ਬਜਟ ਇਜਲਾਸ ਵਿੱਚ ਦਲੀਲਾਂ ਅਤੇ ਜਵਾਬੀ ਦਲੀਲਾਂ ਦਾ ਪੱਧਰ

ਕਰਮਜੀਤ ਸਿੰਘ
99150-91063

ਪੰਜਾਬ ਵਿਧਾਨ ਸਭਾ ਵਿੱਚ 7 ਦਿਨ ਚੱਲੇ ਬਜਟ ਇਜਲਾਸ ਵਿੱਚ ਤਾਹਣੇ-ਮਿਹਣੇ ਵੀ ਸਨ, ਦਿਲਾਂ ਨੂੰ ਦੁਖਾਉਣ ਵਾਲੀਆਂ, ਦਿਲਾਂ ਨੂੰ ਸਾੜਨ ਵਾਲੀਆਂ ਚੋਭਾਂ ਵੀ ਸੁਣਨ ਨੂੰ ਮਿਲੀਆਂ ਅਤੇ ਹਾਕਮ ਧਿਰ ਦੀ ਭਾਰੀ ਬਹੁਗਿਣਤੀ ਦੇ ਮਾਣ ਅਤੇ ਹੰਕਾਰ ਨੇ ਵੀ ਆਪਣੇ ਸਿਆਸੀ ਸ਼ਰੀਕਾਂ ਨੂੰ ਸਿਰ ਚੁੱਕਣ ਦਾ ਮੌਕਾ ਨਾ ਦਿੱਤਾ, ਸਗੋਂ ਕਈ ਵਾਰ ਮਿੱਧ ਕੇ ਵੀ ਰੱਖਿਆ? ਬਹੁਤੀ ਵਾਰ ਉਹ ਆਪਣੀਆਂ ਸੁਣਾਉਂਦੇ ਵੀ ਸਨ ਅਤੇ ਮਨਵਾਉਂਦੇ ਵੀ ਸਨ? ਇਹੋ ਜਿਹੀ ਵਿਸ਼ਾਲਦਿਲੀ ਅਤੇ ਖੁਲਦਿਲੀ ਹਾਕਮ ਧਿਰ ਵਿੱਚ ਵੇਖਣ ਨੂੰ ਨਹੀਂ ਮਿਲੀ, ਜੋ ਇੱਕ ਵਾਰ ਸਾਬਕਾ ਪ੍ਰਧਾਨ ਮੰਤਰੀ ਮਾਰਗਰੇਟ ਥੇਚਰ ਨੇ ਹਾਊਸ ਆਫ ਕਾਮਨਜ਼ ਵਿੱਚ ਇਹ ਐਲਾਨ ਕਰ ਕੇ ਸਾਰਿਆਂ ਦੇ ਦਿਲਾਂ ਨੂੰ ਜਿੱਤ ਲਿਆ ਸੀ ਕਿ, ‘ਉਲਟ ਦਲੀਲਾਂ ਨੂੰ ਆਉਣ ਦਿਓ.... ਮੈਨੂੰ ਬਹਿਸ ਨਾਲ ਇਸ਼ਕ ਹੈ.... ਮੈਂ ਨਹੀਂ ਚਾਹੁੰਦੀ ਪਈ ਮੇਰੇ ਸਾਥੀ ਇਥੇ ਬੈਠੇ-ਬੈਠੇ ਮੇਰੇ ਨਾਲ ਹੀ ਸਹਿਮਤ ਹੁੰਦੇ ਰਹਿਣ..... ਮੈਨੂੰ ਇਹੋ ਜਿਹੀ ਗੱਲ ਚੰਗੀ ਨਹੀਂ ਲੱਗਦੀ?‘ ਸਾਡੇ ਵਿਧਾਇਕਾਂ ਅਤੇ ਵਜ਼ੀਰਾਂ ਨੇ ਬਹਿਸ ਦਾ ਇਹੋ ਜਿਹਾ ਪੱਧਰ ਅਜੇ ਸਾਹਮਣੇ ਨਹੀਂ ਲਿਆਂਦਾ, ਜੋ ਪੱਛਮੀ ਮੁਲਕਾਂ ਨੇ ਢੇਰ ਚਿਰ ਪਹਿਲਾਂ ਦਾ ਕਾਇਮ ਕਰ ਰੱਖਿਆ ਹੈ? ਵੈਸੇ ਉਥੇ ਵੀ ਕਈ ਵਾਰ ਵਿਰੋਧੀਆਂ ਉਤੇ ਤੇਜ਼ ਤਰਾਰ ਹਮਲੇ ਹੁੰਦੇ ਹਨ, ਕੌੜੀਆਂ ਅਤੇ ਤਲਖ ਗੱਲਾਂ ਦਾ ਆਦਾਨ ਪ੍ਰਦਾਨ ਹੁੰਦਾ ਹੈ ਪਰ ਨਾਲ ਹੀ ਇੱਕ ਵੱਡਾ ਜ਼ਾਬਤਾ ਵੀ ਬਣਿਆ ਰਹਿੰਦਾ ਹੈ?

