ਬਲਾਤਕਾਰੀ ਸਾਧ ਆਸਾਰਾਮ ਦੀ ਆਸ ਟੁੱਟੀ, ਮਰਨ ਤੱਕ ਰਹੂਗਾ ਜੇਲ ’ਚ

ਜੋਧਪੁਰ 25 ਅਪ੍ਰੈਲ (ਏਜੰਸੀਆਂ): ਬਲਾਤਕਾਰੀ ਬਾਬਾ ਆਸਾਰਾਮ ਬਾਪੂ ਹੁਣ ਕਦੇ ਵੀ ਜੇਲ ਤੋਂ ਬਾਹਰ ਨਹੀਂ ਆ ਸਕੇਗਾ। ਅਦਾਲਤ ਨੇ ਉਸ ਨੂੰ ਮੌਤ ਤੱਕ ਉਮਰ ਕੈਦ ਸੁਣਾਈ ਹੈ। ਮਤਲਬ ਉਸ ਨੂੰ ਤਾਉਮਰ ਜੇਲ ਵਿੱਚ ਹੀ ਰਹਿਣਾ ਪਏਗਾ। ਅਦਾਲਤ ਨੇ ਇਹ ਸਜ਼ਾ 16 ਸਾਲਾ ਨਾਬਾਲਗ਼ ਲੜਕੀ ਨਾਲ ਬਲਾਤਕਾਰ ਕਰਨ ਦੇ ਮਾਮਲੇ ‘ਚ ਸੁਣਾਈ ਹੈ। ਉਸ ਦੇ ਦੋ ਸਾਥੀਆਂ ਸ਼ਿਲਪੀ ਤੇ ਸ਼ਰਤ ਚੰਦਰ ਨੂੰ 20-20 ਸਾਲ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਸ਼ਿਵਾ ਤੇ ਪ੍ਰਕਾਸ਼ ਨੂੰ ਬਰੀ ਕਰ ਦਿੱਤਾ ਹੈ। ਸਜ਼ਾ ਦਾ ਐਲਾਨ ਹੁੰਦਿਆਂ ਹੀ ਆਸਾਰਾਮ ਫੁੱਟ-ਫੁੱਟ ਕੇ ਰੋ ਪਿਆ। ਆਸ ਸੀ  ਕਿ ਆਸਾਰਾਮ ਨੂੰ 10 ਸਾਲ ਦੀ ਸਜ਼ਾ ਸੁਣਾਈ ਜਾਏਗੀ ਪਰ ਅਦਾਲਤ ਨੇ ਕਿਹਾ  ਕਿ ਇਹ ਘਿਨੌਣਾ ਅਪਰਾਧ ਹੈ। ਆਸਾਰਾਮ ਦੇ ਵਕੀਲਾਂ ਨੇ 77 ਸਾਲ ਦੀ ਉਮਰ ਦਾ ਵਾਸਤਾ ਪਾਇਆ ਪਰ ਅਦਾਲਤ ਸਖ਼ਤ ਸਜ਼ਾ ਸੁਣਾ ਦਿੱਤੀ। ਆਸਾਰਾਮ ਦੇ ਵਕੀਲਾਂ ਨੇ ਕਿਹਾ ਹੈ  ਕਿ ਉਹ ਫੈਸਲੇ ਨੂੰ ਹਾਈਕੋਰਟ ਵਿੱਚ ਚੁਣੌਤੀ ਦੇਣਗੇ। ਆਸਾਰਾਮ ‘ਤੇ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਦੀ ਨਾਬਾਲਗ਼ ਨਾਲ ਬਲਾਤਕਾਰ ਦਾ ਦੋਸ਼ ਲੱਗਾ ਸੀ। 6 ਨਵੰਬਰ 2013 ਨੂੰ ਪੁਲਿਸ ਨੇ ਆਸਾਰਾਮ ਤੇ ਉਸ ਦੇ 4 ਸਾਥੀਆਂ ਸ਼ਿਵਾ, ਸ਼ਿਲਪਾ, ਸ਼ਰਦ ਤੇ ਪ੍ਰਕਾਸ਼ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਸੀ। ਆਸਾਰਾਮ ਖ਼ਿਲਾਫ਼ ਪਾਸਕੋ, ਐਕਟ, ਜੁਵੇਨਾਈਲ ਜਸਟਿਸ ਐਕਟ ਤੇ ਆਈਪੀਸੀ ਦੀਆਂ ਕਈ ਧਾਰਾਵਾਂ ਤਹਿਤ ਮਾਮਲੇ ਦਰਜ ਕੀਤੇ ਗਏ ਸਨ।

ਆਸਾਰਾਮ ਦੀ ਜਾਇਦਾਦ 2 ਹਜ਼ਾਰ ਕਰੋੜ ਤੋਂ ਵੱਧ

ਬਲਾਤਕਾਰ ਦੇ ਦੋਸ਼ ‘ਚ ਕਰੀਬ 4 ਸਾਲ ਤੋਂ ਜੇਲ ‘ਚ ਬੰਦ ਆਸਾਰਾਮ ਨੂੰ ਬੁੱਧਵਾਰ ਨੂੰ ਜੋਧਪੁਰ ਦੀ ਅਦਾਲਤ ਨੇ ਬਲਾਤਕਾਰੀ ਕਰਾਰ ਦਿੱਤਾ ਹੈ। ਆਸਾਰਾਮ ‘ਤੇ ਇਕ ਨਾਬਾਲਗ ਲੜਕੀ ਨਾਲ ਬਲਾਤਕਾਰ ਦਾ ਕੇਸ ਚਲ ਰਿਹਾ ਸੀ। ਹੁਣ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਰੋੜਾਂ ਰੁਪਿਆ, ਘਰ ਪਰਿਵਾਰ ਹੋਣ ਦੇ ਬਾਵਜੂਦ ਆਸਾਰਾਮ ਨੂੰ ਉਮਰਕੈਦ ਦੀ ਸਜ਼ਾ ਜੇਲ ਦੇ ਅੰਦਰ ਭੁਗਤਨੀ ਹੋਵੇਗੀ। ਕੀ ਤੁਸੀਂ ਜਾਣਦੇ ਹੋ ਰਾਮ ਰਹੀਮ ਕੋਲ ਇਸ ਸਮੇਂ ਕਿੰਨੇ ਕਰੋੜ ਦੀ ਜਾਇਦਾਦ ਹੈ। ਜ਼ਿਕਰਯੋਗ ਹੈ ਕਿ ਆਮਦਨ      

ਕਰ ਵਿਭਾਗ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਆਸਾਰਾਮ ਨੇ 2008-09 ਤੋਂ ਲਗਾਤਾਰ 2300 ਕਰੋੜ ਰੁਪਏ ਦੀ ਅਣਦੱਸੀ ਆਮਦਨ ਨੂੰ ਵਿਭਾਗ ਤੋਂ ਲੁਕਾ ਕੇ ਰੱਖਿਆ। ਜਾਂਚ ਦੌਰਾਨ ਇਸ ਤਰਾਂ ਦੇ ਬੇਨਾਮ ਨਿਵੇਸ਼ ਦਾ ਪਤਾ ਲੱਗਾ ਜਿਨਾਂ ਦਾ ਸਬੰਧ ਆਸਾਰਾਮ ਅਤੇ ਉਨਾਂ ਦੇ ਪੈਰੋਕਾਰਾਂ ਨਾਲ ਸੀ। ਇਹ ਨਿਵੇਸ਼ ਰਿਅਲ ਅਸਟੇਟ, ਮਿਊਚੁਅਲ ਫੰਡ, ਸ਼ੇਅਰ,ਕਿਸਾਨ ਵਿਕਾਸ ਪੱਤਰ ਅਤੇ ਫਿਕਸਡ ਡਿਪਾਜ਼ਿਟ ਦੇ ਰੂਪ ਵਿਚ ਕੀਤੇ ਗਏ ਸਨ।

ਇਨਾਂ ਵਿਚੋਂ ਜ਼ਿਆਦਾਤਰ ਨਿਵੇਸ਼ ਕਲਕੱਤਾ ਸਥਿਤ ਉਨਾਂ ਸੱਤ ਕੰਪਨੀਆਂ ਵਲੋਂ ਕੀਤਾ ਗਿਆ ਸੀ ਜਿਨਾਂ ਨੂੰ ਜਾਂ ਤਾਂ ਆਸਾਰਾਮ ਵਲੋਂ ਜਾਂ ਫਿਰ ਉਸ ਦੇ ਪੈਰੋਕਾਰਾਂ ਦੁਆਰਾ ਪ੍ਰਾਪਤ ਕੀਤਾ ਗਿਆ ਸੀ।

ਆਮਦਨ ਕਰ ਵਿਭਾਗ ਦੀ ਜਾਂਚ ਰਿਪੋਰਟ ਵਿਚ ਸਾਹਮਣੇ ਆਇਆ ਕਿ ਆਸਾਰਾਮ ਨੇ ਆਪਣੇ ਪੈਰੋਕਾਰਾਂ ਦੁਆਰਾ ਕਥਿਤ ਤੌਰ ‘ਤੇ ਕਰਜ਼ਾ ਦੇਣ ਦੀ ਯੋਜਨਾ ਬਣਾਈ ਹੋਈ ਸੀ। ਬਿਲਡਰਾਂ, ਆਮ ਲੋਕਾਂ ਅਤੇ ਸੰਸਥਾਵਾਂ ਨੂੰ 1 ਤੋਂ 2 ਫੀਸਦੀ ਦੀਆਂ ਮਹੀਨੇਵਾਰ ਵਿਆਜ ਦਰਾਂ ‘ਤੇ ਨਕਦੀ ਕਰਜ਼ਾ ਦਿੱਤਾ ਜਾਂਦਾ ਸੀ।

ਆਸਾਰਾਮ ਅਤੇ ਉਨਾਂ ਦੇ ਪੈਰੋਕਾਰਾਂ ਨੇ 1991-92 ਤੋਂ ਪੂਰੇ ਭਾਰਤ ‘ਚ 1400 ਲੋਕਾਂ ਨੂੰ ਕਰਜ਼ੇ ਦੇ ਤੌਰ ‘ਤੇ 3800 ਕਰੋੜ ਰੁਪਏ ਦਿੱਤੇ ਹੋਏ ਸਨ। ਸਾਰਾ ਕਰਜ਼ਾ ਨਕਦੀ ਦੇ ਰੂਪ ਵਿਚ ਹੀ ਦਿੱਤਾ ਗਿਆ ਸੀ। ਸੁਰੱਖਿਆ ਜਾਂ ਗਰੰਟੀ ਦੇ ਤੌਰ ‘ਤੇ ਕਰਜ਼ਾ ਲੈਣ ਵਾਲਿਆਂ ਕੋਲੋਂ ਪੋਸਟ ਡੇਟਿਡ ਚੈੱਕ, ਪਰੋਮਿਸਰੀ ਨੋਟ ਅਤੇ ਜ਼ਮੀਨ ਦੇ ਕਾਗਜ਼ਾਤ ਲਏ ਜਾਂਦੇ ਸਨ।

ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਯੋਜਨਾ ਦਾ ਇਸਤੇਮਾਲ ਆਸ਼ਰਮਾਂ ਨੂੰ ਮਿਲੇ ਦਾਨ ਨੂੰ ਲੁਕਾਉਣ ਲਈ ਕੀਤਾ ਜਾਂਦਾ ਸੀ।

ਇੰਦੌਰ ਦੇ ਖੰਡਵਾ ਰੋਡ ਆਸ਼ਰਮ ‘ਤੇ 31 ਅਗਸਤ 2013 ਦੀ ਰਾਤ ਆਸਾਰਾਮ ਨੂੰ ਗਿ੍ਰਫਤਾਰ ਕੀਤਾ ਗਿਆ, ਇਹ ਆਸ਼ਰਮ ਕਈ ਵਿਵਾਦਾਂ ਨਾਲ ਘਿਰਿਆ ਰਿਹਾ। 7 ਏਕੜ ਦੀ ਸਰਕਾਰੀ ਜ਼ਮੀਨ ‘ਤੇ ਗੈਰਕਾਨੂੰਨੀ ਕਬਜ਼ਾ ਸਰਕਾਰ ਅੱਜ ਤੱਕ ਨਹੀਂ ਹਟਾ ਸਕੀਂ।

ਜੇਲ ਜਾਣ ਤੋਂ ਬਾਅਦ ਆਸਾਰਮ ਦਾ ਭੋਪਾਲ ਸਥਿਤ ਗਾਂਧੀ ਨਗਰ ਆਸ਼ਰਮ ਦੀ ਜ਼ਮੀਨ ‘ਤੇ ਵੀ ਕਬਜ਼ਾ ਹੈ।

 

ਆਸਾਰਾਮ ਦੇ ਸਾਥੀ ਸਾਧ

ਨਵੀਂ ਦਿੱਲੀ 25 ਅਪ੍ਰੈਲ (ਏਜੰਸੀਆਂ):  ਚਿਤਰਕੁਟ ਦੇ ਚਮਰੌਹਾ ਪਿੰਡ ਦੇ ਰਹਿਣ ਵਾਲੇ ਭੀਮਾਨੰਦ ਮਹਾਰਾਜ ‘ਤੇ ਵੀ ਸੈਕਸ ਰੈਕੇਟ ਦਾ ਦੋਸ਼ ਲੱਗਿਆ ਸੀ। 1997 ‘ਚ ਦਿੱਲੀ ਦੇ ਲਾਜਪਤ ਨਗਰ ਤੋਂ ਗਿ੍ਰਫਤਾਰ ਹੋਏ ਭੀਮਾਨੰਦ ਨੇ ਜੇਲ ‘ਚ ਬਾਹਰ ਆਉਣ ਤੋਂ ਬਾਅਦ ਖੁਦ ਨੂੰ ਸਾਈ ਬਾਬਾ ਦਾ ਅਵਤਾਰ ਘੋਸ਼ਿਤ ਕਰ ਦਿੱਤਾ ਸੀ। ਗਾਰਡ ਦੀ ਨੌਕਰੀ ਕਰਨ ਵਾਲੇ ਭੀਮਾਨੰਦ ਦਾ ਅਸਲੀ ਨਾਮ ਸ਼ਿਵਮੂਰਤ ਦਿਵੇਦੀ ਹੈ। ਬਾਬਾ ਬਣਨ ਤੋਂ ਬਾਅਦ 12 ਸਾਲ ਦੇ ਅੰਦਰ ਸਵਾਮੀ ਭੀਮਾਨੰਦ ਮਹਾਰਾਜ ਨੇ ਕਰੋੜਾਂ ਦੀ ਜਾਇਦਾਦ ਬਣਾਈ ਸੀ। ਇਨਾਂ ਨੂੰ ਮਹਿੰਗੀਆਂ ਕਾਰਾਂ ਦਾ ਸ਼ੌਂਕ ਹੈ।

ਰਾਮ ਰਹੀਮ

ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਸਾਧਵੀ ਯੌਨ ਸ਼ੋਸ਼ਣ ਮਾਮਲੇ ‘ਚ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ 20 ਸਾਲ ਕੈਦ ਦੀ ਸਜ਼ਾ ਸੁਣਾਈ ਸੀ।

