ਕਾਲਾ ਹਿਰਨ ਸ਼ਿਕਾਰ ਕੇਸ ’ਚ ਸਲਮਾਨ ਨੂੰ ਪੰਜ ਸਾਲ ਦੀ ਸਜ਼ਾ

ਜੋਧਪੁਰ 5 ਅਪ੍ਰੈਲ (ਏਜੰਸੀਆਂ) ਵੀਹ ਸਾਲ ਪੁਰਾਣੇ ਕਾਲੇ ਹਿਰਨ ਦੇ ਸ਼ਿਕਾਰ ਮਾਮਲੇ ਵਿੱਚ ਅਦਾਲਤ ਨੇ ਸਲਮਾਨ ਖ਼ਾਨ ਨੂੰ ਪੰਜ ਸਾਲ ਦੀ ਸਜ਼ਾ ਸੁਣਾਈ ਹੈ। ਇੰਨੀ ਸਜ਼ਾ ਵਿੱਚ ਸਲਮਾਨ ਜੇਲ ਜਾਣ ਤੋਂ ਨਹੀਂ ਬਚ ਸਕਦੇ। ਦੋ ਕਾਲ਼ੇ ਹਿਰਣ ਮਾਰਨ ਦੇ ਦੋਸ਼ ਹੇਠ ਸਲਮਾਨ ਨੂੰ 10,000 ਰੁਪਏ ਦਾ ਜ਼ੁਰਮਾਨਾ ਵੀ ਲਾਇਆ ਗਿਆ ਹੈ। ਜੋਧਪੁਰ ਅਦਾਲਤ ਦੇ ਜੱਜ ਦੇਵ ਕੁਮਾਰ ਖੱਤਰੀ ਨੇ ਸਲਮਾਨ ਤੋਂ ਇਲਾਵਾ ਬਾਕੀ ਚਾਰੇ ਸਿਤਾਰੇ ਸੈਫ਼ ਅਲੀ ਖ਼ਾਨ, ਸੋਨਾਲੀ ਬੇਂਦਰੇ, ਤੱਬੂ ਤੇ ਨੀਲਮ ਨੂੰ ਬਰੀ ਕਰ ਦਿੱਤਾ ਹੈ।

ਇਲਜ਼ਾਮ ਸੀ ਕਿ 1998 ਵਿੱਚ ਇੱਕ ਤੇ ਦੋ ਅਕਤੂਬਰ ਦੀ ਰਾਤ ਸਲਮਾਨ ਖ਼ਾਨ ਨੇ ਵੱਖ-ਵੱਖ ਇਲਾਕਿਆਂ ਵਿੱਚ ਕਾਲੇ ਹਿਰਨ ਦਾ ਸ਼ਿਕਾਰ ਕੀਤਾ ਸੀ, ਜਿਸ ਵਿੱਚ ਉਹ ਦੋਸ਼ੀ ਪਾਇਆ ਗਿਆ ਹੈ, ਜਦਕਿ ਬਾਕੀ ਮੁਲਜ਼ਮ ਬਰੀ ਹੋ ਗਏ ਹਨ। ਸਲਮਾਨ ਨੂੰ ਅਦਾਲਤ ਤੋਂ ਸਿੱਧਾ ਹੁਣ ਜੋਧਪੁਰ ਦੀ ਕੇਂਦਰੀ ਜੇਲ ਵਿੱਚ ਭੇਜਿਆ ਜਾਵੇਗਾ। ਸਲਮਾਨ ਆਪਣੇ ਵਿਰੁੱਧ ਆਏ ਫ਼ੈਸਲੇ ਵਿਰੁੱਧ ਅਪੀਲ ਲਈ ਸੈਸ਼ਨ ਕੋਰਟ ਵਿੱਚ ਪਾ ਸਕਦੇ ਹਨ। ਉਹ ਸੈਸ਼ਨ ਕੋਰਟ ਵਿੱਚ ਜ਼ਮਾਨਤ ਲਈ ਵੱਖਰੇ ਤੌਰ ‘ਤੇ ਅਪੀਲ ਕਰ ਸਕਦਾ ਹੈ।