ਪੰਜਾਬ ਦੇ ਬਜਟ ਇਜਲਾਸ ਦਾ ਦੂਜਾ ਦਿਨ ਸ਼ਾਇਦ ਸਭ ਤੋਂ ਵਧੀਆ ਅਤੇ ਵੇਖਣ ਵਾਲਾ ਸੀ, ਜਿਸ ਵਿੱਚ ਬਹਿਸ ਦਾ ਇੱਕ ਪੱਧਰ ਵੀ ਸੀ ਤੇ ਲਬਾਲਬ ਦਲੀਲਾਂ ਨਾਲ ਭਰੇ ਹਮਲਿਆਂ ਦਾ ਅਸਲ ਨਿਸ਼ਾਨਾ ਅਕਾਲੀ ਬੈਂਚਾਂ ਵੱਲ ਸੀ? ਰਾਜਾ ਵੜਿੰਗ ਅਤੇ ਸੁਖਜਿੰਦਰ ਸਿੰਘ ਰੰਧਾਵਾ ਇਸ ਬਹਿਸ ਦੇ ਜਰਨੈਲ ਬਣੇ ਹੋਏ ਸਨ? ਭਾਵੇਂ ਬਿਨਾਂ ਸ਼ੱਕ ਇਸ ਬਹਿਸ ਦਾ ਪੱਧਰ ਹੇਠਾਂ ਵੀ ਡਿੱਗਦਾ ਰਿਹਾ ਪਰ ਵਿਰੋਧੀਆਂ ਉਪਰ ਦਾਨੇ-ਬੀਨੇ ਹਮਲੇ ਵੀ ਹੁੰਦੇ ਰਹੇ? ਇਸ ਦਿ੍ਰਸ਼ ਵਿੱਚ ਵੇਖਣ ਵਾਲੀ ਗੱਲ ਇਹ ਸੀ ਕਿ ਇਨਾਂ ਦੋਵਾਂ ਵਿਧਾਇਕਾਂ ਦੀ ਪੰਥਕ ਸਿਆਸਤ ਉਤੇ ਪਕੜ, ਜਾਣਕਾਰੀ ਅਤੇ ਤੱਥ ਇੰਨੇ ਮਜ਼ਬੂਤ ਸਨ ਕਿ ਇੱਕ ਵਾਰ ਤਾਂ ਇਉਂ ਵੀ ਲੱਗਦਾ ਸੀ ਕਿ ਪੰਥਕ ਜਜ਼ਬਿਆਂ ਦੀ ਅਜਾਰੇਦਾਰੀ ਦਾ ਗੁਰਜ ਉਨਾਂ ਨੇ ਅਕਾਲੀ ਦਲ ਤੋਂ ਖੋਹ ਲਿਆ ਹੋਵੇ? ਰਾਜਾ ਵੜਿੰਗ ਦੇ ਹਮਲੇ ਸ਼ਾਇਰਾਨਾ ਵੀ ਸਨ ਅਤੇ ਵਿੱਚ ਵਿੱਚ ਗੁਰਬਾਣੀ ਦੀਆਂ ਮਿਸਾਲਾਂ ਵੀ ਸਨ, ਜੋ ਅਕਾਲੀ ਬੈਂਚਾਂ ਨੂੰ ਚੁੱਪ ਕਰਾਉਣ ਲਈ ਕਾਫੀ ਵਜ਼ਨਦਾਰ ਸਨ? ਇਸੇ ਤਰਾਂ ਸੁਖਜਿੰਦਰ ਰੰਧਾਵਾ ਨੇ ਵੀ ਅਕਾਲੀ ਦਲ ਦੇ ਰਾਜ ਦੀਆਂ ਗਲਤੀਆਂ, ਕਮਜ਼ੋਰੀਆਂ, ਉਨਾਂ ਦੇ ਹੰਕਾਰ ਅਤੇ ਸਕੈਂਡਲਾਂ ਨੂੰ ਕੁਝ ਇਸ ਅੰਦਾਜ਼ ਵਿੱਚ ਪੇਸ਼ ਕੀਤਾ ਕਿ ਭਾਵੇਂ ਕਈ ਵਾਰ ਅਕਾਲੀ ਬੈਂਚਾਂ ਵੱਲੋਂ ਰੋਕਾਂ-ਟੋਕਾਂ ਅਤੇ ਦਲੀਲਾਂ ਵੀ ਪੇਸ਼ ਕੀਤੀਆਂ ਗਈਆਂ, ਪਰ ਸ਼ਬਦਾਂ ਦੇ ਸਾਰੇ ਤੀਰ ਇੰਨੇ ਤਿੱਖੇ, ਜ਼ਬਰਦਸਤ ਅਤੇ ਤੇਜ਼ ਰਫਤਾਰ ਵਾਲੇ ਸਨ ਕਿ ਜ਼ਖਮੀ ਹੋਏ ਅਕਾਲੀ ਵਿਧਾਇਕਾਂ ਕੋਲ ਠੋਕਵੇਂ, ਢੁੱਕਵੇਂ, ਬੱਝਵੇਂ ਅਤੇ ਪ੍ਰਭਾਵਸ਼ਾਲੀ ਸ਼ਬਦ ਹੀ ਨਹੀਂ ਸਨ ਜਾਂ ਇੰਜ ਕਹਿ ਲਓ ਕਿ ਉਨਾਂ ਦੇ ਬੋਲਾਂ ਵਿੱਚ ਧੜਕਦੀ ਜ਼ਿੰਦਗੀ ਦਾ ਹੁਨਰ ਹੁਣ ਨਹੀਂ ਸੀ, ਜਿਸ ਦੇ ਉਹ ਕਦੇ ਮਾਹਰ ਹੁੰਦੇ ਸਨ? ਰਾਜਨੀਤਿਕ ਤੌਰ ‘ਤੇ ਸਾਊ ਅਤੇ ਬੀਬੇ ਰਾਣੇ ਸਮਝੇ ਜਾਂਦੇ ਪਰਮਿੰਦਰ ਸਿੰਘ ਢੀਂਡਸਾ ਜਵਾਬ ਦੇਣ ਦੀ ਕੋਸ਼ਿਸ਼ ਤਾਂ ਜ਼ਰੂਰ ਕਰਦੇ ਰਹੇ, ਉਨਾਂ ਕੋਲ ਠੋਸ ਤੱਥ ਵੀ ਮੌਜੂਦ ਸਨ, ਪਰ ਉਹ ਇਨਾਂ ਤੱਥਾਂ ਨੂੰ ਜਜ਼ਬਿਆਂ ‘ਚ ਢਾਲਣ ‘ਚ ਅਸਮਰਥ ਰਹੇ? ਉਨਾਂ ਦੇ ਸਾਰੇ ਜਵਾਬ ਵਿਰੋਧੀਆਂ ਦੇ ਦਿਲਾਂ ਉਤੇ ਵਾਰ ਨਹੀਂ ਸੀ ਕਰਦੇ ਜਦਕਿ ਦੂਜੇ ਪਾਸੇ ਜਜ਼ਬਿਆਂ ਦੇ ਸਾਰੇ ਖਜ਼ਾਨੇ ਉਤੇ ਰਾਜਾ ਵੜਿੰਗ ਅਤੇ ਰੰਧਾਵਾ ਦਾ ਕਬਜ਼ਾ ਸੀ? ਇਸ ਦਿ੍ਰਸ਼ ਵਿੱਚ ਜਿੰਨੇ ਬੇਬਸ, ਕਮਜ਼ੋਰ, ਨਿਤਾਣੇ ਅਤੇ ਮਜਬੂਰ ਅਕਾਲੀ ਵਿਧਾਇਕ ਲੱਗਦੇ ਸਨ, ਉਹ ਪਹਿਲਾਂ ਕਦੇ ਨਹੀਂ ਸਨ ਵੇਖੇ ਗਏ? ਇਸੇ ਹੀ ਬਹਿਸ ਦੌਰਾਨ ਜਦੋਂ ਦਰਬਾਰ ਸਾਹਿਬ ਵਿੱਚ ਗੁਰੂ ਰਾਮਦਾਸ ਜੀ ਦੇ ਲੰਗਰ ਵਿੱਚ ਜਾਣ ਵਾਲੀ ਰਸਦ ਤੋਂ ਪੰਜਾਬ ਸਰਕਾਰ ਨੇ ਆਪਣੇ ਹਿੱਸੇ ਆਉਂਦੀ ਜੀਐਸਟੀ ਹਟਾ ਦੇਣ ਦਾ ਐਲਾਨ ਕੀਤਾ ਤਾਂ ‘ਬੋਲੇ ਸੋ ਨਿਹਾਲ‘ ਦੇ ਜੈਕਾਰਿਆਂ ਨਾਲ ਸਾਰੀ ਵਿਧਾਨ ਸਭਾ ਗੂੰਜ ਉਠੀ ਪਰ ਅਕਾਲੀ ਦਲ ਦੇ ਬੈਂਚਾਂ ਤੋਂ ਜਵਾਬ ਵਿੱਚ ‘ਸਤਿ ਸ੍ਰੀ ਅਕਾਲ‘ ਵੀ ਨਹੀਂ ਕਹਿ ਹੋਇਆ? ਇੱਕ ਸੀਨੀਅਰ ਸਾਥੀ ਪੱਤਰਕਾਰ ਦੀ ਇਹ ਟਿੱਪਣੀ ਦਿਲਚਸਪ ਲੱਗੀ ਕਿ ‘ਜੋ ਕਭੀ ਗੁੰਚੋਂ ਕੀ ਤਰਹ ਖਿੜੇ ਥੇ, ਵੋ ਆਜ ਕਿਰਨੋਂ ਕੀ ਤਰਹ ਬਿਖਰ ਰਹੇ ਹੈਂ?‘

ਬਿਨਾਂ ਸ਼ੱਕ ਮਨਪ੍ਰੀਤ ਸਿੰਘ ਬਾਦਲ ਦਾ ਸ਼ਾਇਰੀ ਨਾਲ ਇੱਕ ਵੱਖਰੀ ਕਿਸਮ ਦਾ ਮੋਹ ਹੈ ਅਤੇ ਖਾਸ ਕਰਕੇ ਉਰਦੂ ਸ਼ਾਇਰੀ ਉਨਾਂ ਨੂੰ ਵਧੇਰੇ ਪਸੰਦ ਹੈ? ਬਜਟ ਭਾਸ਼ਨ ਵਿੱਚ ਵੀ ਉਰਦੂ ਦੀ ਸ਼ਬਦਾਵਲੀ ਦੀ ਭਰਮਾਰ ਸੀ? ਅਜਿਹਾ ਕਰਕੇ ਉਹ ਮਾਹੌਲ ਵਿੱਚ ਤਾਜ਼ਗੀ ਤਾਂ ਲੈ ਆਉਂਦੇ ਹਨ, ਪਰ ਸ਼ਾਇਰੀ ਪਿੱਛੇ ਤੱਥ ਏਨੇ ਜ਼ੋਰਦਾਰ ਨਹੀਂ ਹੁੰਦੇ? ਇਸ ਲਈ ਕੰਵਰ ਸੰਧੂ ਦੀ ਇਹ ਟਿੱਪਣੀ ਮੁਨਾਸਿਬ ਸੀ ਕਿ ਸ਼ਾਇਰੀ ਨਾਲ ਢਿੱਡ ਨਹੀਂ ਭਰਦਾ?

ਜੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਵੱਲੋਂ ਬਜਟ ਇਜਲਾਸ ਦੌਰਾਨ ਸਮੇਂ ਸਮੇਂ ਉਠਾਏ ਸਵਾਲਾਂ ਅਤੇ ਮੁੱਦਿਆਂ ਵਿਚਲੀ ਗੰਭੀਰਤਾ ਦਾ ਵਿਸ਼ਲੇਸ਼ਣ ਕਰਨਾ ਹੋਵੇ ਤਾਂ ਇਸ ਸੱਚਾਈ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉਹ ਹਾਕਮ ਧਿਰ ਦੀ ਪ੍ਰਚੰਡ ਬਹੁ-ਗਿਣਤੀ ਦੀ ਤਾਕਤ ਨੂੰ ਆਪਣੀ ਨੀਤੀ ਨਾਲ ਹਰਾਉਣ ਵਿੱਚ ਸਫਲ ਹੁੰਦੇ ਰਹੇ? ਉਨਾਂ ਕੋਲ ਤੱਥਾਂ ਦੀ ਭਰਮਾਰ ਵੀ ਸੀ, ਤਜਰਬਾ ਅਤੇ ਅਨੁਭਵ ਵੀ ਸੀ, ਜਾਣਕਾਰੀ ਦਾ ਘੇਰਾ ਵੀ ਵਿਸ਼ਾਲ ਸੀ, ਦਲੀਲਾਂ ਵਿੱਚ ਵੀ ਜ਼ੋਰਦਾਰ ਵਜ਼ਨ ਸੀ ਅਤੇ ਆਵਾਜ਼ ਵਿੱਚ ਵੀ ਦਮਖਮ ਸੀ? ਪਰ ਕਈ ਵਾਰ ਉਨਾਂ ਨੂੰ ਸਾਰੇ ਪਾਸਿਆਂ ਤੋਂ ਘੇਰਾ ਪੈ ਜਾਂਦਾ ਸੀ ਅਤੇ ਇਸ ਘੇਰੇ ਵਿੱਚ ਉਨਾਂ ਦੇ ਆਪਣੇ ਵੀ ਘੇਰਣ ਵਾਲਿਆਂ ਦੀ ਹੀ ਖਾਮੋਸ਼ ਹਮਾਇਤ ਕਰ ਰਹੇ ਹਨ? ਬਿਨਾਂ ਸ਼ੱਕ ਇਹ ਇੱਕ ਸੁਖਪਾਲ ਖਹਿਰਾ ਹੀ ਹੈ, ਜਿਸਦੀ ਲਗਾਤਾਰ ਮੌਜੂਦਗੀ ਨੇ ਸੱਤੇ ਦਿਨ ਮਾਹੌਲ ਵਿੱਚ ਤਾਜ਼ਗੀ ਬਣਾਈ ਰੱਖੀ? ਉਹ ਹਾਰ ਕੇ ਵੀ ਇਖਲਾਕੀ ਤੌਰ ‘ਤੇ ਜਿੱਤਦੇ ਵਿਖਾਈ ਦਿੰਦੇ ਸਨ ਅਤੇ ਇਉਂ ਵੀ ਲੱਗਦਾ ਸੀ ਕਿ ਉਹ ਇਕੱਲਾ ਵੀ ਬਹੁਗਿਣਤੀ ਵਿੱਚ ਹੈ ਕਿਉਂਕਿ ਉਹ ਪੂਰੀ ਤਿਆਰੀ ਕਰਕੇ ਸਦਨ ਵਿੱਚ ਆਉਂਦੇ ਸਨ? ਇਸੇ ਪਾਰਟੀ ਦਾ ਦੂਜਾ ਵਿਧਾਇਕ ਕੰਵਰ ਸੰਧੂ ਵੀ ਪੂਰੀ ਤਰਾਂ ਤਿਆਰ ਹੋ ਕੇ ਆਉਂਦਾ ਸੀ? ਬਜਟ ਉਤੇ ਹੋਈ ਬਹਿਸ ਵਿੱਚ ਉਹ ਪਿਛਲੇ ਬਜਟ ਭਾਸ਼ਣ ਨੂੰ ਚੰਗੀ ਤਰਾਂ ਪੜ ਕੇ ਆਇਆ ਸੀ? ਭਾਵੇਂ ਉਨਾਂ ਦੀ ਆਵਾਜ਼ ਅਤੇ ਅੰਦਾਜ਼ੇ ਬਿਆਨ ਇੰਨਾ ਜ਼ੋਰਾਵਰ ਨਹੀਂ ਸੀ ਪਰ ਉਨਾਂ ਵੱਲੋਂ ਪੇਸ਼ ਕੀਤੇ ਜਾਣ ਵਾਲੇ ਠੋਸ ਤੱਥ, ਮੁੱਦਿਆਂ ਉਤੇ ਡੂੰੰਘੀ ਪਕੜ ਅਤੇ ਸਰਬਪੱਖੀ ਜਾਣਕਾਰੀ ਅਤੇ ਪੁੱਛੇ ਜਾਣੇ ਵਾਲੇ ਸਵਾਲ ਹਾਕਮ ਧਿਰ ਨੂੰ ਚੁੱਪ ਕਰ ਕੇ ਸੁਣਨ ਲਈ ਮਜਬੂਰ ਕਰ ਦਿੰਦੇ ਸੀ? ਉਸਨੂੰ ਸਿਆਣਿਆਂ ਦੀ ਇਹ ਗੱਲ ਕਾਇਲ ਕਰਦੀ ਹੈ ਕਿ, ‘ਆਵਾਜ਼ ਨੂੰ ਹੌਲੀ ਕਰੋ ਅਤੇ ਦਲੀਲ ਨੂੰ ਤਕੜਾ ਕਰੋ?‘

