ਕਠੂਆ ਗੈਂਗਰੇਪ ਮਾਮਲੇ ‘ਤੇ ਜੰਮੂ ਦੇ ਉੱਪ ਮੁੱਖ ਮੰਤਰੀ ਨੇ ਦਿੱਤਾ ਸ਼ਰਮਨਾਕ ਬਿਆਨ

ਜੰਮੂ ਕਸ਼ਮੀਰ 30 ਅਪ੍ਰੈਲ (ਏਜੰਸੀਆਂ) ਜੰਮੂ ਕਸ਼ਮੀਰ ‘ਚ ਨਵੇਂ ਬਣੇ ਡਿਪਟੀ ਸੀ.ਐਮ ਨੇ ਕਠੂਆ ਗੈਂਗਰੇਪ ‘ਚ ਸ਼ਰਮਨਾਕ ਬਿਆਨ ਦਿੱਤਾ ਹੈ। ਉਨਾਂ ਨੇ ਕਿਹਾ ਕਿ ਕਠੂਆ ਗੈਂਗਰੇਪ ਇਕ ਛੋਟੀ ਜਿਹੀ ਘਟਨਾ ਹੈ, ਇਸ ਨੂੰ ਜ਼ਿਆਦਾ ਵਧਾਉਣ ਦੀ ਲੋੜ ਨਹੀਂ ਹੈ। ਇਸ ਤਰਾਂ ਬਹੁਤ ਸਾਰੇ ਮਾਮਲੇ ਹਨ, ਜਾਣਬੁੱਝ ਕੇ ਕਿਸੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਇਥੇ ਵਰਨਣਯੋਗ ਹੈ ਕਿ ਜੰਮੂ ਕਸ਼ਮੀਰ ‘ਚ ਕਵਿੰਦਰ ਗੁਪਤਾ ਨੇ ਸੋਮਵਾਰ ਨੂੰ ਨਵੇਂ ਡਿਪਟੀ ਸੀ.ਐਮ ਅਹੁਦੇ ਦੀ ਸਹੁੰ ਚੁੱਕੀ ਹੈ। ਐਤਵਾਰ ਨੂੰ ਨਿਰਮਲ ਸਿੰਘ ਦੇ ਅਸਤੀਫੇ ਦੇ ਬਾਅਦ ਕਵਿੰਦਰ ਗੁਪਤਾ ਨੂੰ ਨਵੇਂ ਡਿਪਟੀ ਸੀ.ਐਮ ਦਾ ਕਾਰਜਕਾਰ ਸੌਂਪਿਆ ਗਿਆ ਹੈ। ਕਵਿੰਦਰ ਗੁਪਤਾ ਨੇ ਸਹੁੰ ਚੁੱਕ ਪ੍ਰੋਗਰਾਮ ਦੇ ਥੌੜੀ ਦੇਰ ਬਾਅਦ ਹੀ ਪ੍ਰਦੇਸ਼ ਕੈਬਨਿਟ ਦਾ ਵਿਸਤਾਰ ਕੀਤਾ ਗਿਆ ਹੈ ਅਤੇ ਮੰਤਰੀਆਂ ਨੂੰ ਅਹੁਦੇ ਦੀ ਸਹੁੰ ਚੁਕਵਾਈ।

ਪ੍ਰਦੇਸ਼ ਦੀ ਸੀ.ਐਮ ਮਹਿਬੂਬਾ ਮੁਫਤੀ ਨੇ ਕੈਬਨਿਟ ਦਾ ਵਿਸਤਾਰ ਕਰਦੇ ਹੋਏ ਕਠੂਆ ਤੋਂ ਵਿਧਾਇਕ ਰਾਜੀਵ ਜਸਰੋਟੀਆ, ਸਤਪਾਲ ਸ਼ਰਮਾ, ਸ਼ਕਤੀ ਰਾਮ ਅਤੇ ਪੀ.ਡੀ.ਪੀ ਦੇ ਮੋਹਮੰਦ ਖਲੀਲ ਚੰਦ ਅਤੇ ਅਸ਼ਰਫ ਮੀਰ ਨੇ ਮੰਤਰੀ ਮੰਡਲ ‘ਚ ਸ਼ਾਮਲ ਕੀਤਾ ਹੈ।  ਜੰਮੂ ਕਸ਼ਮੀਰ ‘ਚ ਮੰਤਰੀ ਮੰਡਲ ‘ਚ ਫੇਰਬਦਲ ਦੇ ਬਾਅਦ ਰਾਜਨੀਤੀ ਹੱਲਚੱਲ ਇਸ ਕਾਰਨ ਤੋਂ ਤੇਜ਼ ਹੋ ਗਈ ਹੈ ਕਿਉਂਕਿ ਕੈਬਨਿਟ ‘ਚ ਕਠੂਆ ਦੇ ਵਿਧਾਇਕ ਨੂੰ ਜਗਾ ਮਿਲੀ ਹੈ। ਇਸ ਵਿਚਕਾਰ ਬੀ.ਜੇ.ਪੀ ਮਹਾਸਕੱਤਰ ਰਾਮ ਮਾਧਵ ਦਾ ਬਿਆਨ ਸਾਹਮਣੇ ਆਇਆ ਹੈ। ਸਹੁੰ ਚੁੱਕ ਪ੍ਰੋਗਰਾਮ ਦੇ ਬਾਅਦ ਰਾਮ ਮਾਧਵ ਨੇ ਗੱਲਬਾਤ ਦੌਰਾਨ ਕਿਹਾ ਕਿ ਇਸ ਬਦਲਾਅ ਦਾ ਕਠੂਆ ਰੇਪ ਕਾਂਡ ਨਾਲ ਇਸ ਦਾ ਕੋਈ ਲੈਣਾ ਦੇਣਾ ਨਹੀਂ ਹੈ। ਗਠਜੋੜ ਦੀ ਸਰਕਾਰ ਰਾਜ ‘ਚ ਤਿੰਨ ਸਾਲ ਪੂਰੇ ਕਰ ਚੁੱਕੀ ਹੈ। ਅਜਿਹੇ ‘ਚ ਕੁਝ ਨਵੇਂ ਚਿਹਰਿਆਂ ਨੂੰ ਪਾਰਟੀ ਨੇ ਮੌਕਾ ਦੇਣਾ ਜ਼ਰੂਰੀ ਸਮਝਿਆ।

Unusual
Rape Case
BJP
Kashmir

International