ਬਾਲੀਵੁੱਡ ਐਕਟਰ ਸਲਮਾਨ ਖਾਨ ਨੂੰ ਕਾਲੇ ਹਿਰਨ ਸ਼ਿਕਾਰ ਮਾਮਲੇ ‘ਚ ਦੋਸ਼ੀ ਕਰਾਰ ਦਿੰਦਿਆਂ 5 ਸਾਲ ਦੀ ਸਜ਼ਾ ਸੁਣਾਈ ਗਈ ਹੈ। ਉੱਥੇ ਸੈਫ, ਤੱਬੂ, ਨੀਲਮ, ਸੋਨਾਲੀ ਸਮੇਤ 5 ਸਟਾਰਜ਼ ਨੂੰ ਬਰੀ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸਲਮਾਨ ਫੈਸਲੇ ਤੋਂ ਬਾਅਦ ਕਾਫੀ ਉਦਾਸ ਨਜ਼ਰ ਆਏ।

ਇਹ ਹੈ ਪੂਰਾ ਮਾਮਲਾ

ਜਾਣਕਾਰੀ ਮੁਤਾਬਕ 1998 ‘ਚ ਜੋਧਪੁਰ ‘ਚ ਆਪਣੀ ਫਿਲਮ ‘ਹਮ ਸਾਥ-ਸਾਥ ਹੈਂ‘ ਦੀ ਸ਼ੂਟਿੰਗ ਦੌਰਾਨ ਸਲਮਾਨ ਖਾਨ ‘ਤੇ ਕਾਲੇ ਹਿਰਨ ਦਾ ਸ਼ਿਕਾਰ ਕਰਨ ਦੇ ਦੋਸ਼ ਲੱਗੇ ਸਨ। ਇਸ ਕੇਸ ‘ਚ ਉਨਾਂ ਨੂੰ ਗਿ੍ਰਫਤਾਰ ਵੀ ਕੀਤਾ ਗਿਆ ਸੀ। ਸਲਮਾਨ ਖਾਨ ਨੂੰ ਪੰਜ ਦਿਨਾਂ ਤੱਕ ਜੇਲ ‘ਚ ਰਹਿਣਾ ਪਿਆ ਸੀ। 22 ਸਤੰਬਰ 1998 ਨੂੰ ਉਨਾਂ ਦੇ ਕਮਰੇ ‘ਚੋਂ ਪੁਲਸ ਨੇ ਇਕ ਰਿਵਾਲਵਰ ਅਤੇ ਰਾਈਫਲ ਬਰਾਮਦ ਕੀਤੀ ਸੀ।

ਇਕ ਅਧਿਕਾਰੀ ਨੇ ਦਰਜ ਕਰਾਇਆ ਕੇਸ

ਜੰਗਲਾਤ ਅਧਿਕਾਰੀ ਲਲਿਤ ਬੋੜਾ ਨੇ ਇਸ ਮਾਮਲੇ ‘ਚ ਜੋਧਪੁਰ ਦੇ ਲੂਣੀ ਪੁਲਸ ਥਾਣੇ ‘ਚ 15 ਅਕਤੂਬਰ 1998 ਨੂੰ ਸਲਮਾਨ ਖਾਨ ਵਿਰੁੱਧ ਐੱਫ. ਆਈ. ਆਰ. ਦਰਜ ਕਰਵਾਈ ਸੀ। ਪੁਲਸ ਵਲੋਂ ਦਰਜ ਐੱਫ. ਆਈ. ਆਰ. ਮੁਤਾਬਕ ਸਲਮਾਨ ਖਾਨ ਨੇ 1-2 ਅਕਤੂਬਰ, 1998 ਦੀ ਦਰਿਆਮਨੀ ਰਾਤ ਕਾਂਕਾਣੀ ਪਿੰਡ ਦੀ ਸਰਹੱਦ ‘ਤੇ ਦੋ ਕਾਲੇ ਹਿਰਨਾਂ ਦਾ ਸ਼ਿਕਾਰ ਕੀਤਾ ਸੀ।

