੰਗ ਬਣਾਉਣ ਲਈ ਦੋ ਤਰੀਕੇ ਵਰਤੇ? ਇੱਕ ਤਾਂ ਉਨਾਂ ਨੇ ਆਪਣੇ ਸੁਭਾਅ ਅਨੁਸਾਰ ਉਰਦੂ ਸ਼ਬਦਾਵਲੀ ਦੀ ਭਰਪੂਰ ਵਰਤੋਂ ਕੀਤੀ ਅਤੇ ਦੂਜਾ ਪੰਜਾਬੀ ਬੋਲੀ ਨੂੰ ਕੁਝ ਇਸ ਅੰਦਾਜ਼ ਵਿੱਚ ਪੇਸ਼ ਕੀਤਾ ਕਿ ਇੰਜ ਜਾਪਿਆ ਕਿ ਬਜਟ ਵਿੱਚ ਜਨਤਕ ਭਲਾਈ ਲਈ ਕੋਈ ਬਹੁਤ ਵੱਡੀਆਂ ਗੱਲਾਂ ਸਾਹਮਣੇ ਆਉਣਗੀਆਂ ਅਤੇ ਬਜਟ ਤਜਵੀਜ਼ਾਂ ਵਿੱਚ ਕੋਈ ਨਿਰਾਲੀ ਦੂਰ ਦਿ੍ਰਸ਼ਟੀ ਪੇਸ਼ ਕੀਤੀ ਜਾਵੇਗੀ ਪਰ ਅਜਿਹਾ ਕੁਝ ਵੀ ਨਹੀਂ ਹੋਇਆ?  ਥੋੜੇ ਚਿਰ ਪਿਛੋਂ ਹੀ ਖੁਸ਼ਕੀ ਅਤੇ ਸੋਕੇ ਦਾ ਆਲਮ ਸ਼ੁਰੂ ਹੋ ਗਿਆ?  ਅਰੰਭ ਵਿੱਚ ਉਨਾਂ ਨੇ ਮਹਾਨ ਸ਼ਾਇਰ ਫ਼ੈਜ਼ ਅਹਿਮਦ ਫ਼ੈਜ਼ ਦਾ ਇਹ ਪ੍ਰਸਿੱਧ ਸ਼ੇਅਰ ਪੇਸ਼ ਕੀਤਾ :

ਸਬਾ ਨੇ ਫਿਰ ਦਰ-ਏ-ਜੰਦਾਨ ਪੇ ਆ ਕੇ ਦਸਤਕ ਦੀ,

ਸਹਿਰ ਕਰੀਬ ਹੈ, ਦਿਲ ਸੇ ਕਹੋ, ਨਾ ਘਬਰਾਏ?

ਇਸ ਦੇ ਅਰਥ ਇਹ ਹਨ ਕਿ ਅੰਮਿ੍ਰਤ ਵੇਲੇ ਦੀ ਹਵਾ ਨੇ ਜੇਲਖਾਨੇ ਦੇ ਦਰਵਾਜ਼ੇ ‘ਤੇ ਦਸਤਕ ਦੇ ਕੇ ਕੁਝ ਇਸ ਤਰਾਂ ਦਾ ਪੈਗਾਮ ਦਿੱਤਾ ਹੈ ਕਿ ਦੋਸਤੋ ਸਵੇਰ ਆਉਣ ਵਾਲੀ ਹੈ? ਹੁਣ ਘਬਰਾਓ ਨਾ?

ਅਖੀਰ ਵਿੱਚ ਉਨਾਂ ਨੇ ਅਜ਼ੀਮ ਸ਼ਾਇਰ ਅਤੇ ਇਸਲਾਮ ਦੇ ਢਾਡੀ ਇਕਬਾਲ ਦਾ ਇਹ ਸ਼ੇਅਰ ਪੇਸ਼ ਕੀਤਾ :

ਨਹੀਂ ਹੈ ਨਾ-ਉਮੀਦ ਇਕਬਾਲ

ਅਪਨੀ ਕਿਸ਼ਤ-ਏ-ਵੈਰਾਨ ਸੇ,

ਜ਼ਰਾ ਨਮ ਹੋ ਤੁਝੇ ਮਿੱਟੀ,

ਬਹੁਤ ਜਰਖੇਜ਼ ਹੈ ਸਾਕੀ?