ਹਾਕਮ ਧਿਰ ਵਿੱਚ ਦੋ ਵਜ਼ੀਰ ਨਾ ਕੇਵਲ ਪੂਰੀ ਤਿਆਰੀ ਕਰਕੇ ਆਉਂਦੇ ਸਨ, ਸਗੋਂ ਉਨਾਂ ਨੂੰ ਸਵਾਲਾਂ ਦੇ ਜਵਾਬ ਦੇਣ ਦੀ ਜਾਚ ਵੀ ਸੀ? ਸਿਹਤ ਮੰਤਰੀ ਦੀ ਆਪਣੇ ਮਹਿਕਮੇ ਬਾਰੇ ਵਿਸ਼ਾਲ, ਗੰਭੀਰ ਅਤੇ ਡੂੰਘੀ ਜਾਣਕਾਰੀ ਤੋਂ ਸੱਚਮੁੱਚ ਹੀ ਵਿਧਾਇਕ ਪ੍ਰਭਾਵਿਤ ਅਤੇ ਹੈਰਾਨ ਹੁੰਦੇ ਸਨ? ਇਸੇ ਤਰਾਂ ਤਿ੍ਰਪਤ ਇੰਦਰ ਸਿੰਘ ਬਾਜਵਾ ਦੇ ਜਵਾਬ ਵੀ ਤਸੱਲੀ ਅਤੇ ਸੰਤੁਸ਼ਟੀ ਦਾ ਪ੍ਰਭਾਵ ਛੱਡਦੇ ਸਨ? ਉਨਾਂ ਦੋਵਾਂ ਵੱਲੋਂ ਦਿੱਤੇ ਗਏ ਭਰੋਸਿਆਂ ਵਿੱਚ ਵੀ ਟਾਲ-ਮਟੋਲ ਦੀ ਥਾਂ ਸੰਜੀਦਗੀ ਤੇ ਇਮਾਨਦਾਰੀ ਦੀ ਝਲਕ ਸੀ? ਜੇ ਰਾਜਨੀਤਿਕ ਬਹਿਸ ਵਿੱਚ ਉਭਰ ਰਹੇ ਵਿਧਾਇਕਾਂ ਦੀ ਗੱਲ ਕਰਨੀ ਹੋਵੇ ਤਾਂ ਹਾਕੀ ਦੇ ਉਘੇ ਖਿਡਾਰੀ ਪ੍ਰਗਟ ਸਿੰਘ ਅਤੇ ਪ੍ਰੋ. ਬਲਜਿੰਦਰ ਕੌਰ ਦਾ ਨਾਂ ਲਿਆ ਜਾ ਸਕਦਾ ਹੈ? ਇਹ ਦੋਵੇਂ ਨਾ ਕੇਵਲ ਧੜਿਆਂ ਤੋਂ ਉਪਰ ਉਠ ਕੇ ਆਪਣੀ ਗੱਲ ਸੁਣਾਉਣ ਅਤੇ ਪੇਸ਼ ਕਰਨ ਵਿੱਚ ਕਾਮਯਾਬ ਰਹਿੰਦੇ ਸਨ? ਸਗੋਂ ਮੁੱਦਿਆਂ ਅਤੇ ਮਸਲਿਆਂ ਨੂੰ ਜਾਗਦੇ ਅਤੇ ਸੁਚੇਤ ਜਜ਼ਬਿਆਂ ਨਾਲ ਜੋੜ ਕੇ ਆਪਣਾ ਵੱਖਰਾ ਪ੍ਰਭਾਵ ਵੀ ਕਾਇਮ ਕਰਦੇ ਹਨ? ਜਿਥੋਂ ਤੱਕ ਰਾਣਾ ਗੁਰਜੀਤ ਸਿੰਘ ਦੇ ਭਾਸ਼ਣਾਂ ਦਾ ਸਬੰਧ ਹੈ, ਕਈ ਵਾਰ ਇੰਜ ਲੱਗਦਾ ਹੈ ਜਿਵੇਂ ਉਹ ਡਾਂਗ ਦੀ ਦਲੀਲ ਨਾਲ ਮੈਦਾਨ ਵਿੱਚ ਉਤਰਦੇ ਹਨ?