28 ਮਾਰਚ ਨੂੰ ਪੂਰੀ ਹੋਈ ਅੰਤਿਮ ਬਹਿਸ

ਇਸਤਗਾਸਾ ਪੱਖ ਵਲੋਂ 51 ਗਵਾਹਾਂ ਦੀ ਸੂਚੀ ਕੋਰਟ ‘ਚ ਪੇਸ਼ ਕੀਤੀ ਗਈ ਸੀ, ਜਿਸ ‘ਚ 28 ਗਵਾਹਾਂ ਦੇ ਬਿਆਨ ਦਰਜ ਕਰਵਾਏ ਗਏ। ਬਚਾਅ ਪੱਖ ਵਲੋਂ ਵੀ ਮਾਮਲੇ ‘ਚ ਬਚਾਅ ਦੇ ਦਸਤਾਵੇਜ ਕੋਰਟ ‘ਚ ਪੇਸ਼ ਕੀਤੇ ਗਏ। ਇਸ ਤੋਂ ਬਾਅਦ ਸਾਰੇ ਮੁਲਜ਼ਮਾਂ ਦੇ ਬਿਆਨ ਲੈਣ ਤੋਂ ਬਾਅਦ ਦੋਹਾਂ ਪੱਖਾਂ ਵਲੋਂ ਅੰਤਿਮ ਬਹਿਸ 28 ਮਾਰਚ ਨੂੰ ਪੂਰੀ ਕਰ ਲਈ ਗਈ ਸੀ।

ਪੇਸ਼ ਹੋਣ ਦਾ ਮਿਲਿਆ ਸੀ ਹੁਕਮ

ਸੀ. ਜੇ. ਐੱਮ. ਗ੍ਰਾਮੀਣ ਦੇਵਕੁਮਾਰ ਖੱਤਰੀ ਦੀ ਕੋਰਟ ਨੇ ਮਾਮਲੇ ‘ਚ ਫੈਸਲਾ ਸੁਣਾਉਣ ਲਈ ਅੱਜ ਦਾ ਦਿਨ ਠਹਿਰਾਉਂਦੇ ਹੋਏ ਸਾਰੇ ਦੋਸ਼ੀਆਂ ਨੂੰ ਕੋਰਟ ‘ਚ ਪੇਸ਼ ਹੋਣ ਦੀ ਹਿਦਾਇਤ ਦਿੱਤੀ ਸੀ। ਇਸ ਮਾਮਲੇ ‘ਚ ਸਰਕਾਰ ਵਲੋਂ ਪੱਖ ਰੱਖਦੇ ਹੋਏ ਸਰਕਾਰੀ ਵਕੀਲ ਭਵਾਨੀ ਸਿੰਘ ਭਾਟੀ ਨੇ ਪੈਰਵੀ ਕਰਦੇ ਹੋਏ ਕੋਰਟ ਸਾਹਮਣੇ ਸਾਰੇ ਗਵਾਹ, ਦਸਤਾਵੇਜ ਅਤੇ ਆਰਟੀਕਲ ਪੇਸ਼ ਕੀਤੇ ਗਏ।