ਇਸ ਦੇ ਅਰਥ ਇਹ ਹਨ ਕਿ ਭਾਵੇਂ ਖੇਤੀ ਵਿਰਾਨ ਹੋ ਚੁੱਕੀ ਹੈ, ਪਰ ਫਿਰ ਵੀ ਥੋੜੀ ਜਿਹੀ ਨਮੀ ਦੀ ਲੋੜ ਹੈ ਕਿਉਂਕਿ (ਪੰਜਾਬ ਦੀ) ਸਰਜ਼ਮੀਨ ਬਹੁਤ ਜਰਖੇਜ਼ ਹੈ? ਮਨਪ੍ਰੀਤ ਸਿੰਘ ਨੇ ਕੁਝ ਇਸ ਤਰਾਂ ਅਨੁਵਾਦ ਕੀਤਾ ਕਿ ਪੰਜਾਬ ਕੇ ਲੋਕਾਂ ਦੇ ਜਜ਼ਬਾ ਉਸ ਲਾਟ ਵਰਗਾ ਹੈ ਜੋ ਲੁਕਾਈ ਤਾਂ ਜਾ ਸਕਦੀ ਹੈ ਪਰ ਕਦੇ ਵੀ ਬੁਝਾਈ ਨਹੀਂ ਜਾ ਸਕਦੀ? ਸਾਡੀ ਸਰਕਾਰ ਦਾ ਬੁਨਿਆਦੀ ਫਰਜ਼ ਹੈ ਕਿ ਇੱਕ ਵਾਰ ਫਿਰ ਦੁਨੀਆ ਭਰ ਦੇ ਸਾਹਮਣੇ ਇਸ ਸ਼ਾਨਦਾਰ ਲਾਟ ਨੂੰ ਉਜਾਗਰ ਕਰੀਏ.... ਮੈਂ ਇਸ ਹਾਊਸ ਨੂੰ ਸਾਵਧਾਨ ਕਰਨਾ ਚਾਹੁੰਦਾ ਹਾਂ ਕਿ ਅਸੀਂ ਖੋਖਲੀਆਂ ਗੱਲਾਂ ਤੋਂ ਗੁਰੇਜ਼ ਕਰੀਏ ਜੋ ਵਕਤੀ ਤੌਰ ‘ਤੇ ਅਕਸਰ ਚੰਗੀਆਂ ਲੱਗਦੀਆਂ ਹਨ... ਕੈਪਟਨ ਜੀ ਦੀ ਸਰਕਾਰ ਲੋਕਾਂ ਦੀ ਕਚਿਹਰੀ ‘ਚੋਂ ਸੁਰਖਰੂ ਹੋ ਕੇ ਨਿਕਲੀ ਹੈ.... ਰਸਤਾ ਔਖਾ ਹੈ ਅਤੇ ਲੰਮਾ ਹੈ (ਪਰ) ਖੁਸ਼ਹਾਲੀ ਵੱਲ ਜਾਂਦਾ ਹੈ ਅਤੇ ਦੂਸਰਾ ਆਸਾਨ ਰਸਤਾ ਹੈ ਜੋ ਬਰਬਾਦੀ ਵੱਲ ਲੈ ਕੇ ਜਾਂਦਾ ਹੈ..... ਅਸੀਂ ਕਠਿਨ ਰਸਤਾ ਚੁਣਿਆ ਹੈ?

ਬਜਟ ਦੇ ਅਰੰਭ ਵਿੱਚ ਉਨਾਂ ਨੇ ਕੁਝ ਇਸ ਤਰਾਂ ਆਪਣੇ ਦਿਲ ਦੀਆਂ ਗੱਲਾਂ ਕੀਤੀਆਂ? ਪੰਜਾਬ ਦੇਸ਼ ਲਈ ਉਮੀਦ ਅਤੇ ਤਾਕਤ ਦਾ ਚਾਨਣ ਮੁਨਾਰਾ ਹੈ........ ਮੁੱਖ ਮੰਤਰੀ ਅਮਰਿੰਦਰ ਸਿੰਘ ਜੀ ‘ਬਾ-ਖੁਦ ਸਾਬਕਾ ਫੌਜੀ‘ ਦੇ ਰੂਪ ਵਿੱਚ ਸਾਨੂੰ ਵਧੀਆ ਲੀਡਰਸ਼ਿਪ ਹਾਸਲ ਹੈ....... ਫਿਰ ਦੁਹਰਾ ਰਿਹਾ ਹਾਂ ਕਿ ਪੰਜਾਬੀ ਅਤੇ ਮਾਯੂਸੀ, ਪੰਜਾਬੀ ਅਤੇ ਬੁਜ਼ਦਿਲੀ, ਇਹ ਦੋ ਲਫ਼ਜ਼ ਇਕੋ ਸਾਹ ਵਿੱਚ ਜਮਾ ਨਹੀਂ ਹੋ ਸਕਦੇ........ ਉਹ ਸਾਡੇ ਹੀ ਬਜ਼ੁਰਗ ਸਨ ਜਿਨਾਂ ਨੇ ਸਿਕੰਦਰੇ ਆਜ਼ਮ ਦੀਆਂ ਫੌਜਾਂ ਦੇ ਮੂੰਹ ਮੋੜ ਦਿੱਤੇ...... ਖੈਬਰ ਦੇ ਪਹਾੜ ਦੀਆਂ ਛਾਤੀਆਂ ਨੂੰ ਫਤਿਹ ਕੀਤਾ........ ਬਿਜਲੀਆਂ ਕੜਕੀਆਂ ਤਾਂ ਮੁਸਕਰਾ ਕੇ ਜਵਾਬ ਦਿੱਤਾ....... ਹਨੇਰੀਆਂ ਉਠੀਆਂ ਤਾਂ ਉਨਾਂ ਨੂੰ ਕਿਹਾ ਕਿ ਤੁਹਾਡਾ ਰਸਤਾ ਇਹ ਨਹੀਂ ਹੈ......... ਇਹ ਖੂਬੀਆਂ ਹੱਟੀਆਂ ਤੋਂ ਨਹੀਂ ਖਰੀਦੀਆਂ ਜਾ ਸਕਦੀਆਂ..... ਇਹ ਤਾਂ ਦਿਲ ਦੀ ਦੁਕਾਨ ਤੋਂ ਹੀ ਮਿਲ ਸਕਦੀਆਂ....... ਭਾਰਤ ਦੀ ਤਰੱਕੀ ਦੇ ਕੁਝ ਸਫੇ ਅਜੇ ਵੀ ਖਾਲੀ ਪਏ ਹਨ .......... ਅਸੀਂ ਉਨਾਂ ਸਫਿਆਂ ਦੀ ਰੌਣਕ ਬਣ ਸਕਦੇ ਹਾਂ?