ਜੇ ਬਹਿਸ ਵਿੱਚ ਸ਼ਾਮਿਲ ਨਵਜੋਤ ਸਿੰਘ ਸਿੱਧੂ ਦਾ ਵਿਸ਼ਲੇਸ਼ਣ ਕਰਨਾ ਹੋਵੇ ਤਾਂ ਭਾਵੇਂ ਇਹ ਕਿਹਾ ਜਾ ਸਕਦਾ ਹੈ ਕਿ ਉਨਾਂ ਨੂੰ ਗੱਲਾਂ ਬਣਾਉਣ ਦੀ ਜਾਚ ਹੈ? ਹਾਜ਼ਰ-ਜਵਾਬੀ ਵੀ ਕਮਾਲ ਦੀ ਹੈ ਪਰ ਕੁੱਲ ਮਿਲਾ ਕੇ ਉਨਾਂ ਨੇ ਬਜਟ ਇਜਲਾਸ ਦੌਰਾਨ ਗੰਭੀਰਤਾ ਦਾ ਪ੍ਰਭਾਵ ਨਹੀਂ ਛੱਡਿਆ? ਉਹ ਖੜਾਕ ਕਰਦਾ ਹੈ, ਉਸ ਕੋਲ ਮੁਹਾਵਰੇ, ਟੋਟਕਿਆਂ ਅਤੇ ਸ਼ੇਅਰਾਂ ਦਾ ਖਜ਼ਾਨਾ ਹੈ, ਜਿਸ ਨਾਲ ਉਹ ਕਈ ਵਾਰ ਗੰਭੀਰ ਲੋਕਾਂ ਵਿੱਚ ਵੀ ਆਪਣਾ ਪ੍ਰਭਾਵ ਛੱਡਦਾ ਹੈ ਪਰ ਇਹ ਆਰਜ਼ੀ ਵਰਤਾਰਾ ਹੀ ਹੁੰਦਾ ਹੈ? ਜਿਸ ਤਰਾਂ ਉਹ ਬਹਿਸ ਦੌਰਾਨ ਬਿਕਰਮ ਸਿੰਘ ਮਜੀਠੀਆ ਨੂੰ ਟੁੱਟ-ਟੁੱਟ ਕੇ ਪੈਂਦਾ ਸੀ ਅਤੇ ਜਿਨਾਂ ਸ਼ਬਦਾਂ ਦੀ ਵਰਤੋਂ ਕਰਦਾ ਸੀ, ਉਸ ਤੋਂ ਇਹ ਲੱਗਦਾ ਸੀ ਕਿ ਉਸ ਨੂੰ ਕਈ ਵਾਰ ਇਹ ਭਰਮ ਪੈਦਾ ਹੋ ਜਾਂਦਾ ਹੈ ਕਿ ਇਹ ਵੀ ਉਸ ਦੀ ਲਿਸ਼ਕਦੀ ਪ੍ਰਾਪਤੀ ਹੈ, ਜੋ ਉਸ ਦੀ ਸ਼ਖਸੀਅਤ ਨੂੰ ਰੋਸ਼ਨ ਕਰਦੀ ਹੈ? ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਬਜਟ ਇਜਲਾਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਖਾਮੋਸ਼ੀ ਸੁਨਿਹਰੀ ਚੁੱਪ ਦੀ ਹੀ ਝਲਕ ਦਿੰਦੀ ਹੈ? ਰਾਜਪਾਲ ਦੇ ਭਾਸ਼ਣ ‘ਤੇ ਭਾਵੇਂ ਉਨਾਂ ਨੇ ਕੁਝ ਮਹੱਤਵਪੂਰਨ ਐਲਾਨ ਕੀਤੇ ਪਰ ਇਨਾਂ ਐਲਾਨਾਂ ਨੂੰ ਉਹ ਜਜ਼ਬਿਆਂ ਦੀ ਪੁੱਠ ਨਹੀਂ ਚਾੜ ਸਕੇ? ਬਜਟ ਇਜਲਾਸ ਦੇ ਆਖਰੀ ਦਿਨ ਉਨਾਂ ਵੱਲੋਂ ਮੀਡੀਆ ਗੈਲਰੀ ਵਿੱਚ ਕੀਤੀ ਪ੍ਰੈਸ ਕਾਨਫਰੰਸ ਵੀ ਇੰਨੀ ਜਾਨਦਾਰ, ਜ਼ੋਰਾਵਰ ਅਤੇ ਬੇਬਾਕ ਨਹੀਂ ਸੀ, ਜਿਵੇਂ ਅਕਸਰ ਹੋਇਆ ਕਰਦੀ ਸੀ?