ਇਨਾਂ ਧਾਰਾਵਾਂ ਦੇ ਤਹਿਤ ਸਜ਼ਾ ਦੀ ਮੰਗ

ਉਨਾਂ ਨੇ ਕੋਰਟ ਨੂੰ ਇਹ ਦੱਸਿਆ ਕਿ ਸਾਰੇ ਦੋਸ਼ੀਆਂ ਵਿਰੁੱਧ ਅਪਰਾਧ ਪ੍ਰਮਾਣਿਤ ਹੁੰਦਾ ਹੈ, ਜਿਸ ‘ਚ ਸਲਮਾਨ ਵਿਰੁੱਧ ਜੰਗਲਾਤ ਜੀਵ ਸੁਰੱਖਿਆ ਦੀ ਧਾਰਾ 9/51 ਅਤੇ ਆਈ. ਪੀ. ਸੀ. ਦੀ ਧਾਰਾ 148 ਦੇ ਅਧੀਨ ਸਜ਼ਾ ਦੀ ਮੰਗ ਕੀਤੀ ਹੈ। ਸਹਿ-ਦੋਸ਼ੀ ਸੈਫ, ਸੋਨਾਲੀ, ਤੱਬੂ, ਨੀਲਮ, ਤੱਬੂ ਅਤੇ ਦੁਸ਼ੰਤ ਸਿੰਘ ਵਿਰੁੱਧ ਜੰਗਲਾਤ ਜੀਵ ਸੁਰੱਖਿਆ ਦੀ ਧਾਰਾ 9/51 ਦੇ ਤਹਿਤ ਸਜ਼ਾ ਦੀ ਮੰਗ ਕੀਤੀ ਗਈ।

ਸੈਫ ਅਲੀ, ਨੀਲਮ, ਸੋਨਾਲੀ ਅਤੇ ਤੱਬੂ ਕਿਉਂ ਦੋਸ਼ੀ?

ਕਾਂਕਾਣੀ ਪਿੰਡ ਸ਼ਿਕਾਰ ਮਾਮਲੇ ‘ਚ ਗਵਾਹਾਂ ਨੇ ਕੋਰਟ ‘ਚ ਦੱਸਿਆ ਸੀ ਕਿ ਗੋਲੀ ਦੀ ਆਵਾਜ਼ ਸੁਣ ਕੇ ਉਹ ਮੌਕੇ ‘ਤੇ ਪਹੁੰਚੇ ਸਨ ਅਤੇ ਸ਼ਿਕਾਰ ਸਲਮਾਨ ਨੇ ਕੀਤਾ ਸੀ। ਜੀਪ ‘ਚ ਉਨਾਂ ਨਾਲ ਸੈਫ ਅਲੀ, ਨੀਲਮ, ਸੋਨਾਲੀ ਅਤੇ ਤੱਬੂ ਵੀ ਸਨ। ਇਨਾਂ ‘ਤੇ ਸਲਮਾਨ ਨੂੰ ਉਕਸਾਉਣ ਦਾ ਦੋਸ਼ ਹੈ। ਪਿੰਡ ਵਾਲਿਆਂ ਨੂੰ ਦੇਖ ਕੇ ਸਲਮਾਨ ਮਾਰੇ ਗਏ ਹਿਰਨਾਂ ਨੂੰ ਉੱਥੇ ਛੱਡ ਕੇ ਗੱਡੀ ਲੈ ਕੇ ਉੱਥੋਂ ਭੱਜ ਗਏ ਸਨ।

ਸਲਮਾਨ ਨੇ 20 ਸਾਲ ‘ਚ 18 ਦਿਨ ਜੇਲ ‘ਚ ਬਿਤਾਏ

ਹਿਰਨ ਸ਼ਿਕਾਰ ਦੇ 3 ਮਾਮਲਿਆਂ ‘ਚ ਸਲਮਾਨ ਪੁਲਸ ਅਤੇ ਨਿਆਇਕ ਹਿਰਾਸਤ ‘ਚ 18 ਦਿਨ ਜੇਲ ‘ਚ ਰਹਿ ਚੁੱਕੇ ਹਨ। 6 ਦਿਨ- ਜੰਗਲਾਤ ਵਿਭਾਗ ਨੇ 12 ਅਕਤੂਬਰ 1998 ਨੂੰ ਹਿਰਾਸਤ ‘ਚ ਲਿਆ ਸੀ। ਉਹ 17 ਅਕਤੂਬਰ ਤੱਕ ਜੇਲ ‘ਚ ਰਹੇ। 6 ਦਿਨ- ਘੋੜਾ ਫਾਰਮ ਮਾਮਲੇ ‘ਚ 10 ਅਪ੍ਰੈਲ 2006 ਨੂੰ ਸਲਮਾਨ ਨੂੰ ਲੋਅਰ ਕੋਰਟ ਨੇ 5 ਸਾਲ ਦੀ ਸਜ਼ਾ ਸੁਣਾਈ। ਸਲਮਾਨ 15 ਅਪ੍ਰੈਲ ਤੱਕ ਜੇਲ ‘ਚ ਰਹੇ। 6 ਦਿਨ- ਸੈਸ਼ਨ ਕੋਰਟ ਨੇ ਇਸ ਸਜ਼ਾ ਦੀ ਪੁਸ਼ਟੀ ਕੀਤੀ। ਉਸ ਸਮੇਂ ਤੋਂ 26 ਤੋਂ 31 ਅਗਸਤ 2007 ਤੱਕ ਸਲਮਾਨ ਜੇਲ ‘ਚ ਰਹੇ।