ਸਵਾਮੀ ਪਰਮਾਨੰਦ

ਤਾਮਿਲਨਾਡੂ ਦੇ ਤਿਰੂਚਿਰਾਪੱਲੀ ਆਸ਼ਰਮ ਦੇ ਸਵਾਮੀ ਪਰਮਾਨੰਦ 13 ਮਹਿਲਾਵਾਂ ਦੇ ਰੇਪ ਦੇ ਦੋਸ਼ ‘ਚ ਜੇਲ ‘ਚ ਬੰਦ ਹਨ। ਇਨਾਂ ‘ਚ ਸੰਤਾਨ ਪ੍ਰਾਪਤੀ ਦੀ ਇਛੁਕ ਚੇਲਾ ਮਹਿਲਾ ਵੀ ਸ਼ਾਮਲ ਹੈ। ਇਨਾਂ ‘ਤੇ ਸ਼੍ਰੀਲੰਕਾ ਦੇ ਨੌਜਵਾਨ ਦੀ ਹੱਤਿਆ ਦੀ ਵੀ ਦੋਸ਼ ਹੈ। ਬਾਬਾ ਰਾਮ ਸ਼ੰਕਰ ਤਿਵਾੜੀ ਉਰਫ ਸਵਾਮੀ ਪਰਮਾਨੰਦ ਦਾ ਇਕ ਕਥਿਤ ਸੈਕਸ ਵੀਡੀਓ ਵੀ ਵਾਇਰਲ ਹੋਇਆ ਸੀ।

ਸਵਾਮੀ ਨਿਤਿਆਨੰਦ

ਬੈਂਗਲੁਰੂ-ਮੈਸੂਰ ਹਾਈਵੇ ‘ਤੇ ਨਿਤਿਆਨੰਦ ਧਿਆਨਦੀਪਮ ਨਾਮ ਦਾ ਆਸ਼ਰਮ ਚਲਾਉਣ ਵਾਲੇ ਸਵਾਮੀ ਨਿਤਿਆਨੰਦ ਦੱਖਣੀ ਭਾਰਤ ਦੇ ਮਸ਼ਹੂਰ ਸਵੈ-ਐਲਾਨ ਧਾਰਮਿਕ ਗੁਰੂ ਹਨ। 2010 ‘ਚ ਇਨਾਂ ਦੀ ਇਕ ਸੈਕਸ ਸੀ.ਡੀ. ਸਾਹਮਣੇ ਆਈ, ਜਿਸ ‘ਚ ਕਥਿਤ ਤੌਰ ‘ਤੇ ਨਿਤਿਆਨੰਗ ਇਕ ਅਦਾਕਾਰ ਨਾਲ ਅਪਮਾਨਜਨਕ ਹਾਲਤ ‘ਚ ਨਜ਼ਰ ਆਏ ਸਨ। ਸੈਂਟਰਲ ਫੋਰੈਂਸਿਕ ਲੈਬ ਦੀ ਜਾਂਚ ‘ਚ ਸੀ.ਡੀ. ਸਹੀਂ ਪਾਈ ਗਈ। ਨਿਤਿਆਨੰਦ ਨੂੰ ਇਸ ਮਾਮਲੇ ‘ਚ ਜੇਲ ਵੀ ਹੋਈ ਪਰ ਬਾਅਦ ‘ਚ ਜ਼ਮਾਨਤ ਮਿਲ ਗਈ।

ਆਸਾਰਾਮ ਬਾਪੂ

ਨਾਬਾਲਗ ਲੜਕੀ ਨਾਲ ਰੇਪ ਦੇ ਮਾਮਲੇ ‘ਚ ਆਸਾਰਾਮ ਬਾਪੂ ਰਾਜਸਥਾਨ ਦੀ ਜੋਧਪੁਰ ਜੇਲ ‘ਚ ਬੰਦ ਹਨ। ਇਸ ਸਮੇਤ ਉਨਾਂ ‘ਤੇ ਕਈ ਹੋਰ ਅਪਰਾਧਿਕ ਮਾਮਲੇ ਵੀ ਦਰਜ ਕੀਤੇ ਗਏ, ਜਿਨਾਂ ‘ਚ ਜ਼ਮੀਨ ਹੜੱਪਨ ਦੇ ਨਾਲ-ਨਾਲ ਤੰਤਰ-ਮੰਤਰ ਦੇ ਨਾਮ ‘ਤੇ ਬੱਚੀਆਂ ਦੀ ਹੱਤਿਆ ਅਤੇ ਰੇਪ ਕਰਨ ਵਰਗੇ ਘਿਨੌਣੇ ਅਪਰਾਧ ਸ਼ਾਮਲ ਹਨ। ਆਸਾਰਾਮ ਦੇ ਬੇਟੇ ਨਰਾਇਣ ਸਾਈ ‘ਤੇ ਵੀ ਦੋਸ਼ ਲੱਗੇ ਸਨ। ਆਸਾਰਾਮ ਦੇ ਦੇਸ਼ ‘ਚ 400 ਤੋਂ ਵਧ ਆਸ਼ਰਮ ਹਨ ਅਤੇ ਲੱਖਾਂ ਹੀ ਸਮਰਥਕ ਹਨ।