ਮਨਪ੍ਰੀਤ ਸਿੰਘ ਬਾਦਲ ਨੇ ਕਰੀਬ 70-80 ਸ਼ਬਦ ਉਰਦੂ ਦੇ ਵਰਤੇ ਜਿਹੜੇ ਅੱਜਕੱਲ ਪੰਜਾਬੀ ਬੋਲੀ ਵਿੱਚ ਲੱਗਭਗ ਗਾਇਬ ਹੀ ਹੋ ਗਏ ਹਨ? ਕੁਝ ਉਰਦੂ ਦੇ ਸ਼ਬਦ ਜਿਹੜੇ ਉਨਾਂ ਨੇ ਬਜਟ ਵਿੱਚ ਵਰਤੇ ਉਨਾਂ ਵਿੱਚੋਂ ਕੁਝ ਅਸੀਂ ਦੇ ਰਹੇ ਹਾਂ, ਜਿਵੇਂ ਮਸੱਤਰ, ਮੁਕਾਮ, ਕਾਬਲੇ ਕਦਰ, ਕਿਆਦਤ, ਗੁਜਿਸਤਾ, ਮਨਸੂਬੇ, ਮੁਨਤਜ਼ਿਰ, ਬ-ਖੁਦ, ਸਿਕੰਦਰ-ਏ-ਆਜ਼ਮ, ਨੁਸਰਤ, ਬਸ਼ਰਤੇ, ਅਜ਼ੀਮ, ਤਵੱਜੋ, ਇਲਫਾਜ਼, ਹਿਫਾਜ਼ਤੀ, ਮੁਕੱਦਸ, ਮੱਦੇਨਜ਼ਰ ਆਦਿ?

Unusual
Budget
PUNJAB
Manpreet Singh Badal
Finance Minister
Punjab Government
youtube, Buying a new car? Want help? Find some expert advice on how to select the best car for your requirements. , A wide range of car insurance providers and products are available in the market today. We help you know them a little better and also choose the most suitable product for your need. . Tyres are the only point of contact between the car and road, so even slightest deviation can directly affect performance, efficiency, comfort and even safety. Know your tyres better with the CarWale tyre guide. . Used car buying is a very complicated process, so who better than CarWale as your guide? Here are few steps and guidelines to help you get the best deal. . Comedy Dangal, Maruti Suzuki Swift Dzire, Automobile, Chevorlet, Hyundai Verna, i20 To cash-in on the festive season, Maruti Suzuki has introduced the Alto 800 Utsav Edition in the country. The new Utsav Edition model is based on the VXi (O) variant of the Alto 800. Changes are limited to cosmetic detailing, while mechanically it continues to be powered by the existing petrol engine. On the pricing aspect, the Utsav Edition is priced at Rs 3.94 lakhs, which is Rs 20,000 more than the regular VXi (O) which is priced at Rs 3.74 lakhs (ex-showroom, Delhi). To distinguish it from a regular version, the Alto 800 Utsav Edition gets body decals on the sides, ORVM cover garnish, door seal guard and reverse parking sensors. The vehicle also gets chrome strips below the tail lamps, bumpers and lower lip of the hood. The interior gets all-black upholstery with red strip. Maruti Suzuki dealers in the country are also offering additional discounts of up to Rs 25,000 along with additional exchange bonus to boost sales during the festive season. Mechanically, the Maruti Suzuki Alto 800 is powered by a 0.8-litre petrol engine that generates 48bhp of power at 6000rpm and 69Nm of torque at 3500rpm. The modest engine comes mated to a five-speed manual transmission. The entry-level vehicle is also available in a CNG option which generates 40bhp of power. The Alto 800 from Maruti Suzuki competes against the likes of the Renault Kwid and Hyundai Eon in India.