ਸਲਮਾਨ ਨੂੰ ਜਾਨੋਂ ਮਾਰਨ ਦੀ ਧਮਕੀ

ਪੰਜਾਬ-ਹਰਿਆਣਾ ਦੇ ਮੁਸ਼ਹੂਰ ਗੈਂਗਸਟਰ ਲਾਰੇਂਸ ਬਿਸ਼ਨੋਈ ਨੇ ਕੁਝ ਮਹੀਨਿਆਂ ਪਹਿਲਾਂ ਹੀ ਕੋਰਟ ‘ਚ ਪੇਸ਼ੀ ਦੌਰਾਨ ਸਲਮਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਲਾਰੇਂਸ ਹੁਣ ਇਸ ਸਮੇਂ ਭਰਤਪੁਰ ਜੇਲ ‘ਚ ਹੈ ਪਰ ਉਸ ਦੇ 20 ਗੁੰਡੇ ਜੋਧਪੁਰ ਜੇਲ ‘ਚ ਬੰਦ ਹੈ। ਪੁਲਸ ਨੇ ਜੇਲ ਡੀ. ਜੀ. ਨੂੰ ਲੈਟਰ ਲਿਖਿਆ ਹੈ, ਜਿਸ ‘ਚ ਸਲਮਾਨ ਦੀ ਜੇਲ ‘ਚ ਸੁਰੱਖਿਆ ਦਾ ਅਨੁਰੋਧ ਕੀਤਾ ਗਿਆ ਹੈ। ਡੀ. ਆਈ. ਜੀ. ਜੇਲ ਨੇ ਹੁਣ ਕਿਹਾ ਹੈ ਕਿ ਸਲਮਾਨ ਨੂੰ ਸਾਰੇ ਕੈਦੀਆਂ ਤੋਂ ਵੱਖ ਰੱਖਿਆ ਜਾਵੇਗਾ।