ਫ਼ੈਸਲਾ ਸੁਣਦਿਆਂ ਹੀ ‘ਹਰੀ ਓਮ’ ਜੱਪਣ ਲੱਗਾ ਆਸਾਰਾਮ

ਜੋਧਪੁਰ ਅਦਾਲਤ ਵਿੱਚ ਜਿਵੇਂ ਹੀ ਆਸਾਰਾਮ ਬਾਪੂ ਨੂੰ ਦੋਸ਼ੀ ਕਰਾਰ ਦਿੱਤਾ ਗਿਆ, ਉਹ ਨਾਟਕੀ ਢੰਗ ਨਾਲ ਰੱਬ ਨੂੰ ਯਾਦ ਕਰਨ ਲੱਗ ਪਿਆ। ਉਸ ਦੇ ਮੂੰਹ ਦੇ ਹਾਵ-ਭਾਵ ਬਦਲਣ ਲੱਗੇ ਤੇ ਉਸ ਨੇ ‘ਹਰੀ ਓਮ, ਹਰੀ ਓਮ‘ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ। ਖ਼ਾਸ ਗੱਲ ਇਹ ਹੈ ਕਿ ਹਰੀ ਓਮ ਦਾ ਜਾਪ ਕਰਨਾ ਉਸ ਦੀ ਆਦਤ ਦਾ ਹਿੱਸਾ ਹੈ। ਉਹ ਕਿਸੇ ਵੀ ਸਥਿਤੀ ਨੂੰ ਨਾਟਕੀ ਰੂਪ ਦੇਣ ‘ਚ ਮਾਹਿਰ ਹੈ।ਜੋਧਪੁਰ ਅਦਾਲਤ ਵੱਲੋਂ ਆਸਾਰਾਮ ਨੂੰ ਦੋਸ਼ੀ     ਕਰਾਰ ਦਿੱਤੇ ਜਾਣ ਬਾਅਦ ਉਸ ਦੀ ਸਜ਼ਾ ‘ਤੇ ਬਹਿਸ ਚੱਲ ਰਹੀ ਹੈ। ਆਸਾਰਾਮ ਨੂੰ 10 ਸਾਲ ਦੀ ਸਜ਼ਾ ਹੋ ਸਕਦੀ ਹੈ। ਆਸਾਰਾਮ ‘ਤੇ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਦੀ ਨਾਬਾਲਗ਼ ਨਾਲ ਬਲਾਤਕਾਰ ਦਾ ਦੋਸ਼ ਲੱਗਾ ਹੈ। 6 ਨਵੰਬਰ 2013 ਨੂੰ ਪੁਲਿਸ ਨੇ ਆਸਾਰਾਮ ਤੇ ਉਸ ਦੇ 4 ਸਾਥੀਆਂ ਸ਼ਿਵਾ, ਸ਼ਿਲਪਾ, ਸ਼ਰਦ ਤੇ ਪ੍ਰਕਾਸ਼ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਸੀ। ਆਸਾਰਾਮ ਖ਼ਿਲਾਫ਼ ਪਾਸਕੋ, ਐਕਟ, ਜੁਵੇਨਾਈਲ ਜਸਟਿਸ ਐਕਟ ਤੇ ਆਈਪੀਸੀ ਦੀਆਂ ਕਈ ਧਾਰਾਵਾਂ ਤਹਿਤ ਮਾਮਲੇ ਦਰਜ ਕੀਤੇ ਗਏ ਸਨ।

Unusual
asaram
Jail
Rape Case
gurmeet ram rahim

International