ਮਿਸਾਲ ਦੇ ਤੌਰ ‘ਤੇ ਰਾਜਪਾਲ ਦੇ ਭਾਸ਼ਣ ਦੌਰਾਨ ਕਾਲਜਾਂ ਵਿੱਚ ਵਿਦਿਆਰਥੀ ਚੋਣਾਂ ਦਾ ਐਲਾਨ ਉਨਾਂ ਦੀ ਇਤਿਹਾਸਕ ਪ੍ਰਾਪਤੀ ਸੀ? ਪਰ ਇਤਿਹਾਸ ਦੇ ਸੰਕਲਪ ਅਤੇ ਇਸ ਦੀ ਮਹੱਤਤਾ ਬਾਰੇ ਡੂੰਘੀ ਸਮਝ ਰੱਖਣ ਵਾਲਾ ਇਹ ਵਿਦਵਾਨ-ਸਿਆਸਤਦਾਨ ਇਸ ਪ੍ਰਾਪਤੀ ਨੂੰ ਵੀ ਵੱਡੀ ਸ਼ਬਦਾਵਲੀ ਨਾਲ ਪੇਸ਼ ਨਹੀਂ ਕਰ ਸਕੇ? ਇਹ ਗੱਲ ਵੀ ਬੜੀ ਦਿਲਚਸਪੀ ਨਾਲ ਸੁਣੀ ਜਾਵੇਗੀ ਕਿ ਬਜਟ ਇਜਲਾਸ ਦੌਰਾਨ ਪਵਨ ਟੀਨੂੰ ਨੂੰ ਛੱਡ ਕੇ ਕੋਈ ਵੀ ਵਿਧਾਇਕ ਅਕਾਲੀ ਦਲ ਦਾ ਅਸਰਦਾਇਕ ਬੁਲਾਰਾ ਸਿੱਧ ਨਹੀਂ ਹੋ ਸਕਿਆ? ਇਥੋਂ ਤੱਕ ਕਿ ਬਿਕਰਮ ਸਿੰਘ ਮਜੀਠੀਆ ਨੇ ਵੀ ਸੁਖਪਾਲ ਖਹਿਰਾ ਅਤੇ ਨਵਜੋਤ ਸਿੱਧੂ ਨਾਲ ਜ਼ਬਰਦਸਤ ਤੂੰ-ਤੂੰ ਮੈਂ-ਮੈਂ ਵਿੱਚ ਹੀ ਆਪਣੀ ਸਾਰੀ ਤਾਕਤ ਅਤੇ ਊਰਜਾ ਖਰਚ ਕਰ ਦਿੱਤੀ? ਲੋਕ ਇਨਸਾਫ ਪਾਰਟੀ ਦੇ ਸਿਮਰਜੀਤ ਬੈਂਸ ਕੋਲ ਸ਼ਾਇਦ ਐਸ ਵਾਈ ਐਲ ਮੁੱਦੇ ‘ਤੇ ਸਭ ਤੋਂ ਵੱਧ ਅਤੇ ਠੋਸ ਜਾਣਕਾਰੀ ਹੈ ਪਰ ਉਸ ਦਾ ਇਹ ਗਿਆਨ ਵੀ ਕਾਂਗਰਸੀ ਵਿਧਾਇਕਾਂ ਦੇ ਰੌਲੇ ਵਿੱਚ ਗੁੰਮ ਹੋ ਕੇ ਰਹਿ ਗਿਆ?

Article
Budget
PUNJAB
youtube, Buying a new car? Want help? Find some expert advice on how to select the best car for your requirements. , A wide range of car insurance providers and products are available in the market today. We help you know them a little better and also choose the most suitable product for your need. . Tyres are the only point of contact between the car and road, so even slightest deviation can directly affect performance, efficiency, comfort and even safety. Know your tyres better with the CarWale tyre guide. . Used car buying is a very complicated process, so who better than CarWale as your guide? Here are few steps and guidelines to help you get the best deal. . Comedy Dangal, Maruti Suzuki Swift Dzire, Automobile, Chevorlet, Hyundai Verna, i20 To cash-in on the festive season, Maruti Suzuki has introduced the Alto 800 Utsav Edition in the country. The new Utsav Edition model is based on the VXi (O) variant of the Alto 800. Changes are limited to cosmetic detailing, while mechanically it continues to be powered by the existing petrol engine. On the pricing aspect, the Utsav Edition is priced at Rs 3.94 lakhs, which is Rs 20,000 more than the regular VXi (O) which is priced at Rs 3.74 lakhs (ex-showroom, Delhi). To distinguish it from a regular version, the Alto 800 Utsav Edition gets body decals on the sides, ORVM cover garnish, door seal guard and reverse parking sensors. The vehicle also gets chrome strips below the tail lamps, bumpers and lower lip of the hood. The interior gets all-black upholstery with red strip. Maruti Suzuki dealers in the country are also offering additional discounts of up to Rs 25,000 along with additional exchange bonus to boost sales during the festive season. Mechanically, the Maruti Suzuki Alto 800 is powered by a 0.8-litre petrol engine that generates 48bhp of power at 6000rpm and 69Nm of torque at 3500rpm. The modest engine comes mated to a five-speed manual transmission. The entry-level vehicle is also available in a CNG option which generates 40bhp of power. The Alto 800 from Maruti Suzuki competes against the likes of the Renault Kwid and Hyundai Eon in India.