ਆਸਾਰਾਮ ਨਾਲ ਰਾਤ ਗੁਜ਼ਾਰਨਗੇ ਸਲਮਾਨ ਖ਼ਾਨ

ਹਿਰਨ ਮਾਰਨ ਦੇ ਦੋਸ਼ੀ ਸਲਮਾਨ ਖ਼ਾਨ ਨੂੰ ਬਲਾਤਕਾਰ ਦੇ ਦੋਸ਼ ਵਿੱਚ  ਆਸਾਰਾਮ ਬਾਪੂ ਨਾਲ ਇੱਕੋ ਬੈਰਕ ਵਿੱਚ ਰੱਖਿਆ ਗਿਆ ਹੈ। ਆਸਾਰਾਮ ਵੀ ਜੋਧਪੁਰ ਦੀ ਕੇਂਦਰੀ ਜੇਲ ਵਿੱਚ ਬੰਦ ਹੈ ਤੇ ਸਲਮਾਨ ਖ਼ਾਨ ਦੀ ਵੀ ਅੱਜ 5 ਸਾਲ ਦੀ ਕੈਦ ਦਾ ਇਸੇ ਜੇਲ ਵਿੱਚੋਂ ਸ਼ੁਰੂ ਹੋ ਰਹੀ ਹੈ। ਸਲਮਾਨ ਖ਼ਾਨ ਨੇ ਅੱਜ ਹੀ ਸੈਸ਼ਨ ਕੋਰਟ ਵਿੱਚ ਆਪਣੀ ਜ਼ਮਾਨਤ ਲਈ ਅਰਜ਼ੀ ਦਿੱਤੀ ਸੀ ਪਰ ਅਦਾਲਤ ਕੋਲ ਸਮਾਂ ਨਾ ਹੋਣ ਕਰ ਕੇ ਉਸ ‘ਤੇ ਸੁਣਵਾਈ ਨਹੀਂ ਹੋਈ। ਅਦਾਲਤ ਸਲਮਾਨ ਦੀ ਅਰਜ਼ੀ ‘ਤੇ ਕੱਲ ਨੂੰ ਸਾਢੇ ਦਸ ਵਜੇ ਵਿਚਾਰ ਕਰੇਗੀ। ਇਸ ਤੋਂ ਬਾਅਦ ਸਲਮਾਨ ਖ਼ਾਨ ਨੂੰ ਜੋਧਪੁਰ ਕੇਂਦਰੀ ਜੇਲ ਵਿੱਚ ਭੇਜਿਆ ਗਿਆ। ਜੇਲ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਲਮਾਨ ਨੂੰ ਬੈਰਕ ਨੰਬਰ ਦੋ ਵਿੱਚ ਰੱਖਿਆ ਗਿਆ ਹੈ। ਦਿਲਚਸਪ ਗੱਲ ਇਹ ਹੈ ਕਿ ਆਸਾਰਾਮ ਵੀ ਬੈਰਕ ਨੰਬਰ ਦੋ ਵਿੱਚ ਕੈਦੀ ਹਨ। ਬੈਰਕ ਵਿੱਚ ਚਾਰ ਕਮਰੇ ਹਨ ਅਤੇ ਆਸਾਰਾਮ ਤੇ ਸਲਮਾਨ ਦਾ ਕਮਰਾ ਵੱਖ-ਵੱਖ ਹੋਵੇਗਾ।

Unusual
salman khan
Court Case
Jail
Crime
youtube, Buying a new car? Want help? Find some expert advice on how to select the best car for your requirements. , A wide range of car insurance providers and products are available in the market today. We help you know them a little better and also choose the most suitable product for your need. . Tyres are the only point of contact between the car and road, so even slightest deviation can directly affect performance, efficiency, comfort and even safety. Know your tyres better with the CarWale tyre guide. . Used car buying is a very complicated process, so who better than CarWale as your guide? Here are few steps and guidelines to help you get the best deal. . Comedy Dangal, Maruti Suzuki Swift Dzire, Automobile, Chevorlet, Hyundai Verna, i20 To cash-in on the festive season, Maruti Suzuki has introduced the Alto 800 Utsav Edition in the country. The new Utsav Edition model is based on the VXi (O) variant of the Alto 800. Changes are limited to cosmetic detailing, while mechanically it continues to be powered by the existing petrol engine. On the pricing aspect, the Utsav Edition is priced at Rs 3.94 lakhs, which is Rs 20,000 more than the regular VXi (O) which is priced at Rs 3.74 lakhs (ex-showroom, Delhi). To distinguish it from a regular version, the Alto 800 Utsav Edition gets body decals on the sides, ORVM cover garnish, door seal guard and reverse parking sensors. The vehicle also gets chrome strips below the tail lamps, bumpers and lower lip of the hood. The interior gets all-black upholstery with red strip. Maruti Suzuki dealers in the country are also offering additional discounts of up to Rs 25,000 along with additional exchange bonus to boost sales during the festive season. Mechanically, the Maruti Suzuki Alto 800 is powered by a 0.8-litre petrol engine that generates 48bhp of power at 6000rpm and 69Nm of torque at 3500rpm. The modest engine comes mated to a five-speed manual transmission. The entry-level vehicle is also available in a CNG option which generates 40bhp of power. The Alto 800 from Maruti Suzuki competes against the likes of the Renault Kwid and Hyundai Eon in India.